IND vs NZ : ਹੈਨਰੀ ਨਿਕੋਲਸ ਦੇ ਸੈਂਕੜੇ ਤੇ ਫਿਲਿਪਸ ਦੇ ਅਰਧ ਸੈਂਕੜੇ ਨੇ ਬੁਮਰਾਹ ਦੀ ਮਿਹਨਤ ’ਤੇ ਫੇਰਿਆ ਪਾਣੀ, ਪਹਿਲੇ ਦਿਨ ਬੈਕਫੁੱਟ ’ਤੇ ਟੀਮ ਇੰਡੀਆ
ਹੈਨਰੀ ਨਿਕੋਲਸ ਦੇ ਇਤਿਹਾਸਕ ਸੈਂਕੜੇ ਅਤੇ ਗਲੇਨ ਫਿਲਿਪਸ ਦੀ ਦਮਦਾਰ ਨਾਬਾਦ ਅਰਧ ਸੈਂਕੜੇ ਵਾਲੀ ਪਾਰੀ ਨੇ ਜਸਪ੍ਰੀਤ ਬੁਮਰਾਹ ਦੀ ਮਿਹਨਤ ’ਤੇ ਪਾਣੀ ਫੇਰ ਦਿੱਤਾ। ਬੁਮਰਾਹ ਦੀ ਅਗਵਾਈ ਵਿੱਚ ਭਾਰਤ ਨੇ ਕੀਵੀ ਟੀਮ ਦੀਆਂ 70 ਦੌੜਾਂ ’ਤੇ ਪੰਜ ਵਿਕਟਾਂ ਝਟਕਾ ਦਿੱਤੀਆਂ ਸਨ। ਪਰ ਨਿਕੋਲਸ ਅਤੇ ਫਿਲਿਪਸ ਨੇ ਨਿਊਜ਼ੀਲੈਂਡ ਦੀ ਮੈਚ ਵਿੱਚ ਸ਼ਾਨਦਾਰ ਵਾਪਸੀ ਕਰਵਾ ਦਿੱਤੀ।
Publish Date: Thu, 19 Nov 2026 11:26 AM (IST)
Updated Date: Thu, 19 Nov 2026 11:26 AM (IST)
ਸਪੋਰਟਸ ਡੈਸਕ, ਨਵੀਂ ਦਿੱਲੀ - ਹੈਨਰੀ ਨਿਕੋਲਸ ਦੇ ਇਤਿਹਾਸਕ ਸੈਂਕੜੇ ਅਤੇ ਗਲੇਨ ਫਿਲਿਪਸ ਦੀ ਦਮਦਾਰ ਨਾਬਾਦ ਅਰਧ ਸੈਂਕੜੇ ਵਾਲੀ ਪਾਰੀ ਨੇ ਜਸਪ੍ਰੀਤ ਬੁਮਰਾਹ ਦੀ ਮਿਹਨਤ ’ਤੇ ਪਾਣੀ ਫੇਰ ਦਿੱਤਾ। ਬੁਮਰਾਹ ਦੀ ਅਗਵਾਈ ਵਿੱਚ ਭਾਰਤ ਨੇ ਕੀਵੀ ਟੀਮ ਦੀਆਂ 70 ਦੌੜਾਂ ’ਤੇ ਪੰਜ ਵਿਕਟਾਂ ਝਟਕਾ ਦਿੱਤੀਆਂ ਸਨ। ਪਰ ਨਿਕੋਲਸ ਅਤੇ ਫਿਲਿਪਸ ਨੇ ਨਿਊਜ਼ੀਲੈਂਡ ਦੀ ਮੈਚ ਵਿੱਚ ਸ਼ਾਨਦਾਰ ਵਾਪਸੀ ਕਰਵਾ ਦਿੱਤੀ।
ਵੈਲਿੰਗਟਨ ਵਿੱਚ ਵੀਰਵਾਰ ਤੋਂ ਸ਼ੁਰੂ ਹੋਏ ਪਹਿਲੇ ਟੈਸਟ ਵਿੱਚ ਨਿਕੋਲਸ ਅਤੇ ਫਿਲਿਪਸ ਨੇ ਨਾਬਾਦ ਸੈਂਕੜੇ ਵਾਲੀ ਸਾਂਝੇਦਾਰੀ ਕਰਕੇ ਨਿਊਜ਼ੀਲੈਂਡ ਨੂੰ ਸੰਕਟ ਵਿੱਚੋਂ ਬਾਹਰ ਕੱਢਿਆ। ਦੋਵਾਂ ਨੇ ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਛੇਵੀਂ ਵਿਕਟ ਲਈ 173 ਦੌੜਾਂ ਦੀ ਨਾਬਾਦ ਸਾਂਝੇਦਾਰੀ ਕਰ ਲਈ ਸੀ।
ਨਿਕੋਲਸ (113) ਅਤੇ ਫਿਲਿਪਸ (94) ਦੌੜਾਂ ਬਣਾ ਕੇ ਕ੍ਰੀਜ਼ ’ਤੇ ਮੌਜੂਦ ਸਨ। ਨਿਊਜ਼ੀਲੈਂਡ ਨੇ 82 ਓਵਰਾਂ ਦੀ ਖੇਡ ਤੋਂ ਬਾਅਦ ਪੰਜ ਵਿਕਟਾਂ ਦੇ ਨੁਕਸਾਨ ’ਤੇ 243 ਦੌੜਾਂ ਬਣਾ ਲਈਆਂ ਸਨ। ਹੁਣ ਦੂਜੇ ਦਿਨ ਇਨ੍ਹਾਂ ਦੋਵਾਂ ਖਿਡਾਰੀਆਂ ਦੀ ਨਜ਼ਰ ਨਿਊਜ਼ੀਲੈਂਡ ਨੂੰ ਵੱਡੇ ਸਕੋਰ ਤੱਕ ਪਹੁੰਚਾਉਣ ’ਤੇ ਹੋਵੇਗੀ।