IND vs NZ: ਟੈਸਟ ਮੈਚ 'ਚ ਵਨਡੇ ਤੋਂ ਬਿਲਕੁਲ ਵੱਖਰੀ ਪਲੇਇੰਗ-11 ਉਤਾਰਨਗੇ ਗਿੱਲ, ਟੀਮ 'ਚ ਖੇਡਣਗੇ ਦੋ ਵਿਕਟਕੀਪਰ; ਬੁਮਰਾਹ ਦੀ ਹੋਵੇਗੀ ਵਾਪਸੀ
ਪੰਤ ਤੋਂ ਇਲਾਵਾ ਧਰੁਵ ਜੁਰੇਲ ਵੀ ਟੀਮ ਵਿੱਚ ਦੂਜੇ ਵਿਕਟਕੀਪਰ ਵਜੋਂ ਸ਼ਾਮਲ ਹੋ ਸਕਦੇ ਹਨ। ਹਾਲਾਂਕਿ, ਉਹ ਸਿਰਫ਼ ਬੱਲੇਬਾਜ਼ ਦੇ ਤੌਰ 'ਤੇ ਖੇਡ ਸਕਦੇ ਹਨ। ਨਿਊਜ਼ੀਲੈਂਡ ਏ ਦੇ ਖਿਲਾਫ ਉਨ੍ਹਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਸੀ ਅਤੇ ਉਨ੍ਹਾਂ ਨੇ ਸ਼ਾਨਦਾਰ ਸੈਂਕੜਾ ਵੀ ਲਗਾਇਆ ਸੀ।
Publish Date: Wed, 18 Nov 2026 10:11 AM (IST)
Updated Date: Wed, 18 Nov 2026 10:17 AM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪਹਿਲੇ ਟੈਸਟ ਮੈਚ ਦੀ ਸ਼ੁਰੂਆਤ ਵੀਰਵਾਰ 19 ਨਵੰਬਰ ਤੋਂ ਹੋਵੇਗੀ। ਇਸ ਮੈਚ ਵਿੱਚ ਭਾਰਤੀ ਟੀਮ ਵਨਡੇ ਸੀਰੀਜ਼ ਤੋਂ ਬਿਲਕੁਲ ਵੱਖਰੀ ਪਲੇਇੰਗ-11 ਨਾਲ ਮੈਦਾਨ ਵਿੱਚ ਉਤਰ ਸਕਦੀ ਹੈ। ਟੀਮ ਵਿੱਚ ਰਿਸ਼ਭ ਪੰਤ ਅਤੇ ਧਰੁਵ ਜੁਰੇਲ ਦੇ ਰੂਪ ਵਿੱਚ ਦੋ ਵਿਕਟਕੀਪਰਾਂ ਨੂੰ ਜਗ੍ਹਾ ਮਿਲ ਸਕਦੀ ਹੈ। ਇਸ ਤੋਂ ਇਲਾਵਾ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਵੀ ਟੀਮ ਵਿੱਚ ਵਾਪਸੀ ਹੋਵੇਗੀ।
ਭਾਰਤ ਨੇ ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੂੰ ਵਨਡੇ ਅਤੇ ਟੀ-20 ਸੀਰੀਜ਼ ਵਿੱਚ ਹਰਾਇਆ ਸੀ। ਹੁਣ ਭਾਰਤੀ ਟੀਮ ਦੀ ਨਜ਼ਰ ਟੈਸਟ ਸੀਰੀਜ਼ ਜਿੱਤਣ 'ਤੇ ਹੋਵੇਗੀ। ਜੇਕਰ ਭਾਰਤ ਇਹ ਸੀਰੀਜ਼ ਹਾਰ ਜਾਂਦਾ ਹੈ ਤਾਂ ਉਸ ਦੀ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚਣ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਇਸ ਲਈ ਭਾਰਤ ਲਈ ਇਹ ਸੀਰੀਜ਼ ਬੇਹੱਦ ਮਹੱਤਵਪੂਰਨ ਹੈ।
6 ਮੁੱਖ ਬੱਲੇਬਾਜ਼ਾਂ ਨਾਲ ਮੈਦਾਨ 'ਚ ਉਤਰੇਗੀ ਭਾਰਤੀ ਟੀਮ ਭਾਰਤੀ ਟੀਮ ਪਹਿਲੇ ਟੈਸਟ ਮੈਚ ਵਿੱਚ ਛੇ ਮੁੱਖ ਬੱਲੇਬਾਜ਼ਾਂ ਨਾਲ ਮੈਦਾਨ ਵਿੱਚ ਉਤਰ ਸਕਦੀ ਹੈ। ਯਸ਼ਸਵੀ ਜੈਸਵਲ ਅਤੇ ਕੇਐੱਲ ਰਾਹੁਲ ਹਮੇਸ਼ਾ ਦੀ ਤਰ੍ਹਾਂ ਓਪਨਿੰਗ ਦੀ ਜ਼ਿੰਮੇਵਾਰੀ ਸੰਭਾਲਦੇ ਨਜ਼ਰ ਆਉਣਗੇ।
ਉੱਥੇ ਹੀ ਪਿਛਲੇ ਕੁਝ ਸਮੇਂ ਤੋਂ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਦੇਵਦੱਤ ਪਡਿੱਕਲ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰ ਸਕਦੇ ਹਨ।
ਕਪਤਾਨ ਸ਼ੁਭਮਨ ਗਿੱਲ ਆਪਣੇ ਨਿਯਮਤ ਚੌਥੇ ਨੰਬਰ 'ਤੇ ਖੇਡਦੇ ਨਜ਼ਰ ਆਉਣਗੇ। ਜਦਕਿ ਸੱਟ ਤੋਂ ਵਾਪਸੀ ਕਰ ਰਹੇ ਰਿਸ਼ਭ ਪੰਤ ਵਿਕਟਕੀਪਰ ਦੀ ਭੂਮਿਕਾ ਨਿਭਾ ਸਕਦੇ ਹਨ। ਉਹ ਪੰਜਵੇਂ ਨੰਬਰ 'ਤੇ ਬੱਲੇਬਾਜ਼ੀ ਕਰਨਗੇ।
ਪੰਤ ਤੋਂ ਇਲਾਵਾ ਧਰੁਵ ਜੁਰੇਲ ਵੀ ਟੀਮ ਵਿੱਚ ਦੂਜੇ ਵਿਕਟਕੀਪਰ ਵਜੋਂ ਸ਼ਾਮਲ ਹੋ ਸਕਦੇ ਹਨ। ਹਾਲਾਂਕਿ, ਉਹ ਸਿਰਫ਼ ਬੱਲੇਬਾਜ਼ ਦੇ ਤੌਰ 'ਤੇ ਖੇਡ ਸਕਦੇ ਹਨ। ਨਿਊਜ਼ੀਲੈਂਡ ਏ ਦੇ ਖਿਲਾਫ ਉਨ੍ਹਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਸੀ ਅਤੇ ਉਨ੍ਹਾਂ ਨੇ ਸ਼ਾਨਦਾਰ ਸੈਂਕੜਾ ਵੀ ਲਗਾਇਆ ਸੀ।
ਉੱਥੇ ਹੀ ਤਜਰਬੇਕਾਰ ਰਵਿੰਦਰ ਜਡੇਜਾ ਦੇ ਰੂਪ ਵਿੱਚ ਭਾਰਤੀ ਟੀਮ ਇਕਲੌਤੇ ਆਲਰਾਊਂਡਰ ਨਾਲ ਮੈਦਾਨ ਵਿੱਚ ਉਤਰ ਸਕਦੀ ਹੈ। ਜਡੇਜਾ ਨੇ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵਾਂ ਵਿੱਚ ਭਾਰਤ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਹ ਆਪਣੀ ਗੇਂਦਬਾਜ਼ੀ ਨਾਲ ਵੀ ਵਿਕਟਾਂ ਹਾਸਲ ਕਰਨ ਦੀ ਸਮਰੱਥਾ ਰੱਖਦੇ ਹਨ।
ਗਿੱਲ ਖਿਡਾਉਣਗੇ ਚਾਰ ਤੇਜ਼ ਗੇਂਦਬਾਜ਼ ਟੀਮ ਇੰਡੀਆ ਦੇ ਕਪਤਾਨ ਸ਼ੁਭਮਨ ਗਿੱਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਭਾਰਤੀ ਟੀਮ ਚਾਰ ਤੇਜ਼ ਗੇਂਦਬਾਜ਼ਾਂ ਨਾਲ ਮੈਦਾਨ ਵਿੱਚ ਉਤਰ ਸਕਦੀ ਹੈ। ਅਜਿਹੇ ਵਿੱਚ ਫਿੱਟ ਹੋ ਕੇ ਵਾਪਸੀ ਕਰ ਰਹੇ ਜਸਪ੍ਰੀਤ ਬੁਮਰਾਹ ਦਾ ਖੇਡਣਾ ਲਗਪਗ ਤੈਅ ਮੰਨਿਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਮੁਹੰਮਦ ਸਿਰਾਜ ਨਵੀਂ ਗੇਂਦ ਨਾਲ ਉਨ੍ਹਾਂ ਦਾ ਸਾਥ ਦਿੰਦੇ ਨਜ਼ਰ ਆ ਸਕਦੇ ਹਨ। ਉੱਥੇ ਹੀ ਲੰਬੇ ਕੱਦ ਵਾਲੇ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਨਾ ਵੀ ਫਿੱਟ ਹੋ ਕੇ ਵਾਪਸ ਆ ਗਏ ਹਨ ਅਤੇ ਉਨ੍ਹਾਂ ਨੂੰ ਵੀ ਪਲੇਇੰਗ-11 ਵਿੱਚ ਜਗ੍ਹਾ ਮਿਲ ਸਕਦੀ ਹੈ।
ਨਿਊਜ਼ੀਲੈਂਡ ਦੀਆਂ ਉਛਾਲ ਭਰੀਆਂ ਪਿੱਚਾਂ 'ਤੇ ਪ੍ਰਸਿੱਧ ਕ੍ਰਿਸ਼ਨਾ ਭਾਰਤੀ ਟੀਮ ਲਈ ਅਹਿਮ ਗੇਂਦਬਾਜ਼ ਸਾਬਤ ਹੋ ਸਕਦੇ ਹਨ।
ਇਸ ਦੇ ਨਾਲ ਹੀ ਵਨਡੇ ਸੀਰੀਜ਼ ਦੌਰਾਨ ਆਪਣੀ ਬਾਊਂਸਰ ਗੇਂਦਬਾਜ਼ੀ ਨਾਲ ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੂੰ ਪਰੇਸ਼ਾਨ ਕਰਨ ਵਾਲੇ ਗੁਰਨੂਰ ਬਰਾੜ ਨੂੰ ਵੀ ਟੀਮ ਵਿੱਚ ਜਗ੍ਹਾ ਮਿਲ ਸਕਦੀ ਹੈ।
ਪਹਿਲੇ ਟੈਸਟ ਲਈ ਭਾਰਤ ਦੀ ਸੰਭਾਵਿਤ ਪਲੇਇੰਗ-11
- ਯਸ਼ਸਵੀ ਜੈਸਵਾਲ
- ਕੇਐੱਲ ਰਾਹੁਲ
- ਦੇਵਦੱਤ ਪਡਿੱਕਲ
- ਸ਼ੁਭਮਨ ਗਿੱਲ (ਕਪਤਾਨ)
- ਰਿਸ਼ਭ ਪੰਤ (ਵਿਕਟਕੀਪਰ)
- ਧਰੁਵ ਜੁਰੇਲ
- ਰਵਿੰਦਰ ਜਡੇਜਾ
- ਗੁਰਨੂਰ ਬਰਾੜ
- ਮੁਹੰਮਦ ਸਿਰਾਜ
- ਜਸਪ੍ਰੀਤ ਬੁਮਰਾਹ
- ਪ੍ਰਸਿੱਧ ਕ੍ਰਿਸ਼ਨਾ