IND vs NZ: ਨਿਊਜ਼ੀਲੈਂਡ ਲਈ ਆਈ ਬੁਰੀ ਖ਼ਬਰ, ਦੂਜੇ ਟੈਸਟ ਮੈਚ ਤੋਂ ਬਾਹਰ ਹੋਇਆ ਇਹ ਗੇਂਦਬਾਜ਼ ਵੈਲਿੰਗਟਨ ਵਿੱਚ ਖੇਡਿਆ ਗਿਆ ਪਹਿਲਾ ਟੈਸਟ ਮੈਚ ਡਰਾਅ ਰਿਹਾ ਸੀ। ਅਜਿਹੇ ਵਿੱਚ ਹੁਣ ਸਾਰੀਆਂ ਨਜ਼ਰਾਂ 27 ਨਵੰਬਰ ਤੋਂ ਕ੍ਰਾਈਸਟਚਰਚ ਵਿੱਚ ਸ਼ੁਰੂ ਹੋ ਰਹੇ ਦੂਜੇ ਟੈਸਟ ਮੈਚ ’ਤੇ ਟਿਕੀਆਂ ਹਨ। ਜਿਹੜੀ ਟੀਮ ਇਹ ਮੈਚ ਜਿੱਤੇਗੀ ਉਹ ਸੀਰੀਜ਼ ਆਪਣੇ ਨਾਮ ਕਰੇਗੀ।
Publish Date: Tue, 24 Nov 2026 09:29 AM (IST)
Updated Date: Tue, 24 Nov 2026 09:31 AM (IST)
ਸਪੋਰਟਸ ਡੈਸਕ, ਨਵੀਂ ਦਿੱਲੀ। ਆਪਣੇ ਘਰ ਵਿੱਚ ਭਾਰਤ ਦੀ ਮੇਜ਼ਬਾਨੀ ਕਰ ਰਹੀ ਨਿਊਜ਼ੀਲੈਂਡ ਲਈ ਬੀਤਿਆ ਇੱਕ ਮਹੀਨਾ ਕਾਫ਼ੀ ਬੁਰਾ ਸਾਬਤ ਹੋਇਆ ਹੈ। ਇਸ ਦਾ ਕਾਰਨ ਖਿਡਾਰੀਆਂ ਦੀਆਂ ਸੱਟਾਂ ਹਨ। ਟੀ-20 ਸੀਰੀਜ਼ ਤੋਂ ਬਾਅਦ ਵਨਡੇ ਅਤੇ ਹੁਣ ਟੈਸਟ ਵਿੱਚ ਵੀ ਕੀਵੀ ਟੀਮ ਖਿਡਾਰੀਆਂ ਦੀਆਂ ਸੱਟਾਂ ਤੋਂ ਪਰੇਸ਼ਾਨ ਹੈ। ਭਾਰਤ ਖ਼ਿਲਾਫ਼ ਖੇਡੇ ਜਾਣ ਵਾਲੇ ਦੂਜੇ ਟੈਸਟ ਮੈਚ ਤੋਂ ਪਹਿਲਾਂ ਉਸ ਦਾ ਇੱਕ ਹੋਰ ਖਿਡਾਰੀ ਜ਼ਖ਼ਮੀ ਹੋ ਗਿਆ ਹੈ। ਇਹ ਖਿਡਾਰੀ ਦੂਜਾ ਟੈਸਟ ਨਹੀਂ ਖੇਡ ਸਕੇਗਾ।
ਵੈਲਿੰਗਟਨ ਵਿੱਚ ਖੇਡਿਆ ਗਿਆ ਪਹਿਲਾ ਟੈਸਟ ਮੈਚ ਡਰਾਅ ਰਿਹਾ ਸੀ। ਅਜਿਹੇ ਵਿੱਚ ਹੁਣ ਸਾਰੀਆਂ ਨਜ਼ਰਾਂ 27 ਨਵੰਬਰ ਤੋਂ ਕ੍ਰਾਈਸਟਚਰਚ ਵਿੱਚ ਸ਼ੁਰੂ ਹੋ ਰਹੇ ਦੂਜੇ ਟੈਸਟ ਮੈਚ ’ਤੇ ਟਿਕੀਆਂ ਹਨ। ਜਿਹੜੀ ਟੀਮ ਇਹ ਮੈਚ ਜਿੱਤੇਗੀ ਉਹ ਸੀਰੀਜ਼ ਆਪਣੇ ਨਾਮ ਕਰੇਗੀ।
ਇਹ ਗੇਂਦਬਾਜ਼ ਹੋਇਆ ਬਾਹਰ ਦੂਜੇ ਟੈਸਟ ਮੈਚ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਬਲੇਅਰ ਟਿਕਨਰ ਨੂੰ ਸੱਟ ਲੱਗ ਗਈ ਹੈ। ਉਹ ਇਸ ਸੱਟ ਕਾਰਨ ਦੂਜਾ ਟੈਸਟ ਨਹੀਂ ਖੇਡ ਸਕਣਗੇ। ਹਾਲਾਂਕਿ, ਉਹ ਪਹਿਲੇ ਟੈਸਟ ਮੈਚ ਵਿੱਚ ਟੀਮ ਦੀ ਪਲੇਇੰਗ-11 ਦਾ ਹਿੱਸਾ ਨਹੀਂ ਸਨ। ਇਸ ਹਫ਼ਤੇ ਉਨ੍ਹਾਂ ਨੂੰ ਵੈਲਿੰਗਟਨ ਵਿੱਚ ਅਭਿਆਸ ਦੌਰਾਨ ਮਾਸਪੇਸ਼ੀਆਂ ਵਿੱਚ ਖਿਚਾਅ ਦੀ ਸ਼ਿਕਾਇਤ ਹੋ ਗਈ, ਜਿਸ ਕਾਰਨ ਉਹ ਦੂਜੇ ਟੈਸਟ ਤੋਂ ਬਾਹਰ ਹੋ ਗਏ ਹਨ।
ਕ੍ਰਾਈਸਟਚਰਚ ਵਿੱਚ ਉਨ੍ਹਾਂ ਦੀ ਅਗਲੇਰੀ ਜਾਂਚ ਹੋਵੇਗੀ ਤਾਂ ਜੋ ਪਤਾ ਲੱਗ ਸਕੇ ਕਿ ਉਨ੍ਹਾਂ ਦੀ ਸੱਟ ਕਿੰਨੀ ਗੰਭੀਰ ਹੈ। ਇਸ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਉਹ ਕਦੋਂ ਤੱਕ ਵਾਪਸੀ ਕਰਨਗੇ। ਨਿਊਜ਼ੀਲੈਂਡ ਕ੍ਰਿਕਟ ਨੇ ਇੱਕ ਬਿਆਨ ਜਾਰੀ ਕਰਕੇ ਟਿਕਨਰ ਦੇ ਬਾਹਰ ਹੋਣ ਦੀ ਜਾਣਕਾਰੀ ਦਿੱਤੀ ਹੈ।
ਨਿਊਜ਼ੀਲੈਂਡ ਨੇ ਕੀਤਾ ਬਦਲ ਦਾ ਐਲਾਨ ਨਿਊਜ਼ੀਲੈਂਡ ਨੇ ਉਨ੍ਹਾਂ ਦੇ ਬਦਲ (ਰਿਪਲੇਸਮੈਂਟ) ਦਾ ਵੀ ਐਲਾਨ ਕਰ ਦਿੱਤਾ ਹੈ। ਮੈਟ ਫਿਸ਼ਰ ਨੂੰ ਉਨ੍ਹਾਂ ਦੀ ਥਾਂ ਟੀਮ ਵਿੱਚ ਚੁਣਿਆ ਗਿਆ ਹੈ। ਫਿਸ਼ਰ ਭਾਰਤ ਖ਼ਿਲਾਫ਼ ਵਨਡੇ ਅਤੇ ਟੀ-20 ਸੀਰੀਜ਼ ਵਿੱਚ ਨਿਊਜ਼ੀਲੈਂਡ ਟੀਮ ਦਾ ਹਿੱਸਾ ਸਨ। ਉਹ ਕ੍ਰਾਈਸਟਚਰਚ ਵਿੱਚ ਟੀਮ ਨਾਲ ਜੁੜਨਗੇ।