ਭਾਰਤ ਦਾ ਮਜ਼ਬੂਤ ਸਕੋਰ : ਗਾਲੇ ਦੀ ਘੁੰਮਦੀ ਪਿੱਚ 'ਤੇ ਭਾਰਤੀ ਟੀਮ ਨੇ ਪਹਿਲੀ ਪਾਰੀ 'ਚ ਬਣਾਈਆਂ 9 ਵਿਕਟਾਂ 'ਤੇ 460 ਦੌੜਾਂ
ਦੋ ਟੈਸਟ ਮੈਚਾਂ ਦੀ ਸੀਰੀਜ਼ ਦੇ ਦੂਜੇ ਦਿਨ ਮੋਹਲੇਧਾਰ ਬਰਸਾਤ ਅਤੇ ਬਦਲਾਂ ਦੀ ਲੁਕਣਮੀਚੀ ਵਿਚਾਲੇ ਜਦੋਂ ਦੁਪਹਿਰ 2:35 ਵਜੇ ਖੇਡ ਸ਼ੁਰੂ ਹੋਈ ਤਾਂ ਗਾਲੇ ਅੰਤਰਰਾਸ਼ਟਰੀ ਸਟੇਡੀਅਮ ਦੀ ਪਿੱਚ ਦਾ ਸੁਭਾਅ ਬਦਲ ਚੁੱਕਾ ਸੀ। ਜਿਸ ਪਿੱਚ 'ਤੇ ਇਕ ਦਿਨ ਪਹਿਲਾਂ ਬੱਲੇਬਾਜ਼ਾਂ ਦਾ ਜਲਵਾ ਸੀ
Publish Date: Mon, 17 Aug 2026 10:56 AM (IST)
Updated Date: Mon, 17 Aug 2026 11:40 AM (IST)
ਅਭਿਸ਼ੇਕ ਤ੍ਰਿਪਾਠੀ, ਜਾਗਰਣ, ਗਾਲੇ : ਪਹਿਲੇ ਦਿਨ 73 ਤੇ ਦੂਜੇ ਦਿਨ 43, ਇਸ ਤਰ੍ਹਾਂ ਦੋ ਦਿਨਾਂ ਵਿਚ ਕੁੱਲ 116 ਓਵਰਾਂ ਦੀ ਖੇਡ ਦੇ ਬਾਅਦ ਭਾਰਤੀ ਟੀਮ ਨੇ ਸ੍ਰੀਲੰਕਾ ਖ਼ਿਲਾਫ਼ ਪਹਿਲੇ ਟੈਸਟ ਦੀ ਪਹਿਲੀ ਪਾਰੀ ਵਿਚ ਨੌਂ ਵਿਕਟਾਂ 'ਤੇ 460 ਦੌੜਾਂ ਬਣਾਈਆਂ ਹਨ। ਪਹਿਲੇ ਦਿਨ ਦੋ ਵਿਕਟਾਂ 'ਤੇ 307 ਦੌੜਾਂ ਬਣਾਉਣ ਵਾਲੀ ਭਾਰਤੀ ਟੀਮ ਦੀਆਂ ਅਗਲੀਆਂ ਸੱਤ ਵਿਕਟਾਂ 153 ਦੌੜਾਂ 'ਤੇ ਡਿੱਗ ਜਾਣ ਨਾਲ ਤੁਸੀਂ ਨਿਰਾਸ਼ ਮਹਿਸੂਸ ਕਰ ਰਹੇ ਹੋਵੋਗੇ ਪਰ ਤੁਹਾਨੂੰ ਇਸ ਲਈ ਬਿਲਕੁਲ ਵੀ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਗਾਲੇ ਦੀ ਪਿੱਚ 'ਤੇ ਸਪਿਨਰਾਂ ਨੂੰ ਟਰਨ ਮਿਲਣਾ ਸ਼ੁਰੂ ਹੋ ਗਿਆ ਹੈ। ਜਿਵੇਂ ਜਿਵੇਂ ਸਮਾਂ ਬੀਤੇਗਾ, ਭਾਰਤ ਦੇ ਤਿੰਨ ਖੱਬੇ ਹੱਥ ਦੇ ਸਪਿਨਰ ਕੁਲਦੀਪ ਯਾਦਵ, ਮਾਨਵ ਸੁਥਾਰ ਅਤੇ ਰਵਿੰਦਰ ਜਡੇਜਾ ਸ੍ਰੀਲੰਕਾਈ ਬੱਲੇਬਾਜ਼ਾਂ ਨੂੰ ਪਰੇਸ਼ਾਨ ਕਰਨ ਵਿਚ ਕੋਈ ਕਮੀ ਨਹੀਂ ਛੱਡਣਗੇ। ਗਾਲੇ ਵਿਚ ਅਗਲੇ ਤਿੰਨ ਦਿਨ ਵੀ ਬਰਸਾਤ ਦੀ ਸੰਭਾਵਨਾ ਹੈ ਪਰ ਜੇ ਭਾਰਤ ਇਹ ਮੈਚ ਜਿੱਤ ਜਾਂਦਾ ਹੈ ਤਾਂ ਉਹ ਦੋ ਟੈਸਟਾਂ ਦੀ ਸੀਰੀਜ਼ ਵਿਚ 0-1 ਨਾਲ ਅੱਗੇ ਹੋ ਜਾਵੇਗਾ ਅਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਫਾਈਨਲ ਵਿਚ ਪਹੁੰਚਣ ਦੀਆਂ ਉਸ ਦੀਆਂ ਉਮੀਦਾਂ ਜ਼ਿੰਦਾ ਰਹਿਣਗੀਆਂ।
ਬਰਸਾਤ ਤੋਂ ਬਾਅਦ ਖੇਡ ਦੋ ਟੈਸਟ ਮੈਚਾਂ ਦੀ ਸੀਰੀਜ਼ ਦੇ ਦੂਜੇ ਦਿਨ ਮੋਹਲੇਧਾਰ ਬਰਸਾਤ ਅਤੇ ਬਦਲਾਂ ਦੀ ਲੁਕਣਮੀਚੀ ਵਿਚਾਲੇ ਜਦੋਂ ਦੁਪਹਿਰ 2:35 ਵਜੇ ਖੇਡ ਸ਼ੁਰੂ ਹੋਈ ਤਾਂ ਗਾਲੇ ਅੰਤਰਰਾਸ਼ਟਰੀ ਸਟੇਡੀਅਮ ਦੀ ਪਿੱਚ ਦਾ ਸੁਭਾਅ ਬਦਲ ਚੁੱਕਾ ਸੀ। ਜਿਸ ਪਿੱਚ 'ਤੇ ਇਕ ਦਿਨ ਪਹਿਲਾਂ ਬੱਲੇਬਾਜ਼ਾਂ ਦਾ ਜਲਵਾ ਸੀ, ਉਸੇ 'ਤੇ ਅਗਲੇ ਦਿਨ ਗੇਂਦਬਾਜ਼ ਆਪਣਾ ਜੌਹਰ ਦਿਖਾ ਰਹੇ ਸਨ। ਦੇਵਦੱਤ ਪਡਿੱਕਲ (167) ਅਤੇ ਧਰੁਵ ਜੁਰੈਲ (51) ਨੇ ਇਸ ਦੌਰਾਨ ਭਾਰਤ ਦੇ ਸਕੋਰ ਨੂੰ 450 ਦੇ ਪਾਰ ਪਹੁੰਚਾਉਣ ਵਿਚ ਮਦਦ ਕੀਤੀ। ਪਡਿੱਕਲ ਨੇ ਆਪਣਾ ਬੱਲੇਬਾਜ਼ੀ ਸਟਾਂਸ ਬਦਲ ਕੇ ਅਤੇ ਬੈਕ ਲਿਫਟ 'ਤੇ ਸਵਿੱਚ ਕਰ ਕੇ ਸਾਥੀਆਂ ਨੂੰ ਦਿਖਾਇਆ ਕਿ ਘੁੰਮਦੀ ਪਿੱਚ 'ਤੇ ਕਿਵੇਂ ਬੱਲੇਬਾਜ਼ੀ ਕੀਤੀ ਜਾਂਦੀ ਹੈ। ਉਹ ਸ੍ਰੀਲੰਕਾ ਦੇ ਖ਼ਿਲਾਫ਼ ਨੰਬਰ ਤਿੰਨ 'ਤੇ ਬੱਲੇਬਾਜ਼ੀ ਕਰਦਾ ਹੋਇਆ 150 ਜਾਂ ਉਸ ਤੋਂ ਵੱਧ ਦੌੜਾਂ ਬਣਾਉਣ ਵਾਲਾ ਤੀਜਾ ਭਾਰਤੀ ਬਣ ਗਿਆ।
ਸਮੇਂ ਦਾ ਚੱਕਰ ਪਹਿਲੇ ਦਿਨ ਦੋ ਵਿਕਟਾਂ 'ਤੇ 288 ਦੌੜਾਂ ਬਣਾਉਣ ਵਾਲੀ ਭਾਰਤੀ ਟੀਮ ਜਦੋਂ ਦੂਜੇ ਦਿਨ ਦਾ ਡੇਢ ਸੈਸ਼ਨ ਬਰਬਾਦ ਹੋਣ ਦੇ ਬਾਅਦ ਬੱਲੇਬਾਜ਼ੀ ਕਰਨ ਉਤਰੀ ਤਾਂ ਉਹ ਬਚੇ ਹੋਏ ਸਮੇਂ ਲਈ ਚਿੰਤਤ ਦਿਖਾਈ ਦਿੱਤੀ। ਇਸੇ ਕਾਰਨ ਰਿਸ਼ਭ ਪੰਤ ਨੇ ਪਹਿਲੀ ਹੀ ਗੇਂਦ 'ਤੇ ਚੌਕਾ ਮਾਰਿਆ ਪਰ ਪਿੱਚ ਦੇ ਜ਼ਿਆਦਾ ਟਰਨ ਲੈਣ ਅਤੇ ਨੁਵਾਂਥਾ ਦੇ ਆਪਣੀ ਲੰਬਾਈ 'ਤੇ ਟਿਕੇ ਰਹਿਣ ਦੇ ਕਾਰਨ ਪੰਤ ਜਲਦੀ ਹੀ ਵਾਈਡ ਮਿਡ ਆਫ 'ਤੇ ਇਕ ਚੰਗੇ ਕੈਚ 'ਤੇ ਆਊਟ ਹੋ ਗਿਆ। ਹਾਲਾਂਕਿ ਇਹ ਸ਼ਾਟ ਪੰਤ ਲਈ ਅਜੀਬ ਨਹੀਂ ਹੈ ਪਰ ਇਹ ਕਾਫੀ ਹੱਦ ਤੱਕ ਉਹੀ ਸੀ ਜਿਸ 'ਤੇ ਪਹਿਲੇ ਦਿਨ ਸ਼ੁਭਮਨ ਗਿੱਲ ਆਊਟ ਹੋਇਆ ਸੀ। ਇਸ ਨਾਲ ਇਹ ਸਪੱਸ਼ਟ ਹੁੰਦਾ ਹੈ ਕਿ ਭਾਰਤ ਚੰਗੀ ਸ਼ੁਰੂਆਤ ਦੇ ਬਾਅਦ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ ਸੀ। ਸੱਤ ਓਵਰਾਂ ਦੀ ਖੇਡ ਬੀਤਣ ਦੇ ਬਾਅਦ ਸ੍ਰੀਲੰਕਾ ਨੇ ਦੂਜੀ ਨਵੀਂ ਗੇਂਦ ਲਿਆਂਦੀ ਅਤੇ ਇੱਥੋਂ ਉਨ੍ਹਾਂ ਦਾ ਚੰਗਾ ਸਮਾਂ ਸ਼ੁਰੂ ਹੋ ਗਿਆ। ਉਨ੍ਹਾਂ ਨਵੀਂ ਗੇਂਦ ਵੀ ਆਫ ਸਪਿੰਨਰ ਨੁਵਾਂਥਾ ਨੂੰ ਦਿੱਤੀ। ਨਵੀਂ ਗੇਂਦ ਨਾਲ ਉਸਨੂੰ ਤੇਜ਼ ਟਰਨ ਅਤੇ ਕੁਦਰਤੀ ਵੇਰੀਏਸ਼ਨ ਮਿਲਿਆ। ਪੰਤ ਦੇ ਬਾਅਦ ਕੇਐਲ ਰਾਹੁਲ ਨੂੰ ਆਊਟ ਕੀਤਾ। ਪਹਿਲੇ ਦਿਨ ਮਾਸਪੇਸ਼ੀ ਦੇ ਖਿਚਾਅ ਕਾਰਨ ਪਹਿਲੇ ਦਿਨ ਰਿਟਾਇਰਡ ਹਰਟ ਹੋਏ ਕੇਐਲ ਰਾਹੁਲ ਨੂੰ ਨੁਵਾਂਥਾ ਨੇ ਤੇਜ਼ ਆਫਬ੍ਰੇਕ 'ਤੇ ਬੈਟ-ਪੈਡ 'ਤੇ ਕੈਚ ਕਰਵਾਇਆ। ਇਸ ਦੌਰਾਨ ਦੇਵਦੱਤ ਨੇ ਆਪਣੇ ਪਹਿਲੇ ਟੈਸਟ ਸੈਂਕੜੇ ਨੂੰ 150 ਵਿਚ ਬਦਲਿਆ। ਉਸਨੇ ਆਪਣੇ ਪਿਛਲੇ ਦਿਨ ਦੇ ਸਕੋਰ ਵਿਚ 36 ਦੌੜਾਂ ਜੋੜੀਆਂ ਅਤੇ 167 ਦੇ ਕੁੱਲ ਸਕੋਰ 'ਤੇ ਜੈਸੂਰਿਆ ਦੀ ਗੇਂਦ 'ਤੇ ਸਟੰਪ ਹੋ ਗਿਆ। ਇਸ ਤੋਂ ਬਾਅਦ ਇਸ ਆਫ ਸਪਿੰਨਰ ਨੁਵਾਂਥਾ ਨੇ ਰਵਿੰਦਰ ਜਡੇਜਾ ਨੂੰ ਐਲਬੀਡਬਲਯੂ ਕਰ ਦਿੱਤਾ। ਦੋ ਵਿਕਟਾਂ 'ਤੇ 307 ਦੌੜਾਂ ਬਣਾਉਣ ਵਾਲੀ ਭਾਰਤੀ ਟੀਮ ਨੇ 377 ਦੌੜਾਂ ਤੱਕ ਪਹੁੰਚਦੇ-ਪਹੁੰਚਦੇ ਚਾਰ ਵਿਕਟਾਂ ਹੋਰ ਗੁਆ ਦਿੱਤੀਆਂ। ਇਨ੍ਹਾਂ ਚਾਰਾਂ ’ਚੋਂ ਤਿੰਨ ਵਿਕਟਾਂ ਨੁਵਾਂਥਾ ਨੇ ਲਈਆਂ। ਉਸਨੇ ਲਗਾਤਾਰ 16 ਓਵਰਾਂ ਦਾ ਸਪੈੱਲ ਕੀਤਾ।
ਜੁਰੈਲ ਦੀ ਵਧੀਆ ਪਾਰੀ ਇੱਥੋਂ ਸ੍ਰੀਲੰਕਾਈ ਟੀਮ ਭਾਰਤ ਨੂੰ 425 ਦੇ ਅੰਦਰ ਰੋਕਣ ਲਈ ਮੁਸਤੈਦ ਹੋ ਗਈ ਪਰ ਜੁਰੈਲ ਅਤੇ ਮਾਨਵ ਸੁਥਾਰ ਨੇ 55 ਦੌੜਾਂ ਦੀ ਸਾਂਝੇਦਾਰੀ ਕਰ ਕੇ ਉਨ੍ਹਾਂ ਦੀਆਂ ਉਮੀਦਾਂ ਨੂੰ ਖਤਮ ਕਰ ਦਿੱਤਾ। ਜੁਰੈਲ ਦਾ ਅਰਧ ਸੈਂਕੜਾ ਪੂਰਾ ਹੋਣ 'ਤੇ ਉਸਨੇ ਜੈਸੂਰਿਆ ਨੂੰ ਸਲਿਪ 'ਤੇ ਕੈਚ ਆਊਟ ਕਰਵਾਇਆ। ਕਪਤਾਨ ਧਨੰਜਯ ਡਿਸਿਲਵਾ ਨੇ ਉਸਦਾ ਆਸਾਨ ਕੈਚ ਛੱਡਿਆ ਸੀ ਪਰ ਇਸ ਵਾਰ ਉਸਨੇ ਉਸਦਾ ਸ਼ਾਨਦਾਰ ਕੈਚ ਫੜਿਆ।