
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮੁਸ਼ੀਰ ਖਾਨ ਤੇ ਰੁਤੂਰਾਜ ਗਾਇਕਵਾੜ ਦੇ ਸ਼ਾਨਦਾਰ ਅਰਧ ਸੈਂਕੜਿਆ ਨਾਲ ਪੱਛਮੀ ਖੇਤਰ ਨੇ ਦਲੀਪ ਟਰਾਫੀ ਕੁਆਰਟਰ ਫਾਈਨਲ ਦੇ ਤੀਜੇ ਦਿਨ ਆਪਣੀ ਸਥਿਤੀ ਮਜ਼ਬੂਤ ਕਰ ਲਈ ਸੀ ਪਰ ਵਿਕਟਾਂ ਦੀ ਝੜੀ ਲਗਾ ਕੇ ਉੱਤਰੀ ਖੇਤਰ ਨੇ ਮੁਕਾਬਲੇ ’ਚ ਵਾਪਸੀ ਕਰ ਲਈ।

ਬੈਂਗਲੁਰੂ : ਮੁਸ਼ੀਰ ਖਾਨ ਤੇ ਰੁਤੂਰਾਜ ਗਾਇਕਵਾੜ ਦੇ ਸ਼ਾਨਦਾਰ ਅਰਧ ਸੈਂਕੜਿਆ ਨਾਲ ਪੱਛਮੀ ਖੇਤਰ ਨੇ ਦਲੀਪ ਟਰਾਫੀ ਕੁਆਰਟਰ ਫਾਈਨਲ ਦੇ ਤੀਜੇ ਦਿਨ ਆਪਣੀ ਸਥਿਤੀ ਮਜ਼ਬੂਤ ਕਰ ਲਈ ਸੀ ਪਰ ਵਿਕਟਾਂ ਦੀ ਝੜੀ ਲਗਾ ਕੇ ਉੱਤਰੀ ਖੇਤਰ ਨੇ ਮੁਕਾਬਲੇ ’ਚ ਵਾਪਸੀ ਕਰ ਲਈ। ਜਿੱਤ ਲਈ 287 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪੱਛਮੀ ਖੇਤਰ ਇਕ ਸਮੇਂ 195 ਦੌੜਾਂ 'ਤੇ ਤਿੰਨ ਵਿਕਟਾਂ ਨਾਲ ਮਜ਼ਬੂਤ ਸਥਿਤੀ ’ਚ ਸੀ। ਕਪਤਾਨ ਰੁਤੂਰਾਜ ਗਾਇਕਵਾੜ 70 ਗੇਂਦਾਂ 'ਤੇ 66 ਦੌੜਾਂ ਬਣਾ ਕੇ ਆਊਟ ਹੋ ਗਿਆ। ਇਹ ਉੱਤਰੀ ਖੇਤਰ ਲਈ ਵੱਡੀ ਸਫਲਤਾ ਸੀ। ਇਸ ਤੋਂ ਬਾਅਦ ਉਸਨੇ ਚੰਗੀ ਲੈਅ ’ਚ ਬੱਲੇਬਾਜ਼ੀ ਕਰ ਰਹੇ ਮੁਸ਼ੀਰ ਖਾਨ ਨੂੰ ਵੀ ਆਊਟ ਕਰ ਦਿੱਤਾ।
ਦਿਨ ਦੀ ਖੇਡ ਖ਼ਤਮ ਹੋਣ ਤੱਕ ਪੱਛਮੀ ਖੇਤਰ ਨੇ 51 ਓਵਰਾਂ ’ਚ ਸੱਤ ਵਿਕਟਾਂ 'ਤੇ 220 ਦੌੜਾਂ ਬਣਾਈਆਂ। ਉਰਵਿਲ ਪਟੇਲ 17 ਦੌੜਾਂ ਬਣਾ ਕੇ ਕ੍ਰੀਜ਼ 'ਤੇ ਸੀ ਤੇ ਟੀਮ ਨੂੰ ਜਿੱਤ ਲਈ ਹੁਣ 67 ਦੌੜਾਂ ਦੀ ਲੋੜ ਸੀ। ਮੁਸ਼ੀਰ ਆਪਣੇ ਸੈਂਕੜੇ ਤੋਂ ਸਿਰਫ਼ ਚਾਰ ਦੌੜਾਂ ਨਾਲ ਖੁੰਝ ਗਿਆ। ਇਸ ਦੌਰਾਨ ਗਾਇਕਵਾੜ ਨੇ ਆਪਣੀ ਪਾਰੀ ’ਚ ਸੱਤ ਚੌਕੇ ਮਾਰੇ। ਦੋਵਾਂ ਨੇ ਚੌਥੀ ਵਿਕਟ ਲਈ 111 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਪਹਿਲਾਂ ਉੱਤਰੀ ਖੇਤਰ ਨੇ ਪਹਿਲੀ ਪਾਰੀ ’ਚ 64 ਦੌੜਾਂ ਦੀ ਬੜ੍ਹਤ ਹਾਸਲ ਕਰਨ ਦੇ ਬਾਅਦ ਆਪਣੀ ਦੂਜੀ ਪਾਰੀ ’ਚ 222 ਦੌੜਾਂ ਬਣਾਈਆਂ। ਆਯੁਸ਼ ਬਡੋਨੀ ਨੇ 50 ਤੇ ਨਿਸ਼ਾਂਤ ਸਿੰਧੂ ਨੇ 44 ਦੌੜਾਂ ਦਾ ਯੋਗਦਾਨ ਦਿੱਤਾ।