- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਰਮਨਪ੍ਰੀਤ ਨੇ ਕਿਹਾ ਹੈ ਕਿ ਉਨ੍ਹਾਂ ਲਈ ਇਹ ਫ਼ੈਸਲਾ ਆਸਾਨ ਨਹੀਂ ਸੀ। ਉਨ੍ਹਾਂ ਲਿਖਿਆ, "ਅੱਜ, ਮੈਂ ਤਿੰਨੋਂ ਫਾਰਮੈਟਾਂ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ ਤੋਂ ਅਸਤੀਫ਼ਾ ਦਿੰਦੀ ਹਾਂ। ਇਹ ਆਸਾਨ ਫ਼ੈਸਲਾ ਨਹੀਂ ਰਿਹਾ ਹੈ। ਇਸ ਵਿੱਚ ਉਹ ਸਾਰੀਆਂ ਯਾਦਾਂ, ਪਲ, ਭਾਵਨਾਵਾਂ ਅਤੇ ਕੁਰਬਾਨੀਆਂ ਹਨ ਜੋ ਉਮਰ ਭਰ ਮੇਰੇ ਨਾਲ ਰਹਿਣਗੀਆਂ।"

ਹਰਮਨਪ੍ਰੀਤ ਕੌਰ ਨੇ ਮਿਤਾਲੀ ਰਾਜ ਤੋਂ ਬਾਅਦ ਟੀਮ ਦੀ ਕਪਤਾਨੀ ਸੰਭਾਲੀ ਸੀ ਅਤੇ ਭਾਰਤ ਨੂੰ ਪਿਛਲੇ ਸਾਲ ਪਹਿਲੀ ਵਾਰ ਵਨਡੇ ਵਰਲਡ ਕੱਪ ਦਾ ਖ਼ਤਾਬ ਦਿਵਾਇਆ ਸੀ। ਉਨ੍ਹਾਂ ਦੀ ਕਪਤਾਨੀ ’ਚ ਭਾਰਤ ਨੇ ਤਿੰਨੋਂ ਫਾਰਮੈਟਾਂ ਵਿੱਚ ਸ਼ਾਨਦਾਰ ਸਫ਼ਲਤਾ ਹਾਸਲ ਕੀਤੀ ਹੈ।
ਹਰਮਨਪ੍ਰੀਤ ਨੇ ਕਿਹਾ ਹੈ ਕਿ ਉਨ੍ਹਾਂ ਲਈ ਇਹ ਫ਼ੈਸਲਾ ਆਸਾਨ ਨਹੀਂ ਸੀ। ਉਨ੍ਹਾਂ ਲਿਖਿਆ, "ਅੱਜ, ਮੈਂ ਤਿੰਨੋਂ ਫਾਰਮੈਟਾਂ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ ਤੋਂ ਅਸਤੀਫ਼ਾ ਦਿੰਦੀ ਹਾਂ। ਇਹ ਆਸਾਨ ਫ਼ੈਸਲਾ ਨਹੀਂ ਰਿਹਾ ਹੈ। ਇਸ ਵਿੱਚ ਉਹ ਸਾਰੀਆਂ ਯਾਦਾਂ, ਪਲ, ਭਾਵਨਾਵਾਂ ਅਤੇ ਕੁਰਬਾਨੀਆਂ ਹਨ ਜੋ ਉਮਰ ਭਰ ਮੇਰੇ ਨਾਲ ਰਹਿਣਗੀਆਂ।"

ਉਨ੍ਹਾਂ ਲਿਖਿਆ, "ਮੇਰੇ ਕੋਲ ਜੋ ਕੁਝ ਵੀ ਸੀ, ਮੈਂ ਉਹ ਇਸ ਟੀਮ ਅਤੇ ਭਾਰਤੀ ਮਹਿਲਾ ਕ੍ਰਿਕਟ ਨੂੰ ਦੇ ਦਿੱਤਾ ਹੈ—ਮੇਰਾ ਖ਼ੂਨ, ਮੇਰਾ ਪਸੀਨਾ, ਮੇਰਾ ਸਮਾਂ, ਕਈ ਵਾਰ ਮੇਰੇ ਖੇਡ ਦਾ ਹਿੱਸਾ ਅਤੇ ਮੇਰੀ ਜ਼ਿੰਦਗੀ ਦਾ ਟੀਚਾ। ਕਈ ਅਜਿਹੇ ਪਲ ਆਏ ਜਦੋਂ ਮੈਂ ਆਪਣੀਆਂ ਨਿੱਜੀ ਪ੍ਰਾਪਤੀਆਂ, ਨਿੱਜੀ ਗ੍ਰੋਥ, ਜੋ ਮੈਂ ਆਪਣੇ ਲਈ ਚਾਹੁੰਦੀ ਸੀ, ਉਸ ਨੂੰ ਪਾਸੇ ਰੱਖ ਦਿੱਤਾ ਕਿਉਂਕਿ ਮੇਰਾ ਮੰਨਣਾ ਸੀ ਕਿ ਟੀਮ ਪਹਿਲਾਂ ਆਉਂਦੀ ਹੈ।"
ਹਰਮਨਪ੍ਰੀਤ ਨੇ ਲਿਖਿਆ ਕਿ ਉਨ੍ਹਾਂ ਨੇ ਕਪਤਾਨੀ ਦੌਰਾਨ ਕਈ ਵਾਰ ਮੁਸ਼ਕਲ ਫ਼ੈਸਲੇ ਲਏ, ਅਜਿਹੇ ਫ਼ੈਸਲੇ ਜਿਨ੍ਹਾਂ ਨੂੰ ਹਰ ਵਾਰ ਸਮਝਿਆ ਨਹੀਂ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਸਿਰਫ਼ ਟੀਮ ਦੀ ਬਿਹਤਰੀ ਸੀ।
ਉਨ੍ਹਾਂ ਲਿਖਿਆ, "ਇੱਕ ਕਪਤਾਨ ਵਜੋਂ ਮੈਨੂੰ ਮੁਸ਼ਕਲ ਫ਼ੈਸਲੇ ਲੈਣੇ ਪਏ। ਉਹ ਫ਼ੈਸਲੇ ਜਿਨ੍ਹਾਂ ਨੂੰ ਹਰ ਵਾਰ ਸਮਝਿਆ ਨਹੀਂ ਗਿਆ, ਜੋ ਹਮੇਸ਼ਾ ਆਸਾਨ ਨਹੀਂ ਸਨ ਅਤੇ ਕਈ ਵਾਰ ਨਿੱਜੀ ਨੁਕਸਾਨ ਦਾ ਕਾਰਨ ਬਣੇ ਪਰ ਮੈਂ ਹਰ ਫ਼ੈਸਲਾ ਇੱਕੋ ਇਰਾਦੇ ਨਾਲ ਲਿਆ—ਟੀਮ ਨੂੰ ਬਿਹਤਰ ਬਣਾਉਣ ਅਤੇ ਦੂਜੀਆਂ ਖਿਡਾਰਨਾਂ ਨੂੰ ਅੱਗੇ ਵਧਣ ਦਾ ਮੌਕਾ ਦੇਣ ਲਈ, ਉਨ੍ਹਾਂ ਵਿੱਚ ਵਿਸ਼ਵਾਸ ਦਿਖਾਇਆ ਅਤੇ ਉਨ੍ਹਾਂ ਨੂੰ ਉਨ੍ਹਾਂ ਦਾ ਸਰਵੋਤਮ ਰੂਪ ਦਿੱਤਾ।"
ਹਰਮਨਪ੍ਰੀਤ ਕੌਰ ਨੇ ਆਪਣੇ ਇੰਸਟਾਗ੍ਰਾਮ 'ਤੇ ਲੰਮੀ ਪੋਸਟ ਲਿਖੀ ਹੈ। ਉਨ੍ਹਾਂ ਲਿਖਿਆ ਹੈ ਕਿ ਭਾਵੇਂ ਉਹ ਭਾਵੁਕ ਹੁੰਦਿਆਂ ਕਪਤਾਨੀ ਛੱਡ ਰਹੀ ਹੈ ਪਰ ਅੰਦਰੋਂ ਉਹ ਸ਼ਾਂਤ ਮਹਿਸੂਸ ਕਰ ਰਹੀ ਹੈ। ਹਰਮਨਪ੍ਰੀਤ ਨੇ ਲਿਖਿਆ ਕਿ ਉਨ੍ਹਾਂ ਨੇ ਆਪਣਾ ਕੰਮ ਕੀਤਾ। ਆਪਣੀ ਪੋਸਟ ਵਿੱਚ ਉਨ੍ਹਾਂ ਨੇ ਟੀਮ ਦੀਆਂ ਸਾਥੀ ਖਿਡਾਰਨਾਂ, ਕੋਚ, ਸਪੋਰਟ ਸਟਾਫ, ਮੈਨੇਜਮੈਂਟ, ਬੀਸੀਸੀਆਈ ਅਤੇ ਆਪਣੇ ਪਰਿਵਾਰ ਦਾ ਸ਼ੁਕਰੀਆ ਅਦਾ ਕੀਤਾ। ਪੋਸਟ ਦੇ ਅੰਤ ਵਿੱਚ ਹਰਮਨਪ੍ਰੀਤ ਨੇ ਲਿਖਿਆ, "ਕਪਤਾਨੀ ਦਾ ਅਧਿਆਇ ਖ਼ਤਮ ਪਰ ਸਫ਼ਰ ਜਾਰੀ ਹੈ।"