IND vs SL: ਰਿਸ਼ਭ ਪੰਤ ਦੇ ਕਾਮਨ ਸੈਂਸ 'ਤੇ ਸਾਬਕਾ ਦਿੱਗਜ ਨੇ ਚੁੱਕੇ ਸਵਾਲ, ਲਗਾਈ ਫਟਕਾਰ
ਪੰਤ 62 ਗੇਂਦਾਂ 'ਤੇ 37 ਦੌੜਾਂ ਬਣਾ ਕੇ ਆਊਟ ਹੋ ਗਏ। ਨੁਵਾਂਥਾ ਕੇਸ਼ਰਾ ਦੀ ਗੇਂਦ 'ਤੇ ਉਨ੍ਹਾਂ ਨੇ ਵੱਡਾ ਸ਼ਾਟ ਖੇਡਣਾ ਚਾਹਿਆ ਅਤੇ ਲਾਂਗ ਆਫ਼ 'ਤੇ ਦਿਨੁਸ਼ਾ ਹੱਥੋਂ ਕੈਚ ਹੋ ਗਏ। ਪੰਤ ਕੋਲ ਮੌਕਾ ਸੀ ਕਿ ਉਹ ਇੱਕ ਵੱਡੀ ਪਾਰੀ ਖੇਡ ਸਕਣ ਪਰ ਉਹ ਅਸਫ਼ਲ ਰਹੇ।
Publish Date: Mon, 17 Aug 2026 10:36 AM (IST)
Updated Date: Mon, 17 Aug 2026 10:39 AM (IST)
ਸਪੋਰਟਸ ਡੈਸਕ, ਨਵੀਂ ਦਿੱਲੀ। ਭਾਰਤੀ ਟੀਮ ਦੇ ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਇੱਕ ਵਾਰ ਫਿਰ ਵੱਡੀ ਪਾਰੀ ਨਹੀਂ ਖੇਡ ਸਕੇ। ਸ਼੍ਰੀਲੰਕਾ ਵਿਰੁੱਧ ਗਾਲੇ ’ਚ ਖੇਡੇ ਗਏ ਪਹਿਲੇ ਟੈਸਟ ਮੈਚ ਦੇ ਦੂਜੇ ਦਿਨ ਉਹ ਆਪਣਾ ਵਿਕਟ ਗਵਾ ਕੇ ਆਊਟ ਹੋ ਗਏ। ਉਨ੍ਹਾਂ ਦੇ ਆਊਟ ਹੋਣ ਤੋਂ ਬਾਅਦ ਭਾਰਤ ਦੇ ਸਾਬਕਾ ਬੱਲੇਬਾਜ਼ ਮੁਹੰਮਦ ਕੈਫ਼ ਨੇ ਉਨ੍ਹਾਂ ਦੇ ਕਾਮਨ ਸੈਂਸ 'ਤੇ ਸਵਾਲ ਚੁੱਕੇ ਹਨ।
ਪੰਤ 62 ਗੇਂਦਾਂ 'ਤੇ 37 ਦੌੜਾਂ ਬਣਾ ਕੇ ਆਊਟ ਹੋ ਗਏ। ਨੁਵਾਂਥਾ ਕੇਸ਼ਰਾ ਦੀ ਗੇਂਦ 'ਤੇ ਉਨ੍ਹਾਂ ਨੇ ਵੱਡਾ ਸ਼ਾਟ ਖੇਡਣਾ ਚਾਹਿਆ ਅਤੇ ਲਾਂਗ ਆਫ਼ 'ਤੇ ਦਿਨੁਸ਼ਾ ਹੱਥੋਂ ਕੈਚ ਹੋ ਗਏ। ਪੰਤ ਕੋਲ ਮੌਕਾ ਸੀ ਕਿ ਉਹ ਇੱਕ ਵੱਡੀ ਪਾਰੀ ਖੇਡ ਸਕਣ ਪਰ ਉਹ ਅਸਫ਼ਲ ਰਹੇ।
ਕੈਫ਼ ਨੇ ਚੁੱਕੇ ਸਵਾਲ
ਕੈਫ਼ ਨੇ ਕਿਹਾ ਕਿ ਪੰਤ ਜਿਸ ਅੰਦਾਜ਼ ’ਚ ਖੇਡਦੇ ਹਨ, ਉਨ੍ਹਾਂ ਨੂੰ ਉਵੇਂ ਹੀ ਖੇਡਣਾ ਚਾਹੀਦਾ ਹੈ ਪਰ ਕਈ ਵਾਰ ਥੋੜ੍ਹਾ ਕਾਮਨ ਸੈਂਸ ਵੀ ਵਰਤਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ, "ਜਿਸ ਤਰ੍ਹਾਂ ਪੰਤ ਆਊਟ ਹੋਏ ਹਨ, ਮੈਨੂੰ ਉਸ ਤੋਂ ਕੋਈ ਸ਼ਿਕਾਇਤ ਨਹੀਂ ਹੈ। ਉਹ ਇਸੇ ਤਰ੍ਹਾਂ ਖੇਡਦੇ ਹਨ ਪਰ ਸ਼ਿਕਾਇਤ ਕਾਮਨ ਸੈਂਸ ਨੂੰ ਲੈ ਕੇ ਹੈ। ਇਹ ਨਵੀਂ ਗੇਂਦ ਦਾ ਪਹਿਲਾ ਓਵਰ ਸੀ। ਉਹ ਤਿੰਨ ਵਾਰ ਕੁੱਦ ਕੇ ਅੱਗੇ ਗੇਂਦ ਮਾਰਨ ਲਈ ਆਏ। ਕਾਮਨ ਸੈਂਸ ਕਹਿੰਦਾ ਹੈ ਕਿ ਤੁਸੀਂ ਕੱਟ ਖੇਡ ਸਕਦੇ ਸੀ। ਪੰਜ-ਛੇ ਓਵਰਾਂ ਤੱਕ ਆਰਾਮ ਨਾਲ ਖੇਡਣਾ ਚਾਹੀਦਾ ਸੀ ਕਿਉਂਕਿ ਗੇਂਦ ਨਵੀਂ ਸੀ। ਇਹ ਟੈਸਟ ਮੈਚ ਦੀ ਪਰੰਪਰਾ ਹੈ। ਉਨ੍ਹਾਂ ਵਰਗੇ ਖਿਡਾਰੀ ਨੂੰ ਵੀ ਕਾਮਨ ਸੈਂਸ ਦੀ ਵਰਤੋਂ ਕਰਨੀ ਚਾਹੀਦੀ ਹੈ।"
ਲੌਜਿਕ ਨੂੰ ਛੱਡ ਦਿੱਤਾ ਪਿੱਛੇ
ਕੈਫ਼ ਨੇ ਕਿਹਾ ਕਿ ਪੰਤ ਨੇ ਬੈਟਿੰਗ ਦੇ ਲੌਜਿਕ (ਤਰਕ) ਨੂੰ ਹੀ ਪਿੱਛੇ ਛੱਡ ਦਿੱਤਾ, ਜੋ ਕਿ ਹੈਰਾਨ ਕਰਨ ਵਾਲਾ ਹੈ। ਉਨ੍ਹਾਂ ਨੇ ਕਿਹਾ, "ਮੈਂ ਇਸ ਗੱਲ ਤੋਂ ਹੈਰਾਨ ਸੀ ਕਿ ਉਹ ਪਹਿਲੀ ਹੀ ਗੇਂਦ 'ਤੇ ਅੱਗੇ ਆ ਕੇ ਮਾਰਨ ਲੱਗੇ। ਬੱਲੇਬਾਜ਼ ਨੂੰ ਇੱਕ ਵਾਰ ਹਿਸਾਬ-ਕਿਤਾਬ ਲਗਾਉਣਾ ਪੈਂਦਾ ਹੈ। ਜੇਕਰ ਬੱਲੇਬਾਜ਼ 150 'ਤੇ ਵੀ ਹੈ, ਤਦ ਵੀ ਜਦੋਂ ਗੇਂਦ ਨਵੀਂ ਹੋਵੇਗੀ ਤਾਂ ਉਹ ਕੁਝ ਗੇਂਦਾਂ ਆਰਾਮ ਨਾਲ ਖੇਡੇਗਾ। ਉਨ੍ਹਾਂ ਨੇ ਲੌਜਿਕ ਅਤੇ ਕ੍ਰਿਕਟ ਸੈਂਸ ਨੂੰ ਪਿੱਛੇ ਛੱਡ ਦਿੱਤਾ।"