IND vs NZ : ਛੋਟੀ ਜਿਹੀ ਪਾਰੀ 'ਚ ਵੱਡਾ ਕਾਰਨਾਮਾ ਕਰ ਗਏ ਵਿਰਾਟ ਕੋਹਲੀ, ਪੋਂਟਿੰਗ ਨੂੰ ਪਿੱਛੇ ਛੱਡ ਕੇ ਬਣਾਇਆ ਨਵਾਂ ਵਿਸ਼ਵ ਰਿਕਾਰਡ
ਨਿਊਜ਼ੀਲੈਂਡ ਖ਼ਿਲਾਫ਼ ਸ਼ਨੀਵਾਰ ਨੂੰ ਦੂਜੇ ਵਨਡੇ ਮੈਚ ਵਿੱਚ ਵਿਰਾਟ ਕੋਹਲੀ ਦਾ ਬੱਲਾ ਭਾਵੇਂ ਸ਼ਾਂਤ ਰਿਹਾ। ਵੈਲਿੰਗਟਨ ਦੇ ਮੈਦਾਨ 'ਤੇ ਉਹ ਸਿਰਫ਼ 7 ਦੌੜਾਂ ਬਣਾ ਕੇ ਆਊਟ ਹੋ ਗਏ। ਪਰ ਆਪਣੀ ਇਸ ਛੋਟੀ ਜਿਹੀ ਪਾਰੀ ਦੌਰਾਨ ਉਨ੍ਹਾਂ ਨੇ ਰਿਕੀ ਪੋਂਟਿੰਗ ਦਾ ਵੱਡਾ ਰਿਕਾਰਡ ਤੋੜ ਦਿੱਤਾ।
Publish Date: Sat, 07 Nov 2026 02:14 PM (IST)
Updated Date: Sat, 07 Nov 2026 02:19 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਨਿਊਜ਼ੀਲੈਂਡ ਖ਼ਿਲਾਫ਼ ਸ਼ਨੀਵਾਰ ਨੂੰ ਦੂਜੇ ਵਨਡੇ ਮੈਚ ਵਿੱਚ ਵਿਰਾਟ ਕੋਹਲੀ ਦਾ ਬੱਲਾ ਭਾਵੇਂ ਸ਼ਾਂਤ ਰਿਹਾ। ਵੈਲਿੰਗਟਨ ਦੇ ਮੈਦਾਨ 'ਤੇ ਉਹ ਸਿਰਫ਼ 7 ਦੌੜਾਂ ਬਣਾ ਕੇ ਆਊਟ ਹੋ ਗਏ। ਪਰ ਆਪਣੀ ਇਸ ਛੋਟੀ ਜਿਹੀ ਪਾਰੀ ਦੌਰਾਨ ਉਨ੍ਹਾਂ ਨੇ ਰਿਕੀ ਪੋਂਟਿੰਗ ਦਾ ਵੱਡਾ ਰਿਕਾਰਡ ਤੋੜ ਦਿੱਤਾ।
ਕੋਹਲੀ ਨੂੰ ਪੋਂਟਿੰਗ ਦਾ ਰਿਕਾਰਡ ਤੋੜਨ ਲਈ ਸਿਰਫ਼ ਇੱਕ ਦੌੜ ਦੀ ਲੋੜ ਸੀ। ਉਨ੍ਹਾਂ ਨੇ ਇਸ ਦੌਰਾਨ ਦੂਜੀ ਗੇਂਦ 'ਤੇ ਚੌਕਾ ਲਗਾ ਕੇ ਨਿਊਜ਼ੀਲੈਂਡ ਖ਼ਿਲਾਫ਼ ਵਨਡੇ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਪੋਂਟਿੰਗ ਨੂੰ ਪਿੱਛੇ ਛੱਡ ਦਿੱਤਾ।
ਕੋਹਲੀ ਬਣੇ ਨੰਬਰ-1 ਰਿਕੀ ਪੋਂਟਿੰਗ ਨੇ ਨਿਊਜ਼ੀਲੈਂਡ ਖ਼ਿਲਾਫ਼ 51 ਮੈਚਾਂ ਵਿੱਚ 45.83 ਦੀ ਔਸਤ ਨਾਲ 1,971 ਦੌੜਾਂ ਬਣਾਈਆਂ ਸਨ। ਇਸ ਦੌਰਾਨ ਉਨ੍ਹਾਂ ਨੇ 12 ਅਰਧ ਸੈਂਕੜੇ ਅਤੇ 6 ਸੈਂਕੜੇ ਲਗਾਏ ਸਨ। ਉੱਥੇ ਹੀ ਕੋਹਲੀ ਨੇ ਪੋਂਟਿੰਗ ਨੂੰ ਪਿੱਛੇ ਛੱਡਣ ਲਈ ਸਿਰਫ਼ 38 ਪਾਰੀਆਂ ਖੇਡੀਆਂ।
ਕੋਹਲੀ ਦੇ ਨਾਂ ਹੁਣ ਨਿਊਜ਼ੀਲੈਂਡ ਖ਼ਿਲਾਫ਼ ਕੁੱਲ 1,978 ਦੌੜਾਂ ਹੋ ਗਈਆਂ ਹਨ। ਕੋਹਲੀ ਕੋਲ ਇਸ ਸੀਰੀਜ਼ ਦੌਰਾਨ ਨਿਊਜ਼ੀਲੈਂਡ ਖ਼ਿਲਾਫ਼ ਵਨਡੇ ਕ੍ਰਿਕਟ ਵਿੱਚ 2,000 ਦੌੜਾਂ ਦਾ ਅੰਕੜਾ ਛੂਹਣ ਦਾ ਮੌਕਾ ਹੈ। ਉਹ ਇਸ ਮੁਕਾਮ ਤੱਕ ਪਹੁੰਚਣ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣ ਸਕਦੇ ਹਨ।
ਨਿਊਜ਼ੀਲੈਂਡ ਖ਼ਿਲਾਫ਼ ਵਨਡੇ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼
- ਵਿਰਾਟ ਕੋਹਲੀ – 1,978 ਦੌੜਾਂ
- ਰਿਕੀ ਪੋਂਟਿੰਗ – 1,971 ਦੌੜਾਂ
- ਸਚਿਨ ਤੇਂਦੁਲਕਰ – 1,750 ਦੌੜਾਂ
- ਕੁਮਾਰ ਸੰਗਾਕਾਰਾ – 1,568 ਦੌੜਾਂ
- ਸਨਥ ਜੈਸੂਰੀਆ – 1,519 ਦੌੜਾਂ
- ਜੈਕ ਕੈਲਿਸ – 1,449 ਦੌੜਾਂ
ਭਾਰਤੀ ਗੇਂਦਬਾਜ਼ਾਂ ਨੇ ਮਚਾਇਆ ਕਹਿਰ ਵੈਲਿੰਗਟਨ ਵਿੱਚ ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕੀਤੀ। ਇਸ ਦੌਰਾਨ ਭਾਰਤੀ ਗੇਂਦਬਾਜ਼ਾਂ ਨੇ ਮਿਚੇਲ ਸੈਂਟਨਰ ਦੀ ਟੀਮ 'ਤੇ ਕਹਿਰ ਵਰ੍ਹਾ ਦਿੱਤਾ।
ਗੁਰਨੂਰ ਬਰਾੜ ਨੇ 4 ਵਿਕਟਾਂ ਹਾਸਲ ਕੀਤੀਆਂ। ਉੱਥੇ ਹੀ ਅੰਸ਼ੁਲ ਕੰਬੋਜ, ਅਕਸ਼ਰ ਪਟੇਲ ਅਤੇ ਆਕਿਬ ਨਬੀ ਨੇ ਦੋ-ਦੋ ਵਿਕਟਾਂ ਲਈਆਂ। ਇਸ ਕਾਰਨ ਨਿਊਜ਼ੀਲੈਂਡ ਦੀ ਪੂਰੀ ਟੀਮ ਸਿਰਫ਼ 134 ਦੌੜਾਂ 'ਤੇ ਸਿਮਟ ਗਈ।
ਨਿਊਜ਼ੀਲੈਂਡ ਵੱਲੋਂ ਸਭ ਤੋਂ ਵੱਡੀ ਪਾਰੀ ਡੈਰਿਲ ਮਿਚੇਲ ਨੇ ਖੇਡੀ। ਉਨ੍ਹਾਂ ਨੇ 104 ਗੇਂਦਾਂ ਵਿੱਚ 55 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਮਿਚੇਲ ਸੈਂਟਨਰ ਨੇ 31 ਦੌੜਾਂ ਦਾ ਯੋਗਦਾਨ ਪਾਇਆ। ਨਿਊਜ਼ੀਲੈਂਡ ਦੇ 8 ਬੱਲੇਬਾਜ਼ ਦਹਾਈ ਦਾ ਅੰਕੜਾ ਵੀ ਨਹੀਂ ਛੂਹ ਸਕੇ।
ਖ਼ਬਰ ਲਿਖੇ ਜਾਣ ਤੱਕ ਭਾਰਤ ਨੇ ਵੀ ਆਪਣੀਆਂ 4 ਵਿਕਟਾਂ ਗੁਆ ਦਿੱਤੀਆਂ ਸਨ। ਸ਼੍ਰੇਅਸ ਅਈਅਰ ਅਤੇ ਕੇਐੱਲ ਰਾਹੁਲ ਕ੍ਰੀਜ਼ 'ਤੇ ਡਟੇ ਹੋਏ ਸਨ। ਭਾਰਤ ਨੇ 19 ਓਵਰਾਂ ਵਿੱਚ 82 ਦੌੜਾਂ ਬਣਾ ਲਈਆਂ ਸਨ ਅਤੇ ਮੈਚ ਜਿੱਤਣ ਲਈ ਅਜੇ 53 ਦੌੜਾਂ ਦੀ ਲੋੜ ਸੀ।