ਗੌਤਮ ਗੰਭੀਰ ਦੇ ਇਗਨੋਰ ਕਰਨ ਦੇ ਬਾਵਜੂਦ ਕੁਲਦੀਪ ਯਾਦਵ ਇੰਗਲੈਂਡ ’ਚ ਮਚਾ ਰਿਹੈ ਧਮਾਲ, ਬੇਨ ਸਟੋਕਸ ਦੀ ਵਾਇਰਲ ਵੀਡੀਓ ਖੋਲ੍ਹੇਗੀ ਗੇਂਦਬਾਜ਼ੀ ਦਾ ਅਸਲ ਸੱਚ
ਗੌਤਮ ਗੰਭੀਰ ਲਗਾਤਾਰ ਟੀਮ ਇੰਡੀਆ ਵਿੱਚ ਕੁਲਦੀਪ ਯਾਦਵ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਵਨਡੇ ਵਿੱਚ ਉਨ੍ਹਾਂ ਨੂੰ ਮੌਕਾ ਨਹੀਂ ਮਿਲਦਾ ਹੈ। ਹਾਲ ਹੀ ਵਿੱਚ ਭਾਰਤ ਨੇ ਇੰਗਲੈਂਡ ਦੇ ਖ਼ਿਲਾਫ਼ ਉਸੇ ਦੇ ਘਰ ਵਿੱਚ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡੀ ਸੀ ਜਿਸ ਵਿੱਚ ਕੁਲਦੀਪ ਸਿਰਫ਼ ਬੈਂਚ ਉੱਤੇ ਹੀ ਸਨ। ਉਹੀ ਕੁਲਦੀਪ ਇਸ ਸਮੇਂ ਇੰਗਲੈਂਡ ਦੀਆਂ ਪਿੱਚਾਂ ਉੱਤੇ ਤਬਾਹੀ ਮਚਾ ਰਹੇ ਹਨ।
Publish Date: Sat, 01 Aug 2026 01:09 PM (IST)
Updated Date: Sat, 01 Aug 2026 01:13 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ। ਗੌਤਮ ਗੰਭੀਰ ਲਗਾਤਾਰ ਟੀਮ ਇੰਡੀਆ ਵਿੱਚ ਕੁਲਦੀਪ ਯਾਦਵ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਵਨਡੇ ਵਿੱਚ ਉਨ੍ਹਾਂ ਨੂੰ ਮੌਕਾ ਨਹੀਂ ਮਿਲਦਾ ਹੈ। ਹਾਲ ਹੀ ਵਿੱਚ ਭਾਰਤ ਨੇ ਇੰਗਲੈਂਡ ਦੇ ਖ਼ਿਲਾਫ਼ ਉਸੇ ਦੇ ਘਰ ਵਿੱਚ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡੀ ਸੀ ਜਿਸ ਵਿੱਚ ਕੁਲਦੀਪ ਸਿਰਫ਼ ਬੈਂਚ ਉੱਤੇ ਹੀ ਸਨ। ਉਹੀ ਕੁਲਦੀਪ ਇਸ ਸਮੇਂ ਇੰਗਲੈਂਡ ਦੀਆਂ ਪਿੱਚਾਂ ਉੱਤੇ ਤਬਾਹੀ ਮਚਾ ਰਹੇ ਹਨ।
ਉਹ ਦੌੜਾਂ ਤਾਂ ਬਹੁਤ ਹੀ ਘੱਟ ਦੇ ਰਹੇ ਹਨ ਅਤੇ ਵਿਕਟਾਂ ਵੀ ਕੱਢ ਰਹੇ ਹਨ। ਉਹ ਕਿਸ ਤਰ੍ਹਾਂ ਨਾਲ ਇੰਗਲੈਂਡ ਦੀਆਂ ਪਿੱਚਾਂ ’ਤੇ ਬੱਲੇਬਾਜ਼ਾਂ ਨੂੰ ਆਪਣੀ ਫਿਰਕੀ ਉੱਤੇ ਨਚਾ ਰਹੇ ਹਨ, ਇਹ ਤਾਂ ਬੇਨ ਸਟੋਕਸ ਦੀ ਵਿਕਟ ਤੋਂ ਸਮਝ ਆ ਸਕਦਾ ਹੈ ਜਿਨ੍ਹਾਂ ਨੂੰ ਹਾਲ ਹੀ ਵਿੱਚ ਕੁਲਦੀਪ ਨੇ ਆਪਣਾ ਸ਼ਿਕਾਰ ਬਣਾਇਆ। ਉਨ੍ਹਾਂ ਦਾ ਇਹ ਵੀਡੀਓ ਇਸ ਸਮੇਂ ਵਾਇਰਲ ਹੋ ਰਿਹਾ ਹੈ।
ਬੇਨ ਸਟੋਕਸ ਫਸ ਗਏ
ਕੁਲਦੀਪ ਇੰਗਲੈਂਡ ਦੇ ਵਨਡੇ ਕੱਪ ’ਚ ਯਾਰਕਸ਼ਾਇਰ ਦੀ ਟੀਮ ਦਾ ਹਿੱਸਾ ਹਨ। ਇਸ ਟੀਮ ਦਾ ਸਾਹਮਣਾ ਸ਼ੁੱਕਰਵਾਰ ਨੂੰ ਡਰਹਮ ਨਾਲ ਸੀ ਜਿਸ ਵਿੱਚ ਸਟੋਕਸ ਹਨ। ਸਟੋਕਸ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਕੁਲਦੀਪ ਦੀ ਫਿਰਕੀ ਵਿੱਚ ਫਸ ਗਏ।
ਸਟੋਕਸ ਬੱਲੇਬਾਜ਼ੀ ਕਰਦੇ ਹੋਏ ਫਸ ਰਹੇ ਸਨ ਅਤੇ ਵਾਰ-ਵਾਰ ਰਿਵਰਸ ਸਵੀਪ ਖੇਡ ਰਹੇ ਸਨ। ਕੁਲਦੀਪ ਨੇ ਇਸ ਦਾ ਅੰਦਾਜ਼ਾ ਲਗਾ ਲਿਆ ਸੀ ਕਿ ਸਟੋਕਸ ਫਿਰ ਉਹੀ ਕੰਮ ਕਰਨਗੇ ਅਤੇ ਇਸ ਵਾਰ ਉਨ੍ਹਾਂ ਨੇ ਇਸ ਦੇ ਲਈ ਫੀਲਡਰ ਤਾਇਨਾਤ ਕਰ ਦਿੱਤਾ ਸੀ। ਉਨ੍ਹਾਂ ਨੇ ਗੇਂਦ ਨੂੰ ਹਲਕਾ ਜਿਹਾ ਲੇਗ ਸਟੰਪ ਦੇ ਬਾਹਰ ਵਾਲੀ ਲਾਈਨ ਉੱਤੇ ਰੱਖਿਆ ਤਾਂ ਜੋ ਸਟੋਕਸ ਨੂੰ ਪ੍ਰੇਸ਼ਾਨੀ ਹੋਵੇ।
ਸਟੋਕਸ ਨੇ ਫਿਰ ਵੀ ਰਿਵਰਸ ਸਵੀਪ ਸ਼ਾਟ ਖੇਡਿਆ ਪਰ ਉਹ ਸਿੱਧਾ ਫੀਲਡਰ ਦੇ ਹੱਥ ਵਿੱਚ ਚਲਾ ਗਿਆ। ਜਾਰਜ ਹਿਲ ਨੇ ਉਨ੍ਹਾਂ ਦਾ ਕੈਚ ਲੈਣ ਵਿੱਚ ਕੋਈ ਗਲਤੀ ਨਹੀਂ ਕੀਤੀ। ਸਟੋਕਸ ਤੋਂ ਇਲਾਵਾ ਕੁਲਦੀਪ ਨੇ ਕੋਲਿਨ ਏਕਰਮੈਨ ਦੀ ਵਿਕਟ ਵੀ ਲਈ ਜੋ 43 ਗੇਂਦਾਂ ਉੱਤੇ 26 ਦੌੜਾਂ ਬਣਾ ਕੇ ਆਊਟ ਹੋਏ। ਹਾਲ ਹੀ ਵਿੱਚ ਇੰਟਰਨੈਸ਼ਨਲ ਕ੍ਰਿਕਟ ਨੂੰ ਅਲਵਿਦਾ ਕਹਿਣ ਵਾਲੇ ਬੇਨ ਸਟੋਕਸ ਨੇ 39 ਗੇਂਦਾਂ ਉੱਤੇ 12 ਦੌੜਾਂ ਹੀ ਬਣਾਈਆਂ।
ਲਗਾਤਾਰ ਦਿਖਾ ਰਹੇ ਹਨ ਦਮ
ਡਰਹਮ ਦੇ ਖ਼ਿਲਾਫ਼ ਕੁਲਦੀਪ ਨੇ 10 ਓਵਰਾਂ ਵਿੱਚ ਸਿਰਫ਼ 23 ਦੌੜਾਂ ਦਿੱਤੀਆ ਅਤੇ ਇੱਕ ਮੇਡਨ ਸਣੇ ਦੋ ਵਿਕਟਾਂ ਆਪਣੇ ਨਾਮ ਕੀਤੀਆਂ। ਇਸ ਤੋਂ ਪਹਿਲਾਂ ਵਾਰਵਿਕਸ਼ਾਇਰ ਦੇ ਖ਼ਿਲਾਫ਼ ਉਨ੍ਹਾਂ ਨੇ 34 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਸਨ। ਸਸੇਕਸ ਦੇ ਖ਼ਿਲਾਫ਼ ਉਨ੍ਹਾਂ ਨੇ 58 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਸਨ। ਗਲਾਮੌਰਗਨ ਦੇ ਖ਼ਿਲਾਫ਼ ਵੀ ਉਨ੍ਹਾਂ ਨੇ ਦੋ ਵਿਕਟਾਂ ਲਈਆਂ ਸਨ ਅਤੇ 39 ਦੌੜਾਂ ਦਿੱਤੀਆ ਸਨ। ਯਾਨੀ ਕੁਲਦੀਪ ਅਜੇ ਤੱਕ ਵਨਡੇ ਕੱਪ ਵਿੱਚ ਪੰਜ ਮੈਚਾਂ ਵਿੱਚ 10 ਵਿਕਟਾਂ ਲੈ ਚੁੱਕੇ ਹਨ।