ਕ੍ਰਿਕੇਟ ਗਲਿਆਰਿਆਂ ਦੀ ਵੱਡੀ ਖ਼ਬਰ, ਪਲੇਇੰਗ ਇਲੈਵਨ 'ਚ ਜਗ੍ਹਾ ਨਾ ਮਿਲਣ 'ਤੇ ਵੈਭਵ ਦਾ ਛਲਕਿਆ ਦਰਦ ਭਾਰਤ ਦੇ ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਇਸ ਸਮੇਂ ਵੈਸਟਇੰਡੀਜ਼ ਖ਼ਿਲਾਫ਼ ਖੇਡੀ ਜਾ ਰਹੀ ਪੰਜ ਮੈਚਾਂ ਦੀ ਟੀ-20 ਸੀਰੀਜ਼ ਲਈ ਟੀਮ ਇੰਡੀਆ ਦੇ ਨਾਲ ਹਨ। ਸੀਰੀਜ਼ ਦਾ ਆਖ਼ਰੀ ਅਤੇ ਫ਼ੈਸਲਾਕੁੰਨ ਮੈਚ ਅੱਜ ਬੈਂਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ ਵਿੱਚ ਖੇਡਿਆ ਜਾਣਾ ਹੈ। ਇਸ ਮੈਚ ਤੋਂ ਪਹਿਲਾਂ ਵੈਭਵ ਨੇ ਅਜਿਹੀ ਪੋਸਟ ਸਾਂਝੀ ਕੀਤੀ ਹੈ, ਜਿਸ ਨੇ ਕਾਫ਼ੀ ਚਰਚਾ ਛੇੜ ਦਿੱਤੀ ਹੈ।
Publish Date: Sat, 17 Oct 2026 02:34 PM (IST)
Updated Date: Sat, 17 Oct 2026 02:35 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ - ਭਾਰਤ ਦੇ ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਇਸ ਸਮੇਂ ਵੈਸਟਇੰਡੀਜ਼ ਖ਼ਿਲਾਫ਼ ਖੇਡੀ ਜਾ ਰਹੀ ਪੰਜ ਮੈਚਾਂ ਦੀ ਟੀ-20 ਸੀਰੀਜ਼ ਲਈ ਟੀਮ ਇੰਡੀਆ ਦੇ ਨਾਲ ਹਨ। ਸੀਰੀਜ਼ ਦਾ ਆਖ਼ਰੀ ਅਤੇ ਫ਼ੈਸਲਾਕੁੰਨ ਮੈਚ ਅੱਜ ਬੈਂਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ ਵਿੱਚ ਖੇਡਿਆ ਜਾਣਾ ਹੈ। ਇਸ ਮੈਚ ਤੋਂ ਪਹਿਲਾਂ ਵੈਭਵ ਨੇ ਅਜਿਹੀ ਪੋਸਟ ਸਾਂਝੀ ਕੀਤੀ ਹੈ, ਜਿਸ ਨੇ ਕਾਫ਼ੀ ਚਰਚਾ ਛੇੜ ਦਿੱਤੀ ਹੈ।
ਵੈਭਵ ਨੂੰ ਹੁਣ ਤੱਕ ਚਾਰੇ ਮੈਚਾਂ ਵਿੱਚ ਬੈਂਚ ’ਤੇ ਹੀ ਬੈਠਣਾ ਪਿਆ ਹੈ, ਕਿਉਂਕਿ ਪਾਰੀ ਦੀ ਸ਼ੁਰੂਆਤ ਕਰਨ ਦੀ ਜ਼ਿੰਮੇਵਾਰੀ ਅਭਿਸ਼ੇਕ ਸ਼ਰਮਾ ਅਤੇ ਸੰਜੂ ਸੈਮਸਨ ਕੋਲ ਹੈ। ਅਜਿਹੇ ਵਿੱਚ ਵੈਭਵ ਨੂੰ ਖੇਡਣ ਦਾ ਮੌਕਾ ਨਹੀਂ ਮਿਲ ਰਿਹਾ। ਇਹ ਸੁਭਾਵਿਕ ਹੈ ਕਿ 15 ਸਾਲ ਦਾ ਇਹ ਬੱਲੇਬਾਜ਼ ਇਸ ਗੱਲ ਤੋਂ ਨਿਰਾਸ਼ ਹੋਵੇਗਾ, ਪਰ ਉਸ ਨੇ ਹਿੰਮਤ ਨਾ ਹਾਰਨ ਦਾ ਫ਼ੈਸਲਾ ਕੀਤਾ ਹੈ।
ਦੋ ਸ਼ਬਦਾਂ ਵਿੱਚ ਦਿਲ ਦੀ ਗੱਲ ਕਹੀ ਵੈਭਵ ਨੇ ਪੰਜਵੇਂ ਅਤੇ ਆਖ਼ਰੀ ਮੈਚ ਤੋਂ ਪਹਿਲਾਂ ਇੰਸਟਾਗ੍ਰਾਮ ’ਤੇ ਇੱਕ ਸਟੋਰੀ ਸਾਂਝੀ ਕੀਤੀ ਹੈ, ਜਿਸ ਵਿੱਚ ਉਸ ਨੇ ਆਪਣੀ ਮੌਜੂਦਾ ਸਥਿਤੀ ਬਾਰੇ ਦੱਸਿਆ ਹੈ। ਉਸ ਨੇ ਅੰਗਰੇਜ਼ੀ ਵਿੱਚ ਲਿਖਿਆ, “Still believing”, ਜਿਸ ਦਾ ਮਤਲਬ ਹੈ, “ਅਜੇ ਵੀ ਭਰੋਸਾ ਹੈ।”
Vaibhav Suryavanshi story ahead of 5th & final T20Is against West Indies.🔥 https://t.co/cfZfZi0uSw
— Cricket Central (@CricketCentrl) October 16, 2026
ਇਹ ਪੋਸਟ ਦਰਸਾਉਂਦੀ ਹੈ ਕਿ ਵੈਭਵ ਨੂੰ ਮੌਕਾ ਨਾ ਮਿਲਣ ਦਾ ਦੁੱਖ ਤਾਂ ਹੈ, ਪਰ ਉਹ ਹਿੰਮਤ ਨਹੀਂ ਹਾਰ ਰਿਹਾ। ਉਸ ਨੂੰ ਆਪਣੇ ਆਪ ’ਤੇ ਭਰੋਸਾ ਹੈ ਅਤੇ ਪਰਮਾਤਮਾ ’ਤੇ ਵੀ ਵਿਸ਼ਵਾਸ ਹੈ ਕਿ ਕਦੇ ਨਾ ਕਦੇ ਉਸ ਨੂੰ ਖੇਡਣ ਦਾ ਮੌਕਾ ਜ਼ਰੂਰ ਮਿਲੇਗਾ।
ਅੱਠ ਮੈਚਾਂ ਵਿੱਚ ਦਿਖਾਇਆ ਆਪਣਾ ਦਮ ਵੈਭਵ ਹੁਣ ਤੱਕ ਭਾਰਤ ਲਈ ਕੁੱਲ ਅੱਠ ਟੀ-20 ਮੈਚ ਖੇਡ ਚੁੱਕਾ ਹੈ ਅਤੇ ਇਨ੍ਹਾਂ ਵਿੱਚ ਉਸ ਨੇ ਆਪਣੀ ਪ੍ਰਤਿਭਾ ਦਾ ਸਬੂਤ ਦਿੱਤਾ ਹੈ। ਉਸ ਨੇ ਇਨ੍ਹਾਂ ਅੱਠ ਮੈਚਾਂ ਵਿੱਚ 246 ਦੌੜਾਂ ਬਣਾਈਆਂ ਹਨ ਅਤੇ ਇਸ ਦੌਰਾਨ ਉਸ ਦਾ ਸਟ੍ਰਾਈਕ ਰੇਟ 186.36 ਰਿਹਾ ਹੈ। ਉਸ ਦੇ ਬੱਲੇ ਤੋਂ ਦੋ ਅਰਧ ਸੈਂਕੜੇ ਵੀ ਨਿਕਲੇ ਹਨ।
ਹਾਲ ਹੀ ਵਿੱਚ ਏਸ਼ਿਆਈ ਖੇਡਾਂ ਵਿੱਚ ਟੀਮ ਇੰਡੀਆ ਨੇ ਸੋਨ ਤਮਗ਼ਾ ਜਿੱਤਿਆ ਸੀ ਅਤੇ ਵੈਭਵ ਨੇ ਸਾਰੇ ਮੈਚਾਂ ਵਿੱਚ ਹਿੱਸਾ ਲਿਆ ਸੀ। ਹਾਲਾਂਕਿ, ਵੈਸਟਇੰਡੀਜ਼ ਖ਼ਿਲਾਫ਼ ਸੀਰੀਜ਼ ਵਿੱਚ ਉਸ ਨੂੰ ਅਜੇ ਵੀ ਮੌਕੇ ਦੀ ਉਡੀਕ ਹੈ। ਫਿਲਹਾਲ ਅਜਿਹੀ ਸੰਭਾਵਨਾ ਵੀ ਘੱਟ ਨਜ਼ਰ ਆ ਰਹੀ ਹੈ ਕਿ ਉਸ ਨੂੰ ਪੰਜਵੇਂ ਮੈਚ ਵਿੱਚ ਖੇਡਣ ਦਾ ਮੌਕਾ ਮਿਲੇਗਾ।