ਭਾਰਤੀ ਕ੍ਰਿਕਟਰ ਨੇ ਹੀ ਦੱਸ ਦਿੱਤਾ Vaibhav Sooryavanshi ਨੂੰ ਰੋਕਣ ਦਾ ਤਰੀਕਾ, ਗੇਂਦਬਾਜ਼ਾਂ ਦੀ ਹੋਵੇਗੀ ਮੌਜ
ਦੱਸ ਦਈਏ ਕਿ ਵੈਭਵ ਸੂਰਿਆਵੰਸ਼ੀ ਨੇ ਬਹੁਤ ਘੱਟ ਸਮੇਂ ਵਿੱਚ ਇੱਕ ਵਿਸਫੋਟਕ ਬੱਲੇਬਾਜ਼ ਵਜੋਂ ਆਪਣੀ ਪਛਾਣ ਬਣਾਈ ਹੈ। ਹਰਭਜਨ ਸਿੰਘ ਨੇ ਮੰਨਿਆ ਕਿ ਉਨ੍ਹਾਂ ਨੇ ਇੰਨੀ ਛੋਟੀ ਉਮਰ ’ਚ ਕਦੇ ਕਿਸੇ ਖਿਡਾਰੀ ਨੂੰ ਇਸ ਤਰ੍ਹਾਂ ਦੁਨੀਆ 'ਤੇ ਹਾਵੀ ਹੁੰਦੇ ਨਹੀਂ ਦੇਖਿਆ।
Publish Date: Fri, 14 Aug 2026 04:14 PM (IST)
Updated Date: Fri, 14 Aug 2026 04:16 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ। ਭਾਰਤੀ ਟੀਮ ਦੇ ਸਾਬਕਾ ਦਿੱਗਜ ਆਫ ਸਪਿਨਰ ਹਰਭਜਨ ਸਿੰਘ ਨੇ ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ (Vaibhav Sooryavanshi) ਦੇ ਹਮਲਾਵਰਤਾ ਨੂੰ ਰੋਕਣ ਦਾ ਇੱਕੋ-ਇੱਕ ਤਰੀਕਾ ਦੱਸਿਆ ਹੈ। ਭੱਜੀ ਦਾ ਮੰਨਣਾ ਹੈ ਕਿ ਗੇਂਦਬਾਜ਼ਾਂ ਨੂੰ 15 ਸਾਲਾ ਇਸ ਬੱਲੇਬਾਜ਼ ਦੇ ਦੌੜਾਂ ਰੋਕਣ ਦੀ ਬਜਾਏ ਉਸ ਦਾ ਵਿਕਟ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਦੱਸ ਦਈਏ ਕਿ ਵੈਭਵ ਸੂਰਿਆਵੰਸ਼ੀ ਨੇ ਬਹੁਤ ਘੱਟ ਸਮੇਂ ਵਿੱਚ ਇੱਕ ਵਿਸਫੋਟਕ ਬੱਲੇਬਾਜ਼ ਵਜੋਂ ਆਪਣੀ ਪਛਾਣ ਬਣਾਈ ਹੈ। ਹਰਭਜਨ ਸਿੰਘ ਨੇ ਮੰਨਿਆ ਕਿ ਉਨ੍ਹਾਂ ਨੇ ਇੰਨੀ ਛੋਟੀ ਉਮਰ ’ਚ ਕਦੇ ਕਿਸੇ ਖਿਡਾਰੀ ਨੂੰ ਇਸ ਤਰ੍ਹਾਂ ਦੁਨੀਆ 'ਤੇ ਹਾਵੀ ਹੁੰਦੇ ਨਹੀਂ ਦੇਖਿਆ।
ਉਹ ਇੱਕ ਵੱਖਰਾ ਖਿਡਾਰੀ ਹੈ
ਹਰਭਜਨ ਸਿੰਘ ਨੇ ਪੀ.ਟੀ.ਆਈ. ਨਾਲ ਗੱਲਬਾਤ ਕਰਦਿਆਂ ਕਿਹਾ, 'ਵੈਭਵ ਸੂਰਿਆਵੰਸ਼ੀ ਸ਼ਾਨਦਾਰ ਖਿਡਾਰੀ ਹੈ। ਉਹ ਇੱਕ ਵੱਖਰਾ ਖਿਡਾਰੀ ਹੈ। ਮੈਂ ਉਸ ਵਰਗਾ ਖਿਡਾਰੀ ਪਹਿਲਾਂ ਕਦੇ ਨਹੀਂ ਦੇਖਿਆ। 14-15 ਸਾਲ ਦੀ ਉਮਰ ਵਿੱਚ ਉਹ ਦੁਨੀਆ 'ਤੇ ਹਾਵੀ ਹੋ ਕੇ ਖੇਡ ਰਿਹਾ ਹੈ।' ਦੱਸਣਯੋਗ ਹੈ ਕਿ ਆਈ.ਪੀ.ਐੱਲ. 2026 ਵਿੱਚ ਵੈਭਵ ਸੂਰਿਆਵੰਸ਼ੀ ਨੇ ਓਰੇਂਜ ਕੈਪ ਹਾਸਲ ਕੀਤੀ ਸੀ।
ਵੈਭਵ ਨੇ ਸਾਲ 2025 ਵਿੱਚ ਮਹਿਜ਼ 14 ਸਾਲ ਦੀ ਉਮਰ ਵਿੱਚ ਰਾਜਸਥਾਨ ਰਾਇਲਜ਼ ਲਈ ਡੈਬਿਊ ਕਰਕੇ ਇਤਿਹਾਸ ਰਚਿਆ ਸੀ। ਉਸ ਨੇ ਗੁਜਰਾਤ ਟਾਈਟਨਸ ਦੇ ਖ਼ਿਸਾਫ਼ 35 ਗੇਂਦਾਂ ਵਿੱਚ ਸੈਂਕੜਾ ਜੜ ਕੇ ਰਿਕਾਰਡ ਤੋੜ ਦਿੱਤੇ ਸਨ। 15 ਸਾਲ ਅਤੇ 99 ਦਿਨ ਦੀ ਉਮਰ ਵਿੱਚ ਵੈਭਵ ਅੰਤਰਰਾਸ਼ਟਰੀ ਪੱਧਰ 'ਤੇ ਸੈਂਕੜਾ ਲਗਾਉਣ ਵਾਲਾ ਸਭ ਤੋਂ ਯੁਵਾ ਬੱਲੇਬਾਜ਼ ਬਣਿਆ।
ਵੈਭਵ 'ਤੇ ਹਮਲਾ ਕਰੋ
ਸੂਰਿਆਵੰਸ਼ੀ ਦੀ ਨਿਡਰਤਾ ਆਈ.ਪੀ.ਐੱਲ. ਦੌਰਾਨ ਉਸ ਸਮੇਂ ਸਾਫ਼ ਨਜ਼ਰ ਆਈ ਜਦੋਂ ਉਸ ਨੇ ਪ੍ਰਮੁੱਖ ਤੇਜ਼ ਗੇਂਦਬਾਜ਼ਾਂ ਜਸਪ੍ਰੀਤ ਬੁਮਰਾਹ ਅਤੇ ਪੈਟ ਕਮਿੰਸ ਦੀਆਂ ਪਹਿਲੀਆਂ ਹੀ ਗੇਂਦਾਂ 'ਤੇ ਛੱਕੇ ਜੜੇ। ਹਰਭਜਨ ਸਿੰਘ ਦਾ ਮੰਨਣਾ ਹੈ ਕਿ ਯੁਵਾ ਬੱਲੇਬਾਜ਼ ਲਈ ਗੇਂਦਬਾਜ਼ਾਂ ਦਾ ਇਹ ਸੋਚਣਾ ਕਿ ਗੇਂਦ ਕਿੱਥੇ ਸੁੱਟੀ ਜਾਵੇ, ਇਹ ਬੱਲੇਬਾਜ਼ ਲਈ ਬਹੁਤ ਵੱਡੀ ਗੱਲ ਹੈ।
ਹਰਭਜਨ ਸਿੰਘ ਨੇ ਕਿਹਾ, 'ਜਦੋਂ ਦੁਨੀਆ ਦੇ ਸਿਖਰ ਦੇ ਗੇਂਦਬਾਜ਼ ਉਸ ਨੂੰ ਗੇਂਦਬਾਜ਼ੀ ਕਰਵਾਉਂਦੇ ਹਨ ਤਾਂ ਅਸਲ ਵਿੱਚ ਉਹ ਸੋਚਦੇ ਹਨ ਕਿ ਗੇਂਦ ਕਿੱਥੇ ਸੁੱਟੀ ਜਾਵੇ। ਇਹ ਆਪਣੇ ਆਪ ਵਿੱਚ ਇੱਕ ਵੱਡਾ ਬਿਆਨ ਹੈ। ਤਾਂ ਫਿਰ ਕੋਈ ਗੇਂਦਬਾਜ਼ ਸੂਰਿਆਵੰਸ਼ੀ ਨੂੰ ਕਿਹੜੀ ਗੇਂਦ ਸੁੱਟੇ? ਬਚਣ ਦਾ ਇੱਕੋ-ਇੱਕ ਤਰੀਕਾ ਹੈ ਕਿ ਵੈਭਵ 'ਤੇ ਹਮਲਾ ਕੀਤਾ ਜਾਵੇ। ਤੁਸੀਂ ਉਸ ਦਾ ਵਿਕਟ ਲੈਣ ਲਈ ਜਾਓ।'
ਅਗਲੀ ਗੇਂਦ 'ਤੇ ਆਊਟ ਕਰਨ ਬਾਰੇ ਸੋਚੋ
46 ਸਾਲਾ ਭੱਜੀ ਨੇ ਕਿਹਾ, 'ਇਹ ਸੋਚ ਕਈ ਵਾਰ ਕਾਰਗਰ ਸਾਬਤ ਨਹੀਂ ਵੀ ਹੋ ਸਕਦੀ। ਕਈ ਵਾਰ ਤੁਹਾਡੀ ਬੁਰੀ ਤਰ੍ਹਾਂ ਕੁੱਟਮਾਰ ਹੋ ਸਕਦੀ ਹੈ। ਵੈਭਵ ਛੱਕੇ ਜੜ ਸਕਦਾ ਹੈ। ਪਰ ਇਹ ਖੇਡ ਦਾ ਹਿੱਸਾ ਹੈ। ਤੁਹਾਨੂੰ ਮੰਨਣਾ ਪਵੇਗਾ ਕਿ ਉਹ ਇੱਕ ਚੰਗਾ ਬੱਲੇਬਾਜ਼ ਹੈ।' ਹਰਭਜਨ ਨੇ ਕਿਹਾ ਕਿ ਉਹ ਸੂਰਿਆਵੰਸ਼ੀ ਨੂੰ ਪਾਵਰਪਲੇ ਵਿੱਚ ਬੰਨ੍ਹ ਕੇ ਰੱਖਣਾ ਪਸੰਦ ਕਰਨਗੇ।
ਉਨ੍ਹਾਂ ਅੱਗੇ ਕਿਹਾ, 'ਵੈਭਵ ਕੀ ਕਰ ਰਿਹਾ ਹੈ, ਉਸ ਹਿਸਾਬ ਨਾਲ ਮੈਂ ਫ਼ੀਲਡਿੰਗ ਤੈਅ ਨਹੀਂ ਕਰਾਂਗਾ। ਮੈਂ ਆਪਣੇ ਹਿਸਾਬ ਨਾਲ ਫ਼ੀਲਡਿੰਗ ਲਾਵਾਂਗਾ। ਜੇਕਰ ਮੈਂ ਦੌੜਾਂ ਰੋਕਣ ਜਾਵਾਂਗਾ ਤਾਂ ਵਿਕਟ ਨਹੀਂ ਲੈ ਸਕਾਂਗਾ। ਤੁਸੀਂ ਉਸ 'ਤੇ ਹਾਵੀ ਹੋਣ ਦੀ ਕੋਸ਼ਿਸ਼ ਕਰੋ ਅਤੇ ਵਿਕਟ ਲੈਣ ਜਾਓ। ਤੁਹਾਨੂੰ ਸਫ਼ਲਤਾ ਮਿਲ ਵੀ ਸਕਦੀ ਹੈ ਅਤੇ ਨਹੀਂ ਵੀ। ਇਹ ਸਿਰਫ਼ ਸਮੇਂ ਦੀ ਗੱਲ ਹੈ। ਤੁਹਾਨੂੰ ਮੰਨਣਾ ਪਵੇਗਾ ਕਿ ਉਹ ਬਿਹਤਰ ਹਨ।'