IND vs AFG 3rd T20 Pitch Report : ਅਰੁਣ ਜੇਟਲੀ ਸਟੇਡੀਅਮ 'ਚ ਹੋਵੇਗੀ ਦੌੜਾਂ ਦੀ ਬਰਸਾਤ, ਮੌਸਮ ਦਾ ਹਾਲ ਵੀ ਜਾਣੋ
ਨਵੀਂ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਵਿੱਚ ਬੱਲੇਬਾਜ਼ਾਂ ਦੀ ਬੱਲੇ-ਬੱਲੇ ਰਹਿੰਦੀ ਹੈ। ਇਹ ਸਟੇਡੀਅਮ ਸ਼ਾਨਦਾਰ ਟ੍ਰੈਕ ਅਤੇ ਛੋਟੀ ਬਾਊਂਡਰੀ ਲਈ ਜਾਣਿਆ ਜਾਂਦਾ ਹੈ। ਪਿੱਚ 'ਤੇ ਬਾਊਂਸ ਅਤੇ ਰਫ਼ਤਾਰ ਕਾਰਨ ਗੇਂਦ ਬੱਲੇ 'ਤੇ ਚੰਗੀ ਤਰ੍ਹਾਂ ਆਉਂਦੀ ਹੈ। ਅਜਿਹੇ 'ਚ ਬੱਲੇਬਾਜ਼ ਪਾਵਰਪਲੇਅ 'ਚ ਇਸ ਦਾ ਪੂਰਾ ਫ਼ਾਇਦਾ ਵੀ ਚੁੱਕਦੇ ਹਨ।
Publish Date: Thu, 17 Sep 2026 04:14 PM (IST)
Updated Date: Thu, 17 Sep 2026 04:18 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਭਾਰਤ ਅਤੇ ਅਫ਼ਗਾਨਿਸਤਾਨ ਵਿਚਾਲੇ 3 ਟੀ-20 ਮੈਚਾਂ ਦੀ ਲੜੀ (ਸੀਰੀਜ਼) ਦਾ ਆਖ਼ਰੀ ਮੁਕਾਬਲਾ ਅੱਜ ਸ਼ਾਮ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਪਹਿਲੇ 2 ਮੈਚ ਜਿੱਤ ਕੇ ਭਾਰਤੀ ਟੀਮ ਲੜੀ 'ਤੇ ਕਬਜ਼ਾ ਕਰ ਚੁੱਕੀ ਹੈ। ਹੁਣ ਸ਼੍ਰੇਅਸ ਦੀ ਸੈਨਾ ਕਲੀਨ ਸਵੀਪ ਦੇ ਇਰਾਦੇ ਨਾਲ ਮੈਦਾਨ 'ਚ ਉਤਰੇਗੀ। ਦੂਜੇ ਪਾਸੇ ਮੇਜ਼ਬਾਨ ਅਫ਼ਗਾਨਿਸਤਾਨ ਭਾਰਤ ਖ਼ਿਲਾਫ਼ ਪਹਿਲੀ ਟੀ-20 ਜਿੱਤ ਦੀ ਕੋਸ਼ਿਸ਼ ਕਰੇਗਾ।
ਪਿੱਚ ਰਿਪੋਰਟ ਨਵੀਂ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਵਿੱਚ ਬੱਲੇਬਾਜ਼ਾਂ ਦੀ ਬੱਲੇ-ਬੱਲੇ ਰਹਿੰਦੀ ਹੈ। ਇਹ ਸਟੇਡੀਅਮ ਸ਼ਾਨਦਾਰ ਟ੍ਰੈਕ ਅਤੇ ਛੋਟੀ ਬਾਊਂਡਰੀ ਲਈ ਜਾਣਿਆ ਜਾਂਦਾ ਹੈ। ਪਿੱਚ 'ਤੇ ਬਾਊਂਸ ਅਤੇ ਰਫ਼ਤਾਰ ਕਾਰਨ ਗੇਂਦ ਬੱਲੇ 'ਤੇ ਚੰਗੀ ਤਰ੍ਹਾਂ ਆਉਂਦੀ ਹੈ। ਅਜਿਹੇ 'ਚ ਬੱਲੇਬਾਜ਼ ਪਾਵਰਪਲੇਅ 'ਚ ਇਸ ਦਾ ਪੂਰਾ ਫ਼ਾਇਦਾ ਵੀ ਚੁੱਕਦੇ ਹਨ।
ਪਾਵਰਪਲੇਅ 'ਚ ਵਰ੍ਹਨਗੀਆਂ ਦੌੜਾਂ ਭਾਰਤ ਪਿਛਲੇ ਦੋਵੇਂ ਮੈਚ ਪਾਵਰਪਲੇਅ 'ਚ ਹੀ ਆਪਣੇ ਪੱਖ 'ਚ ਕਰ ਚੁੱਕਿਆ ਹੈ। ਬੱਲੇਬਾਜ਼ ਛੋਟੀ ਬਾਊਂਡਰੀ ਦਾ ਪੂਰਾ ਫ਼ਾਇਦਾ ਚੁੱਕਦੇ ਹਨ ਅਤੇ ਜਮ ਕੇ ਚੌਕੇ-ਛੱਕੇ ਲਗਾਉਂਦੇ ਹਨ। ਪਾਵਰਪਲੇਅ 'ਚ ਬੇਖ਼ੌਫ਼ ਬੱਲੇਬਾਜ਼ੀ ਕਰਦੇ ਹਨ। ਗੇਂਦਬਾਜ਼ਾਂ ਨੂੰ ਦੌੜਾਂ ਦੀ ਰਫ਼ਤਾਰ ਘੱਟ ਕਰਨ 'ਚ ਕਾਫ਼ੀ ਮੁਸ਼ਕਲ ਹੁੰਦੀ ਹੈ। ਹਾਲਾਂਕਿ, ਗੇਂਦਬਾਜ਼ਾਂ ਨੂੰ ਕੁਝ ਮੌਕੇ ਜ਼ਰੂਰ ਮਿਲਦੇ ਹਨ।
ਮੈਚ ਦੀ ਸ਼ੁਰੂਆਤ 'ਚ ਤੇਜ਼ ਗੇਂਦਬਾਜ਼ਾਂ ਨੂੰ ਸਵਿੰਗ ਮਿਲਦੀ ਹੈ। ਮੈਚ ਜਿਵੇਂ-ਜਿਵੇਂ ਅੱਗੇ ਵਧਦਾ ਹੈ ਤਾਂ ਸਪਿਨਰਜ਼ ਗੇਮ 'ਚ ਆਉਂਦੇ ਹਨ। ਮੁਕਾਬਲੇ 'ਚ ਟੌਸ ਜਿੱਤਣ ਵਾਲਾ ਕਪਤਾਨ ਪਹਿਲਾਂ ਗੇਂਦਬਾਜ਼ੀ ਚੁਣ ਸਕਦਾ ਹੈ। ਦਿੱਲੀ 'ਚ ਸ਼ਾਮ ਨੂੰ ਹਲਕੀ ਤ੍ਰੇਲ (ਓਸ) ਦੀ ਸੰਭਾਵਨਾ ਰਹਿੰਦੀ ਹੈ। ਅਜਿਹੇ 'ਚ ਗੇਂਦਬਾਜ਼ੀ ਮੁਸ਼ਕਿਲ ਹੋ ਜਾਂਦੀ ਹੈ।
ਮੌਸਮ ਦਾ ਹਾਲ 17 ਸਤੰਬਰ ਨੂੰ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਅਤੇ ਘੱਟ ਤੋਂ ਘੱਟ 25 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਸ਼ਾਮ ਦੇ ਸਮੇਂ ਬੱਦਲ ਛਾਏ ਰਹਿਣਗੇ। ਬਾਰਿਸ਼ ਦੀ ਸੰਭਾਵਨਾ 40 ਪ੍ਰਤੀਸ਼ਤ ਹੈ। ਅਜਿਹੇ 'ਚ ਮੈਚ 'ਚ ਖਲਲ ਪੈ ਸਕਦੀ ਹੈ। 13 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ। ਮੌਸਮ 'ਚ ਨਮੀ ਰਹਿਣ ਨਾਲ ਮੈਚ 'ਚ ਤ੍ਰੇਲ ਆ ਸਕਦੀ ਹੈ। ਅਜਿਹੇ 'ਚ ਗੇਂਦਬਾਜ਼ਾਂ ਨੂੰ ਕੁਝ ਦਿੱਕਤ ਹੋਵੇਗੀ।