ਹੁਣ ਦਿਖੇਗੀ ਦਿੱਲੀ ਦੀ ਦਾਦਾਗਿਰੀ! ਸੌਰਵ ਗਾਂਗੁਲੀ ਬਣੇ DC ਦੇ ਹੈੱਡ ਕੋਚ; IPL ਖਿਤਾਬ ਦਾ ਸੋਕਾ ਹੋਵੇਗਾ ਖ਼ਤਮ? ਆਪਣੇ ਪਹਿਲੇ IPL ਖਿਤਾਬ ਦੀ ਭਾਲ ਕਰ ਰਹੀ ਦਿੱਲੀ ਕੈਪੀਟਲਜ਼ ਨੇ ਵੱਡਾ ਫੈਸਲਾ ਲਿਆ ਹੈ। ਟੀਮ ਨੇ ਭਾਰਤ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੂੰ ਆਪਣਾ ਨਵਾਂ ਹੈੱਡ ਕੋਚ ਨਿਯੁਕਤ ਕੀਤਾ ਹੈ। ਗਾਂਗੁਲੀ ਨੇ ਇਹ ਜ਼ਿੰਮੇਵਾਰੀ ਸੰਭਾਲ ਲਈ ਹੈ ਤੇ ਉਹ ਨਿਲਾਮੀ ਦੀ ਤਿਆਰੀ ’ਚ ਵੀ ਜੁਟ ਗਏ ਹਨ।
Publish Date: Tue, 06 Oct 2026 02:15 PM (IST)
Updated Date: Tue, 06 Oct 2026 02:22 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ। ਆਪਣੇ ਪਹਿਲੇ ਇੰਡੀਅਨ ਪ੍ਰੀਮੀਅਰ ਲੀਗ (IPL) ਖਿਤਾਬ ਦੀ ਭਾਲ ਕਰ ਰਹੀ ਦਿੱਲੀ ਕੈਪੀਟਲਜ਼ ਨੇ ਵੱਡਾ ਫੈਸਲਾ ਕੀਤਾ ਹੈ। ਟੀਮ ਨੇ ਭਾਰਤ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੂੰ ਆਪਣਾ ਨਵਾਂ ਹੈੱਡ ਕੋਚ ਨਿਯੁਕਤ ਕੀਤਾ ਹੈ। ਗਾਂਗੁਲੀ ਨੇ ਇਹ ਜ਼ਿੰਮੇਵਾਰੀ ਸੰਭਾਲ ਲਈ ਹੈ ਤੇ ਉਹ ਆਉਣ ਵਾਲੀ ਨਿਲਾਮੀ ਦੀ ਤਿਆਰੀ ’ਚ ਵੀ ਜੁਟ ਗਏ ਹਨ।
ਗਾਂਗੁਲੀ ਇਸ ਤੋਂ ਪਹਿਲਾਂ ਵੀ ਟੀਮ ਨਾਲ ਟੀਮ ਡਾਇਰੈਕਟਰ ਤੇ ਮੈਂਟਰ ਦੇ ਤੌਰ 'ਤੇ ਕੰਮ ਕਰ ਚੁੱਕੇ ਹਨ। ਉਹ ਇਸ ਫ੍ਰੈਂਚਾਈਜ਼ੀ ਦੀ ਇੱਕ ਹੋਰ ਟੀਮ ਪ੍ਰੀਟੋਰੀਆ ਕੈਪੀਟਲਜ਼ ਦੇ ਵੀ ਹੈੱਡ ਕੋਚ ਹਨ, ਜੋ ਪਿਛਲੇ ਸੀਜ਼ਨ ’ਚ SA20 ਲੀਗ ਦੇ ਫਾਈਨਲ ਵਿੱਚ ਪਹੁੰਚੀ ਸੀ।
ਗਾਂਗੁਲੀ ਨੇ ਜ਼ਾਹਿਰ ਕੀਤੀ ਖੁਸ਼ੀ
ਕੋਚ ਬਣਨ ਤੋਂ ਬਾਅਦ ਸੌਰਵ ਗਾਂਗੁਲੀ ਨੇ ਖੁਸ਼ੀ ਜ਼ਾਹਿਰ ਕੀਤੀ ਹੈ ਤੇ ਕਿਹਾ ਹੈ ਕਿ ਇਹ ਫ੍ਰੈਂਚਾਈਜ਼ੀ ਉਨ੍ਹਾਂ ਦੇ ਦਿਲ ਦੇ ਬਹੁਤ ਕਰੀਬ ਹੈ। ਦਿੱਲੀ ਕੈਪੀਟਲਜ਼ ਵੱਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ ਗਾਂਗੁਲੀ ਨੇ ਕਿਹਾ, “ਮੈਂ IPL ਦੇ ਹੈੱਡ ਕੋਚ ਦੀ ਭੂਮਿਕਾ ਸੰਭਾਲਣ ਲਈ ਤਿਆਰ ਹਾਂ। ਦਿੱਲੀ ਕੈਪੀਟਲਜ਼ ਉਹ ਫ੍ਰੈਂਚਾਈਜ਼ੀ ਹੈ ਜੋ ਮੇਰੇ ਦਿਲ ਦੇ ਬਹੁਤ ਕਰੀਬ ਹੈ ਤੇ ਜਿਸ ਨਾਲ ਮੇਰੇ ਸਾਲਾਂ ਤੋਂ ਮਜ਼ਬੂਤ ਸਬੰਧ ਰਹੇ ਹਨ। ਮੈਂ ਮਾਲਕਾਂ, ਮੈਨੇਜਮੈਂਟ, ਸਪੋਰਟ ਸਟਾਫ ਤੇ ਖਿਡਾਰੀਆਂ ਨਾਲ ਕੰਮ ਕੀਤਾ ਹੈ।”
ਉਨ੍ਹਾਂ ਨੇ ਕਿਹਾ, “ਸਾਡੇ ਕੋਲ ਪ੍ਰਤਿਭਾਸ਼ਾਲੀ ਖਿਡਾਰੀਆਂ ਦਾ ਗਰੁੱਪ ਹੈ ਤੇ ਅਸੀਂ ਹਾਲ ਹੀ ਦੇ ਸਮੇਂ ’ਚ ਚੰਗੀ ਕ੍ਰਿਕਟ ਖੇਡੀ ਹੈ। ਮੈਂ ਟੀਮ ਨਾਲ ਕੰਮ ਕਰਨ ਲਈ ਤਿਆਰ ਹਾਂ। ਨਵੇਂ ਸੀਜ਼ਨ ’ਚ ਸਾਡੀ ਕੋਸ਼ਿਸ਼ ਇੱਕ ਮਜ਼ਬੂਤ ਤੇ ਨਿਡਰ ਟੀਮ ਬਣਾਉਣ ਦੀ ਹੋਵੇਗੀ।”
ਸਿਰਫ਼ ਇੱਕ ਵਾਰ ਖੇਡਿਆ ਫਾਈਨਲ
ਦਿੱਲੀ ਕੈਪੀਟਲਜ਼ ਨੇ ਅਜੇ ਤੱਕ ਇੱਕ ਵਾਰ ਵੀ IPL ਦਾ ਖਿਤਾਬ ਨਹੀਂ ਜਿੱਤਿਆ ਹੈ। ਟੀਮ ਹੁਣ ਤੱਕ ਸਿਰਫ਼ ਇੱਕ ਵਾਰ ਹੀ ਫਾਈਨਲ ’ਚ ਪਹੁੰਚੀ ਹੈ। ਸ਼੍ਰੇਅਸ ਅਈਅਰ ਦੀ ਕਪਤਾਨੀ ’ਚ ਟੀਮ ਨੇ ਸਾਲ 2020 ’ਚ ਆਪਣਾ ਪਹਿਲਾ ਤੇ ਹੁਣ ਤੱਕ ਦਾ ਇਕਲੌਤਾ ਫਾਈਨਲ ਖੇਡਿਆ ਸੀ।
ਇਸ ਖਿਤਾਬੀ ਮੁਕਾਬਲੇ ’ਚ ਉਸਨੂੰ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਮੁੰਬਈ ਇੰਡੀਅਨਜ਼ ਨੇ ਹਰਾ ਦਿੱਤਾ ਸੀ। ਪਿਛਲੇ ਕੁਝ ਸੀਜ਼ਨਾਂ ’ਚ ਟੀਮ ਚੰਗੀ ਸ਼ੁਰੂਆਤ ਕਰਨ ਦੇ ਬਾਵਜੂਦ ਅੰਤ ’ਚ ਲੜਖੜਾਉਂਦੀ ਨਜ਼ਰ ਆਈ ਹੈ।