ਆਸਟ੍ਰੇਲੀਆ ਏ ਵਿਰੁੱਧ ਵਨਡੇ ਸੀਰੀਜ਼ ਲਈ ਭਾਰਤ ਏ ਟੀਮ 'ਚ ਹਾਰਦਿਕ ਪਾਂਡਿਆ ਸ਼ਾਮਲ, ਖੇਡਣਾ ਫਿਟਨੈੱਸ 'ਤੇ ਨਿਰਭਰ
ਹਾਰਦਿਕ ਨੂੰ ਇਸ ਸਾਲ ਜੂਨ ਵਿਚ ਅਫਗਾਨਿਸਤਾਨ ਦੇ ਖਿਲਾਫ਼ ਵਨਡੇ ਸੀਰੀਜ਼ ਲਈ ਭਾਰਤੀ ਟੀਮ ਵਿਚ ਸ਼ਾਮਲ ਕੀਤਾ ਗਿਆ ਸੀ, ਪਰ ਸੱਟ ਕਾਰਨ ਉਸ ਨੂੰ ਹਟਣਾ ਪਿਆ ਸੀ। ਆਸਟ੍ਰੇਲੀਆ ਏ ਦੇ ਭਾਰਤ ਦੌਰੇ ਦੀ ਸ਼ੁਰੂਆਤ 22 ਸਤੰਬਰ ਨੂੰ ਪੁਡੂਚੇਰੀ ਵਿਚ ਬਹੁਦਿਨ ਮੁਕਾਬਲੇ ਨਾਲ ਹੋਵੇਗੀ
Publish Date: Thu, 10 Sep 2026 11:28 AM (IST)
Updated Date: Thu, 10 Sep 2026 11:36 AM (IST)
ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਆਈਪੀਐੱਲ 2026 ਤੋਂ ਬਾਅਦ ਮੁਕਾਬਲੇ ਵਾਲੇ ਕ੍ਰਿਕਟ ਤੋਂ ਦੂਰ ਰਹੇ ਸਟਾਰ ਆਲਰਾਊਂਡਰ ਹਾਰਦਿਕ ਪਾਂਡਿਆ ਨੂੰ ਅਕਤੂਬਰ ਵਿਚ ਆਸਟ੍ਰੇਲੀਆ ਏ ਦੇ ਖਿਲਾਫ਼ ਹੋਣ ਵਾਲੀ ਵਨਡੇ ਸੀਰੀਜ਼ ਲਈ ਭਾਰਤ ਏ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ, ਹਾਰਦਿਕ ਦਾ ਖੇਡਣਾ ਉਸ ਦੀ ਫਿਟਨੈੱਸ 'ਤੇ ਨਿਰਭਰ ਕਰੇਗਾ। 32 ਸਾਲਾ ਹਾਰਦਿਕ ਇਸ ਸਮੇਂ ਬੈਂਗਲੁਰੂ ਦੇ ਸੈਂਟਰ ਆਫ਼ ਐਕਸੀਲੈਂਸ (ਸੀਓਈ) ਵਿਚ ਰਿਹੈਬ ਪ੍ਰਕਿਰਿਆ ਤੋਂ ਗੁਜ਼ਰ ਰਹੇ ਹਨ। ਬੀਸੀਸੀਆਈ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਹਾਰਦਿਕ ਨੂੰ ਇਸ ਸਾਲ ਜੂਨ ਵਿਚ ਅਫਗਾਨਿਸਤਾਨ ਦੇ ਖਿਲਾਫ਼ ਵਨਡੇ ਸੀਰੀਜ਼ ਲਈ ਭਾਰਤੀ ਟੀਮ ਵਿਚ ਸ਼ਾਮਲ ਕੀਤਾ ਗਿਆ ਸੀ, ਪਰ ਸੱਟ ਕਾਰਨ ਉਸ ਨੂੰ ਹਟਣਾ ਪਿਆ ਸੀ। ਆਸਟ੍ਰੇਲੀਆ ਏ ਦੇ ਭਾਰਤ ਦੌਰੇ ਦੀ ਸ਼ੁਰੂਆਤ 22 ਸਤੰਬਰ ਨੂੰ ਪੁਡੂਚੇਰੀ ਵਿਚ ਬਹੁਦਿਨ ਮੁਕਾਬਲੇ ਨਾਲ ਹੋਵੇਗੀ, ਜਦੋਂ ਕਿ ਇਸੇ ਸਥਾਨ 'ਤੇ ਦੂਜਾ ਮੁਕਾਬਲਾ 29 ਸਤੰਬਰ ਨੂੰ ਖੇਡਿਆ ਜਾਵੇਗਾ।
ਬਹੁਦਿਨ ਮੁਕਾਬਲਿਆਂ ਦੇ ਬਾਅਦ ਪੁਡੂਚੇਰੀ ਵਿਚ ਹੀ ਤਿੰਨ ਵਨਡੇ ਮੁਕਾਬਲਿਆਂ ਦੀ ਸੀਰੀਜ਼ ਹੋਵੇਗੀ, ਜਿਸ ਦੇ ਮੁਕਾਬਲੇ 6, 9 ਤੇ 11 ਅਕਤੂਬਰ ਨੂੰ ਖੇਡੇ ਜਾਣਗੇ। ਭਾਰਤ ਦੀ ਸੀਨੀਅਰ ਟੀਮ ਵੀ ਵੈਸਟ ਇੰਡੀਅਜ਼ ਦੇ ਖਿਲਾਫ਼ 27 ਤੇ 30 ਸਤੰਬਰ ਤੇ 3 ਅਕਤੂਬਰ ਨੂੰ ਤਿੰਨ ਵਨਡੇ ਮੁਕਾਬਲਿਆਂ ਦੀ ਸੀਰੀਜ਼ ਖੇਡੇਗੀ।
ਦੇਵਦੱਤ ਪਡਿਕਲ ਬਹੁਦਿਨ ਸੀਰੀਜ਼ ਵਿਚ ਭਾਰਤ ਏ ਦੀ ਅਗਵਾਈ ਕਰਨਗੇ, ਜਦੋਂ ਕਿ ਸੀਮਤ ਓਵਰਾਂ ਦੀ ਟੀਮ ਦੀ ਕਮਾਨ ਰੁਤੂਰਾਜ ਗਾਇਕਵਾੜ ਨੂੰ ਸੌਂਪੀ ਗਈ ਹੈ। ਪੈਰ ਦੀ ਸੱਟ ਤੋਂ ਉਭਰਨ ਦੇ ਬਾਅਦ ਸਾਈ ਸੁਦਰਸ਼ਨ ਨੂੰ ਬਹੁਦਿਨ ਮੁਕਾਬਲਿਆਂ ਲਈ ਭਾਰਤ ਏ ਦਾ ਉਪਕਪਤਾਨ ਬਣਾਇਆ ਗਿਆ ਹੈ।
ਭਾਰਤ ਏ ਮਲਟੀਡੇ ਟੀਮ ਦੇਵਦੱਤ ਪਡਿੱਕਲ (ਕਪਤਾਨ), ਸਾਈ ਸੁਦਰਸ਼ਨ, ਅਮਨ ਮੋਖਾਡੇ, ਆਯੁਸ਼ ਪਾਂਡੇ, ਯਸ਼ ਰਾਠੌੜ, ਸ਼ੇਖ ਰਸ਼ੀਦ, ਕੁਮਾਰ ਕੁਸ਼ਾਗ੍ਰ, ਸ਼ਮਸ ਮੁਲਾਨੀ, ਤਨੁਸ਼ ਕੋਟਿਆਨ, ਤੁਸ਼ਾਰ ਦੇਸ਼ਪਾਂਡੇ, ਅੰਸ਼ੁਲ ਕੰਬੋਜ, ਪ੍ਰਫੁੱਲ ਹਿੰਗੇ, ਐਨ ਜਗਦੀਸ਼ਨ, ਨਚਿਕੇਤ ਭੁਟੇ, ਵੀ ਵਿਸ਼ਾਕ।
ਭਾਰਤ ਏ ਵਨਡੇ ਟੀਮ ਰੁਤੂਰਾਜ ਗਾਇਕਵਾੜ (ਕਪਤਾਨ), ਦੇਵਦੱਤ ਪਡਿੱਕਲ, ਪ੍ਰਿਯਾਂਸ਼ ਆਰਿਆ, ਸਾਈ ਸੁਦਰਸ਼ਨ, ਰਜਤ ਪਾਟੀਦਾਰ, ਕੁਮਾਰ ਕੁਸ਼ਾਗ੍ਰ, ਨਿਸ਼ਾਂਤ ਸਿੰਧੂ, ਵਿਪ੍ਰਜ ਨਿਗਮ, ਅਰਸ਼ੀਨ ਕੁਲਕਰਨੀ, ਅਰਸ਼ਦ ਖਾਨ, ਨਮਨ ਧੀਰ, ਹਾਰਦਿਕ ਪਾਂਡਿਆ, ਪ੍ਰਭਸਿਮਰਨ ਸਿੰਘ, ਗੁਰਜਪਨੀਤ ਸਿੰਘ, ਯਸ਼ ਠਾਕੁਰ।