IND vs NZ 3rd ODI Playing-11: ਮੁਹੰਮਦ ਸਿਰਾਜ ਤੇ ਕੁਲਦੀਪ ਯਾਦਵ ਨੂੰ ਮਿਲ ਸਕਦੈ ਮੌਕਾ, ਟੀਮ 'ਚੋਂ ਬਾਹਰ ਹੋਣਗੇ ਦੋ ਖਿਡਾਰੀ !
ਜੇਕਰ ਸਿਰਾਜ ਨੂੰ ਮੌਕਾ ਮਿਲਦਾ ਹੈ ਤਾਂ ਕਿਸ ਖਿਡਾਰੀ ਨੂੰ ਆਰਾਮ ਦਿੱਤਾ ਜਾਵੇਗਾ। ਅਰਸ਼ਦੀਪ ਸਿੰਘ ਉਹ ਗੇਂਦਬਾਜ਼ ਹੋ ਸਕਦੇ ਹਨ, ਜਿਨ੍ਹਾਂ ਨੂੰ ਆਰਾਮ ਦਿੱਤਾ ਜਾ ਸਕਦਾ ਹੈ। ਉਹ ਲਗਾਤਾਰ ਮੈਚ ਖੇਡ ਰਹੇ ਹਨ ਅਤੇ ਦੂਜੇ ਵਨਡੇ ਵਿੱਚ ਕੋਈ ਵਿਕਟ ਵੀ ਹਾਸਲ ਨਹੀਂ ਕਰ ਸਕੇ ਸਨ
Publish Date: Mon, 09 Nov 2026 03:41 PM (IST)
Updated Date: Mon, 09 Nov 2026 03:45 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਖ਼ਿਲਾਫ਼ ਖੇਡੀ ਜਾ ਰਹੀ ਪੰਜ ਮੈਚਾਂ ਦੀ ਵਨਡੇ ਸੀਰੀਜ਼ ਦੇ ਸ਼ੁਰੂਆਤੀ ਦੋਵੇਂ ਮੈਚ ਜਿੱਤ ਕੇ ਬੜ੍ਹਤ ਬਣਾ ਲਈ ਹੈ। ਹੁਣ ਤੀਜੇ ਮੈਚ ਵਿੱਚ ਉਸ ਦੀ ਨਜ਼ਰ ਸੀਰੀਜ਼ ਆਪਣੇ ਨਾਂ ਕਰਨ 'ਤੇ ਹੋਵੇਗੀ। ਇਸ ਮੈਚ ਵਿੱਚ ਕਪਤਾਨ ਸ਼ੁਭਮਨ ਗਿੱਲ ਦੋ ਬਦਲਾਅ ਕਰ ਸਕਦੇ ਹਨ।
ਟੀ-20 ਸੀਰੀਜ਼ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ ਮਾਤ ਦਿੱਤੀ ਸੀ। ਹੁਣ ਭਾਰਤੀ ਟੀਮ ਵਨਡੇ ਸੀਰੀਜ਼ ਵਿੱਚ ਵੀ ਅਜਿਹਾ ਹੀ ਕਰਨਾ ਚਾਹੇਗੀ। ਦੂਜੇ ਪਾਸੇ ਨਿਊਜ਼ੀਲੈਂਡ ਦੀ ਨਜ਼ਰ ਸੀਰੀਜ਼ ਵਿੱਚ ਵਾਪਸੀ ਕਰਨ 'ਤੇ ਹੋਵੇਗੀ। ਇਹ ਉਸ ਲਈ ਸੀਰੀਜ਼ ਵਿੱਚ ਵਾਪਸੀ ਕਰਨ ਦਾ ਆਖ਼ਰੀ ਮੌਕਾ ਹੈ। ਜੇਕਰ ਉਹ ਇਹ ਮੈਚ ਹਾਰ ਜਾਂਦੀ ਹੈ ਤਾਂ ਸੀਰੀਜ਼ ਵੀ ਉਸ ਦੇ ਹੱਥੋਂ ਨਿਕਲ ਜਾਵੇਗੀ। ਇਹ ਮੈਚ ਜਿੱਤ ਕੇ ਉਹ ਸੀਰੀਜ਼ ਵਿੱਚ ਆਪਣੀਆਂ ਉਮੀਦਾਂ ਬਰਕਰਾਰ ਰੱਖ ਸਕਦੀ ਹੈ।
ਕੀ ਟੀਮ ਇੰਡੀਆ 'ਚ ਹੋਣਗੇ ਬਦਲਾਅ ਵੈਸੇ ਤਾਂ ਟੀਮ ਇੰਡੀਆ ਵਿੱਚ ਜ਼ਿਆਦਾ ਬਦਲਾਅ ਹੋਣ ਦੀ ਸੰਭਾਵਨਾ ਨਹੀਂ ਦਿਖ ਰਹੀ ਪਰ ਗਿੱਲ ਆਪਣੇ ਚਾਰ ਤੇਜ਼ ਗੇਂਦਬਾਜ਼ਾਂ ਵਿੱਚੋਂ ਕਿਸੇ ਇੱਕ ਨੂੰ ਆਰਾਮ ਦੇ ਕੇ ਮੁਹੰਮਦ ਸਿਰਾਜ ਨੂੰ ਮੌਕਾ ਦੇ ਸਕਦੇ ਹਨ।
ਹੁਣ ਦੇਖਣਾ ਇਹ ਹੋਵੇਗਾ ਕਿ ਜੇਕਰ ਸਿਰਾਜ ਨੂੰ ਮੌਕਾ ਮਿਲਦਾ ਹੈ ਤਾਂ ਕਿਸ ਖਿਡਾਰੀ ਨੂੰ ਆਰਾਮ ਦਿੱਤਾ ਜਾਵੇਗਾ। ਅਰਸ਼ਦੀਪ ਸਿੰਘ ਉਹ ਗੇਂਦਬਾਜ਼ ਹੋ ਸਕਦੇ ਹਨ, ਜਿਨ੍ਹਾਂ ਨੂੰ ਆਰਾਮ ਦਿੱਤਾ ਜਾ ਸਕਦਾ ਹੈ। ਉਹ ਲਗਾਤਾਰ ਮੈਚ ਖੇਡ ਰਹੇ ਹਨ ਅਤੇ ਦੂਜੇ ਵਨਡੇ ਵਿੱਚ ਕੋਈ ਵਿਕਟ ਵੀ ਹਾਸਲ ਨਹੀਂ ਕਰ ਸਕੇ ਸਨ।
ਕੁਲਦੀਪ ਯਾਦਵ ਨੇ ਵੀ ਅਜੇ ਤੱਕ ਨਿਊਜ਼ੀਲੈਂਡ ਦੌਰੇ 'ਤੇ ਕੋਈ ਮੈਚ ਨਹੀਂ ਖੇਡਿਆ ਹੈ। ਹਾਲਾਂਕਿ ਤੀਜੇ ਵਨਡੇ ਵਿੱਚ ਉਨ੍ਹਾਂ ਨੂੰ ਮੌਕਾ ਮਿਲਣਾ ਵੀ ਮੁਸ਼ਕਲ ਲੱਗ ਰਿਹਾ ਹੈ। ਉਹ ਇੱਕ ਵਾਰ ਫਿਰ ਬੈਂਚ 'ਤੇ ਬੈਠੇ ਨਜ਼ਰ ਆ ਸਕਦੇ ਹਨ।
ਕੀ ਬੱਲੇਬਾਜ਼ੀ 'ਚ ਵੀ ਹੋਵੇਗਾ ਬਦਲਾਅ ਜਿੱਥੋਂ ਤੱਕ ਬੱਲੇਬਾਜ਼ੀ ਦੀ ਗੱਲ ਹੈ ਤਾਂ ਟੀਮ ਦੇ ਬੱਲੇਬਾਜ਼ੀ ਕ੍ਰਮ ਵਿੱਚ ਬਦਲਾਅ ਦੀ ਕੋਈ ਖ਼ਾਸ ਸੰਭਾਵਨਾ ਨਹੀਂ ਦਿਖਾਈ ਦੇ ਰਹੀ।
ਸ਼ੁਭਮਨ ਗਿੱਲ ਦੇ ਨਾਲ ਰੋਹਿਤ ਸ਼ਰਮਾ ਦਾ ਓਪਨਿੰਗ ਕਰਨਾ ਤੈਅ ਮੰਨਿਆ ਜਾ ਰਿਹਾ ਹੈ। ਤੀਜੇ ਨੰਬਰ 'ਤੇ ਵਿਰਾਟ ਕੋਹਲੀ ਅਤੇ ਚੌਥੇ ਨੰਬਰ 'ਤੇ ਸ਼੍ਰੇਅਸ ਅਈਅਰ ਖੇਡਣਗੇ। ਕੇਐੱਲ ਰਾਹੁਲ, ਨਮਨ ਧੀਰ ਅਤੇ ਅਕਸ਼ਰ ਪਟੇਲ ਮੱਧਕ੍ਰਮ ਅਤੇ ਹੇਠਲੇ ਕ੍ਰਮ ਦੀ ਜ਼ਿੰਮੇਵਾਰੀ ਸੰਭਾਲਣਗੇ।
ਟੀਮ ਇੰਡੀਆ ਨੂੰ ਆਪਣੇ ਬੱਲੇਬਾਜ਼ਾਂ ਤੋਂ ਦੌੜਾਂ ਦੀ ਬਰਸਾਤ ਕਰਨ ਦੀ ਉਮੀਦ ਹੋਵੇਗੀ।
ਭਾਰਤ ਦੀ ਸੰਭਾਵਿਤ ਪਲੇਇੰਗ-11 - ਸ਼ੁਭਮਨ ਗਿੱਲ (ਕਪਤਾਨ)
- ਰੋਹਿਤ ਸ਼ਰਮਾ
- ਵਿਰਾਟ ਕੋਹਲੀ
- ਸ਼੍ਰੇਅਸ ਅਈਅਰ
- ਕੇਐੱਲ ਰਾਹੁਲ
- ਨਮਨ ਧੀਰ
- ਅਕਸ਼ਰ ਪਟੇਲ
- ਅੰਸ਼ੁਲ ਕੰਬੋਜ
- ਆਕਿਬ ਨਬੀ
- ਗੁਰਨੂਰ ਬਰਾੜ
- ਮੁਹੰਮਦ ਸਿਰਾਜ