- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵੀਵੀਐੱਸ ਲਕਸ਼ਮਣ ਤੇ ਗੌਤਮ ਗੰਭੀਰ ਦੀ ਕੋਚਿੰਗ ’ਚ ਫਰਕ ਦੱਸਦੇ ਹੋਏ ਮਨੀਸ਼ ਨੇ ਕਿਹਾ ਕਿ ਜਦੋਂ ਲਕਸ਼ਮਣ ਕੋਚ ਹੁੰਦੇ ਹਨ ਤਾਂ ਟੀਮ ’ਚ ਨੌਜਵਾਨਾਂ ਲਈ ਇੱਕ ਜਗ੍ਹਾ ਆਪਣੇ-ਆਪ ਬਣ ਜਾਂਦੀ ਹੈ ਪਰ ਗੰਭੀਰ ਦੇ ਆਉਂਦੇ ਹੀ ਉਹ ਜਗ੍ਹਾ ਗਾਇਬ ਹੋ ਜਾਂਦੀ ਹੈ

ਜਾਗਰਣ ਸੰਵਾਦਦਾਤਾ, ਪਟਨਾ : ਵੈਭਵ ਸੂਰਿਆਵੰਸ਼ੀ ਦੇ ਸ਼ੁਰੂਆਤੀ ਕੋਚ ਮਨੀਸ਼ ਓਝਾ ਨੇ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ’ਤੇ ਗੰਭੀਰ ਦੋਸ਼ ਲਾਏ ਹਨ। ਮਨੀਸ਼ ਨੇ ਟੀਮ ਪ੍ਰਬੰਧਨ ਤੇ ਖਾਸ ਤੌਰ ’ਤੇ ਗੌਤਮ ਗੰਭੀਰ ਦੀ ਕਾਰਜਸ਼ੈਲੀ ’ਤੇ ਸਵਾਲ ਉਠਾਏ ਤੇ ਉਨ੍ਹਾਂ ਦੇ ਰਵੱਈਏ ਨੂੰ ਤਾਨਾਸ਼ਾਹੀ ਕਰਾਰ ਦਿੱਤਾ। ਉਸ ਨੇ ਕਿਹਾ ਕਿ ਆਈਪੀਐੱਲ ’ਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਭਾਰਤੀ ਟੀਮ ਦੇ ਬੂਹੇ 'ਤੇ ਪਹੁੰਚੇ ਬੈਂਚ ’ਤੇ ਬੈਠੇ 15 ਸਾਲਾ ਵੈਭਵ ਨੂੰ ਕੋਚ ਵੱਲੋਂ ਲਗਾਤਾਰ ਨਿਰਾਸ਼ ਕੀਤਾ ਜਾ ਰਿਹਾ ਹੈ।
ਮੰਗਲਵਾਰ ਨੂੰ ਦੈਨਿਕ ਜਾਗਰਣ ਨਾਲ ਗੱਲ ਕਰਦੇ ਹੋਏ ਮਨੀਸ਼ ਨੇ ਗੰਭੀਰ ਦੀ 'ਸਹੀ ਸਮੇਂ ਦੀ ਉਡੀਕ' ਦੀ ਨੀਤੀ 'ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਵਰਗੇ ਮਹਾਨ ਖਿਡਾਰੀ ਜਦੋਂ ਢਲਦੀ ਉਮਰ ਦੇ ਪੜਾਅ ’ਤੇ ਹਨ ਤਾਂ ਨਵੀਂ ਪੀੜ੍ਹੀ ਨੂੰ ਤਿਆਰ ਕਰਨ ਦਾ ਸਹੀ ਸਮਾਂ ਕਦੋਂ ਆਵੇਗਾ? ਉਨ੍ਹਾਂ ਕਿਹਾ ਕਿ ਟੀਮ ’ਚ 14-15 ਸਾਲ ਦੇ ਬੱਚਿਆਂ ਨੂੰ ਪਾਣੀ ਪਰੋਸਣ ਜਾਂ ਬੈਂਚ ਗਰਮ ਕਰਨ ਲਈ ਨਹੀਂ ਬਣਾਇਆ ਜਾਂਦਾ, ਜੇਕਰ ਹੋਣਹਾਰ ਕ੍ਰਿਕਟਰਾਂ ਨੂੰ ਖੇਡਣ ਦਾ ਮੌਕਾ ਨਹੀਂ ਮਿਲਦਾ ਤਾਂ ਸੁਭਾਵਿਕ ਤੌਰ 'ਤੇ ਉਹ ਨਿਰਾਸ਼ ਹੋ ਜਾਣਗੇ। ਵੈਭਵ ਦੀਆਂ ਪ੍ਰਾਪਤੀਆਂ ’ਤੇ ਚਾਨਣਾ ਪਾਉਂਦੇ ਹੋਏ ਓਝਾ ਨੇ ਕਿਹਾ ਕਿ ਆਈਪੀਐੱਲ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੇ ਜ਼ਿੰਬਾਬਵੇ ਦੌਰੇ ’ਤੇ ਮੈਨ ਆਫ ਦਿ ਸੀਰੀਜ਼ ਦਾ ਖਿਤਾਬ ਜਿੱਤਣ ਦੇ ਬਾਵਜੂਦ ਉਸ ਨੂੰ ਖੇਡਣ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ ਹੈ।
ਬਾਕਸ
ਗੰਭੀਰ ਅਤੇ ਲਕਸ਼ਮਣ ਦੀ ਕੋਚਿੰਗ ’ਚ ਫ਼ਰਕ
ਵੀਵੀਐੱਸ ਲਕਸ਼ਮਣ ਤੇ ਗੌਤਮ ਗੰਭੀਰ ਦੀ ਕੋਚਿੰਗ ’ਚ ਫਰਕ ਦੱਸਦੇ ਹੋਏ ਮਨੀਸ਼ ਨੇ ਕਿਹਾ ਕਿ ਜਦੋਂ ਲਕਸ਼ਮਣ ਕੋਚ ਹੁੰਦੇ ਹਨ ਤਾਂ ਟੀਮ ’ਚ ਨੌਜਵਾਨਾਂ ਲਈ ਇੱਕ ਜਗ੍ਹਾ ਆਪਣੇ-ਆਪ ਬਣ ਜਾਂਦੀ ਹੈ ਪਰ ਗੰਭੀਰ ਦੇ ਆਉਂਦੇ ਹੀ ਉਹ ਜਗ੍ਹਾ ਗਾਇਬ ਹੋ ਜਾਂਦੀ ਹੈ। ਉਸ ਨੇ ਸੰਜੂ ਸੈਮਸਨ, ਸ਼ਿਵਮ ਦੂਬੇ ਤੇ ਤਿਲਕ ਵਰਮਾ ਵਰਗੇ ਖਿਡਾਰੀਆਂ ਦੇ ਸਟ੍ਰਾਈਕ ਰੇਟ ਤੇ ਪ੍ਰਦਰਸ਼ਨ ’ਚ ਉਤਰਾਅ-ਚੜ੍ਹਾਅ ਦਾ ਵੀ ਹਵਾਲਾ ਦਿੱਤਾ। ਰਾਂਚੀ ਨੂੰ ਆਪਣਾ ਹੋਮ ਗਰਾਊਂਡ ਦੱਸਦੇ ਹੋਏ ਓਝਾ ਨੇ ਕਿਹਾ ਕਿ ਉਹ ਖੁਦ ਵੈਭਵ ਨੂੰ ਖੇਡਦੇ ਦੇਖਣ ਲਈ ਉੱਥੇ ਗਿਆ ਸੀ ਪਰ ਜਦੋਂ ਵੈਭਵ ਨੂੰ ਪਲੇਇੰਗ ਇਲੈਵਨ ’ਚ ਨਹੀਂ ਚੁਣਿਆ ਗਿਆ ਤਾਂ ਉਹ ਕਾਫੀ ਨਿਰਾਸ਼ ਹੋਏ। ਇਸ ਨਿਰਾਸ਼ਾ ਦੇ ਕਾਰਨ ਹੀ ਉਹ ਮੈਚ ਤੋਂ ਬਾਅਦ ਵੈਭਵ ਨਾਲ ਸਿਰਫ ਇਕ ਸੰਤੁਲਿਤ ਮੁਲਾਕਾਤ ਕਰ ਕੇ ਬਾਅਦ ਵਾਪਸ ਪਰਤਿਆ।