'ਮੈਨੂੰ ਨਰਿੰਦਰ ਨਾਂ ਨਾਲ ਨਫ਼ਰਤ ਹੋ ਗਈ ਹੈ', ਕਾਮਨਵੈਲਥ ਮੈਡਲਿਸਟ ਨੇ PM Modi ਨਾਲ ਸਾਂਝਾ ਕੀਤਾ ਪਾਕਿਸਤਾਨੀ ਮੁੱਕੇਬਾਜ਼ ਦਾ ਮਜ਼ਾਕੀਆ ਕਿੱਸਾ
ਬੇਰਵਾਲ ਨੇ ਸਾਲ 2015 ਵਿੱਚ ਖੇਡੇ ਗਏ ਮਿਲਟਰੀ ਗੇਮਜ਼ ਦਾ ਕਿੱਸਾ ਪੀਐੱਮ ਮੋਦੀ ਨਾਲ ਹੋਈ ਮੁਲਾਕਾਤ ਵਿੱਚ ਸਾਂਝਾ ਕੀਤਾ। ਇਨ੍ਹਾਂ ਖੇਡਾਂ ’ਚ ਉਨ੍ਹਾਂ ਦਾ ਮੁਕਾਬਲਾ ਪਾਕਿਸਤਾਨੀ ਮੁੱਕੇਬਾਜ਼ ਨਾਲ ਸੀ ਅਤੇ ਦੋਵੇਂ ਮੁਕਾਬਲੇ ਤੋਂ ਬਾਅਦ ਹਸਪਤਾਲ ’ਚ ਦਾਖ਼ਲ ਹੋ ਗਏ ਸਨ।
Publish Date: Mon, 10 Aug 2026 01:03 PM (IST)
Updated Date: Mon, 10 Aug 2026 01:07 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ। ਗਲਾਸਗੋ ਕਾਮਨਵੈਲਥ ਗੇਮਜ਼-2026 ’ਚ ਮਰਦਾਂ ਦੀ 90+ ਸ਼੍ਰੇਣੀ ’ਚ ਸਿਲਵਰ ਮੈਡਲ ਜਿੱਤਣ ਵਾਲੇ ਭਾਰਤੀ ਮੁੱਕੇਬਾਜ਼ ਨਰਿੰਦਰ ਬੇਰਵਾਲ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੌਰਾਨ ਪਾਕਿਸਤਾਨੀ ਮੁੱਕੇਬਾਜ਼ ਦਾ ਇੱਕ ਅਜਿਹਾ ਕਿੱਸਾ ਸਾਂਝਾ ਕੀਤਾ ਜਿਸ ਨੂੰ ਸੁਣ ਕੇ ਪੀਐੱਮ ਮੋਦੀ ਵੀ ਆਪਣਾ ਹਾਸਾ ਨਹੀਂ ਰੋਕ ਸਕੇ।
ਬੇਰਵਾਲ ਨੇ ਸਾਲ 2015 ਵਿੱਚ ਖੇਡੇ ਗਏ ਮਿਲਟਰੀ ਗੇਮਜ਼ ਦਾ ਕਿੱਸਾ ਪੀਐੱਮ ਮੋਦੀ ਨਾਲ ਹੋਈ ਮੁਲਾਕਾਤ ਵਿੱਚ ਸਾਂਝਾ ਕੀਤਾ। ਇਨ੍ਹਾਂ ਖੇਡਾਂ ’ਚ ਉਨ੍ਹਾਂ ਦਾ ਮੁਕਾਬਲਾ ਪਾਕਿਸਤਾਨੀ ਮੁੱਕੇਬਾਜ਼ ਨਾਲ ਸੀ ਅਤੇ ਦੋਵੇਂ ਮੁਕਾਬਲੇ ਤੋਂ ਬਾਅਦ ਹਸਪਤਾਲ ’ਚ ਦਾਖ਼ਲ ਹੋ ਗਏ ਸਨ।
ਨਰਿੰਦਰ ਨਾਂ ਤੋਂ ਪ੍ਰੇਸ਼ਾਨ ਹੋ ਗਿਆ ਸੀ ਮੁੱਕੇਬਾਜ਼
ਬੇਰਵਾਲ ਨੇ ਦੱਸਿਆ ਕਿ ਜਿਸ ਪਾਕਿਸਤਾਨੀ ਮੁੱਕੇਬਾਜ਼ ਨਾਲ ਉਨ੍ਹਾਂ ਦਾ ਮੁਕਾਬਲਾ ਸੀ, ਉਹ ਨਰਿੰਦਰ ਨਾਂ ਤੋਂ ਪਰੇਸ਼ਾਨ ਹੋ ਗਿਆ ਸੀ। ਬੇਰਵਾਲ ਨੇ ਪੀਐੱਮ ਮੋਦੀ ਨਾਲ ਗੱਲ ਕਰਦਿਆਂ ਕਿਹਾ, "ਪਾਕਿਸਤਾਨ ਦੀ ਗੱਲ ਚੱਲ ਰਹੀ ਹੈ ਤਾਂ ਮੈਨੂੰ ਇੱਕ ਕਿੱਸਾ ਯਾਦ ਆ ਗਿਆ। 2015 ਵਿੱਚ ਵਰਲਡ ਮਿਲਟਰੀ ਗੇਮਜ਼ ਸਨ। ਪਾਕਿਸਤਾਨ ਨਾਲ ਮੇਰੀ ਪਹਿਲੀ ਫਾਈਟ ਸੀ। ਮਿਲਟਰੀ ਵਾਲਿਆਂ ਦਾ ਫੋਨ ਆਇਆ ਕਿ ਪਾਕਿਸਤਾਨ ਤੋਂ ਨਹੀਂ ਹਾਰਨਾ ਹੈ।
— ANI (@ANI) August 10, 2026
ਪਹਿਲਾ ਰਾਊਂਡ ਮੈਂ 4-1 ਨਾਲ ਜਿੱਤ ਗਿਆ। ਦੂਜਾ ਰਾਊਂਡ 3-2 ਨਾਲ ਜਿੱਤ ਗਿਆ ਪਰ ਮੁਕਾਬਲੇ ਦੌਰਾਨ ਦੋਵਾਂ ਦੇ ਸਿਰ ਆਪਸ ’ਚ ਵੱਜ ਗਏ ਤਾਂ ਕੱਟ ਲੱਗ ਗਏ ਸਨ। ਫਾਈਟ ਤਾਂ ਮੈਂ ਜਿੱਤ ਗਿਆ ਅਤੇ ਫਿਰ ਅਸੀਂ ਦੋਵੇਂ ਹਸਪਤਾਲ ਚਲੇ ਗਏ ਟਾਂਕੇ ਲਗਵਾਉਣ ਲਈ।"
ਉਨ੍ਹਾਂ ਅੱਗੇ ਦੱਸਿਆ, "2014 ’ਚ ਤੁਸੀਂ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਸੀ। 2015 ਵਿੱਚ ਸਾਡੇ ਨਾਲ ਜੋ ਆਰਮੀ ਦੇ ਕੋਚ ਗਏ ਸਨ, ਉਨ੍ਹਾਂ ਦਾ ਨਾਂ ਵੀ ਨਰਿੰਦਰ ਰਾਣਾ ਸੀ। ਪਾਕਿਸਤਾਨੀ ਮੁੱਕੇਬਾਜ਼ ਨੇ ਕਾਫ਼ੀ ਦੇਰ ਸੋਚਣ ਤੋਂ ਬਾਅਦ ਮੈਨੂੰ ਕਿਹਾ ਕਿ ਭਾਈਜਾਨ ਇੱਕ ਗੱਲ ਬੋਲਾਂ। ਮੈਂ ਕਿਹਾ ਹਾਂ ਬੋਲੋ। ਤਾਂ ਬੋਲਿਆ ਭਾਈਜਾਨ ਤੁਹਾਡਾ ਨਾਂ ਨਰਿੰਦਰ ਹੈ, ਤੁਹਾਡੇ ਕੋਚ ਦਾ ਨਾਂ ਨਰਿੰਦਰ ਹੈ, ਤੁਹਾਡੇ ਪ੍ਰਧਾਨ ਮੰਤਰੀ ਦਾ ਨਾਂ ਨਰਿੰਦਰ ਹੈ। ਮੈਨੂੰ ਨਰਿੰਦਰ ਨਾਂ ਨਾਲ ਨਫ਼ਰਤ ਹੋ ਗਈ ਹੈ।"
ਇਹ ਕਿੱਸਾ ਸੁਣ ਕੇ ਪੀਐੱਮ ਮੋਦੀ ਵੀ ਆਪਣੀ ਹਾਸਾ ਨਹੀਂ ਰੋਕ ਸਕੇ ਅਤੇ ਠਹਾਕੇ ਲਗਾ ਕੇ ਹੱਸੇ। ਉਨ੍ਹਾਂ ਨਾਲ ਉੱਥੇ ਮੌਜੂਦ ਬਾਕੀ ਖਿਡਾਰੀ ਵੀ ਹੱਸੇ।
ਮੋਦੀ ਦੀ ਖ਼ਾਸ ਮੁਲਾਕਾਤ
ਮੋਦੀ ਨੇ ਬੀਤੀ ਸ਼ਾਮ ਕਾਮਨਵੈਲਥ ਗੇਮਜ਼ ’ਚ ਤਗ਼ਮੇ ਜਿੱਤਣ ਵਾਲੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਤਜ਼ਰਬੇ ਜਾਣੇ। ਭਾਰਤ ਨੇ ਇਨ੍ਹਾਂ ਖੇਡਾਂ ’ਚ ਤਗ਼ਮਾ ਸੂਚੀ ’ਚ 39 ਤਗ਼ਮਿਆਂ ਨਾਲ ਚੌਥਾ ਸਥਾਨ ਹਾਸਲ ਕੀਤਾ। ਜਦੋਂ ਵੀ ਕੋਈ ਵੱਡਾ ਖੇਡ ਆਯੋਜਨ ਹੁੰਦਾ ਹੈ, ਉਸ ਤੋਂ ਪਹਿਲਾਂ ਅਤੇ ਬਾਅਦ ’ਚ ਪੀਐੱਮ ਮੋਦੀ ਖਿਡਾਰੀਆਂ ਨਾਲ ਮੁਲਾਕਾਤ ਜ਼ਰੂਰ ਕਰਦੇ ਹਨ।