IND vs SL: ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫ਼ਾਈਨਲ 'ਚ ਜਾਣ ਲਈ ਤਿਆਰ ਹੈ ਗਿੱਲ ਦਾ ਪਲਾਨ, ਸ਼੍ਰੀਲੰਕਾ 'ਚ ਕਰਨਗੇ ਸ਼ੁਰੂਆਤ ਭਾਰਤੀ ਟੈਸਟ ਟੀਮ ਦਾ ਤੀਜੀ ਵਾਰ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫ਼ਾਈਨਲ ਖੇਡਣਾ ਕਾਫ਼ੀ ਮੁਸ਼ਕਿਲ ਲੱਗ ਰਿਹਾ ਹੈ। ਹਾਲਾਂਕਿ, ਕਪਤਾਨ ਸ਼ੁਭਮਨ ਗਿੱਲ ਨੇ ਇਸ ਮੁਸ਼ਕਿਲ ਕੰਮ ਲਈ ਯੋਜਨਾ ਬਣਾ ਲਈ ਹੈ ਅਤੇ ਆਪਣਾ ਟੀਚਾ ਵੀ ਤੈਅ ਕਰ ਲਿਆ ਹੈ। ਇਸ ਦੀ ਸ਼ੁਰੂਆਤ ਉਹ ਸ਼੍ਰੀਲੰਕਾ ਵਿਰੁੱਧ ਸ਼ਨੀਵਾਰ ਤੋਂ ਸ਼ੁਰੂ ਹੋ ਰਹੇ ਪਹਿਲੇ ਟੈਸਟ ਮੈਚ ਤੋਂ ਕਰਨਗੇ। ਭਾਰਤ ਨੇ ਸ਼ੁਰੂਆਤੀ ਦੋਵਾਂ ਪੜਾਵਾਂ 'ਚ ਲਗਾਤਾਰ ਟੈਸਟ ਚੈਂਪੀਅਨਸ਼ਿਪ ਦਾ ਫ਼ਾਈਨਲ ਖੇਡਿਆ। ਪਿਛਲੀ ਵਾਰ ਟੀਮ ਇੰਡੀਆ ਖੁੰਝ ਗਈ ਸੀ। ਇਸ ਵਾਰ ਨਿਊਜ਼ੀਲੈਂਡ ਅਤੇ ਦੱਖਣੀ ਅਫ਼ਰੀਕਾ ਵਿਰੁੱਧ ਘਰ 'ਚ ਮਿਲੀ ਹਾਰ ਨੇ ਇਸ ਦਾ ਕੰਮ ਮੁਸ਼ਕਿਲ ਕਰ ਦਿੱਤਾ ਹੈ।
Publish Date: Fri, 14 Aug 2026 04:06 PM (IST)
Updated Date: Fri, 14 Aug 2026 04:09 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਭਾਰਤੀ ਟੈਸਟ ਟੀਮ ਦਾ ਤੀਜੀ ਵਾਰ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫ਼ਾਈਨਲ ਖੇਡਣਾ ਕਾਫ਼ੀ ਮੁਸ਼ਕਿਲ ਲੱਗ ਰਿਹਾ ਹੈ। ਹਾਲਾਂਕਿ, ਕਪਤਾਨ ਸ਼ੁਭਮਨ ਗਿੱਲ ਨੇ ਇਸ ਮੁਸ਼ਕਿਲ ਕੰਮ ਲਈ ਯੋਜਨਾ ਬਣਾ ਲਈ ਹੈ ਅਤੇ ਆਪਣਾ ਟੀਚਾ ਵੀ ਤੈਅ ਕਰ ਲਿਆ ਹੈ। ਇਸ ਦੀ ਸ਼ੁਰੂਆਤ ਉਹ ਸ਼੍ਰੀਲੰਕਾ ਵਿਰੁੱਧ ਸ਼ਨੀਵਾਰ ਤੋਂ ਸ਼ੁਰੂ ਹੋ ਰਹੇ ਪਹਿਲੇ ਟੈਸਟ ਮੈਚ ਤੋਂ ਕਰਨਗੇ। ਭਾਰਤ ਨੇ ਸ਼ੁਰੂਆਤੀ ਦੋਵਾਂ ਪੜਾਵਾਂ 'ਚ ਲਗਾਤਾਰ ਟੈਸਟ ਚੈਂਪੀਅਨਸ਼ਿਪ ਦਾ ਫ਼ਾਈਨਲ ਖੇਡਿਆ। ਪਿਛਲੀ ਵਾਰ ਟੀਮ ਇੰਡੀਆ ਖੁੰਝ ਗਈ ਸੀ। ਇਸ ਵਾਰ ਨਿਊਜ਼ੀਲੈਂਡ ਅਤੇ ਦੱਖਣੀ ਅਫ਼ਰੀਕਾ ਵਿਰੁੱਧ ਘਰ 'ਚ ਮਿਲੀ ਹਾਰ ਨੇ ਇਸ ਦਾ ਕੰਮ ਮੁਸ਼ਕਿਲ ਕਰ ਦਿੱਤਾ ਹੈ।
ਸ਼੍ਰੀਲੰਕਾ ਤੋਂ ਕਰਨਗੇ ਸ਼ੁਰੂਆਤ ਗਿੱਲ ਨੇ ਕਿਹਾ ਹੈ ਕਿ ਭਾਰਤ ਨੂੰ ਫ਼ਾਈਨਲ ਦੀ ਰੇਸ 'ਚ ਬਣੇ ਰਹਿਣ ਲਈ ਜਿਹੜੀਆਂ ਜਿੱਤਾਂ ਚਾਹੀਦੀਆਂ ਹਨ, ਉਸ ਲਈ ਲੋੜੀਂਦੇ ਯਤਨ ਕਰਨੇ ਪੈਣਗੇ। ਗਿੱਲ ਨੇ ਬਤੌਰ ਟੈਸਟ ਕਪਤਾਨ ਆਪਣਾ ਇੱਕ ਸਾਲ ਵੀ ਪੂਰਾ ਕਰ ਲਿਆ ਹੈ ਅਤੇ ਆਪਣੇ ਰੋਲ ਤੋਂ ਖ਼ੁਸ਼ ਦਿਖਾਈ ਦੇ ਰਹੇ ਹਨ। ਗਿੱਲ ਨੇ ਗਾਲੇ ਇੰਟਰਨੈਸ਼ਨਲ ਸਟੇਡੀਅਮ 'ਚ ਖੇਡੇ ਜਾਣ ਵਾਲੇ ਪਹਿਲੇ ਟੈਸਟ ਮੈਚ ਤੋਂ ਇੱਕ ਦਿਨ ਪਹਿਲਾਂ ਪ੍ਰੈੱਸ ਕਾਨਫਰੰਸ 'ਚ ਕਿਹਾ, "ਮੈਂ ਕਪਤਾਨ ਦੇ ਆਪਣੇ ਰੋਲ 'ਚ ਕਾਫ਼ੀ ਸਹਿਜ ਹਾਂ। ਸਾਡਾ ਟੀਚਾ ਟੈਸਟ ਚੈਂਪੀਅਨਸ਼ਿਪ ਦੇ ਫ਼ਾਈਨਲ ਦੀ ਰੇਸ 'ਚ ਬਣੇ ਰਹਿਣਾ ਹੈ। ਸਾਨੂੰ ਇਸ ਲਈ ਛੇ-ਸੱਤ ਟੈਸਟ ਮੈਚ ਜਿੱਤਣੇ ਹਨ। ਇਸ ਲਈ ਸਾਨੂੰ ਇੱਥੋਂ ਸ਼ੁਰੂਆਤ ਕਰਨੀ ਹੋਵੇਗੀ।"
ਭਾਰਤ ਨੂੰ ਅਜੇ ਕੁੱਲ ਨੌਂ ਟੈਸਟ ਮੈਚ ਖੇਡਣ ਹਨ ਜਿਸ 'ਚੋਂ ਉਸ ਨੂੰ ਸੱਤ-ਅੱਠ 'ਚ ਜਿੱਤ ਚਾਹੀਦੀ ਹੈ, ਤਦ ਹੀ ਉਹ ਟੈਸਟ ਚੈਂਪੀਅਨਸ਼ਿਪ ਦੇ ਫ਼ਾਈਨਲ ਲਈ ਕੁਆਲੀਫਾਈ ਕਰ ਸਕੇਗੀ। ਟੀਮ ਇੰਡੀਆ ਇਸ ਸਮੇਂ ਟੈਸਟ ਚੈਂਪੀਅਨਸ਼ਿਪ ਦੀ ਅੰਕ ਸੂਚੀ 'ਚ ਪੰਜਵੇਂ ਸਥਾਨ 'ਤੇ ਹੈ। ਇਸ ਦਾ ਅੰਕ ਪ੍ਰਤੀਸ਼ਤ 48.15 ਹੈ। ਉੱਥੇ ਹੀ, ਸ਼੍ਰੀਲੰਕਾ ਇਸ ਤੋਂ ਠੀਕ ਹੇਠਾਂ ਛੇਵੇਂ ਸਥਾਨ 'ਤੇ ਹੈ। ਇਸ ਦਾ ਅੰਕ ਪ੍ਰਤੀਸ਼ਤ 41.67 ਹੈ।
ਭਾਰਤ ਦਾ 600ਵਾਂ ਟੈਸਟ ਮੈਚ ਸ਼੍ਰੀਲੰਕਾ ਵਿਰੁੱਧ ਸ਼ਨੀਵਾਰ ਤੋਂ ਸ਼ੁਰੂ ਹੋ ਰਿਹਾ ਟੈਸਟ ਮੈਚ ਭਾਰਤ ਦਾ 600ਵਾਂ ਟੈਸਟ ਮੈਚ ਹੋਵੇਗਾ। ਇਹ ਮੈਚ ਭਾਰਤ ਦੇ ਆਜ਼ਾਦੀ ਦਿਵਸ ਦੇ ਮੌਕੇ 'ਤੇ ਸ਼ੁਰੂ ਹੋ ਰਿਹਾ ਹੈ। ਅਜਿਹੇ 'ਚ ਗਿੱਲ ਨੇ ਕਿਹਾ ਕਿ ਉਨ੍ਹਾਂ ਲਈ ਇਸ ਇਤਿਹਾਸਕ ਟੈਸਟ ਮੈਚ 'ਚ ਟੀਮ ਦੀ ਕਪਤਾਨੀ ਕਰਨਾ ਮਾਣ ਵਾਲੀ ਗੱਲ ਹੈ। ਗਿੱਲ ਨੇ ਕਿਹਾ, "600ਵੇਂ ਟੈਸਟ ਮੈਚ 'ਚ ਆਪਣੇ ਦੇਸ਼ ਦੀ ਅਗਵਾਈ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਹੈ। ਆਜ਼ਾਦੀ ਦਿਵਸ ਦੇ ਦਿਨ ਇਹ ਕਰਨਾ ਹੋਰ ਵੀ ਵੱਡੇ ਸਨਮਾਨ ਦੀ ਗੱਲ ਹੈ।"