
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬੀਸੀਸੀਆਈ ਨੇ ਕਿਹਾ ਕਿ ਦਲੀਪ ਟਰਾਫੀ 2026-27 ਦਾ ਫਾਈਨਲ ਬੈਂਗਲੁਰੂ ਦੇ ਸੈਂਟਰ ਆਫ ਐਕਸੀਲੈਂਸ ਤੋਂ ਚੇਨਈ ਦੇ ਐੱਮਏ ਚਿਦੰਬਰਮ ਸਟੇਡੀਅਮ ’ਚ ਕਰ ਦਿੱਤਾ ਗਿਆ ਹੈ। ਇਸਦਾ ਮੰਤਵ ਦਰਸ਼ਕਾਂ ਨੂੰ ਛੇ ਤੋਂ 10 ਸਤੰਬਰ ਤੱਕ ਹੋਣ ਵਾਲੇ ਫਾਈਨਲ ਨੂੰ ਸਟੇਡੀਅਮ ’ਚ ਦੇਖਣ ਦਾ ਮੌਕਾ ਦੇਣਾ ਹੈ।

ਚੇਨਈ (ਪੀਟੀਆਈ) : ਦਲੀਪ ਟਰਾਫੀ 2026-27 ਦਾ ਅਗਲੇ ਮਹੀਨੇ ਹੋਣ ਵਾਲਾ ਫਾਈਨਲ ਬੈਂਗਲੁਰੂ ਦੇ ਸੈਂਟਰ ਆਫ ਐਕਸੀਲੈਂਸ (ਸੀਓਈ) ਤੋਂ ਹਟਾ ਕੇ ਹੁਣ ਚੇਨਈ ਦੇ ਐੱਮਏ ਚਿਦੰਬਰਮ ਸਟੇਡੀਅਮ ’ਚ ਕਰਵਾਇਆ ਜਾਵੇਗਾ। ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਨੇ ਬੁੱਧਵਾਰ ਨੂੰ ਦੱਸਿਆ ਕਿ ਫਾਈਨਲ ਨੂੰ ਚੇਨਈ ਤਬਦੀਲ ਕਰਨ ਦਾ ਫ਼ੈਸਲਾ ਇਸ ਲਈ ਕੀਤਾ ਗਿਆ ਹੈ ਤਾਂਕਿ ਜ਼ਿਆਦਾ ਤੋਂ ਜ਼ਿਆਦਾ ਦਰਸ਼ਕ ਸਟੇਡੀਅਮ ’ਚ ਬੈਠ ਕੇ ਇਸ ਅਹਿਮ ਘਰੇਲੂ ਮੁਕਾਬਲੇ ਨੂੰ ਦੇਖ ਸਕਣ। ਫਾਈਨਲ ਛੇ ਤੋਂ 10 ਸਤੰਬਰ ਤੱਕ ਖੇਡਿਆ ਜਾਵੇਗਾ। ਬੀਸੀਸੀਆਈ ਨੇ ਕਿਹਾ ਕਿ ਦਲੀਪ ਟਰਾਫੀ 2026-27 ਦਾ ਫਾਈਨਲ ਬੈਂਗਲੁਰੂ ਦੇ ਸੈਂਟਰ ਆਫ ਐਕਸੀਲੈਂਸ ਤੋਂ ਚੇਨਈ ਦੇ ਐੱਮਏ ਚਿਦੰਬਰਮ ਸਟੇਡੀਅਮ ’ਚ ਕਰ ਦਿੱਤਾ ਗਿਆ ਹੈ। ਇਸਦਾ ਮੰਤਵ ਦਰਸ਼ਕਾਂ ਨੂੰ ਛੇ ਤੋਂ 10 ਸਤੰਬਰ ਤੱਕ ਹੋਣ ਵਾਲੇ ਫਾਈਨਲ ਨੂੰ ਸਟੇਡੀਅਮ ’ਚ ਦੇਖਣ ਦਾ ਮੌਕਾ ਦੇਣਾ ਹੈ।
ਟੂਰਨਾਮੈਂਟ ਦੇ ਬਾਕੀ ਮੁਕਾਬਲੇ ਤੈਅ ਪ੍ਰੋਗਰਾਮ ਅਨੁਸਾਰ 23 ਅਗਸਤ ਤੋਂ ਬੈਂਗਲੁਰੂ ਦੇ ਸੀਓਈ ’ਚ ਹੀ ਖੇਡੇ ਜਾਣਗੇ। ਸ਼ੁਰੂਆਤੀ ਦਿਨ ਪੂਰਬੀ ਖੇਤਰ ਦਾ ਸਾਹਮਣਾ ਪੂਰਬ-ਉੱਤਰ ਖੇਤਰ ਨਾਲ, ਜਦਕਿ ਉੱਤਰੀ ਖੇਤਰ ਦਾ ਮੁਕਾਬਲਾ ਪੱਛਮੀ ਖੇਤਰ ਨਾਲ ਹੋਵੇਗਾ। 2026-27 ਸੈਸ਼ਨ ’ਚ ਦਲੀਪ ਟਰਾਫੀ ’ਚ ਛੇ ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਵਾਰ ਟੂਰਨਾਮੈਂਟ ਆਪਣੇ ਰਵਾਇਤੀ ਖੇਤਰੀ ਫਾਰਮੈਟ ’ਚ ਪਰਤ ਆਇਆ ਹੈ। ਇਸ ਵਿਚ ਮੱਧ ਖੇਤਰ, ਦੱਖਣੀ ਖੇਤਰ, ਪੂਰਬੀ ਖੇਤਰ, ਉੱਤਰੀ ਖੇਤਰ ਤੇ ਪੂਰਬ-ਉੱਤਰ ਖੇਤਰ ਦੀਆਂ ਟੀਮਾਂ ਸ਼ਾਮਲ ਹਨ।