IND vs AFG: ਅਫ਼ਗਾਨਿਸਤਾਨ ਦੇ ਡ੍ਰੈਸਿੰਗ ਰੂਮ 'ਚ 'ਵੜੇ' ਵੈਭਵ ਸੂਰਿਆਵੰਸ਼ੀ, 15 ਸਾਲ ਦੇ ਤੂਫ਼ਾਨ ਨੂੰ ਰੋਕਣ ਲਈ ਤਿਆਰ ਹੈ ਅਫ਼ਗਾਨੀ ਮਾਸਟਰ ਪਲਾਨ
ਅਫ਼ਗਾਨਿਸਤਾਨ ਦੇ ਕਪਤਾਨ ਇਬਰਾਹਿਮ ਜ਼ਾਦਰਾਨ ਨੇ ਮੰਨਿਆ ਕਿ ਉਨ੍ਹਾਂ ਦੇ ਡ੍ਰੈਸਿੰਗ ਰੂਮ 'ਚ ਵੈਭਵ ਨੂੰ ਲੈ ਕੇ ਖ਼ਾਸ ਚਰਚਾ ਹੋਈ ਅਤੇ ਖੱਬੇ ਹੱਥ ਦੇ ਇਸ ਬੱਲੇਬਾਜ਼ ਲਈ ਉਨ੍ਹਾਂ ਨੇ ਇੱਕ ਪਲਾਨ ਵੀ ਤਿਆਰ ਕੀਤਾ ਹੈ। ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਉਨ੍ਹਾਂ ਕਿਹਾ, "ਉਹ ਸ਼ਾਨਦਾਰ ਟੈਲੇਂਟ ਹਨ।
Publish Date: Sun, 13 Sep 2026 10:56 AM (IST)
Updated Date: Sun, 13 Sep 2026 11:00 AM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਭਾਰਤ ਦੇ ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਮਹਿਜ਼ 15 ਸਾਲ ਦੇ ਹਨ ਪਰ ਉਹ ਦੁਨੀਆ ਭਰ ਦੇ ਗੇਂਦਬਾਜ਼ਾਂ ਲਈ ਖ਼ੌਫ਼ ਦਾ ਦੂਜਾ ਨਾਂ ਬਣ ਚੁੱਕੇ ਹਨ। ਉਨ੍ਹਾਂ ਨੇ ਜੋ ਖੇਡ ਦਿਖਾਈ ਹੈ, ਉਸ ਨੇ ਸਭ ਨੂੰ ਕੰਬਾ ਦਿੱਤਾ। ਹਾਲਾਂਕਿ, ਇੰਟਰਨੈਸ਼ਨਲ ਕ੍ਰਿਕਟ 'ਚ ਅਜੇ ਤੱਕ ਉਨ੍ਹਾਂ ਦਾ ਆਈ.ਪੀ.ਐੱਲ. (IPL) ਵਾਲਾ ਰੂਪ ਨਹੀਂ ਦਿਖਿਆ ਹੈ ਪਰ ਕੌਣ ਜਾਣਦਾ ਹੈ ਕਦੋਂ ਵੈਭਵ ਦਾ ਬੱਲਾ ਤੂਫ਼ਾਨ ਵਰ੍ਹਾ ਦੇਵੇ। ਇਸੇ ਕਾਰਨ ਉਹ ਦੂਜੀਆਂ ਟੀਮਾਂ ਦੇ ਦਿਮਾਗ 'ਚ ਵੜ ਚੁੱਕੇ ਹਨ। ਅਫ਼ਗਾਨਿਸਤਾਨੀ ਟੀਮ ਦੇ ਡ੍ਰੈਸਿੰਗ ਰੂਮ 'ਚ ਵੈਭਵ ਬਾਰੇ ਖ਼ਾਸ ਚਰਚਾ ਤੱਕ ਹੋਈ ਹੈ।
ਅਰੁਣ ਜੇਤਲੀ ਸਟੇਡੀਅਮ 'ਚ ਅੱਜ ਭਾਰਤ ਦਾ ਸਾਹਮਣਾ ਅਫ਼ਗਾਨਿਸਤਾਨ ਨਾਲ ਹੈ। ਵੈਭਵ ਖੇਡਣਗੇ ਜਾਂ ਨਹੀਂ ਇਹ ਪੱਕਾ ਨਹੀਂ ਹੈ ਪਰ ਅਫ਼ਗਾਨਿਸਤਾਨ ਦੇ ਡ੍ਰੈਸਿੰਗ ਰੂਮ 'ਚ ਉਹ ਜ਼ਰੂਰ ਪਹੁੰਚ ਗਏ ਹਨ ਅਤੇ ਉਨ੍ਹਾਂ ਬਾਰੇ ਟੀਮ ਨੇ ਪਲਾਨ ਵੀ ਤਿਆਰ ਕੀਤਾ ਹੈ।
ਅਫ਼ਗਾਨਿਸਤਾਨ ਦੇ ਕਪਤਾਨ ਇਬਰਾਹਿਮ ਜ਼ਾਦਰਾਨ ਨੇ ਮੰਨਿਆ ਕਿ ਉਨ੍ਹਾਂ ਦੇ ਡ੍ਰੈਸਿੰਗ ਰੂਮ 'ਚ ਵੈਭਵ ਨੂੰ ਲੈ ਕੇ ਖ਼ਾਸ ਚਰਚਾ ਹੋਈ ਅਤੇ ਖੱਬੇ ਹੱਥ ਦੇ ਇਸ ਬੱਲੇਬਾਜ਼ ਲਈ ਉਨ੍ਹਾਂ ਨੇ ਇੱਕ ਪਲਾਨ ਵੀ ਤਿਆਰ ਕੀਤਾ ਹੈ। ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਉਨ੍ਹਾਂ ਕਿਹਾ, "ਉਹ ਸ਼ਾਨਦਾਰ ਟੈਲੇਂਟ ਹਨ। ਆਈ.ਪੀ.ਐੱਲ. 'ਚ ਉਨ੍ਹਾਂ ਨੇ ਬਹਿਤਰੀਨ ਖੇਡ ਦਿਖਾਈ ਹੈ। ਉਹ ਵੱਖ-ਵੱਖ ਟੂਰਨਾਮੈਂਟਾਂ 'ਚ ਚੰਗਾ ਖੇਡ ਦਿਖਾ ਰਹੇ ਹਨ। ਆਈ.ਪੀ.ਐੱਲ. 'ਚ ਜੋ ਉਨ੍ਹਾਂ ਦੇ ਨਾਲ ਅਤੇ ਖ਼ਿਲਾਫ਼ ਖੇਡੇ ਹਨ, ਉਨ੍ਹਾਂ ਤੋਂ ਸਾਡੇ ਕੋਲ ਵੈਭਵ ਦੀ ਜਾਣਕਾਰੀ ਹੈ।"
ਉਨ੍ਹਾਂ ਕਿਹਾ, "ਅਸੀਂ ਉਨ੍ਹਾਂ ਦੇ ਵੀਡੀਓ ਦੇਖੇ ਹਨ। ਅਸੀਂ ਚੀਜ਼ਾਂ ਨੂੰ ਸਿੰਪਲ ਰੱਖਣ ਦੀ ਕੋਸ਼ਿਸ਼ ਕਰਾਂਗੇ ਅਤੇ ਆਪਣੇ ਪਲਾਨ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਾਂਗੇ।"
ਵੱਡੀ ਜ਼ਿੰਮੇਵਾਰੀ ਲਈ ਤਿਆਰ ਜ਼ਾਦਰਾਨ ਨੂੰ ਇਸੇ ਸਾਲ ਦੀ ਸ਼ੁਰੂਆਤ 'ਚ ਅਫ਼ਗਾਨਿਸਤਾਨ ਦੀ ਟੀ-20 ਟੀਮ ਦੀ ਕਪਤਾਨੀ ਮਿਲੀ ਹੈ। ਉਨ੍ਹਾਂ ਤੋਂ ਪਹਿਲਾਂ ਰਾਸ਼ਿਦ ਖ਼ਾਨ ਇਹ ਜ਼ਿੰਮੇਵਾਰੀ ਸੰਭਾਲ ਰਹੇ ਸਨ। ਜ਼ਾਦਰਾਨ ਦਾ ਕਹਿਣਾ ਹੈ ਕਿ ਇਹ ਵੱਡੀ ਜ਼ਿੰਮੇਵਾਰੀ ਹੈ ਅਤੇ ਉਹ ਪੂਰੀ ਕੋਸ਼ਿਸ਼ ਕਰਨਗੇ ਕਿ ਭਰੋਸੇ 'ਤੇ ਖ਼ਰੇ ਉੱਤਰ ਸਕਣ।
ਉਨ੍ਹਾਂ ਕਿਹਾ, "ਮੇਰੇ ਲਈ ਇਹ ਵੱਡੀ ਜ਼ਿੰਮੇਵਾਰੀ ਹੈ। ਇੱਕ ਖਿਡਾਰੀ ਅਤੇ ਕਪਤਾਨ ਦੇ ਤੌਰ 'ਤੇ ਮੈਂ ਇਸ ਦਾ ਲੁਤਫ਼ ਲੈਣਾ ਚਾਹੁੰਦਾ ਹਾਂ। ਮੈਂ ਜ਼ਿੰਮੇਵਾਰੀ ਲੈ ਕੇ ਦਬਾਅ ਦੀ ਸਥਿਤੀ 'ਚ ਸਹੀ ਫ਼ੈਸਲੇ ਕਰਨਾ ਚਾਹੁੰਦਾ ਹਾਂ। ਅਸੀਂ ਹਾਲਾਤਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ। ਸਾਨੂੰ ਬੱਸ ਪਲਾਨ ਨੂੰ ਚੰਗੀ ਤਰ੍ਹਾਂ ਲਾਗੂ ਕਰਨਾ ਹੈ।"