- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਵੈਸਟਇੰਡੀਜ਼ ਵਿਰੁੱਧ ਦੂਜੇ ਟੀ20 ਮੈਚ ਦੌਰਾਨ ਹਰਫਨਮੌਲਾ ਖਿਡਾਰੀ ਸ਼ਿਵਮ ਦੂਬੇ ਨੂੰ ਚੌਥੇ ਨੰਬਰ ’ਤੇ ਬੱਲੇਬਾਜ਼ੀ ਲਈ ਭੇਜਣ ਦੇ ਫੈਸਲੇ ਦਾ ਬਚਾਅ ਕਰਦਿਆਂ ਕਿਹਾ ਕਿ ਟੀਮ ਖੇਡ ਦੇ ਸਭ ਤੋਂ ਛੋਟੇ ਫਾਰਮੈਟ ਲਈ ਆਪਣੇ ਬੱਲੇਬਾਜ਼ੀ ਕ੍ਰਮ ’ਚ ਲਚਕਤਾ ਬਣਾਈ ਰੱਖੇਗੀ

ਰਾਂਚੀ (ਪੀਟੀਆਈ): ਭਾਰਤ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਵੈਸਟਇੰਡੀਜ਼ ਵਿਰੁੱਧ ਦੂਜੇ ਟੀ20 ਮੈਚ ਦੌਰਾਨ ਹਰਫਨਮੌਲਾ ਖਿਡਾਰੀ ਸ਼ਿਵਮ ਦੂਬੇ ਨੂੰ ਚੌਥੇ ਨੰਬਰ ’ਤੇ ਬੱਲੇਬਾਜ਼ੀ ਲਈ ਭੇਜਣ ਦੇ ਫੈਸਲੇ ਦਾ ਬਚਾਅ ਕਰਦਿਆਂ ਕਿਹਾ ਕਿ ਟੀਮ ਖੇਡ ਦੇ ਸਭ ਤੋਂ ਛੋਟੇ ਫਾਰਮੈਟ ਲਈ ਆਪਣੇ ਬੱਲੇਬਾਜ਼ੀ ਕ੍ਰਮ ’ਚ ਲਚਕਤਾ ਬਣਾਈ ਰੱਖੇਗੀ। ਈਸ਼ਾਨ ਕਿਸ਼ਨ ਦੇ ਆਊਟ ਹੋਣ ਤੋਂ ਬਾਅਦ, ਚੰਗੀ ਫਾਰਮ ’ਚ ਚੱਲ ਰਹੇ ਕਪਤਾਨ ਸ਼੍ਰੇਅਸ ਅਈਅਰ ਦੀ ਬਜਾਏ ਸ਼ਿਵਮ ਨੂੰ ਚੌਥੇ ਨੰਬਰ ’ਤੇ ਬੱਲੇਬਾਜ਼ੀ ਲਈ ਭੇਜਿਆ ਗਿਆ। ਉਸ ਨੇ ਆਫ-ਸਪਿੰਨਰ ਰੋਸਟਨ ਚੇਜ਼ ਦਾ ਸ਼ਿਕਾਰ ਬਣਨ ਤੋਂ ਪਹਿਲਾਂ 10 ਗੇਂਦਾਂ ’ਚ ਸੱਤ ਦੌੜਾਂ ਬਣਾਈਆਂ। ਗੰਭੀਰ ਨੇ ਟਿੱਪਣੀ ਕੀਤੀ ਕਿ ‘ਅਸੀਂ ਲੰਬੇ ਸਮੇਂ ਤੋਂ ਉਸ ਨੂੰ ਇਸ ਤਰ੍ਹਾਂ ਵਰਤ ਰਹੇ ਹਾਂ। ਅਸੀਂ ਵਿਸ਼ਵ ਕੱਪ ਦੌਰਾਨ ਤੇ ਉਸ ਤੋਂ ਪਹਿਲਾਂ ਵੀ ਅਜਿਹਾ ਕੀਤਾ ਸੀ। ਅੱਜ ਪਹਿਲੀ ਵਾਰ ਨਹੀਂ ਸੀ ਜਦੋਂ ਅਸੀਂ ਉਸ ਨੂੰ ਬੱਲੇਬਾਜ਼ੀ ਕ੍ਰਮ ’ਚ ਉੱਪਰ ਭੇਜਿਆ। ਭਾਰਤ ਮੱਧ ਓਵਰਾਂ ਦੌਰਾਨ ਉਮੀਦ ਮੁਤਾਬਕ ਤੇਜ਼ੀ ਨਾਲ ਦੌੜਾਂ ਬਣਾਉਣ ’ਚ ਅਸਫਲ ਰਿਹਾ। ਹਾਲਾਂਕਿ ਅਈਅਰ ਤੇ ਤਿਲਕ ਵਰਮਾ ਨੇ ਇਸ ਕਮੀ ਨੂੰ ਪੂਰਾ ਕੀਤਾ ਤੇ ਟੀਮ ਨੂੰ 5 ਵਿਕਟਾਂ ’ਤੇ 249 ਦੌੜਾਂ ਦੇ ਸਕੋਰ ਤੱਕ ਪਹੁੰਚਾਇਆ। ਇਸ ਦੇ ਬਾਵਜੂਦ ਵੈਸਟਇੰਡੀਜ਼ ਨੇ 18.3 ਓਵਰਾਂ ’ਚ ਟੀਚਾ ਹਾਸਲ ਕਰ ਲਿਆ।