IND vs NZ: ਰਾਹੁਲ ਤੇ ਯਸ਼ਸਵੀ ਦਾ ਇਤਿਹਾਸਕ ਕਮਾਲ, ਸੁਨੀਲ ਗਾਵਸਕਰ ਤੇ ਚੇਤਨ ਚੌਹਾਨ ਦਾ ਵਰ੍ਹਿਆਂ ਪੁਰਾਣਾ ਰਿਕਾਰਡ ਤੋੜ ਕੇ ਰਚਿਆ ਇਤਿਹਾਸ ਨਿਊਜ਼ੀਲੈਂਡ ਖ਼ਿਲਾਫ਼ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਦੂਜੇ ਦਿਨ ਯਸ਼ਸਵੀ ਜਾਇਸਵਾਲ ਅਤੇ ਕੇਐੱਲ ਰਾਹੁਲ ਦੀ ਸਲਾਮੀ ਜੋੜੀ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਇਤਿਹਾਸ ਰਚ ਦਿੱਤਾ। ਇਸ ਜੋੜੀ ਨੇ ਟੀਮ ਇੰਡੀਆ ਨੂੰ ਉਹ ਸ਼ੁਰੂਆਤ ਦਿੱਤੀ, ਜਿਸ ਦੀ ਉਸ ਨੂੰ ਲੋੜ ਸੀ। ਇਸ ਦੇ ਨਾਲ ਹੀ ਦੋਵਾਂ ਨੇ ਸੁਨੀਲ ਗਾਵਸਕਰ ਅਤੇ ਚੇਤਨ ਚੌਹਾਨ ਦੀ ਜੋੜੀ ਦਾ ਰਿਕਾਰਡ ਵੀ ਤੋੜ ਦਿੱਤਾ।
Publish Date: Fri, 20 Nov 2026 12:26 PM (IST)
Updated Date: Fri, 20 Nov 2026 12:27 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ - ਨਿਊਜ਼ੀਲੈਂਡ ਖ਼ਿਲਾਫ਼ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਦੂਜੇ ਦਿਨ ਯਸ਼ਸਵੀ ਜਾਇਸਵਾਲ ਅਤੇ ਕੇਐੱਲ ਰਾਹੁਲ ਦੀ ਸਲਾਮੀ ਜੋੜੀ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਇਤਿਹਾਸ ਰਚ ਦਿੱਤਾ। ਇਸ ਜੋੜੀ ਨੇ ਟੀਮ ਇੰਡੀਆ ਨੂੰ ਉਹ ਸ਼ੁਰੂਆਤ ਦਿੱਤੀ, ਜਿਸ ਦੀ ਉਸ ਨੂੰ ਲੋੜ ਸੀ। ਇਸ ਦੇ ਨਾਲ ਹੀ ਦੋਵਾਂ ਨੇ ਸੁਨੀਲ ਗਾਵਸਕਰ ਅਤੇ ਚੇਤਨ ਚੌਹਾਨ ਦੀ ਜੋੜੀ ਦਾ ਰਿਕਾਰਡ ਵੀ ਤੋੜ ਦਿੱਤਾ।
ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 368 ਦੌੜਾਂ ਬਣਾਈਆਂ। ਮੈਚ ਦੀ ਸਥਿਤੀ ਦੇ ਹਿਸਾਬ ਨਾਲ ਇਹ ਸਕੋਰ ਮਜ਼ਬੂਤ ਮੰਨਿਆ ਜਾ ਰਿਹਾ ਸੀ। ਅਜਿਹੇ ਵਿੱਚ ਭਾਰਤ ਨੂੰ ਚੰਗੀ ਸ਼ੁਰੂਆਤ ਦੀ ਲੋੜ ਸੀ, ਜੋ ਰਾਹੁਲ ਅਤੇ ਯਸ਼ਸਵੀ ਨੇ ਦਿਵਾਈ। ਦੋਵਾਂ ਨੇ ਪਹਿਲੀ ਵਿਕਟ ਲਈ 130 ਦੌੜਾਂ ਦੀ ਸਾਂਝੇਦਾਰੀ ਕੀਤੀ।
ਗਾਵਸਕਰ ਅਤੇ ਚੇਤਨ ਚੌਹਾਨ ਨੂੰ ਛੱਡਿਆ ਪਿੱਛੇ
ਯਸ਼ਸਵੀ ਅਤੇ ਰਾਹੁਲ ਵਿਚਾਲੇ ਹੋਈ ਇਹ ਸਾਂਝੇਦਾਰੀ ਨਿਊਜ਼ੀਲੈਂਡ ਵਿੱਚ ਟੈਸਟ ਕ੍ਰਿਕਟ ਵਿੱਚ ਪਹਿਲੀ ਵਿਕਟ ਲਈ ਭਾਰਤ ਦੀ ਹੁਣ ਤੱਕ ਦੀ ਦੂਜੀ ਸਭ ਤੋਂ ਵੱਡੀ ਸਾਂਝੇਦਾਰੀ ਹੈ। ਇਸ ਤੋਂ ਪਹਿਲਾਂ ਇਸ ਸਥਾਨ 'ਤੇ ਸੁਨੀਲ ਗਾਵਸਕਰ ਅਤੇ ਚੇਤਨ ਚੌਹਾਨ ਦੀ ਜੋੜੀ ਸੀ। ਇਸ ਜੋੜੀ ਨੇ ਸਾਲ 1981 ਵਿੱਚ ਕ੍ਰਾਈਸਟਚਰਚ ਵਿੱਚ 114 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ।
ਨਿਊਜ਼ੀਲੈਂਡ ਵਿੱਚ ਟੈਸਟ ਕ੍ਰਿਕਟ ਵਿੱਚ ਭਾਰਤ ਲਈ ਸਭ ਤੋਂ ਵੱਡੀ ਓਪਨਿੰਗ ਸਾਂਝੇਦਾਰੀ ਦਾ ਰਿਕਾਰਡ ਮਨੋਜ ਪ੍ਰਭਾਕਰ ਅਤੇ ਡਬਲਿਊ.ਵੀ. ਰਮਨ ਦੇ ਨਾਂ ਹੈ। ਇਸ ਜੋੜੀ ਨੇ ਆਕਲੈਂਡ ਵਿੱਚ 149 ਦੌੜਾਂ ਜੋੜੀਆਂ ਸਨ।
ਚੌਥੇ ਨੰਬਰ 'ਤੇ ਨਵਜੋਤ ਸਿੰਘ ਸਿੱਧੂ ਅਤੇ ਨਯਨ ਮੋਂਗੀਆ ਦੀ ਸਾਂਝੇਦਾਰੀ ਹੈ। ਇਸ ਜੋੜੀ ਨੇ 1994 ਵਿੱਚ ਹੈਮਿਲਟਨ ਵਿੱਚ ਪਹਿਲੀ ਵਿਕਟ ਲਈ 102 ਦੌੜਾਂ ਬਣਾਈਆਂ ਸਨ। ਇਹ ਚਾਰ ਹੀ ਮੌਕੇ ਹਨ, ਜਦੋਂ ਭਾਰਤ ਦੀਆਂ ਸਲਾਮੀ ਜੋੜੀਆਂ ਨੇ ਨਿਊਜ਼ੀਲੈਂਡ ਵਿੱਚ ਟੈਸਟ ਮੈਚ ਦੌਰਾਨ ਪਹਿਲੀ ਵਿਕਟ ਲਈ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ ਹੈ।
ਸੈਂਕੜੇ ਤੋਂ ਖੁੰਝੇ ਯਸ਼ਸਵੀ ਦੋਵਾਂ ਬੱਲੇਬਾਜ਼ਾਂ ਜਿਸ ਤਰ੍ਹਾਂ ਦੀ ਬੱਲੇਬਾਜ਼ੀ ਕਰ ਰਹੇ ਸਨ, ਉਸ ਨਾਲ ਨਿਊਜ਼ੀਲੈਂਡ ਦੇ ਗੇਂਦਬਾਜ਼ ਕਾਫ਼ੀ ਪਰੇਸ਼ਾਨ ਹੋ ਰਹੇ ਸਨ। ਦੋਵੇਂ ਬੱਲੇਬਾਜ਼ ਵਿਰੋਧੀ ਟੀਮ ਨੂੰ ਕੋਈ ਮੌਕਾ ਨਹੀਂ ਦੇ ਰਹੇ ਸਨ। ਲੱਗ ਰਿਹਾ ਸੀ ਕਿ ਯਸ਼ਸਵੀ ਆਪਣਾ ਸੈਂਕੜਾ ਪੂਰਾ ਕਰ ਲੈਣਗੇ, ਪਰ ਇਸੇ ਦੌਰਾਨ ਮੈਟ ਹੈਨਰੀ ਨੇ ਉਨ੍ਹਾਂ ਦੀ ਪਾਰੀ ਦਾ ਅੰਤ ਕਰ ਦਿੱਤਾ।
ਹੈਨਰੀ ਨੇ ਯਸ਼ਸਵੀ ਨੂੰ ਵਿਕਟਕੀਪਰ ਟੌਮ ਬਲੰਡਲ ਦੇ ਹੱਥੋਂ ਕੈਚ ਆਊਟ ਕਰਵਾਇਆ। ਯਸ਼ਸਵੀ ਨੇ 89 ਗੇਂਦਾਂ ਵਿੱਚ 16 ਚੌਕਿਆਂ ਦੀ ਮਦਦ ਨਾਲ 85 ਦੌੜਾਂ ਬਣਾਈਆਂ। ਕੇਐੱਲ ਰਾਹੁਲ 52 ਦੌੜਾਂ ਬਣਾ ਕੇ ਨਾਬਾਦ ਹਨ। ਉਨ੍ਹਾਂ ਦੇ ਨਾਲ ਦੇਵਦੱਤ ਪਡਿੱਕਲ 16 ਦੌੜਾਂ ਬਣਾ ਕੇ ਕ੍ਰੀਜ਼ 'ਤੇ ਖੇਡ ਰਹੇ ਹਨ।