IND vs NZ : ਸ਼ਾਨਦਾਰ, ਅਵਿਸ਼ਵਾਸ਼ਯੋਗ, ਅਕਲਪਨੀਆ... ਅਭਿਸ਼ੇਕ ਸ਼ਰਮਾ ਦੀ ਤੂਫ਼ਾਨੀ ਬੱਲੇਬਾਜ਼ੀ ਦੇਖ ਨਿਊਜ਼ੀਲੈਂਡ ਦੇ ਉੱਡੇ ਹੋਸ਼; ਭਾਰਤ ਨੇ ਸ਼ਾਨ ਨਾਲ ਸੀਰੀਜ਼ ’ਤੇ ਕੀਤਾ ਕਬਜ਼ਾ
ਡੈਰਿਲ ਮਿਚੇਲ ਅੰਤ ਤੱਕ ਕ੍ਰੀਜ਼ ’ਤੇ ਡਟੇ ਰਹੇ। ਉਨ੍ਹਾਂ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਅਰਧ ਸੈਂਕੜਾ ਲਗਾਇਆ। ਮਿਚੇਲ ਨੇ ਸਿਰਫ਼ 26 ਗੇਂਦਾਂ ’ਤੇ ਆਪਣੀਆਂ 50 ਦੌੜਾਂ ਪੂਰੀਆਂ ਕੀਤੀਆਂ। ਹਾਲਾਂਕਿ, ਆਖ਼ਰੀ ਓਵਰਾਂ ਵਿੱਚ ਭਾਰਤੀ ਗੇਂਦਬਾਜ਼ਾਂ ਨੇ ਆਪਣੀ ਗੇਂਦਬਾਜ਼ੀ ਵਿੱਚ ਸੁਧਾਰ ਕੀਤਾ
Publish Date: Tue, 27 Oct 2026 03:50 PM (IST)
Updated Date: Tue, 27 Oct 2026 03:57 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਦੇ ਤੂਫ਼ਾਨੀ ਸੈਂਕੜੇ ਦੀ ਬਦੌਲਤ ਭਾਰਤ ਨੇ ਨਿਊਜ਼ੀਲੈਂਡ ਖ਼ਿਲਾਫ਼ ਤੀਜੇ ਟੀ-20 ਮੈਚ ਵਿੱਚ ਜਿੱਤ ਦਰਜ ਕੀਤੀ। ਇਸ ਦੇ ਨਾਲ ਹੀ ਟੀਮ ਇੰਡੀਆ ਨੇ ਸੀਰੀਜ਼ ਵਿੱਚ 3-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਸ਼ਰਮਾ ਨੇ ਇਸ ਮੁਕਾਬਲੇ ਵਿੱਚ ਸਿਰਫ਼ 35 ਗੇਂਦਾਂ ’ਤੇ ਸੈਂਕੜਾ ਜੜਿਆ। ਇਹ ਉਨ੍ਹਾਂ ਦੇ ਟੀ-20 ਕਰੀਅਰ ਦਾ ਚੌਥਾ ਸੈਂਕੜਾ ਹੈ। ਇਸੇ ਸਾਲ ਉਨ੍ਹਾਂ ਨੇ ਅਫ਼ਗਾਨਿਸਤਾਨ ਖ਼ਿਲਾਫ਼ 30 ਗੇਂਦਾਂ ’ਤੇ ਸੈਂਕੜਾ ਪੂਰਾ ਕੀਤਾ ਸੀ।
ਨਿਊਜ਼ੀਲੈਂਡ ਨੇ ਭਾਰਤ ਖ਼ਿਲਾਫ਼ ਪਹਿਲਾਂ ਬੱਲੇਬਾਜ਼ੀ ਕਰਦਿਆਂ 198 ਦੌੜਾਂ ਬਣਾਈਆਂ ਸਨ। ਡੈਰਿਲ ਮਿਚੇਲ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਨਾਬਾਦ 89 ਦੌੜਾਂ ਬਣਾਈਆਂ। ਹਾਲਾਂਕਿ, ਵੈਭਵ ਸੂਰਿਆਵੰਸ਼ੀ ਅਤੇ ਅਭਿਸ਼ੇਕ ਨੇ ਤੂਫ਼ਾਨੀ ਸ਼ੁਰੂਆਤ ਕਰਕੇ ਪਾਵਰਪਲੇਅ ਵਿੱਚ ਹੀ ਟੀਮ ਇੰਡੀਆ ਦੀ ਜਿੱਤ ਲਗਭਗ ਯਕੀਨੀ ਕਰ ਦਿੱਤੀ ਸੀ। ਸ਼੍ਰੇਅਸ ਅਈਅਰ ਦੀ ਅਗਵਾਈ ਵਾਲੀ ਟੀਮ ਨੇ ਇਹ ਮੁਕਾਬਲਾ ਛੇ ਵਿਕਟਾਂ ਨਾਲ ਜਿੱਤਿਆ ਅਤੇ ਸੀਰੀਜ਼ ਵਿੱਚ 3-0 ਦੀ ਅਜੇਤੂ ਬੜ੍ਹਤ ਹਾਸਲ ਕਰ ਲਈ।
ਫਿਨ ਐਲਨ ਤੇ ਡੈਰਿਲ ਮਿਚੇਲ ਦੀ ਸ਼ਾਨਦਾਰ ਬੱਲੇਬਾਜ਼ੀ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਅਰਸ਼ਦੀਪ ਸਿੰਘ ਨੇ ਟਿਮ ਸੀਫਰਟ ਨੂੰ ਸਿਰਫ਼ ਦੋ ਦੌੜਾਂ ਦੇ ਨਿੱਜੀ ਸਕੋਰ ’ਤੇ ਆਊਟ ਕਰ ਦਿੱਤਾ। ਹਾਲਾਂਕਿ, ਇਸ ਤੋਂ ਬਾਅਦ ਫਿਨ ਐਲਨ ਅਤੇ ਡੈਰਿਲ ਮਿਚੇਲ ਨੇ ਮੋਰਚਾ ਸੰਭਾਲ ਲਿਆ। ਦੋਵਾਂ ਨੇ ਭਾਰਤੀ ਗੇਂਦਬਾਜ਼ਾਂ ਦੀ ਜੰਮ ਕੇ ਧੁਨਾਈ ਕੀਤੀ।
ਫਿਨ ਐਲਨ 40 ਦੌੜਾਂ ਬਣਾ ਕੇ ਆਊਟ ਹੋ ਗਏ। ਉਨ੍ਹਾਂ ਨੂੰ ਨਿਤੀਸ਼ ਕੁਮਾਰ ਰੈੱਡੀ ਨੇ ਆਪਣਾ ਸ਼ਿਕਾਰ ਬਣਾਇਆ।
ਦੂਜੇ ਪਾਸੇ, ਡੈਰਿਲ ਮਿਚੇਲ ਅੰਤ ਤੱਕ ਕ੍ਰੀਜ਼ ’ਤੇ ਡਟੇ ਰਹੇ। ਉਨ੍ਹਾਂ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਅਰਧ ਸੈਂਕੜਾ ਲਗਾਇਆ। ਮਿਚੇਲ ਨੇ ਸਿਰਫ਼ 26 ਗੇਂਦਾਂ ’ਤੇ ਆਪਣੀਆਂ 50 ਦੌੜਾਂ ਪੂਰੀਆਂ ਕੀਤੀਆਂ। ਹਾਲਾਂਕਿ, ਆਖ਼ਰੀ ਓਵਰਾਂ ਵਿੱਚ ਭਾਰਤੀ ਗੇਂਦਬਾਜ਼ਾਂ ਨੇ ਆਪਣੀ ਗੇਂਦਬਾਜ਼ੀ ਵਿੱਚ ਸੁਧਾਰ ਕੀਤਾ ਅਤੇ ਦੌੜਾਂ ਬਣਨ ਦੀ ਰਫ਼ਤਾਰ ਨੂੰ ਕੁਝ ਹੱਦ ਤੱਕ ਰੋਕਿਆ। ਮਿਚੇਲ ਨੇ 52 ਗੇਂਦਾਂ ’ਤੇ ਨਾਬਾਦ 89 ਦੌੜਾਂ ਬਣਾਈਆਂ।
ਨਿਊਜ਼ੀਲੈਂਡ ਨੇ ਬਣਾਇਆ 198 ਦੌੜਾਂ ਦਾ ਸਕੋਰ ਮਿਚੇਲ ਤੋਂ ਇਲਾਵਾ ਬੇਵਨ ਜੈਕਬਜ਼ ਨੇ ਵੀ ਸ਼ਾਨਦਾਰ ਬੱਲੇਬਾਜ਼ੀ ਕੀਤੀ। ਉਨ੍ਹਾਂ ਨੇ 23 ਗੇਂਦਾਂ ’ਤੇ ਨਾਬਾਦ 39 ਦੌੜਾਂ ਬਣਾਈਆਂ। ਨਿਊਜ਼ੀਲੈਂਡ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਤਿੰਨ ਵਿਕਟਾਂ ਦੇ ਨੁਕਸਾਨ ’ਤੇ 198 ਦੌੜਾਂ ਬਣਾਈਆਂ।
ਭਾਰਤ ਵੱਲੋਂ ਅਰਸ਼ਦੀਪ ਸਿੰਘ, ਅਕਸ਼ਰ ਪਟੇਲ ਅਤੇ ਨਿਤੀਸ਼ ਕੁਮਾਰ ਰੈੱਡੀ ਨੇ ਇੱਕ-ਇੱਕ ਵਿਕਟ ਹਾਸਲ ਕੀਤੀ।
ਅਭਿਸ਼ੇਕ ਸ਼ਰਮਾ ਤੇ ਵੈਭਵ ਸੂਰਿਆਵੰਸ਼ੀ ਦੀ ਤੂਫ਼ਾਨੀ ਸ਼ੁਰੂਆਤ ਨਿਊਜ਼ੀਲੈਂਡ ਵੱਲੋਂ ਮਿਲੇ 199 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਟੀਮ ਇੰਡੀਆ ਨੇ ਤੂਫ਼ਾਨੀ ਸ਼ੁਰੂਆਤ ਕੀਤੀ। ਪਿਛਲੇ ਮੈਚ ਵਿੱਚ ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰਨ ਵਾਲੇ ਵੈਭਵ ਸੂਰਿਆਵੰਸ਼ੀ ਨੂੰ ਇਸ ਮੁਕਾਬਲੇ ਵਿੱਚ ਪਾਰੀ ਦੀ ਸ਼ੁਰੂਆਤ ਕਰਨ ਲਈ ਭੇਜਿਆ ਗਿਆ।
ਦੋਵਾਂ ਬੱਲੇਬਾਜ਼ਾਂ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਪਾਵਰਪਲੇਅ ਵਿੱਚ ਹੀ ਟੀਮ ਇੰਡੀਆ ਨੇ 118 ਦੌੜਾਂ ਬਣਾ ਦਿੱਤੀਆਂ। ਇਸ ਦੌਰਾਨ ਅਭਿਸ਼ੇਕ ਸ਼ਰਮਾ ਨੇ ਸਿਰਫ਼ 15 ਗੇਂਦਾਂ ’ਤੇ ਅਰਧ ਸੈਂਕੜਾ ਜੜ ਦਿੱਤਾ।
ਵੈਭਵ ਸੂਰਿਆਵੰਸ਼ੀ ਆਪਣਾ ਅਰਧ ਸੈਂਕੜਾ ਪੂਰਾ ਨਹੀਂ ਕਰ ਸਕੇ ਅਤੇ 45 ਦੌੜਾਂ ਬਣਾ ਕੇ ਆਊਟ ਹੋ ਗਏ।
ਅਭਿਸ਼ੇਕ ਸ਼ਰਮਾ ਨੇ ਜੜਿਆ ਤੂਫ਼ਾਨੀ ਸੈਂਕੜਾ ਨਿਊਜ਼ੀਲੈਂਡ ਖ਼ਿਲਾਫ਼ ਵੈਲਿੰਗਟਨ ਵਿੱਚ ਖੇਡਦਿਆਂ ਅਭਿਸ਼ੇਕ ਸ਼ਰਮਾ ਦਾ ਬੱਲਾ ਅਰਧ ਸੈਂਕੜੇ ਤੋਂ ਬਾਅਦ ਵੀ ਨਹੀਂ ਰੁਕਿਆ। ਉਨ੍ਹਾਂ ਨੇ ਸਿਰਫ਼ 35 ਗੇਂਦਾਂ ’ਤੇ ਸੈਂਕੜਾ ਜੜ ਦਿੱਤਾ।
ਭਾਰਤ ਵੱਲੋਂ ਟੀ-20 ਕ੍ਰਿਕਟ ਵਿੱਚ ਇਹ ਸਾਂਝੇ ਤੌਰ ’ਤੇ ਦੂਜਾ ਸਭ ਤੋਂ ਤੇਜ਼ ਸੈਂਕੜਾ ਹੈ। ਰੋਹਿਤ ਸ਼ਰਮਾ ਨੇ ਵੀ ਸ਼੍ਰੀਲੰਕਾ ਖ਼ਿਲਾਫ਼ 35 ਗੇਂਦਾਂ ’ਤੇ ਸੈਂਕੜਾ ਲਗਾਇਆ ਸੀ।
ਇਸ ਤੋਂ ਪਹਿਲਾਂ ਅਭਿਸ਼ੇਕ ਨੇ 30 ਗੇਂਦਾਂ ’ਤੇ ਸੈਂਕੜਾ ਜੜਿਆ ਸੀ, ਜੋ ਇਸ ਫਾਰਮੈਟ ਵਿੱਚ ਭਾਰਤ ਵੱਲੋਂ ਸਭ ਤੋਂ ਤੇਜ਼ ਸੈਂਕੜਾ ਹੈ।
ਅਭਿਸ਼ੇਕ ਸ਼ਰਮਾ ਨੇ ਇਸ ਮੈਚ ਵਿੱਚ 37 ਗੇਂਦਾਂ ’ਤੇ 113 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਉਨ੍ਹਾਂ ਦੀ ਇਸ ਪਾਰੀ ਵਿੱਚ ਨੌਂ ਚੌਕੇ ਅਤੇ 11 ਛੱਕੇ ਸ਼ਾਮਲ ਸਨ।