
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਤੇਜ਼ ਗੇਂਦਬਾਜ਼ ਗੁਰਨੂਰ ਬਰਾੜ ਆਉਣ ਵਾਲੀ ਦਲੀਪ ਟਰਾਫੀ ਦੇ ਸੈਮੀਫਾਈਨਲ ਲਈ ਨਾਰਥ ਜ਼ੋਨ ਦੀ ਟੀਮ ਨਾਲ ਜੁੜ ਗਏ ਹਨ। ਇਸ ਦੌਰਾਨ ਸਾਥੀ ਤੇਜ਼ ਗੇਂਦਬਾਜ਼ ਆਕੀਬ ਨਬੀ ਦੇ ਇਸ ਸਾਲ ਨਵੰਬਰ ਵਿੱਚ ਭਾਰਤ ਦੇ ਨਿਊਜ਼ੀਲੈਂਡ ਦੌਰੇ ਤੋਂ ਪਹਿਲਾਂ ਕੁਝ ਸਮੇਂ ਲਈ ਇੰਗਲੈਂਡ ਜਾ ਕੇ ਕਾਊਂਟੀ ਚੈਂਪੀਅਨਸ਼ਿਪ ਖੇਡਣ ਦੀ ਸੰਭਾਵਨਾ ਹੈ।

ਆਈਏਐਨਐਸ, ਨਵੀਂ ਦਿੱਲੀ : ਤੇਜ਼ ਗੇਂਦਬਾਜ਼ ਗੁਰਨੂਰ ਬਰਾੜ ਆਉਣ ਵਾਲੀ ਦਲੀਪ ਟਰਾਫੀ ਦੇ ਸੈਮੀਫਾਈਨਲ ਲਈ ਨਾਰਥ ਜ਼ੋਨ ਦੀ ਟੀਮ ਨਾਲ ਜੁੜ ਗਏ ਹਨ। ਇਸ ਦੌਰਾਨ ਸਾਥੀ ਤੇਜ਼ ਗੇਂਦਬਾਜ਼ ਆਕੀਬ ਨਬੀ ਦੇ ਇਸ ਸਾਲ ਨਵੰਬਰ ਵਿੱਚ ਭਾਰਤ ਦੇ ਨਿਊਜ਼ੀਲੈਂਡ ਦੌਰੇ ਤੋਂ ਪਹਿਲਾਂ ਕੁਝ ਸਮੇਂ ਲਈ ਇੰਗਲੈਂਡ ਜਾ ਕੇ ਕਾਊਂਟੀ ਚੈਂਪੀਅਨਸ਼ਿਪ ਖੇਡਣ ਦੀ ਸੰਭਾਵਨਾ ਹੈ।ਬਰਾੜ ਅਤੇ ਨਬੀ ਦੋਵੇਂ ਹਾਲ ਹੀ ਵਿੱਚ ਸ਼੍ਰੀਲੰਕਾ ਖ਼ਿਲਾਫ਼ ਭਾਰਤ ਵੱਲੋਂ 1-0 ਨਾਲ ਜਿੱਤੀ ਗਈ ਸੀਰੀਜ਼ ਲਈ ਟੀਮ ਦਾ ਹਿੱਸਾ ਸਨ, ਪਰ ਦੋਵਾਂ ਨੂੰ ਪਲੇਇੰਗ ਇਲੈਵਨ ਵਿੱਚ ਮੌਕਾ ਨਹੀਂ ਮਿਲਿਆ।ਛੇ ਵਨਡੇ ਖੇਡ ਚੁੱਕੇ ਗੁਰਨੂਰ ਬਰਾੜ ਦੇ ਐਤਵਾਰ ਤੋਂ ਬੀਸੀਸੀਆਈ ਸੈਂਟਰ ਆਫ਼ ਐਕਸੀਲੈਂਸ (ਸੀਓਈ) ਦੇ ਮੈਦਾਨ ’ਤੇ ਦੱਖਣੀ ਜ਼ੋਨ ਖ਼ਿਲਾਫ਼ ਹੋਣ ਵਾਲੇ ਮੁਕਾਬਲੇ ਵਿੱਚ ਜੰਮੂ-ਕਸ਼ਮੀਰ ਦੇ ਤੇਜ਼ ਗੇਂਦਬਾਜ਼ ਸੁਨੀਲ ਕੁਮਾਰ ਦੀ ਥਾਂ ਨਾਰਥ ਜ਼ੋਨ ਦੀ ਪਲੇਇੰਗ ਇਲੈਵਨ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਲਾਲ ਗੇਂਦ ਨਾਲ ਮਿਲੇਗਾ ਖੇਡਣ ਦਾ ਸਮਾਂ
ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇੱਕ ਸੂਤਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਗੁਰਨੂਰ ਦਲੀਪ ਟਰਾਫੀ ਦੇ ਸੈਮੀਫਾਈਨਲ ਲਈ ਨਾਰਥ ਜ਼ੋਨ ਦੀ ਟੀਮ ਨਾਲ ਜੁੜ ਗਏ ਹਨ। ਭਾਰਤੀ ਟੀਮ ਪ੍ਰਬੰਧਨ ਚਾਹੁੰਦਾ ਹੈ ਕਿ ਨਿਊਜ਼ੀਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਗੁਰਨੂਰ ਨੂੰ ਲਾਲ ਗੇਂਦ ਨਾਲ ਖੇਡਣ ਦਾ ਵੱਧ ਤੋਂ ਵੱਧ ਸਮਾਂ ਮਿਲੇ, ਤਾਂ ਜੋ ਉਹ ਟੈਸਟ ਸੀਰੀਜ਼ ਲਈ ਤਿਆਰ ਰਹਿਣ।ਗੁਰਨੂਰ ਤੋਂ ਇਲਾਵਾ ਆਫ਼-ਸਪਿਨ ਗੇਂਦਬਾਜ਼ੀ ਆਲਰਾਊਂਡਰ ਸਾਰਾਂਸ਼ ਜੈਨ ਦੇ ਵੀ ਪੂਰਬੀ ਜ਼ੋਨ ਖ਼ਿਲਾਫ਼ ਸੈਮੀਫਾਈਨਲ ਮੁਕਾਬਲੇ ਲਈ ਸੈਂਟਰਲ ਜ਼ੋਨ ਦੀ ਟੀਮ ਨਾਲ ਜੁੜਨ ਦੀ ਸੰਭਾਵਨਾ ਹੈ।
ਆਕੀਬ ਨਬੀ ਦੇ ਕਾਊਂਟੀ ਚੈਂਪੀਅਨਸ਼ਿਪ ਖੇਡਣ ਦੀ ਸੰਭਾਵਨਾ
ਪਿਛਲੇ ਰਣਜੀ ਟਰਾਫੀ ਸੀਜ਼ਨ ਵਿੱਚ ਸਭ ਤੋਂ ਵੱਧ 60 ਵਿਕਟਾਂ ਲੈਣ ਵਾਲੇ ਆਕੀਬ ਨਬੀ ਨੂੰ ਸਤੰਬਰ ਵਿੱਚ ਪੁਡੂਚੇਰੀ ਵਿੱਚ ਆਸਟ੍ਰੇਲੀਆ ਖ਼ਿਲਾਫ਼ ਭਾਰਤ ਏ ਦੇ ਲਾਲ ਗੇਂਦ ਵਾਲੇ ਮੁਕਾਬਲੇ ਤੋਂ ਪਹਿਲਾਂ ਇੰਗਲੈਂਡ ਭੇਜਿਆ ਜਾ ਸਕਦਾ ਹੈ।ਨਬੀ ਨੇ ਜੰਮੂ-ਕਸ਼ਮੀਰ ਨੂੰ ਪਹਿਲੀ ਵਾਰ ਰਣਜੀ ਟਰਾਫੀ ਚੈਂਪੀਅਨ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਨਬੀ ਨੂੰ ਆਪਣੀ ਟੀਮ ਵਿੱਚ ਸ਼ਾਮਲ ਕਰਨ ਦੀ ਦੌੜ ਵਿੱਚ ਸਰੇ ਅਤੇ ਹੈਂਪਸ਼ਾਇਰ ਵਰਗੀਆਂ ਟੀਮਾਂ ਸ਼ਾਮਲ ਹਨ, ਹਾਲਾਂਕਿ ਸਰੇ ਵੱਲੋਂ ਉਨ੍ਹਾਂ ਨੂੰ ਆਪਣੇ ਨਾਲ ਜੋੜਨ ਦੀ ਸੰਭਾਵਨਾ ਵੱਧ ਦੱਸੀ ਜਾ ਰਹੀ ਹੈ।ਸਰੇ ਦੀ ਮੌਜੂਦਾ ਕਾਊਂਟੀ ਚੈਂਪੀਅਨਸ਼ਿਪ ਟੀਮ ਵਿੱਚ ਭਾਰਤ ਦੇ ਲੈਗ ਸਪਿਨਰ ਰਾਹੁਲ ਚਾਹਰ ਅਤੇ ਅਨਕੈਪਡ ਬੱਲੇਬਾਜ਼ੀ ਆਲਰਾਊਂਡਰ ਮਹੀਪਾਲ ਲੋਮਰੋਰ ਵੀ ਸ਼ਾਮਲ ਹਨ।