
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸ੍ਰੀਲੰਕਾ ਵਿਰੁੱਧ ਭਾਰਤ ਨੂੰ ਮਿਲੀ ਸ਼ਾਨਦਾਰ ਜਿੱਤ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਦੀ ਅੰਕਸੂਚੀ ’ਚ ਬੂਸਟਰ ਡੋਜ਼ ਦਾ ਕੰਮ ਕੀਤਾ ਹੈ।

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਸ੍ਰੀਲੰਕਾ ਵਿਰੁੱਧ ਭਾਰਤ ਨੂੰ ਮਿਲੀ ਸ਼ਾਨਦਾਰ ਜਿੱਤ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਦੀ ਅੰਕਸੂਚੀ ’ਚ ਬੂਸਟਰ ਡੋਜ਼ ਦਾ ਕੰਮ ਕੀਤਾ ਹੈ।
ਸ੍ਰੀਲੰਕਾ ’ਤੇ ਜਿੱਤ ਤੋਂ ਬਾਅਦ ਭਾਰਤ ਦੀ ਜਿੱਤ ਫ਼ੀਸਦ ਵਧ ਕੇ 53.33 ਹੋ ਗਈ ਹੈ। ਹਾਲਾਂਕਿ ਅੰਕਸੂਚੀ ’ਚ ਭਾਰਤੀ ਟੀਮ ਦੀ ਸਥਿਤੀ ’ਚ ਕੋਈ ਬਦਲਾਅ ਨਹੀਂ ਹੋਇਆ ਹੈ ਤੇ ਉਹ ਪੰਜਵੇਂ ਸਥਾਨ ’ਤੇ ਹੈ। ਇਸ ਜਿੱਤ ਤੋਂ ਪਹਿਲਾਂ ਭਾਰਤ ਦੀ ਜਿੱਤ ਫ਼ੀਸਦ 48.15 ਸੀ। ਜਿੱਤ ਨੇ ਭਾਰਤ ਦੀ ਡਬਲਯੂਟੀਸੀ ਫਾਈਨਲ ’ਚ ਪਹੁੰਚਣ ਦੀਆਂ ਉਮੀਦਾਂ ਨੂੰ ਜ਼ਰੂਰ ਮਜ਼ਬੂਤੀ ਦਿੱਤੀ ਹੈ। ਦੂਜੇ ਪਾਸੇ, ਹਾਰ ਦਾ ਅਸਰ ਸ੍ਰੀਲੰਕਾ ਦੇ ਪ੍ਰਦਰਸ਼ਨ ’ਤੇ ਪਿਆ ਹੈ ਤੇ ਉਸਦੀ ਜਿੱਤ ਫ਼ੀਸਦ ਘੱਟ ਕੇ 33.33 ਹੋ ਗਈ ਹੈ। ਸ੍ਰੀਲੰਕਾਈ ਟੀਮ ਅੰਕਸੂਚੀ ’ਚ ਛੇਵੇਂ ਸਥਾਨ ’ਤੇ ਬਣੀ ਹੋਈ ਹੈ। ਸੂਚੀ ’ਚ ਆਸਟ੍ਰੇਲੀਆ ਦਾ ਦਬਦਬਾ ਕਾਇਮ ਹੈ। 77.78 ਫ਼ੀਸਦ ਜਿੱਤ ਨਾਲ ਉਹ ਟਾਪ ’ਤੇ ਹੈ। ਦੱਖਣੀ ਅਫਰੀਕਾ 75 ਫ਼ੀਸਦ ਨਾਲ ਦੂਜੇ ਤੇ ਨਿਊਜ਼ੀਲੈਂਡ 72.22 ਫ਼ੀਸਦ ਦੀ ਜਿੱਤ ਫ਼ੀਸਦ ਨਾਲ ਤੀਜੇ ਸਥਾਨ ’ਤੇ ਹੈ।
ਵਿਸ਼ਵ ਟੈਸਟ ਚੈਂਪੀਅਨਸ਼ਿਪ ਅੰਕ-ਸੂਚੀ
ਟੀਮ, ਮੈਚ, ਜਿੱਤ, ਹਾਰ, ਡਰਾਅ, ਅੰਕ, ਜਿੱਤ ਫ਼ੀਸਦ
ਆਸਟ੍ਰੇਲੀਆ, 9, 7, 2, 0, 84, 77.78
ਦੱਖਣੀ ਅਫਰੀਕਾ, 4, 3, 1, 0, 36, 75.00
ਨਿਊਜ਼ੀਲੈਂਡ, 6, 4, 1, 1, 52, 72.22
ਬੰਗਲਾਦੇਸ਼, 5, 3, 1, 1, 40, 66.67
ਭਾਰਤ, 10, 5, 4, 1, 64, 53.33
ਸ੍ਰੀਲੰਕਾ, 5, 1, 2, 2, 20, 33.33
ਇੰਗਲੈਂਡ, 13, 4, 8, 1, 38, 24.36
ਪਾਕਿਸਤਾਨ, 6, 2, 4, 0, 16, 22.22
ਵੈਸਟਇੰਡੀਜ਼, 12, 2, 8, 2, 30, 20.83