IND A vs NZ A : ਕੇਐਲ ਰਾਹੁਲ ਨੇ ਕਰ ਦਿੱਤੀ ਬਚਕਾਨੀ ਗ਼ਲਤੀ, ਹਿੱਟ ਵਿਕਟ ਆਊਟ ਹੋ ਕੇ ਕਰਵਾਈ ਕਿਰਕਿਰੀ; ਦੇਖੋ ਵੀਡੀਓ
ਇੱਥੇ ਰਾਹੁਲ ਤੋਂ ਗ਼ਲਤੀ ਇਹ ਹੋਈ ਕਿ ਉਨ੍ਹਾਂ ਨੇ ਬੱਲੇ ਨੂੰ ਗੇਂਦ ਦੇ ਸਾਹਮਣੇ ਸਹੀ ਤਰੀਕੇ ਨਾਲ ਨਹੀਂ ਰੱਖਿਆ ਸੀ। ਉਨ੍ਹਾਂ ਦਾ ਬੱਲਾ ਪੈਰਾਂ ਦੇ ਮੁਕਾਬਲੇ ਕਾਫ਼ੀ ਪਿੱਛੇ ਸੀ। ਇਸੇ ਕਾਰਨ ਜਦੋਂ ਗੇਂਦ ਬੱਲੇ ਨਾਲ ਟਕਰਾਈ ਤਾਂ ਬੱਲਾ ਰਾਹੁਲ ਦੇ ਪੈਡ ਤੋਂ ਕੁਝ ਜ਼ਿਆਦਾ ਪਿੱਛੇ ਸੀ, ਜਿਸ ਕਾਰਨ ਗੇਂਦ ਨੂੰ ਟੱਪਾ ਖਾ ਕੇ ਵਿਕਟਾਂ ਤੱਕ ਪਹੁੰਚਣ ਦਾ ਸਮਾਂ ਮਿਲ ਗਿਆ।
Publish Date: Sun, 25 Oct 2026 12:05 PM (IST)
Updated Date: Sun, 25 Oct 2026 12:11 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਭਾਰਤੀ ਟੈਸਟ ਟੀਮ ਦੇ ਸਲਾਮੀ ਬੱਲੇਬਾਜ਼ ਕੇਐਲ ਰਾਹੁਲ ਇਸ ਸਮੇਂ ਇੰਡੀਆ-ਏ ਵੱਲੋਂ ਨਿਊਜ਼ੀਲੈਂਡ-ਏ ਖ਼ਿਲਾਫ਼ ਅਭਿਆਸ ਮੈਚ ਖੇਡ ਰਹੇ ਹਨ। ਇਸ ਮੈਚ ਦੀ ਪਹਿਲੀ ਪਾਰੀ ਵਿੱਚ ਉਹ ਬੁਰੀ ਤਰ੍ਹਾਂ ਫਲਾਪ ਰਹੇ ਸਨ ਅਤੇ ਦੂਜੀ ਪਾਰੀ ਵਿੱਚ ਜਿਸ ਤਰ੍ਹਾਂ ਉਹ ਆਊਟ ਹੋਏ, ਉਸ ਨੇ ਉਨ੍ਹਾਂ ਦੀ ਕਾਫ਼ੀ ਕਿਰਕਿਰੀ ਕਰਵਾ ਦਿੱਤੀ ਹੈ।
ਪਹਿਲੀ ਪਾਰੀ ਵਿੱਚ ਰਾਹੁਲ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ ਸਨ। ਦੂਜੀ ਪਾਰੀ ਵਿੱਚ ਉਨ੍ਹਾਂ ਨੇ ਚਾਰ ਦੌੜਾਂ ਬਣਾਈਆਂ ਪਰ ਫਿਰ ਅਜਿਹੀ ਬਚਕਾਨੀ ਗ਼ਲਤੀ ਕਰ ਬੈਠੇ ਕਿ ਉਨ੍ਹਾਂ ਨੂੰ ਖ਼ੁਦ ਵੀ ਯਕੀਨ ਨਹੀਂ ਹੋਇਆ। ਉਨ੍ਹਾਂ ਦੀ ਵਿਕਟ ਮਿਲਣ ’ਤੇ ਪੂਰੀ ਨਿਊਜ਼ੀਲੈਂਡ ਟੀਮ ਖ਼ੁਸ਼ੀ ਨਾਲ ਝੂਮ ਉੱਠੀ।
ਹਿੱਟ ਵਿਕਟ ਹੋ ਕੇ ਹੋਏ ਆਊਟ ਰਾਹੁਲ ਕ੍ਰੀਜ਼ ’ਤੇ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਇਸੇ ਦੌਰਾਨ ਉਹ ਆਊਟ ਹੋ ਗਏ। ਫ੍ਰੈਸ਼ਰ ਸ਼ੀਟ ਦੀ ਗੇਂਦ ’ਤੇ ਰਾਹੁਲ ਨੇ ਡਿਫੈਂਸ ਕੀਤਾ। ਇਸ ਤੋਂ ਬਾਅਦ ਗੇਂਦ ਟੱਪਾ ਖਾ ਕੇ ਵਿਕਟਾਂ ਨਾਲ ਜਾ ਟਕਰਾਈ ਅਤੇ ਰਾਹੁਲ ਹਿੱਟ ਵਿਕਟ ਆਊਟ ਹੋ ਗਏ।
— ONE7 (@17pixles) October 25, 2026
ਇੱਥੇ ਰਾਹੁਲ ਤੋਂ ਗ਼ਲਤੀ ਇਹ ਹੋਈ ਕਿ ਉਨ੍ਹਾਂ ਨੇ ਬੱਲੇ ਨੂੰ ਗੇਂਦ ਦੇ ਸਾਹਮਣੇ ਸਹੀ ਤਰੀਕੇ ਨਾਲ ਨਹੀਂ ਰੱਖਿਆ ਸੀ। ਉਨ੍ਹਾਂ ਦਾ ਬੱਲਾ ਪੈਰਾਂ ਦੇ ਮੁਕਾਬਲੇ ਕਾਫ਼ੀ ਪਿੱਛੇ ਸੀ। ਇਸੇ ਕਾਰਨ ਜਦੋਂ ਗੇਂਦ ਬੱਲੇ ਨਾਲ ਟਕਰਾਈ ਤਾਂ ਬੱਲਾ ਰਾਹੁਲ ਦੇ ਪੈਡ ਤੋਂ ਕੁਝ ਜ਼ਿਆਦਾ ਪਿੱਛੇ ਸੀ, ਜਿਸ ਕਾਰਨ ਗੇਂਦ ਨੂੰ ਟੱਪਾ ਖਾ ਕੇ ਵਿਕਟਾਂ ਤੱਕ ਪਹੁੰਚਣ ਦਾ ਸਮਾਂ ਮਿਲ ਗਿਆ।
ਜੇਕਰ ਰਾਹੁਲ ਇਸੇ ਗੇਂਦ ਨੂੰ ਅੱਗੇ ਵੱਲ ਖੇਡਦੇ ਤਾਂ ਕਾਫ਼ੀ ਸੰਭਾਵਨਾ ਸੀ ਕਿ ਗੇਂਦ ਉਨ੍ਹਾਂ ਦੇ ਪੈਰਾਂ ਦੇ ਨੇੜੇ ਹੀ ਰਹਿੰਦੀ ਜਾਂ ਪਿੱਛੇ ਜਾਣ ਦੇ ਬਾਵਜੂਦ ਵਿਕਟਾਂ ਦੇ ਕੋਲੋਂ ਲੰਘ ਜਾਂਦੀ।
ਯਸ਼ਸਵੀ ਜੈਸਵਾਲ ਵੀ ਰਹੇ ਫਲਾਪ ਇਸ ਮੈਚ ਵਿੱਚ ਸਿਰਫ਼ ਰਾਹੁਲ ਹੀ ਨਹੀਂ, ਸਗੋਂ ਯਸ਼ਸਵੀ ਜੈਸਵਾਲ ਦਾ ਬੱਲਾ ਵੀ ਨਹੀਂ ਚੱਲਿਆ। ਦੂਜੀ ਪਾਰੀ ਵਿੱਚ ਉਹ ਸਿਰਫ਼ ਪੰਜ ਦੌੜਾਂ ਬਣਾ ਕੇ ਆਊਟ ਹੋ ਗਏ। ਪਹਿਲੀ ਪਾਰੀ ਵਿੱਚ ਵੀ ਉਹ ਸਿਰਫ਼ 17 ਦੌੜਾਂ ਹੀ ਬਣਾ ਸਕੇ ਸਨ।
ਰਾਹੁਲ ਅਤੇ ਯਸ਼ਸਵੀ ਭਾਰਤੀ ਟੈਸਟ ਟੀਮ ਦੇ ਨਿਯਮਤ ਸਲਾਮੀ ਬੱਲੇਬਾਜ਼ ਹਨ। ਇਸੇ ਕਰਕੇ ਦੋਵਾਂ ਦਾ ਇਸ ਤਰ੍ਹਾਂ ਫਲਾਪ ਹੋਣਾ ਭਾਰਤ ਲਈ ਚਿੰਤਾ ਦਾ ਵਿਸ਼ਾ ਹੈ। 19 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਦੋ ਮੈਚਾਂ ਦੀ ਟੈਸਟ ਸੀਰੀਜ਼ ਵਿੱਚ ਜੇਕਰ ਇਹ ਦੋਵੇਂ ਬੱਲੇਬਾਜ਼ ਨਾਕਾਮ ਰਹਿੰਦੇ ਹਨ ਤਾਂ ਨਿਊਜ਼ੀਲੈਂਡ ਨੂੰ ਭਾਰਤ ’ਤੇ ਦਬਾਅ ਬਣਾਉਣ ਦਾ ਮੌਕਾ ਮਿਲ ਸਕਦਾ ਹੈ।