- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਪਤਾਨ ਇਸ਼ਾਨ ਕਿਸ਼ਨ ਨੇ ਹੁੰਮਸ ਭਰੇ ਮੌਸਮ ’ਚ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 270 ਦੌੜਾਂ ਦੀ ਪਾਰੀ ਖੇਡੀ, ਜਿਸ ਨਾਲ ਪੂਰਬੀ ਖੇਤਰ ਨੇ ਸੋਮਵਾਰ ਨੂੰ ਦਲੀਪ ਟਰਾਫੀ ਦੇ ਫਾਈਨਲ ਦੇ ਦੂਜੇ ਦਿਨ ਦੱਖਣੀ ਖੇਤਰ ਵਿਰੁੱਧ ਪਹਿਲੀ ਪਾਰੀ ’ਚ 708 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ

ਚੇਨਈ (ਪੀਟੀਆਈ) : ਕਪਤਾਨ ਇਸ਼ਾਨ ਕਿਸ਼ਨ ਨੇ ਹੁੰਮਸ ਭਰੇ ਮੌਸਮ ’ਚ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 270 ਦੌੜਾਂ ਦੀ ਪਾਰੀ ਖੇਡੀ, ਜਿਸ ਨਾਲ ਪੂਰਬੀ ਖੇਤਰ ਨੇ ਸੋਮਵਾਰ ਨੂੰ ਦਲੀਪ ਟਰਾਫੀ ਦੇ ਫਾਈਨਲ ਦੇ ਦੂਜੇ ਦਿਨ ਦੱਖਣੀ ਖੇਤਰ ਵਿਰੁੱਧ ਪਹਿਲੀ ਪਾਰੀ ’ਚ 708 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਕਿਸ਼ਨ ਨੇ ਇਸ ਪਾਰੀ ਨਾਲ ਭਾਰਤੀ ਟੈਸਟ ਟੀਮ ’ਚ ਥਾਂ ਬਣਾਉਣ ਦਾ ਦਾਅਵਾ ਵੀ ਪੇਸ਼ ਕੀਤਾ। ਕੁਮਾਰ ਕੁਸ਼ਾਗਰ ਨੇ ਵੀ 132 ਗੇਂਦਾਂ ’ਚ 101 ਦੌੜਾਂ ਬਣਾ ਕੇ ਆਪਣਾ ਛੇਵਾਂ ਪਹਿਲੇ ਵਰਗ ਦਾ ਸੈਂਕੜਾ ਲਾਇਆ ਤੇ ਕਿਸ਼ਨ ਦੀ ਕਰੀਬ ਦੋ ਦਿਨਾਂ ਤੱਕ ਚੱਲੀ 522 ਮਿੰਟਾਂ ਤੇ 334 ਗੇਂਦਾਂ ਦੀ ਮੈਰਾਥਨ ਪਾਰੀ ’ਚ ਸ਼•ਾਨਦਾਰ ਸਹਿਯੋਗ ਦਿੱਤਾ।
ਦਿਨ ਦੀ ਖੇਡ ਖ਼ਤਮ ਹੋਣ ਤੋਂ ਕੁਝ ਮਿੰਟ ਪਹਿਲਾਂ ਦੱਖਣੀ ਖੇਤਰ ਨੇ ਪੂਰਬੀ ਖੇਤਰ ਦੀ ਆਖਰੀ ਵਿਕਟ ਹਾਸਲ ਕੀਤੀ। ਦਿਨ ਦਾ ਆਕਰਸ਼ਨ ਕਿਸ਼ਨ ਦੀ ਪਾਰੀ ਰਹੀ, ਜੋ ਤਿੰਨ ਰਾਸ਼ਠਰੀ ਚੋਣਕਾਰਾਂ ਦੀ ਮੌਜੂਦਗੀ ’ਚ ਖੇਡਿਆ। ਹਾਲਾਂਕਿ, ਕਿਸ਼ਨ ਦਲੀਪ ਟਰਾਫੀ ’ਚ ਤੀਹਰਾ ਸੈਂਕੜਾ ਲਗਾਉਣ ਵਾਲੇ ਚੋਣਵੇ ਬੱਲੇਬਾਜ਼ਾਂ ਦੇ ਕਲੱਬ ’ਚ ਸ਼ਾਮਲ ਹੋਣ ਤੋਂ ਖੁੰਝ ਗਿਆ। ਰਮਨ ਲਾਂਬਾ ਨੇ 1987 ਤੇ ਗਗਨ ਖੈੜਾ ਨੇ 2001 ’ਚ ਇਹ ਉਪਲੱਬਧੀ ਹਾਸਲ ਕੀਤੀ ਸੀ।
ਕਿਸ਼ਨ ਨੇ ਪਹਿਲੇ ਦਿਨ 122 ਗੇਂਦਾਂ ’ਚ ਸੈਂਕੜਾ ਪੂਰਾ ਕੀਤਾ, ਜਦਕਿ ਦੂਜੇ ਸੈਂਕੜੇ ਲਈ ਉਸਨੇ 148 ਗੇਂਦਾਂ ਖੇਡੀਆਂ। ਇਹ ਹੌਲੀਪਣ ਕਿਸੇ ਬਿਹਤਰੀਨ ਗੇਂਦਬਾਜ਼ੀ ਜਾਂ ਮੁਸ਼ਕਲ ਪਿੱਚ ਕਾਰਨ ਨਹੀਂ ਸੀ, ਬਲਕਿ ਗੇਂਦਬਾਜ਼ਾਂ ਨੂੰ ਥਕਾਉਣ ਤੇ ਆਪਣੀ ਟੀਮ ਦੇ ਸਕੋਰ ਨੂੰ ਵਿਰੋਧੀ ਟੀਮ ਦੀ ਪਹੁੰਚ ਤੋਂ ਕਾਫੀ ਦੂਰ ਤੱਕ ਲਿਜਾਣ ਦੀ ਸੋਚੀ-ਸਮਝੀ ਰਣਨੀਤੀ ਸੀ। ਕਿਸ਼ਨ ਨੇ ਆਪਣੇ ਕਰੀਅਰ ਦਾ ਦੂਜਾ ਪਹਿਲੇ ਵਰਗ ਦਾ ਸੈਂਕੜਾ 270 ਗੇਂਦਾਂ ’ਚ ਪੂਰਾ ਕੀਤਾ, ਜਦੋਂ ਉਸਨੇ ਕੰਮ ਚਲਾਊ ਸਪਿਨਰ ਦੇਵਦੱਤ ਪਡਿੱਕਲ ਦੀ ਗੇਂਦ ਨੂੰ ਕਵਰ ਦੇ ਰਾਹ ਬਾਊਂਡਰੀ ਪਾਰ ਕਰ ਪਹੁੰਚਾਇਆ। ਉਸ ਨੂੰ ਸਿਰਫ ਇਕ ਵਾਰ ਅਸਹਿਜਤਾ ਮਹਿਸੂਸ ਹੋਈ, ਜਦੋਂ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਸੀਵੀ ਮਿਲਿੰਦ ਦੀ ਗੇਂਦ ਉਸਦੇ ਢਿੱਡ ’ਤੇ ਲੱਗੀ ਤੇ ਉਸ ਨੂੰ ਤੁਰੰਤ ਮੈਡੀਕਲ ਮਦਦ ਲੈਣੀ ਪਈ।
ਹਾਲਾਂਕਿ, ਦੋਹਰਾ ਸੈਂਕੜਾ ਪੂਰਾ ਕਰਨ ਤੋਂ ਬਾਅਦ ਕਿਸ਼ਨ ਨੇ ਹਮਲਾਵਰ ਰੁਖ਼ ਦਿਖਾਇਆ। ਉਸਨੇ 200 ਤੋਂ 250 ਦੌੜਾਂ ਤੱਕ ਪਹੁੰਚਣ ਲਈ ਸਿਰਫ 31 ਗੇਂਦਾਂ ਖੇਡੀਆਂ। ਕਿਸ਼ਨ ਨੇ ਸ਼੍ਰੇਅਸ ਦੀਆਂ 100 ਗੇਂਦਾਂ ’ਤੇ 94 ਦੌੜਾਂ ਤੇ ਅਜੇ ਦੀ 88 ਗੇਂਦਾਂ ’ਤੇ 70 ਦੌੜਾਂ ਲਈਆਂ। ਲਗਾਤਾਰ ਦੂਜੇ ਦਿਨ ਦੱਖਣੀ ਖੇਤਰ ਦੇ ਗੇਂਦਬਾਜ਼, ਖਾਸ ਕਰਕੇ ਮੁੱਖ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਕੋਈ ਖਾਸ ਪ੍ਰਭਾਵ ਨਹੀਂ ਪਾ ਸਕਿਆ। ਥਕਾਵਟ ਕਾਰਨ ਇਸ਼ਾਨ 250 ਦੌੜਾਂ ’ਤੇ ਮੈਦਾਨ ਛੱਡ ਕੇ ਚਲਾ ਗਿਆ, ਹਾਲਾਂਕਿ ਆਖਰੀ ਸੈਸ਼ਨ ਦੇ ਸ਼ੁਰੂਆਤੀ ਮਿੰਟਾਂ ’ਚ ਮੁਹੰਮਦ ਸ਼ਮੀ ਦੇ ਆਊਟ ਹੋਣ ਦੇ ਤੁਰੰਤ ਬਾਅਦ ਕਿਸ਼ਨ ਨੇ ਮੁੜ ਦੱਖਣੀ ਖੇਤਰ ਨੂੰ ਪਰੇਸ਼ਾਨੀ ’ਚ ਪਾ ਦਿੱਤਾ ਤੇ ਆਪਣੇ ਤੀਹਰੇ ਸੈਂਕੜੇ ਨੇੜੇ ਪਹੁੰਚ ਗਿਆ। ਦੱਖਣ ਵੱਲੋਂ ਤਿਰੂਪੁਰਾਨਾ ਵਿਜੇ ਨੇ ਚਾਰ ਵਿਕਟਾਂ ਤੇ ਚਾਮਾ ਵੀ ਮਿਲਿੰਦ ਤੇ ਸ਼੍ਰੇਅਸ ਗੋਪਾਲ ਨੇ ਦੋ-ਦੋ ਵਿਕਟਾਂ ਲਈਆਂ।