IND A vs NZ A : ਦੇਵਦੱਤ ਪਡਿੱਕਲ ਦੀ ਬਦਕਿਸਮਤੀ, ਖ਼ਰਾਬ ਅੰਪਾਇਰਿੰਗ ਕਾਰਨ 1 ਦੌੜ ਨਾਲ ਦੋਹਰਾ ਸੈਂਕੜਾ ਲਗਾਉਣ ਤੋਂ ਖੁੰਝੇ ! ਟੀਮ ਇੰਡੀਆ ਨੂੰ ਕੀਤਾ ਮਜ਼ਬੂਤ
ਪਡਿੱਕਲ ਦੀ ਸ਼ਾਨਦਾਰ ਪਾਰੀ ਦੇ ਦਮ 'ਤੇ ਦੋ ਦਿਨਾਂ ਤੱਕ ਬੈਕਫੁੱਟ 'ਤੇ ਦਿਖਾਈ ਦੇ ਰਹੀ ਇੰਡੀਆ-ਏ ਹੁਣ ਮਜ਼ਬੂਤ ਸਥਿਤੀ ਵਿੱਚ ਆ ਗਈ ਹੈ ਅਤੇ ਉਸ ਨੇ ਨਿਊਜ਼ੀਲੈਂਡ ਖ਼ਿਲਾਫ਼ ਬੜ੍ਹਤ ਵੀ ਹਾਸਲ ਕਰ ਲਈ ਹੈ। ਇਹ ਸਭ ਉਸ ਸਮੇਂ ਹੋਇਆ ਹੈ, ਜਦੋਂ ਇੰਡੀਆ-ਏ ਆਪਣੀ ਪਹਿਲੀ ਪਾਰੀ ਵਿੱਚ ਮਹਿਜ਼ 113 ਦੌੜਾਂ 'ਤੇ ਆਲ ਆਊਟ ਹੋ ਗਈ ਸੀ।
Publish Date: Mon, 26 Oct 2026 12:54 PM (IST)
Updated Date: Mon, 26 Oct 2026 01:00 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਇੰਡੀਆ-ਏ ਦੇ ਬੱਲੇਬਾਜ਼ ਦੇਵਦੱਤ ਪਡਿੱਕਲ ਨਿਊਜ਼ੀਲੈਂਡ-ਏ ਖ਼ਿਲਾਫ਼ ਖੇਡੇ ਜਾ ਰਹੇ ਅਣਅਧਿਕਾਰਤ ਟੈਸਟ ਮੈਚ ਦੇ ਤੀਜੇ ਦਿਨ ਦੋਹਰਾ ਸੈਂਕੜਾ ਲਗਾਉਣ ਤੋਂ ਸਿਰਫ਼ ਇੱਕ ਦੌੜ ਦੂਰ ਰਹਿ ਗਏ। ਪਡਿੱਕਲ 199 ਦੌੜਾਂ ਬਣਾ ਕੇ ਆਊਟ ਹੋ ਗਏ। ਹਾਲਾਂਕਿ, ਉਨ੍ਹਾਂ ਦੀ ਇਸ ਪਾਰੀ ਨੇ ਟੀਮ ਨੂੰ ਕਾਫ਼ੀ ਮਜ਼ਬੂਤ ਸਥਿਤੀ ਵਿੱਚ ਪਹੁੰਚਾ ਦਿੱਤਾ ਪਰ ਉਹ ਅੰਪਾਇਰ ਦੇ ਫ਼ੈਸਲੇ ਤੋਂ ਕਾਫ਼ੀ ਨਾਰਾਜ਼ ਦਿਖਾਈ ਦਿੱਤੇ।
ਪਡਿੱਕਲ ਦੀ ਸ਼ਾਨਦਾਰ ਪਾਰੀ ਦੇ ਦਮ 'ਤੇ ਦੋ ਦਿਨਾਂ ਤੱਕ ਬੈਕਫੁੱਟ 'ਤੇ ਦਿਖਾਈ ਦੇ ਰਹੀ ਇੰਡੀਆ-ਏ ਹੁਣ ਮਜ਼ਬੂਤ ਸਥਿਤੀ ਵਿੱਚ ਆ ਗਈ ਹੈ ਅਤੇ ਉਸ ਨੇ ਨਿਊਜ਼ੀਲੈਂਡ ਖ਼ਿਲਾਫ਼ ਬੜ੍ਹਤ ਵੀ ਹਾਸਲ ਕਰ ਲਈ ਹੈ। ਇਹ ਸਭ ਉਸ ਸਮੇਂ ਹੋਇਆ ਹੈ, ਜਦੋਂ ਇੰਡੀਆ-ਏ ਆਪਣੀ ਪਹਿਲੀ ਪਾਰੀ ਵਿੱਚ ਮਹਿਜ਼ 113 ਦੌੜਾਂ 'ਤੇ ਆਲ ਆਊਟ ਹੋ ਗਈ ਸੀ।
ਪਡਿੱਕਲ ਨੇ ਟੀਮ ਨੂੰ ਦਿੱਤਾ ਮਜ਼ਬੂਤ ਸਹਾਰਾ ਪਡਿੱਕਲ ਨੇ ਸ਼੍ਰੀਲੰਕਾ ਦੌਰੇ ਦੌਰਾਨ ਵੀ ਕਾਫ਼ੀ ਪ੍ਰਭਾਵਿਤ ਕੀਤਾ ਸੀ। ਉਹ ਸਾਈ ਸੁਦਰਸ਼ਨ ਦੀ ਜਗ੍ਹਾ ਨੰਬਰ-3 'ਤੇ ਖੇਡੇ ਸਨ ਅਤੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਸੀ। ਨਿਊਜ਼ੀਲੈਂਡ ਦੌਰੇ 'ਤੇ ਵੀ ਉਹ ਟੀਮ ਦਾ ਹਿੱਸਾ ਹਨ।
ਨਿਊਜ਼ੀਲੈਂਡ-ਏ ਖ਼ਿਲਾਫ਼ ਖੇਡੇ ਜਾ ਰਹੇ ਮੈਚ ਵਿੱਚ ਉਨ੍ਹਾਂ ਨੇ ਸੁਦਰਸ਼ਨ ਨਾਲ ਮਿਲ ਕੇ ਟੀਮ ਇੰਡੀਆ ਦੀ ਪਾਰੀ ਨੂੰ ਸੰਭਾਲਿਆ। ਇੰਡੀਆ-ਏ ਨੇ ਸਿਰਫ਼ 10 ਦੌੜਾਂ ਦੇ ਸਕੋਰ 'ਤੇ ਆਪਣੇ ਦੋਵੇਂ ਸਲਾਮੀ ਬੱਲੇਬਾਜ਼ ਗੁਆ ਦਿੱਤੇ ਸਨ। ਕੇਐੱਲ ਰਾਹੁਲ (4 ਦੌੜਾਂ) ਅਤੇ ਯਸ਼ਸਵੀ ਜਾਇਸਵਾਲ (5 ਦੌੜਾਂ) ਜਲਦੀ ਆਊਟ ਹੋ ਗਏ ਸਨ।
ਇਸ ਤੋਂ ਬਾਅਦ ਪਡਿੱਕਲ ਅਤੇ ਸੁਦਰਸ਼ਨ ਨੇ ਟੀਮ ਨੂੰ ਸੰਭਾਲਿਆ ਅਤੇ ਦੋਵਾਂ ਵਿਚਾਲੇ 215 ਦੌੜਾਂ ਦੀ ਸਾਂਝੇਦਾਰੀ ਹੋਈ। ਸੁਦਰਸ਼ਨ ਆਪਣਾ ਸੈਂਕੜਾ ਪੂਰਾ ਨਹੀਂ ਕਰ ਸਕੇ। ਉਨ੍ਹਾਂ ਨੇ 184 ਗੇਂਦਾਂ ਦੀ ਪਾਰੀ ਵਿੱਚ 12 ਚੌਕਿਆਂ ਦੀ ਮਦਦ ਨਾਲ 91 ਦੌੜਾਂ ਬਣਾਈਆਂ। ਉਨ੍ਹਾਂ ਦੇ ਆਊਟ ਹੋਣ ਤੋਂ ਬਾਅਦ ਵੀ ਪਡਿੱਕਲ ਡਟੇ ਰਹੇ ਅਤੇ ਇੱਕ ਪਾਸਾ ਸੰਭਾਲਦਿਆਂ ਟੀਮ ਨੂੰ ਅੱਗੇ ਵਧਾਉਂਦੇ ਰਹੇ।
ਅੰਪਾਇਰ ਦੇ ਫ਼ੈਸਲੇ ਤੋਂ ਨਾਰਾਜ਼ ਹੋਏ ਪਡਿੱਕਲ ਪਡਿੱਕਲ ਨੇ ਕ੍ਰੀਜ਼ 'ਤੇ ਆਪਣੇ ਪੈਰ ਜਮਾ ਲਏ ਸਨ ਅਤੇ ਉਹ ਆਪਣੇ ਦੋਹਰੇ ਸੈਂਕੜੇ ਤੋਂ ਸਿਰਫ਼ ਇੱਕ ਦੌੜ ਦੂਰ ਸਨ। ਇਸੇ ਦੌਰਾਨ ਅੰਪਾਇਰ ਨੇ ਉਨ੍ਹਾਂ ਨੂੰ ਆਊਟ ਕਰਾਰ ਦੇ ਦਿੱਤਾ। ਪਡਿੱਕਲ ਇਸ ਫ਼ੈਸਲੇ ਤੋਂ ਕਾਫ਼ੀ ਨਾਰਾਜ਼ ਹੋ ਗਏ ਅਤੇ ਅੰਪਾਇਰ ਨਾਲ ਬਹਿਸ ਕਰਦੇ ਵੀ ਦਿਖਾਈ ਦਿੱਤੇ।
— Sam (@cricsam02) October 26, 2026
ਪਾਰੀ ਦੇ 62ਵੇਂ ਓਵਰ ਦੀ ਦੂਜੀ ਗੇਂਦ 'ਤੇ ਉਨ੍ਹਾਂ ਨੂੰ ਆਊਟ ਦਿੱਤਾ ਗਿਆ। ਜੈਕ ਗਿਬਸਨ ਨੇ ਲੈੱਗ ਸਾਈਡ ਵੱਲ ਗੇਂਦ ਸੁੱਟੀ, ਜਿਸ ਨੂੰ ਪਡਿੱਕਲ ਨੇ ਫਲਿੱਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਖੁੰਝ ਗਏ। ਗੇਂਦਬਾਜ਼ ਨੇ ਆਊਟ ਦੀ ਅਪੀਲ ਕੀਤੀ ਅਤੇ ਅੰਪਾਇਰ ਨੇ ਤੁਰੰਤ ਉਨ੍ਹਾਂ ਨੂੰ ਆਊਟ ਕਰਾਰ ਦੇ ਦਿੱਤਾ।
ਇਹ ਦੇਖ ਕੇ ਪਡਿੱਕਲ ਨੂੰ ਆਪਣੇ ਕੰਨਾਂ 'ਤੇ ਯਕੀਨ ਨਹੀਂ ਹੋਇਆ ਅਤੇ ਉਹ ਨਾਰਾਜ਼ ਹੋ ਗਏ। ਕੁਝ ਸਮੇਂ ਤੱਕ ਉਹ ਹੈਰਾਨੀ ਵਿੱਚ ਮੈਦਾਨ 'ਤੇ ਹੀ ਖੜ੍ਹੇ ਰਹੇ। ਪੈਵੇਲੀਅਨ ਵੱਲ ਪਰਤਦੇ ਸਮੇਂ ਵੀ ਉਹ ਅੰਪਾਇਰ ਨੂੰ ਕਹਿੰਦੇ ਰਹੇ ਕਿ ਗੇਂਦ ਅਤੇ ਬੱਲੇ ਵਿਚਕਾਰ ਕਾਫ਼ੀ ਫ਼ਾਸਲਾ ਸੀ। ਪਡਿੱਕਲ ਨੇ 248 ਗੇਂਦਾਂ ਦਾ ਸਾਹਮਣਾ ਕਰਦਿਆਂ 24 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 199 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।