ਓਲੰਪੀਆਡ ਤੋਂ ਪਹਿਲਾਂ ਇੰਡੀਅਨ ਟੀਮ ਦੀ ਖੱਜਲ-ਖੁਆਰੀ, ਸਮਰਕੰਦ ਪਹੁੰਚ ਕੇ 5 ਘੰਟੇ ਹੋਟਲ ਦੇ ਕਮਰਿਆਂ ਨੂੰ ਤਰਸੇ ਖਿਡਾਰੀ
ਬੁੱਧਵਾਰ ਤੋਂ ਸ਼ੁਰੂ ਹੋਣ ਵਾਲੇ 46ਵੇਂ ਸ਼ਤਰੰਜ ਓਲੰਪੀਆਡ ਲਈ ਸਮਰਕੰਦ ਪਹੁੰਚਣ ਤੋਂ ਬਾਅਦ ਭਾਰਤੀ ਸ਼ਤਰੰਜ ਟੀਮ ਨੂੰ ਪੰਜ ਘੰਟਿਆਂ ਤੋਂ ਵੱਧ ਸਮੇਂ ਤੱਕ ਹੋਟਲ ਦੇ ਕਮਰੇ ਨਹੀਂ ਮਿਲੇ ਤੇ ਖਿਡਾਰੀ ਪਰੇਸ਼ਾਨ ਹੁੰਦੇ ਰਹੇ। ਭਾਰਤੀ ਟੀਮ ਟੂਰਨਾਮੈਂਟ ਲਈ ਮੰਗਲਵਾਰ ਨੂੰ ਉਜ਼ਬੇਕਿਸਤਾਨ ਦੇ ਇਸ ਸ਼ਹਿਰ ’ਚ ਪਹੁੰਚੀ ਸੀ
Publish Date: Wed, 16 Sep 2026 11:43 AM (IST)
Updated Date: Wed, 16 Sep 2026 11:51 AM (IST)
ਨਵੀਂ ਦਿੱਲੀ (ਪੀਟੀਆਈ) : ਬੁੱਧਵਾਰ ਤੋਂ ਸ਼ੁਰੂ ਹੋਣ ਵਾਲੇ 46ਵੇਂ ਸ਼ਤਰੰਜ ਓਲੰਪੀਆਡ ਲਈ ਸਮਰਕੰਦ ਪਹੁੰਚਣ ਤੋਂ ਬਾਅਦ ਭਾਰਤੀ ਸ਼ਤਰੰਜ ਟੀਮ ਨੂੰ ਪੰਜ ਘੰਟਿਆਂ ਤੋਂ ਵੱਧ ਸਮੇਂ ਤੱਕ ਹੋਟਲ ਦੇ ਕਮਰੇ ਨਹੀਂ ਮਿਲੇ ਤੇ ਖਿਡਾਰੀ ਪਰੇਸ਼ਾਨ ਹੁੰਦੇ ਰਹੇ। ਭਾਰਤੀ ਟੀਮ ਟੂਰਨਾਮੈਂਟ ਲਈ ਮੰਗਲਵਾਰ ਨੂੰ ਉਜ਼ਬੇਕਿਸਤਾਨ ਦੇ ਇਸ ਸ਼ਹਿਰ ’ਚ ਪਹੁੰਚੀ ਸੀ। ਇਹ ਟੂਰਨਾਮੈਂਟ 16 ਤੋਂ 27 ਸਤੰਬਰ ਤੱਕ ਹੋਣਾ ਹੈ ਪਰ ਟੀਮ ਨੂੰ ਕਈ ਘੰਟੇ ਉਡੀਕ ਕਰਨੀ ਪਈ।
ਮਰਦ ਟੀਮ ਦੇ ਕਪਤਾਨ ਗ੍ਰੈਂਡਮਾਸਟਰ ਸ਼੍ਰੀਨਾਥ ਨਾਰਾਇਣਨ ਨੇ ਇੰਟਰਨੈੱਟ ਮੀਡੀਆ ’ਤੇ ਇਹ ਮੁੱਦਾ ਚੁੱਕਿਆ। ਉਨ੍ਹਾਂ ਐਕਸ ’ਤੇ ਪੋਸਟ ਕੀਤਾ ਕਿ ਫਿਡੇ ਚੈੱਸ 2026 ਓਲੰਪੀਆਡ ’ਚ ਬਹੁਤ ਮਾੜਾ ਤਜਰਬਾ ਰਿਹਾ ਹੈ। ਟੀਮ ਪੰਜ ਘੰਟੇ ਪਹਿਲਾਂ ਸਮਰਕੰਦ ਏਅਰਪੋਰਟ ’ਤੇ ਉਤਰੀ ਸੀ। ਟੀਮ ਨੂੰ ਹਾਲੇ ਤੱਕ ਕਮਰੇ ਨਹੀਂ ਮਿਲੇ ਹਨ ਤੇ ਇਹ ਵੀ ਸਾਫ਼ ਨਹੀਂ ਹੈ ਕਿ ਕਮਰੇ ਕਦੋਂ ਮਿਲਣਗੇ। ਗ੍ਰੈਂਡਮਾਸਟਰ ਵਿਦਿਤ ਗੁਜਰਾਤੀ ਨੇ ਵੀ ਇਸ ਹਾਲਤ ’ਤੇ ਨਿਰਾਸ਼ਾ ਪ੍ਰਗਟਾਈ। ਗੁਜਰਾਤੀ ਨੇ ਐਕਸ ’ਤੇ ਲਿਖਿਆ ਕਿ ਸਮਰਕੰਦ, ਉਜ਼ਬੇਕਿਸਤਾਨ ਓਲੰਪੀਆਡ 2026 ਦੀ ਸ਼ੁਰੂਆਤ ਬਹੁਤ ਖ਼ਰਾਬ ਰਹੀ ਹੈ। ਹਾਲੇ ਵੀ ਉਡੀਕ ਕਰ ਰਹੇ ਹਾਂ।
ਭਾਰਤੀ ਮਰਦ ਟੀਮ ’ਚ ਵਿਸ਼ਵ ਚੈਂਪੀਅਨ ਡੀ. ਗੁਕੇਸ਼, ਗ੍ਰੈਂਡਮਾਸਟਰ ਆਰ. ਪ੍ਰਗਨਾਨੰਦ, ਅਰਜੁਨ ਐਰੀਗੇਸੀ, ਨਿਹਾਲ ਸਰੀਨ ਤੇ ਗੁਜਰਾਤੀ ਸ਼ਾਮਲ ਹਨ, ਜਦਕਿ ਗ੍ਰੈਂਡਮਾਸਟਰ ਸ਼੍ਰੀਨਾਥ ਨਾਰਾਇਣਨ ਕਪਤਾਨ ਹਨ। ਮਹਿਲਾ ਟੀਮ ’ਚ ਕਪਤਾਨ ਕੋਨੇਰੂ ਹੰਪੀ, ਆਰ. ਵੈਸ਼ਾਲੀ, ਦਿਵਿਆ ਦੇਸ਼ਮੁਖ, ਅਵੰਤਿਕਾ ਅਗਰਵਾਲ ਤੇ ਸਵਿਤਾ ਸ਼੍ਰੀ ਬੀ. ਸ਼ਾਮਲ ਹਨ ਤੇ ਖ਼ੁਦ ਮਿਸ਼ਰਾ ਕਪਤਾਨ ਹਨ। ਪੰਜ ਮਰਦਾਂ ਤੇ ਪੰਜ ਮਹਿਲਾਵਾਂ ਵਾਲੀਆਂ ਦੋਵਾਂ ਭਾਰਤੀ ਟੀਮਾਂ ਮੌਜੂਦਾ ਚੈਂਪੀਅਨ ਹਨ। ਉਨ੍ਹਾਂ 2024 ’ਚ ਇਤਿਹਾਸਕ ਉਪਲੱਬਧੀ ਹਾਸਲ ਕਰਦੇ ਹੋਏ ਆਪਣੇ-ਆਪਣੇ ਖ਼ਿਤਾਬ ਜਿੱਤੇ ਸਨ।