ਇੰਡੀਆ ਚੈਂਪੀਅਨਸ਼ਿਪ : ਖ਼ਰਾਬ ਮੌਸਮ ਤੋਂ ਬਾਅਦ ਚਕਾਰਾ ਸਿਖ਼ਰ 'ਤੇ, ਅਨਿਰਬਾਨ ਲਹਿਰੀ ਸਮੇਤ 6 ਭਾਰਤੀ ਖਿਡਾਰੀਆਂ ਨੇ ਅਗਲੇ ਦੌਰ 'ਚ ਬਣਾਈ ਥਾਂ
। ਓਮ ਪ੍ਰਕਾਸ਼ ਚੌਹਾਨ, ਯੁਵਰਾਜ ਸੰਧੂ, ਅਨਿਰਬਾਨ ਲਹਿਰੀ, ਸ਼ਿਵ ਕਪੂਰ, ਕਰਨਦੀਪ ਕੋਚਰ ਤੇ ਸਪਤਕ ਤਲਵਾਰ ਨੇ 40 ਲੱਖ ਅਮਰੀਕੀ ਡਾਲਰ ਦੀ ਇਨਾਮੀ ਰਾਸ਼ੀ ਨਾਲ ਇਸ ਟੂਰਨਾਮੈਂਟ ਦੇ ਆਖਰੀ ਦੋ ਪੜਾਵਾਂ ’ਚ ਆਪਣੀ ਥਾਂ ਪੱਕੀ ਕਰ ਲਈ ਹੈ।
Publish Date: Sun, 18 Oct 2026 11:34 AM (IST)
Updated Date: Sun, 18 Oct 2026 11:37 AM (IST)
ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਦਿੱਲੀ ਗੋਲਫ ਕਲੱਬ ’ਚ ਖ਼ਰਾਬ ਮੌਸਮ ਤੋਂ ਪ੍ਰਭਾਵਿਤ ਦੂਜੇ ਦੌਰ ਦੀ ਸਮਾਪਤੀ ਤੋਂ ਬਾਅਦ ਸਪੇਨ ਦੇ ਯੂਜੇਨੀਓ ਚਕਾਰਾ ਨੇ ਡੀਪੀ ਵਰਲਡ ਇੰਡੀਆ ਚੈਂਪੀਅਨਸ਼ਿਪ ’ਚ ਇੱਕ ਸ਼ਾਟ ਦੀ ਬੜ੍ਹਤ ਬਣਾ ਲਈ ਹੈ। ਸ਼ਨੀਵਾਰ ਨੂੰ ਇਸ ਟੂਰਨਾਮੈਂਟ ’ਚ 6 ਭਾਰਤੀ ਖਿਡਾਰੀਆਂ ਨੇ ਜਗ੍ਹਾ ਬਣਾਈ ਹੈ। ਓਮ ਪ੍ਰਕਾਸ਼ ਚੌਹਾਨ, ਯੁਵਰਾਜ ਸੰਧੂ, ਅਨਿਰਬਾਨ ਲਹਿਰੀ, ਸ਼ਿਵ ਕਪੂਰ, ਕਰਨਦੀਪ ਕੋਚਰ ਤੇ ਸਪਤਕ ਤਲਵਾਰ ਨੇ 40 ਲੱਖ ਅਮਰੀਕੀ ਡਾਲਰ ਦੀ ਇਨਾਮੀ ਰਾਸ਼ੀ ਨਾਲ ਇਸ ਟੂਰਨਾਮੈਂਟ ਦੇ ਆਖਰੀ ਦੋ ਪੜਾਵਾਂ ’ਚ ਆਪਣੀ ਥਾਂ ਪੱਕੀ ਕਰ ਲਈ ਹੈ।
ਚਕਾਰਾ ਨੇ ਪਹਿਲੇ ਦੌਰ ’ਚ 67 ਦਾ ਸਕੋਰ ਬਣਾਉਣ ਤੋਂ ਬਾਅਦ ਦੂਜੇ ਦੌਰ 'ਚ ਵੀ ਤਿੰਨ ਅੰਡਰ 67 ਦਾ ਸਕੋਰ ਬਣਾਇਆ। ਇਸ ਤਰ੍ਹਾਂ ਉਹ 10 ਅੰਡਰ ਪਾਰ 134 ਦੇ ਕੁੱਲ ਸਕੋਰ ’ਤੇ ਪਹੁੰਚ ਗਿਆ ਹੈ। ਸਕਾਟਲੈਂਡ ਦੇ ਸਕਾਟ ਜੈਮੀਸਨ ਨੇ ਵੀ 67 ਦਾ ਸਕੋਰ ਬਣਾਇਆ ਤੇ ਉਹ ਨੌਂ ਅੰਡਰ 135 ਦੇ ਸਕੋਰ 'ਤੇ ਹਨ। ਉੱਤਰੀ ਆਇਰਲੈਂਡ ਦੇ ਰੋਰੀ ਮੈਕਿਲਰੋਏ 'ਛੇ ਅੰਡਰ' 138 ਦੇ ਸਕੋਰ ਨਾਲ 12ਵੇਂ ਸਥਾਨ 'ਤੇ ਰਹੇ।
ਆਇਰਲੈਂਡ ਦੇ ਸ਼ੇਨ ਲੋਰੀ (75-65) ਚਾਰ ਅੰਡਰ 'ਤੇ 29ਵੇਂ, ਐਰੋਨ ਰਾਏ (69-74) ਇਕ ਅੰਡਰ 'ਤੇ 53ਵੇਂ ਅਤੇ ਜਸਟਿਨ ਰੋਜ਼ (72-72) ਤੇ ਪੈਟਰਿਕ ਰੀਡ (75-69) ਬਰਾਬਰ-ਪਾਰ 'ਤੇ 63ਵੇਂ ਸਕੋਰ 'ਤੇ ਬਰਾਬਰ ਰਹੇ। ਡੈਨੀ ਵਿਲੇਟ ਬਿਮਾਰੀ ਕਾਰਨ ਟੂਰਨਾਮੈਂਟ ਤੋਂ ਹਟ ਗਿਆ, ਜਦੋਂ ਕਿ ਓਪਨ ਚੈਂਪੀਅਨ ਰਿਆਨ ਫੌਕਸ (76-70) 'ਕਟ' ਨੂੰ ਸਾਫ਼ ਕਰਨ ਵਿੱਚ ਅਸਫਲ ਰਿਹਾ। ਮੌਜੂਦਾ ਚੈਂਪੀਅਨ ਟੌਮੀ ਫਲੀਟਵੁੱਡ (70-69) 5-ਅੰਡਰ 139 ਦੇ ਸਕੋਰ ਨਾਲ 22ਵੇਂ ਸਥਾਨ 'ਤੇ ਹੈ, ਜਦੋਂ ਚੌਹਾਨ (68-72) ਨੇ ਸ਼ਨੀਵਾਰ ਸਵੇਰੇ ਆਪਣਾ ਦੂਜਾ ਦੌਰ ਸ਼ੁਰੂ ਕੀਤਾ ਤਾਂ ਉਹ ਸ਼ੁਰੂਆਤੀ ਡਬਲ ਬੋਗੀ ਤੋਂ ਉਭਰ ਕੇ ਚਾਰ-ਅੰਡਰ 140 ਦੇ ਸਕੋਰ ਨਾਲ 29ਵੇਂ ਸਥਾਨ 'ਤੇ ਰਿਹਾ। ਹੋਰ ਭਾਰਤੀ ਖਿਡਾਰੀਆਂ 'ਚ ਯੁਵਰਾਜ ਨੇ 5-6-8 ਦਾ ਸਕੋਰ ਬਣਾਇਆ। ਇੱਕ ਅੰਡਰ 143 ਤੇ ਸੰਯੁਕਤ 53ਵਾਂ ਸਥਾਨ ਪ੍ਰਾਪਤ ਕੀਤਾ। ਉਸ ਨੇ ਆਪਣੇ ਆਖ਼ਰੀ 10 ਹੋਲਾਂ ’ਚ ਸੱਤ ਬਰਡੀਜ਼ ਬਣਾਈਆਂ।
ਲਾਹਿੜੀ (70-73) ਨੇ ਸ਼ੁੱਕਰਵਾਰ ਨੂੰ ਆਪਣਾ ਦੂਜਾ ਦੌਰ ਪੂਰਾ ਕੀਤਾ ਤੇ ਇਕ ਅੰਡਰ 'ਤੇ ਸੀ। ਇਹ ਵੀ ਸਾਂਝੇ ਤੌਰ 'ਤੇ 53ਵੇਂ ਸਥਾਨ 'ਤੇ ਰਹੇ। ਅੱਗੇ ਵਧਣ ਵਾਲੇ ਹੋਰ ਭਾਰਤੀਆਂ ਵਿੱਚ ਕਪੂਰ (72-72), ਕੋਚਰ (72-72) ਤੇ ਤਲਵਾਰ (71-73) ਸ਼ਾਮਲ ਸਨ। ਇਹ ਤਿੰਨੇ ਖਿਡਾਰੀ 144 ਦੇ 'ਈਵਨ-ਪਾਰ' ਸਕੋਰ ਨਾਲ 63ਵੇਂ ਸਥਾਨ 'ਤੇ ਰਹੇ, ਜੋ 'ਕਟ ਲਾਈਨ' 'ਤੇ ਸਹੀ ਹੈ।