ਮਹਿਲਾ ਕ੍ਰਿਕਟ 'ਚ ਇਤਿਹਾਸ: ਪ੍ਰੇਮਾ ਰਾਵਤ ਨੇ ਸਿਰਫ਼ 14 ਗੇਂਦਾਂ 'ਚ ਅਰਧ-ਸੈਂਕੜਾ ਜੜ ਕੇ ਬਣਾਇਆ ਵਿਸ਼ਵ ਰਿਕਾਰਡ
ਭਾਰਤੀ ਆਲ-ਰਾਊਂਡਰ ਪ੍ਰੇਮਾ ਰਾਵਤ ਨੇ ਮੰਗਲਵਾਰ ਨੂੰ ਸੀਨੀਅਰ ਮਹਿਲਾ ਟੀ-20 ਟਰਾਫੀ ਮੈਚ ਦੌਰਾਨ ਸਿਰਫ਼ 14 ਗੇਂਦਾਂ ’ਚ ਅਰਧ-ਸੈਂਕੜਾ ਲਗਾ ਕੇ ਮਹਿਲਾ ਟੀ-20 ਕ੍ਰਿਕਟ ’ਚ ਸਭ ਤੋਂ ਤੇਜ਼ 50 ਦੌੜਾਂ ਬਣਾਉਣ ਦਾ ਰਿਕਾਰਡ ਕਾਇਮ ਕੀਤਾ।
Publish Date: Wed, 04 Nov 2026 11:46 AM (IST)
Updated Date: Wed, 04 Nov 2026 11:51 AM (IST)
ਪੁਣੇ, ਪੀਟੀਆਈ : ਭਾਰਤੀ ਆਲ-ਰਾਊਂਡਰ ਪ੍ਰੇਮਾ ਰਾਵਤ ਨੇ ਮੰਗਲਵਾਰ ਨੂੰ ਸੀਨੀਅਰ ਮਹਿਲਾ ਟੀ-20 ਟਰਾਫੀ ਮੈਚ ਦੌਰਾਨ ਸਿਰਫ਼ 14 ਗੇਂਦਾਂ ’ਚ ਅਰਧ-ਸੈਂਕੜਾ ਲਗਾ ਕੇ ਮਹਿਲਾ ਟੀ-20 ਕ੍ਰਿਕਟ ’ਚ ਸਭ ਤੋਂ ਤੇਜ਼ 50 ਦੌੜਾਂ ਬਣਾਉਣ ਦਾ ਰਿਕਾਰਡ ਕਾਇਮ ਕੀਤਾ। ਉੱਤਰਾਖੰਡ ਦੀ 24 ਸਾਲਾ ਖਿਡਾਰਨ ਨੇ ਆਪਣੀ ਪਾਰੀ ਵਿੱਚ ਛੇ ਚੌਕੇ ਤੇ ਚਾਰ ਛੱਕੇ ਲਗਾਏ ’ਤੇ 357 ਦੀ ਸਟ੍ਰਾਈਕ ਰੇਟ ਨਾਲ ਬੱਲੇਬਾਜ਼ੀ ਕੀਤੀ। ਉਸ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਉੱਤਰਾਖੰਡ ਨੇ ਹੈਦਰਾਬਾਦ ਨੂੰ 89 ਦੌੜਾਂ ਨਾਲ ਹਰਾਇਆ।
ਮਹਿਲਾ ਟੀ-20 ਅੰਤਰਰਾਸ਼ਟਰੀ ਕ੍ਰਿਕਟ ’ਚ ਸਭ ਤੋਂ ਤੇਜ਼ ਅਰਧ-ਸੈਂਕੜੇ ਦਾ ਰਿਕਾਰਡ ਪਾਕਿਸਤਾਨ ਦੀ ਕਪਤਾਨ ਫਾਤਿਮਾ ਸਨਾ ਦੇ ਨਾਮ ਹੈ, ਜਿਸ ਨੇ ਇਸ ਸਾਲ ਦੇ ਸ਼ੁਰੂ ’ਚ ਜ਼ਿੰਬਾਬਵੇ ਵਿਰੁੱਧ 15 ਗੇਂਦਾਂ ’ਚ ਇਹ ਕਾਰਨਾਮਾ ਕੀਤਾ ਸੀ। ਇਸ ਦੇ ਨਾਲ ਹੀ, ਇੰਗਲੈਂਡ ਦੀ ਮੈਰੀ ਕੈਲੀ ਤੇ ਆਸਟ੍ਰੇਲੀਆ ਦੀ ਲੌਰਾ ਹੈਰਿਸ ਨੇ ਵੀ ਘਰੇਲੂ ਕ੍ਰਿਕਟ ’ਚ 15 ਗੇਂਦਾਂ ’ਚ 50 ਦੌੜਾਂ ਬਣਾਈਆਂ ਹਨ। ਰਾਵਤ ਦੀ ਤੂਫਾਨੀ ਤੇ ਅਜੇਤੂ 50 ਦੌੜਾਂ ਦੀ ਪਾਰੀ ਦੀ ਮਦਦ ਨਾਲ ਉੱਤਰਾਖੰਡ ਨੇ ਨਿਰਧਾਰਤ 20 ਓਵਰਾਂ ’ਚ 2 ਵਿਕਟਾਂ ਦੇ ਨੁਕਸਾਨ ’ਤੇ 187 ਦੌੜਾਂ ਬਣਾਈਆਂ। ਜਵਾਬ ’ਚ ਹੈਦਰਾਬਾਦ ਦੀ ਟੀਮ 8 ਵਿਕਟਾਂ ਗੁਆ ਕੇ ਸਿਰਫ਼ 98 ਦੌੜਾਂ ਹੀ ਬਣਾ ਸਕੀ। ਪ੍ਰੇਮਾ ਰਾਵਤ ਨੇ ਗੇਂਦਬਾਜ਼ੀ ’ਚ ਵੀ ਵਧੀਆ ਪ੍ਰਦਰਸ਼ਨ ਕੀਤਾ ਤੇ ਚਾਰ ਓਵਰਾਂ ’ਚ 12 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ।