IPL 2027 ਦੀ ਨਿਲਾਮੀ ਤੋਂ ਪਹਿਲਾਂ ਦਿੱਲੀ ਕੈਪਿਟਲਜ਼ ਦਾ ਮਾਸਟਰਪਲਾਨ, ਚਮਿੰਡਾ ਵਾਸ ਗੇਂਦਬਾਜ਼ੀ ਤਾਂ ਅਮਿਤ ਮਿਸ਼ਰਾ ਸੰਭਾਲਣਗੇ ਸਪਿਨ ਵਿਭਾਗ; ਫੈਨਜ਼ 'ਚ ਜ਼ਬਰਦਸਤ ਕ੍ਰੇਜ਼ ਇਸੇ ਸਾਲ ਦੇ ਅੰਤ 'ਚ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਅਗਲੇ ਸੀਜ਼ਨ ਲਈ ਨਿਲਾਮੀ ਹੋਣੀ ਹੈ। ਇਸ ਤੋਂ ਪਹਿਲਾਂ ਹੀ ਸਾਰੀਆਂ ਫ੍ਰੈਂਚਾਈਜ਼ੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਦਿੱਲੀ ਕੈਪਿਟਲਜ਼ ਨੂੰ ਆਪਣੇ ਪਹਿਲੇ ਖਿਤਾਬ ਦੀ ਭਾਲ ਹੈ ਅਤੇ ਇਸ ਲਈ ਟੀਮ ਦੇ ਕੋਚਿੰਗ ਸਟਾਫ 'ਚ ਕਾਫ਼ੀ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਇਸ ਟੀਮ ਨੇ ਸ਼੍ਰੀਲੰਕਾ ਦੇ ਵਿਸ਼ਵ ਚੈਂਪੀਅਨ ਖਿਡਾਰੀ ਨੂੰ ਆਪਣੇ ਕੋਚਿੰਗ ਸਟਾਫ 'ਚ ਸ਼ਾਮਲ ਕੀਤਾ ਹੈ। ਇਸ ਖਿਡਾਰੀ ਦਾ ਨਾਮ ਚਾਮਿੰਡਾ ਵਾਸ ਹੈ। ਵਾਸ ਨੇ ਸ਼੍ਰੀਲੰਕਾ ਨੂੰ ਵਿਸ਼ਵ ਚੈਂਪੀਅਨ ਬਣਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਦੀ ਗਿਣਤੀ ਦੁਨੀਆ ਦੇ ਮਹਾਨ ਗੇਂਦਬਾਜ਼ਾਂ 'ਚ ਹੁੰਦੀ ਹੈ।
Publish Date: Sun, 13 Sep 2026 03:14 PM (IST)
Updated Date: Sun, 13 Sep 2026 03:16 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ - ਇਸੇ ਸਾਲ ਦੇ ਅੰਤ 'ਚ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਅਗਲੇ ਸੀਜ਼ਨ ਲਈ ਨਿਲਾਮੀ ਹੋਣੀ ਹੈ। ਇਸ ਤੋਂ ਪਹਿਲਾਂ ਹੀ ਸਾਰੀਆਂ ਫ੍ਰੈਂਚਾਈਜ਼ੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਦਿੱਲੀ ਕੈਪਿਟਲਜ਼ ਨੂੰ ਆਪਣੇ ਪਹਿਲੇ ਖਿਤਾਬ ਦੀ ਭਾਲ ਹੈ ਅਤੇ ਇਸ ਲਈ ਟੀਮ ਦੇ ਕੋਚਿੰਗ ਸਟਾਫ 'ਚ ਕਾਫ਼ੀ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਇਸ ਟੀਮ ਨੇ ਸ਼੍ਰੀਲੰਕਾ ਦੇ ਵਿਸ਼ਵ ਚੈਂਪੀਅਨ ਖਿਡਾਰੀ ਨੂੰ ਆਪਣੇ ਕੋਚਿੰਗ ਸਟਾਫ 'ਚ ਸ਼ਾਮਲ ਕੀਤਾ ਹੈ। ਇਸ ਖਿਡਾਰੀ ਦਾ ਨਾਮ ਚਾਮਿੰਡਾ ਵਾਸ ਹੈ। ਵਾਸ ਨੇ ਸ਼੍ਰੀਲੰਕਾ ਨੂੰ ਵਿਸ਼ਵ ਚੈਂਪੀਅਨ ਬਣਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਦੀ ਗਿਣਤੀ ਦੁਨੀਆ ਦੇ ਮਹਾਨ ਗੇਂਦਬਾਜ਼ਾਂ 'ਚ ਹੁੰਦੀ ਹੈ।
ਬਣਨਗੇ ਗੇਂਦਬਾਜ਼ੀ ਕੋਚ ਸਪੋਰਟਸਟਾਰ ਦੀ ਰਿਪੋਰਟ ਮੁਤਾਬਕ, ਵਾਸ ਨੂੰ ਦਿੱਲੀ ਕੈਪਿਟਲਜ਼ ਦਾ ਗੇਂਦਬਾਜ਼ੀ ਕੋਚ ਬਣਾਇਆ ਜਾਣਾ ਤੈਅ ਹੈ। ਹਾਲਾਂਕਿ, ਇਸ ਦਾ ਅਜੇ ਤੱਕ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ, ਪਰ ਵਾਸ ਨਵੀਂ ਦਿੱਲੀ 'ਚ ਟੀਮ ਦੇ ਕੈਂਪ ਅਤੇ ਟ੍ਰਾਇਲਜ਼ ਨਾਲ ਜੁੜਨਗੇ।
ਵਾਸ ਕੋਲ ਅੰਤਰਰਾਸ਼ਟਰੀ ਕ੍ਰਿਕਟ ਦਾ ਕਾਫ਼ੀ ਤਜਰਬਾ ਹੈ। ਉਨ੍ਹਾਂ ਨੇ ਸ਼੍ਰੀਲੰਕਾ ਲਈ 111 ਟੈਸਟ ਅਤੇ 322 ਵਨਡੇ ਮੈਚ ਖੇਡੇ ਹਨ। ਟੈਸਟ ਕ੍ਰਿਕਟ 'ਚ ਉਨ੍ਹਾਂ ਨੇ 355 ਅਤੇ ਵਨਡੇ 'ਚ 400 ਵਿਕਟਾਂ ਹਾਸਲ ਕੀਤੀਆਂ ਹਨ। ਉਹ ਸ਼੍ਰੀਲੰਕਾ ਦੇ ਸਭ ਤੋਂ ਸਫਲ ਤੇਜ਼ ਗੇਂਦਬਾਜ਼ ਹਨ।
ਵਾਸ ਕੋਚ ਵਜੋਂ ਵੀ ਕੰਮ ਕਰ ਚੁੱਕੇ ਹਨ। ਉਹ ਸ਼੍ਰੀਲੰਕਾਈ ਟੀਮ ਤੋਂ ਇਲਾਵਾ ਕਈ ਫ੍ਰੈਂਚਾਈਜ਼ੀਆਂ ਨਾਲ ਵੀ ਕੋਚਿੰਗ ਦੀ ਭੂਮਿਕਾ ਨਿਭਾ ਚੁੱਕੇ ਹਨ।
ਇਨ੍ਹਾਂ ਲੋਕਾਂ ਨਾਲ ਕਰਨਗੇ ਕੰਮ ਵਾਸ ਦੇ ਨਾਲ ਸਪਿਨ ਕੋਚ ਵਜੋਂ ਅਮਿਤ ਮਿਸ਼ਰਾ ਕੰਮ ਕਰਨਗੇ, ਜੋ ਲੰਬੇ ਸਮੇਂ ਤੱਕ ਦਿੱਲੀ ਦੀ ਫ੍ਰੈਂਚਾਈਜ਼ੀ ਲਈ ਖੇਡ ਚੁੱਕੇ ਹਨ। ਇਸ ਸੀਜ਼ਨ ਦਿੱਲੀ ਕੈਪਿਟਲਜ਼ ਨੇ ਭਾਰਤ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੂੰ ਟੀਮ ਦਾ ਕੋਚ ਨਿਯੁਕਤ ਕੀਤਾ ਹੈ। ਉਹ ਹੇਮੰਗ ਬਦਾਨੀ ਦੀ ਜਗ੍ਹਾ ਲੈਣਗੇ। ਇਸ ਤੋਂ ਇਲਾਵਾ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਟੀਮ ਦੇ ਸਹਾਇਕ ਕੋਚ ਦੀ ਭੂਮਿਕਾ 'ਚ ਨਜ਼ਰ ਆਉਣਗੇ।