ਭਾਰਤੀ ਟੀਮ ਨੇ ਇੱਕ ਨਾਟਕੀ ਮੈਚ ਵਿੱਚ ਇੰਗਲੈਂਡ ਨੂੰ 7 ਦੌੜਾਂ ਨਾਲ ਹਰਾ ਕੇ ਟੀ-20 ਵਰਲਡ ਕੱਪ 2026 ਦੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। 'ਮਾਇਆਨਗਰੀ' ਮੁੰਬਈ ਦੇ ਵਾਨਖੇੜੇ ਸਟੇਡੀਅਮ 'ਤੇ ਇਹ ਮੁਕਾਬਲਾ ਕਿਸੇ ਕਲਾਸਿਕ ਫ਼ਿਲਮ ਦੀ ਤਰ੍ਹਾਂ ਰਿਹਾ, ਜਿਸ ਦੇ ਕਲਾਈਮੈਕਸ ਸੀਨ ਨੂੰ ਦਰਸ਼ਕ ਲੰਬੇ ਸਮੇਂ ਤੱਕ ਨਹੀਂ ਭੁੱਲ ਸਕਣਗੇ।

1) ਸੰਜੂ ਸੈਮਸਨ ਨੂੰ ਜੀਵਨਦਾਨ
ਭਾਰਤ ਦੀ ਜਿੱਤ ਦੀ ਨੀਂਹ ਓਪਨਰ ਸੰਜੂ ਸੈਮਸਨ ਨੇ ਰੱਖੀ, ਜਿਨ੍ਹਾਂ ਨੇ 42 ਗੇਂਦਾਂ ਵਿੱਚ 8 ਚੌਕਿਆਂ ਅਤੇ 7 ਛੱਕਿਆਂ ਦੀ ਮਦਦ ਨਾਲ 89 ਦੌੜਾਂ ਬਣਾਈਆਂ। ਇੰਗਲੈਂਡ ਦੇ ਕਪਤਾਨ ਹੈਰੀ ਬਰੂਕ ਨੇ ਮਿਡ-ਆਫ 'ਤੇ ਸੈਮਸਨ ਦਾ ਇੱਕ ਸੌਖਾ ਕੈਚ ਛੱਡ ਦਿੱਤਾ, ਜਿਸ ਦਾ ਖ਼ਮਿਆਜ਼ਾ ਮਹਿਮਾਨ ਟੀਮ ਨੂੰ ਭੁਗਤਣਾ ਪਿਆ। ਸੈਮਸਨ ਨੇ ਇੰਗਲਿਸ਼ ਗੇਂਦਬਾਜ਼ਾਂ ਦੀ ਧੁਲਾਈ ਕੀਤੀ ਅਤੇ ਜਦੋਂ ਉਹ ਆਊਟ ਹੋਏ, ਉਦੋਂ ਤੱਕ ਇਹ ਤੈਅ ਹੋ ਚੁੱਕਾ ਸੀ ਕਿ ਭਾਰਤ 230 ਦੌੜਾਂ ਦੇ ਪਾਰ ਸਕੋਰ ਖੜ੍ਹਾ ਕਰੇਗਾ।
2) ਭਾਰਤੀ ਬੱਲੇਬਾਜ਼ਾਂ ਦਾ ਛੋਟਾ ਪਰ ਮਹੱਤਵਪੂਰਨ ਯੋਗਦਾਨ
ਭਾਰਤੀ ਟੀਮ ਨੇ ਹਮਲਾਵਰ ਖੇਡ ਦਾ ਅੰਦਾਜ਼ ਅਪਣਾਇਆ ਹੋਇਆ ਹੈ ਅਤੇ ਇੰਗਲੈਂਡ ਵਿਰੁੱਧ ਇਹ ਸਾਫ਼ ਦੇਖਣ ਨੂੰ ਮਿਲਿਆ। ਵਿਕਟ ਡਿੱਗ ਜਾਵੇ, ਕੋਈ ਗੱਲ ਨਹੀਂ—ਪਰ ਦੌੜਾਂ ਦੀ ਰਫ਼ਤਾਰ ਹੌਲੀ ਨਹੀਂ ਹੋਣ ਦੇਣੀ। ਈਸ਼ਾਨ ਕਿਸ਼ਨ (39), ਸ਼ਿਵਮ ਦੁਬੇ (43), ਹਾਰਦਿਕ ਪਾਂਡਿਆ (27) ਅਤੇ ਤਿਲਕ ਵਰਮਾ (21) ਨੇ ਇਸ ਭੂਮਿਕਾ ਨੂੰ ਬਾਖ਼ੂਬੀ ਨਿਭਾਇਆ, ਜਿਸ ਦੇ ਦਮ 'ਤੇ ਭਾਰਤ ਇੰਨਾ ਵੱਡਾ ਸਕੋਰ ਬਣਾਉਣ ਵਿੱਚ ਕਾਮਯਾਬ ਰਿਹਾ।
England needed 45 off 18 balls.
Two set batters at the crease.
The chase was on.
Then came Jasprit Bumrah! 🔥
Indeed, we are lucky to witness a once-in-a-generation cricketer! 🙌
ICC Men’s #T20WorldCup | FINAL | #INDvNZ | SUN, 8th MAR, 5:30 PM pic.twitter.com/fzUXZvEIa4
— Star Sports (@StarSportsIndia) March 5, 2026
3) ਬੁਮਰਾਹ ਦਾ ਸ਼ਾਨਦਾਰ ਓਵਰ
ਜਸਪ੍ਰੀਤ ਬੁਮਰਾਹ ਨੇ ਜੋ 18ਵਾਂ ਓਵਰ ਸੁੱਟਿਆ, ਉਸ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਇੱਕ ਹਾਈ-ਸਕੋਰਿੰਗ ਮੈਚ, ਜਿਸ ਵਿੱਚ ਲਗਪਗ 500 ਦੌੜਾਂ ਬਣੀਆਂ, ਉੱਥੇ ਬੁਮਰਾਹ ਨੇ ਅਜਿਹਾ ਓਵਰ ਪਾਇਆ ਜਿਸ ਨੂੰ ਫੈਨਜ਼ ਲੰਬੇ ਸਮੇਂ ਤੱਕ ਯਾਦ ਰੱਖਣਗੇ। ਇੰਗਲੈਂਡ ਨੂੰ ਆਖਰੀ 3 ਓਵਰਾਂ ਵਿੱਚ 45 ਦੌੜਾਂ ਦੀ ਲੋੜ ਸੀ। ਉਦੋਂ ਬੁਮਰਾਹ ਨੇ ਗੇਂਦ ਹੱਥ ਵਿੱਚ ਲਈ ਅਤੇ ਸਿਰਫ਼ 6 ਦੌੜਾਂ ਖ਼ਰਚ ਕੀਤੀਆਂ। ਦਬਾਅ ਦੇ ਸਮੇਂ ਬੁਮਰਾਹ ਦੀਆਂ ਯੌਰਕਰਾਂ ਨੇ ਬੱਲੇਬਾਜ਼ਾਂ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਨੇ ਸ਼ਾਨਦਾਰ ਗੇਂਦਬਾਜ਼ੀ ਕਰਕੇ ਵੱਡਾ ਫ਼ਰਕ ਪੈਦਾ ਕਰ ਦਿੱਤਾ ਅਤੇ ਇੰਗਲੈਂਡ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ।
4) 'ਬਾਪੂ' ਦਾ ਚਮਤਕਾਰ
ਅਕਸ਼ਰ ਪਟੇਲ ਨੇ ਵਾਨਖੇੜੇ ਸਟੇਡੀਅਮ 'ਤੇ ਮਹਿਫ਼ਿਲ ਲੁੱਟ ਲਈ। ਪਟੇਲ ਨੂੰ ਬੱਲੇ ਜਾਂ ਗੇਂਦ ਨਾਲ ਨਹੀਂ, ਸਗੋਂ ਆਪਣੀ ਫੀਲਡਿੰਗ ਨਾਲ ਚਮਤਕਾਰ ਦਿਖਾਉਣ ਦਾ ਮੌਕਾ ਮਿਲਿਆ। ਪਾਰੀ ਦੇ 14ਵੇਂ ਓਵਰ ਵਿੱਚ ਅਕਸ਼ਰ ਦਾ ਉਹ ਪਲ ਆਇਆ ਜਦੋਂ ਵਿਲ ਜੈਕਸ ਅਤੇ ਜੈਕਬ ਬੈਥਲ ਮਜ਼ਬੂਤ ਸਾਂਝੇਦਾਰੀ ਕਰਕੇ ਭਾਰਤ ਤੋਂ ਮੈਚ ਦੂਰ ਲੈ ਜਾ ਰਹੇ ਸਨ।
ਉਦੋਂ ਬੁਮਰਾਹ ਦੀ ਗੇਂਦ 'ਤੇ ਵਿਲ ਜੈਕਸ ਨੇ ਹਵਾਈ ਸ਼ਾਟ ਖੇਡਿਆ। ਅਕਸ਼ਰ ਐਕਸਟਰਾ ਕਵਰਜ਼ ਵੱਲ ਪਿੱਛੇ ਨੂੰ ਦੌੜੇ ਅਤੇ ਇੱਕ ਹੈਰਾਨੀਜਨਕ ਕੈਚ ਫੜ ਕੇ ਵਾਹ-ਵਾਹੀ ਲੁੱਟੀ। ਇਸ ਕੈਚ ਕਾਰਨ ਜੈਕਸ-ਬੈਥਲ ਦੀ 77 ਦੌੜਾਂ ਦੀ ਸਾਂਝੇਦਾਰੀ ਟੁੱਟ ਗਈ ਅਤੇ ਭਾਰਤ ਮੈਚ ਵਿੱਚ ਵਾਪਸੀ ਕਰਨ ਵਿੱਚ ਕਾਮਯਾਬ ਰਿਹਾ।
"Bapu tari fielding kamal che!" 🔥
Out of words for that sensational catch by Axar Patel to end Harry Brook’s stay at the crease! 👏
Catch of the tournament? 🤔
ICC Men’s #T20WorldCup | Semi-final 2 | #INDvENG | LIVE NOW 👉 https://t.co/L2OuYBUDbL pic.twitter.com/qFwnou3pCo
— Star Sports (@StarSportsIndia) March 5, 2026
5) ਸੂਰਿਆ ਦਾ ਦਾਅ ਕੰਮ ਕਰ ਗਿਆ
ਇੰਗਲੈਂਡ ਨੂੰ ਆਖਰੀ 2 ਓਵਰਾਂ ਵਿੱਚ 39 ਦੌੜਾਂ ਦੀ ਲੋੜ ਸੀ। ਉਦੋਂ ਸੂਰਿਆ ਨੇ ਗੇਂਦ ਹਾਰਦਿਕ ਪਾਂਡਿਆ ਦੇ ਹੱਥਾਂ ਵਿੱਚ ਫੜਾਈ। ਭਰੋਸੇ ਨਾਲ ਭਰੇ ਪਾਂਡਿਆ ਨੇ ਸਿਰਫ਼ 9 ਦੌੜਾਂ ਖ਼ਰਚ ਕਰਕੇ ਮੁਕਾਬਲੇ ਵਿੱਚ ਜਾਨ ਭਰ ਦਿੱਤੀ। ਹੁਣ ਇੰਗਲੈਂਡ ਨੂੰ ਆਖਰੀ ਓਵਰ ਵਿੱਚ 30 ਦੌੜਾਂ ਦੀ ਲੋੜ ਸੀ। ਉਦੋਂ ਭਾਰਤੀ ਕਪਤਾਨ ਨੇ ਗੇਂਦ ਸ਼ਿਵਮ ਦੁਬੇ ਨੂੰ ਫੜਾ ਦਿੱਤੀ। ਭਾਰਤ ਨੇ ਇਸ ਮੈਚ ਵਿੱਚ ਹੁਣ ਤੱਕ ਆਪਣੇ ਮੁੱਖ ਗੇਂਦਬਾਜ਼ਾਂ ਨੂੰ ਹੀ ਅਜ਼ਮਾਇਆ ਸੀ, ਪਰ ਸੂਰਿਆ ਨੇ ਆਖਰੀ ਓਵਰ ਵਿੱਚ ਇੱਕ ਵੱਡਾ ਦਾਅ ਖੇਡਿਆ।
ਭਾਰਤੀ ਕਪਤਾਨ ਦਾ ਇਹ ਦਾਅ ਸਫ਼ਲ ਵੀ ਰਿਹਾ। ਸ਼ਿਵਮ ਦੁਬੇ ਦੇ ਓਵਰ ਵਿੱਚ ਹਾਰਦਿਕ ਪਾਂਡਿਆ ਨੇ ਜੈਕਬ ਬੈਥਲ ਨੂੰ ਰਨ ਆਊਟ ਕਰ ਦਿੱਤਾ। ਇਸ ਤੋਂ ਬਾਅਦ ਜੋਫਰਾ ਆਰਚਰ ਨੇ ਜ਼ਰੂਰ 3 ਛੱਕੇ ਜੜੇ, ਪਰ ਇੰਗਲੈਂਡ ਦੀ ਜਿੱਤ ਲਈ ਇਹ ਕਾਫ਼ੀ ਨਹੀਂ ਸਨ। ਇਸ ਤਰ੍ਹਾਂ ਭਾਰਤ ਨੇ ਇਨ੍ਹਾਂ 5 ਨੁਕਤਿਆਂ ਦੇ ਦਮ 'ਤੇ ਮੈਚ ਜਿੱਤ ਲਿਆ ਅਤੇ ਫਾਈਨਲ ਵਿੱਚ ਨਿਊਜ਼ੀਲੈਂਡ ਨਾਲ ਆਪਣਾ ਮੁਕਾਬਲਾ ਤੈਅ ਕਰ ਲਿਆ।