ਏਸ਼ੀਆ ਕੱਪ 'ਚ ਅੱਜ ਭਾਰਤ-ਪਾਕਿਸਤਾਨ ਦਾ ਮਹਾਮੁਕਾਬਲਾ, ਜਿੱਤ ਦੀ ਹੈਟ੍ਰਿਕ ਲਗਾਉਣ ਉਤਰੇਗੀ ਹਰਮਨਪ੍ਰੀਤ ਬ੍ਰਿਗੇਡ
ਮਹਿਲਾ ਏਸ਼ੀਆ ਕੱਪ ਦੇ ਸੈਮੀਫਾਈਨਲ ’ਚ ਥਾਂ ਪੱਕੀ ਕਰ ਚੁੱਕੀ ਭਾਰਤੀ ਟੀਮ ਦੀਆਂ ਨਜ਼ਰਾਂ ਹੁਣ ਸ਼ਨਿਚਰਵਾਰ ਨੂੰ ਕੱਟੜ ਮੁਕਾਬਲੇਬਾਜ਼ ਪਾਕਿਸਤਾਨ ਵਿਰੁੱਧ ਜਿੱਤ ਨਾਲ ਲੀਗ ਪੜਾਅ ਦਾ ਸ਼ਾਨਦਾਰ ਅੰਤ ਕਰਨ ’ਤੇ ਹੈ। ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਥਾਈਲੈਂਡ ਤੇ ਹਾਂਗਕਾਂਗ ਵਿਰੁੱਧ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ
Publish Date: Sat, 05 Sep 2026 11:16 AM (IST)
Updated Date: Sat, 05 Sep 2026 11:20 AM (IST)
ਦੁਬਈ (ਏਪੀ) : ਮਹਿਲਾ ਏਸ਼ੀਆ ਕੱਪ ਦੇ ਸੈਮੀਫਾਈਨਲ ’ਚ ਥਾਂ ਪੱਕੀ ਕਰ ਚੁੱਕੀ ਭਾਰਤੀ ਟੀਮ ਦੀਆਂ ਨਜ਼ਰਾਂ ਹੁਣ ਸ਼ਨਿਚਰਵਾਰ ਨੂੰ ਕੱਟੜ ਮੁਕਾਬਲੇਬਾਜ਼ ਪਾਕਿਸਤਾਨ ਵਿਰੁੱਧ ਜਿੱਤ ਨਾਲ ਲੀਗ ਪੜਾਅ ਦਾ ਸ਼ਾਨਦਾਰ ਅੰਤ ਕਰਨ ’ਤੇ ਹੈ। ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਥਾਈਲੈਂਡ ਤੇ ਹਾਂਗਕਾਂਗ ਵਿਰੁੱਧ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ ਤੇ ਹੁਣ ਟੀਮ ਦੀ ਨਜ਼ਰ ਜਿੱਤ ਦੀ ਹੈਟ੍ਰਿਟ ’ਤੇ ਹੈ।
ਮਰਦ ਹੋਵੇ ਜਾਂ ਮਹਿਲਾ, ਬਹੁ-ਟੀਮ ਟੂਰਨਾਮੈਂਟ ’ਚ ਭਾਰਤ-ਪਾਕਿਸਤਾਨ ਮੁਕਾਬਲਿਆਂ ਨੂੰ ਲੈ ਕੇ ਮੈਦਾਨ ਦੇ ਬਾਹਰ ਕਾਫੀ ਰੋਮਾਂਚ ਰਹਿੰਦਾ ਹੈ ਪਰ ਪਿਛਲੇ ਕਾਫੀ ਸਮੇਂ ਤੋਂ ਮੈਦਾਨ ’ਤੇ ਮੁਕਾਬਲੇ ਉਨੇ ਮੁਕਾਬਲੇ ਵਾਲੇ ਨਹੀਂ ਰਹੇ ਹਨ। ਦੁਬਈ ਅੰਤਰਰਾਸ਼ਟਰੀ ਸਟੇਡੀਅਮ ’ਚ ਹੋਣ ਵਾਲੇ ਮੁਕਾਬਲੇ ’ਚ ਭਾਰਤ ਦਾ ਪਾਸਾ ਕਾਫੀ ਮਜ਼ਬੂਤ ਦਿਖਾਈ ਦੇ ਰਿਹਾ ਹੈ। ਭਾਰਤ ਲਈ ਇਹ ਮੈਚ ਸਿਰਫ ਕੁਝ ਮੌਕਿਆਂ ’ਤੇ ਸਮੇਂ ਤੋਂ ਪਹਿਲਾਂ ਬਾਹਰ ਹੋਣ ਤੋਂ ਬਾਅਦ ਭਾਰਤੀ ਟੀਮ ਨੂੰ ਟੀ-20 ਫਾਰਮੈਟ ’ਚ ਕੁਝ ਖੇਤਰਾਂ ’ਚ ਸੁਧਾਰ ਦੀ ਲੋੜ ਹੈ। ਆਸਟ੍ਰੇਲੀਆ ਵਰਗੀ ਟੀਮ ਦੇ ਵਜੂਦ ਨੂੰ ਚੁਣੌਤੀ ਦੇਣ ਲਈ ਭਾਰਤ ਨੂੰ ਬਿਹਤਰ ਪਾਵਰ ਹਿਟਰ ਤੇ ਤੇਜ਼ ਗੇਂਦਬਾਜ਼ਾਂ ਦਾ ਮਜ਼ਬੂਤ ਪੂਲ ਤਿਆਰ ਕਰਨਾ ਹੋਵੇਗਾ। ਹਾਲਾਂਕਿ, ਏਸ਼ਿਆਈ ਪੱਧਰ ’ਤੇ ਭਾਰਤ ਦੇ ਆਸਪਾਸ ਵੀ ਕੋਈ ਟੀਮ ਨਜ਼ਰ ਨਹੀਂ ਆਉਂਦੀ। ਪਿਛਲੀ ਵਾਰ ਭਾਰਤ ਕਿਸੇ ਤਰ੍ਹਾਂ ਸ੍ਰੀਲੰਕਾ ਵਿਰੁੱਧ ਫਾਈਨਲ ’ਚ ਉਪ-ਜੇਤੂ ਰਿਹਾ ਸੀ। ਦੂਜੇ ਪਾਸੇ, ਪਾਕਿਸਤਾਨ ਨੇ ਆਪਣੇ ਸ਼ੁਰੂਆਤੀ ਮੁਕਾਬਲੇ ’ਚ ਥਾਈਲੈਂਡ ਨੂੰ ਹਰਾਇਆ ਹੈ ਤੇ ਹੁਣ ਵੀ ਸੈਮੀਫਾਈਨਲ ਦੀ ਦੌੜ ’ਚ ਬਣਿਆ ਹੋਇਆ ਹੈ।
ਮੰਧਾਨਾ-ਸ਼ੈਫਾਲੀ ਸ਼ਾਨਦਾਰ ਫਾਰਮ ’ਚ ਭਾਰਤ ਦੀ ਓਪਨਰ ਬੱਲੇਬਾਜ਼ ਸਮ੍ਰਿਤੀ ਮੰਧਾਨਾ ਤੇ ਸ਼ੈਫਾਲੀ ਵਰਮਾ ਵੀ ਸ਼ਾਨਦਾਰ ਫਾਰਮ ’ਚ ਹਨ। ਮੰਧਾਨਾ ਨੇ ਹਾਂਗਕਾਂਗ ਵਿਰੁੱਧ ਯਾਦਗਾਰ ਸੈਂਕੜਾ ਲਗਾਉਂਦੇ ਹੋਏ ਕਈ ਰਿਕਾਰਡ ਆਪਣੇ ਨਾਂ ਕੀਤੇ ਤੇ ਮੁਕਾਬਲੇਬਾਜ਼ੀ ਦੀਆਂ ਹੋਰਨਾਂ ਟੀਮਾਂ ਨੂੰ ਆਪਣੀ ਬੱਲੇਬਾਜ਼ੀ ਦੀ ਸਮਰੱਥਾ ਦਾ ਸੰਕੇਤ ਦੇ ਦਿੱਤਾ। ਦੁਬਈ ਦੀਆਂ ਪਿੱਚਾਂ ’ਤੇ ਬੱਲੇਬਾਜ਼ੀ ਆਸਾਨ ਨਹੀਂ ਰਹੀ ਹੈ। ਬੱਲੇਬਾਜ਼ਾਂ ਨੂੰ ਆਮ ਤੌਰ ’ਤੇ ਪਿੱਚ ਦੀ ਰਫ਼ਤਾਰ ਤੇ ਉਛਾਲ ਨੂੰ ਸਮਝਣ ’ਚ ਕਰੀਬ 10 ਗੇਂਦਾਂ ਲੱਗਦੀਆਂ ਹਨ ਤੇ ਉਸੇ ਅਨੁਸਾਰ ਪਾਰੀ ਦੀ ਯੋਜਨਾ ਬਣਾਉਣੀ ਪੈਂਦੀ ਹੈ। ਮੰਧਾਨਾ ਤੇ ਸ਼ੈਫਾਲੀ ਨੇ ਵੀ ਵੀਰਵਾਰ ਰਾਤ ਇਸੇ ਰਣਨੀਤੀ ਨੂੰ ਅਪਣਾਇਆ ਸੀ। ਮੱਧਕ੍ਰਮ ’ਚ ਪ੍ਰਤਿਕਾ ਰਾਵਲ, ਰਿਚਾ ਘੋਸ਼ ਤੇ ਕਪਤਾਨ ਹਰਮਨਪ੍ਰੀਤ ਕੌਰ ਦੀ ਭੂਮਿਕਾ ਅਹਿਮ ਹੋਵੇਗੀ। ਤਿੰਨੇ ਚੰਗੀ ਸ਼ੁਰੂਆਤ ਨੂੰ ਵੱਡੀਆਂ ਪਾਰੀਆਂ ’ਚ ਤਬਦੀਲ ਨਹੀਂ ਕਰ ਸਕੀਆਂ ਹਨ। ਖਾਸ ਕਰਕੇ ਨੰਬਰ ਤਿੰਨ ’ਤੇ ਬੱਲੇਬਾਜ਼ੀ ਕਰ ਰਹੀ ਰਾਵਲ ’ਤੇ ਦਬਾਅ ਵਧ ਰਿਹਾ ਹੈ। ਵਨਡੇ ’ਚ ਸਫਲ ਰਹੀ ਰਾਵਲ ਟੀ-20 ਫਾਰਮੈਟ ਦੀਆਂ ਮੰਗਾਂ ਦੇ ਬਰਾਬਰ ਪ੍ਰਦਰਸ਼ਨ ਨਹੀਂ ਕਰ ਸਕੀ ਹੈ। ਗੇਂਦਬਾਜ਼ੀ ’ਚ ਨੰਦਨੀ ਸ਼ਰਮਾ ਦਾ ਸ਼ਾਮਲ ਹੋਣਾ ਭਾਰਤ ਲਈ ਸਕਾਰਾਤਮਕ ਕਦਮ ਰਿਹਾ ਹੈ। ਉਹ ਅਹਿਮ ਤੇਜ਼ ਗੇਂਦਬਾਜ਼ ਕ੍ਰਾਂਤੀ ਗੌੜ ਨਾਲ ਨਵੀਂ ਗੇਂਦ ਸੰਭਾਲਦੇ ਹੋਏ ਆਪਣੀ ਸਮਰੱਥਾ ਦੇ ਬਰਾਬਰ ਪ੍ਰਦਰਸ਼ਨ ਕਰ ਰਹੀ ਹੈ।
ਪਾਕਿਸਤਾਨ ਨੂੰ ਬੱਲੇਬਾਜ਼ੀ ’ਚ ਸੁਧਾਰ ਦੀ ਲੋੜ ਪਾਕਿਸਤਾਨ ਨੂੰ ਭਾਰਤ ਨੂੰ ਚੁਣੌਤੀ ਦੇਣ ਲਈ ਆਪਣੀ ਬੱਲੇਬਾਜ਼ੀ ’ਚ ਵੱਡੇ ਸੁਧਾਰ ਦੀ ਲੋੜ ਹੈ। ਬੱਲੇਬਾਜ਼ੀ ਦੀ ਕਮਜ਼ੋਰੀ ਲੰਬੇ ਸਮੇਂ ਤੋਂ ਟੀਮ ਦੀ ਪਰੇਸ਼ਾਨੀ ਰਹੀ ਹੈ। ਥਾਈਲੈਂਡ ਵਿਰੁੱਧ ਪਿਛਲੇ ਮੈਚ ’ਚ ਵੀ ਪਾਕਿਸਤਾਨ ਨੇ ਪਾਵਰਪਲੇਅ ’ਚ ਤਿੰਨ ਵਿਕਟਾਂ ਗੁਆ ਕੇ ਖ਼ੁਦ ਨੂੰ ਮੁਸ਼ਕਲ ’ਚ ਪਾ ਦਿੱਤਾ ਸੀ। ਹਾਲਾਂਕਿ, ਬਾਅਦ ’ਚ ਉਸਨੇ 119 ਦੌੜਾਂ ਦੇ ਮਾਮੂਲੀ ਟੀਚੇ ਦਾ ਸਫਲਤਾਪੂਰਵਕ ਬਚਾਅ ਕਰ ਲਿਆ। ਟੀਮ ਹਾਲੇ ਵੀ ਸਲਾਮੀ ਬੱਲੇਬਾਜ਼ੀ ਮੁਨੀਬਾ ਅਲੀ ਤੇ ਕਪਤਾਨ ਤੇ ਗੇਂਦਬਾਜ਼ੀ ਆਲਰਾਊਂਡਰ ਫਾਤਿਮਾ ਸਨਾ ’ਤੇ ਕਾਫੀ ਨਿਰਭਰ ਹੈ। ਭਾਰਤ ਵਰਗੀ ਮਜ਼ਬੂਤ ਟੀਮ ਨੂੰ ਚੁਣੌਤੀ ਦੇਣ ਲਈ ਪਾਕਿਸਤਾਨ ਨੂੰ ਇਸ ਨਿਰਭਰਤਾ ਤੋਂ ਬਾਹਰ ਨਿਕਲਣਾ ਹੋਵੇਗਾ।
ਇਸ ਤਰ੍ਹਾਂ ਹੈ ਟੀਮ ਭਾਰਤ : ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ-ਕਪਤਾਨ), ਭਾਰਤੀ ਫੁਲਮਾਲੀ, ਰਿਚਾ ਘੋਸ਼ (ਵਿਕਟਕੀਪਰ), ਗੁਨਾਲਨ ਕਮਲਿਨੀ (ਵਿਕਟਕੀਪਰ), ਪ੍ਰਤਿਕਾ ਰਾਵਲ, ਸ਼ੈਫਾਲੀ ਵਰਮਾ, ਦੀਪਤੀ ਸ਼ਰਮਾ, ਕ੍ਰਾਂਤੀ ਗੌੜ, ਪ੍ਰੇਮਾ ਰਾਵਤ, ਅਰੁੰਧਤੀ ਰੈੱਡੀ, ਰੇਣੁਕਾ ਸਿੰਘ ਠਾਕੁਰ, ਨੰਦਨੀ ਸ਼ਰਮਾ, ਸ਼੍ਰੀ ਚਰਣੀ, ਰਾਧਾ ਯਾਦਵ।
ਪਾਕਿਸਤਾਨ : ਫਾਤਿਮਾ ਸਨਾ (ਕਪਤਾਨ), ਆਇਸ਼ਾ ਜ਼ਫਰ, ਈਮਾਨ ਨਸੀਰ, ਐਮਾਨ ਫਾਤਿਮਾ, ਗੁਲ ਫਿਰੋਜ਼ਾ, ਮੋਮਿਨਾ ਰਿਆਸਤ, ਮੁਨੀਬਾ ਅਲੀ ਸਿੱਦੀਕੀ (ਵਿਕਟਕੀਪਰ), ਸਦਫ ਸ਼ਮਾਸ, ਨ•ਸ਼ਰਾ ਸੰਧੂ, ਸਾਦੀਆ ਇਕਬਾਲ, ਸਾਇਰਾ ਜ਼ਾਬੀਨ, ਸ਼ਵਾਲ ਜ਼ੁਲਫੀਕਾਰ, ਤੁਬਾ ਹਸਨ, ਉੱਮ-ਏ-ਹਾਨੀ ਤੇ ਵਹੀਦਾ ਅਖ਼ਤਰ।
ਸਥਾਨ : ਦੁਬਈ
ਸਮਾਂ : ਰਾਤ 8 ਵਜੇ ਤੋਂ
ਪ੍ਰਸਾਰਣ : ਸੋਨੀ ਸਪੋਰਟਸ ਨੈੱਟਵਰਕ/ਸੋਨੀ ਲਿਵ