ਚੇਨਈ ਸੁਪਰ ਕਿੰਗਜ਼ ਨੇ ਕੀਤੇ ਤਿੰਨ ਨਵੇਂ ਕੋਚਾਂ ਦਾ ਐਲਾਨ, ਦੋ ਮਹਾਨ ਖਿਡਾਰੀ ਫਿਰ ਤੋਂ ਪੀਲੀ ਜਰਸੀ 'ਚ ਆਉਣਗੇ ਨਜ਼ਰ
ਇੰਗਲੈਂਡ ਦੇ ਸਾਬਕਾ ਆਫ ਸਪਿਨਰ ਗੈਰੇਥ ਬੈਟੀ ਕੋਲ ਕੋਚਿੰਗ ਦਾ ਤਜਰਬਾ ਹੈ। ਉਨ੍ਹਾਂ ਨੇ ਇੰਗਲੈਂਡ ਦੀ ਕਾਉਂਟੀ ਸਰੇ ਨੂੰ ਕੋਚਿੰਗ ਦਿੱਤੀ ਹੈ। ਉਹ ਹੁਣ ਚੇਨਈ ਨੂੰ ਖਿਤਾਬ ਦਿਵਾਉਣ ਦੀ ਕੋਸ਼ਿਸ਼ ਕਰਨਗੇ। ਚੇਨਈ ਦੇ ਨਵੇਂ ਕੋਚਿੰਗ ਸਟਾਫ ਦਾ ਐਲਾਨ ਅਜਿਹੇ ਸਮੇਂ ਹੋਇਆ ਹੈ ਜਦੋਂ ਫਰੈਂਚਾਇਜ਼ੀ ਅਗਲੇ ਸਾਲ ਲਈ ਆਪਣੀ ਟੀਮ ਤਿਆਰ ਕਰਨ ਦੀ ਰਣਨੀਤੀ ਬਣਾ ਰਹੀ ਹੈ।
Publish Date: Tue, 27 Oct 2026 03:12 PM (IST)
Updated Date: Tue, 27 Oct 2026 03:17 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਪੰਜ ਵਾਰ ਦੀ ਆਈਪੀਐੱਲ ਜੇਤੂ ਚੇਨਈ ਸੁਪਰ ਕਿੰਗਜ਼ ਵਿੱਚ ਬਦਲਾਅ ਦੀ ਹਨੇਰੀ ਚੱਲ ਰਹੀ ਹੈ। ਟੀਮ ਨੇ ਹਾਲ ਹੀ ਵਿੱਚ ਆਪਣੇ ਕੋਚਿੰਗ ਸਟਾਫ ਤੋਂ ਕਈ ਦਿੱਗਜਾਂ ਨੂੰ ਹਟਾਇਆ ਸੀ। ਹੁਣ ਫਰੈਂਚਾਇਜ਼ੀ ਨੇ ਕੋਚਾਂ ਦੀ ਭਰਤੀ ਵੀ ਕਰ ਲਈ ਹੈ। ਚੇਨਈ ਨੇ ਮੰਗਲਵਾਰ ਨੂੰ ਆਪਣੇ ਤਿੰਨ ਨਵੇਂ ਕੋਚਾਂ ਦੇ ਨਾਵਾਂ ਦਾ ਅਧਿਕਾਰਤ ਐਲਾਨ ਕਰ ਦਿੱਤਾ ਹੈ।
ਆਈਪੀਐੱਲ-2027 ਲਈ ਟੀਮ ਨੇ ਜ਼ਹੀਰ ਖਾਨ ਨੂੰ ਮੁੱਖ ਕੋਚ ਬਣਾਏ ਜਾਣ ਦਾ ਐਲਾਨ ਕਾਫੀ ਪਹਿਲਾਂ ਹੀ ਕਰ ਦਿੱਤਾ ਸੀ। ਇਸ ਫਰੈਂਚਾਇਜ਼ੀ ਨੇ ਤਿੰਨ ਨਵੇਂ ਕੋਚ ਚੁਣੇ ਹਨ, ਜਿਨ੍ਹਾਂ ਵਿੱਚੋਂ ਇੱਕ ਇੰਗਲੈਂਡ, ਇੱਕ ਦੱਖਣੀ ਅਫਰੀਕਾ ਅਤੇ ਇੱਕ ਭਾਰਤ ਦਾ ਹੈ।
ਇਨ੍ਹਾਂ ਦਿੱਗਜਾਂ ਨੂੰ ਮਿਲੀ ਕਮਾਨ ਚੇਨਈ ਨੇ ਦੱਖਣੀ ਅਫਰੀਕਾ ਦੇ ਐਲਬੀ ਮੋਰਕੇਲ ਨੂੰ ਜ਼ਹੀਰ ਖਾਨ ਦਾ ਡਿਪਟੀ ਬਣਾਇਆ ਹੈ। ਉਹ ਸਹਾਇਕ ਕੋਚ ਦੀ ਭੂਮਿਕਾ ਵਿੱਚ ਹੋਣਗੇ। ਇਸ ਤੋਂ ਇਲਾਵਾ ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਮੋਹਿਤ ਸ਼ਰਮਾ ਨੂੰ ਗੇਂਦਬਾਜ਼ੀ ਕੋਚ ਦੀ ਜ਼ਿੰਮੇਵਾਰੀ ਮਿਲੀ ਹੈ। ਉੱਥੇ ਹੀ, ਇੰਗਲੈਂਡ ਦੇ ਗੈਰੇਥ ਬੈਟੀ ਨੂੰ ਵੀ ਸਹਾਇਕ ਕੋਚ ਦੀ ਭੂਮਿਕਾ ਮਿਲੀ ਹੈ।
ਮੋਹਿਤ ਨੇ 2013 ਤੋਂ 2015 ਤੱਕ ਚੇਨਈ ਲਈ ਆਈਪੀਐੱਲ ਖੇਡਿਆ ਸੀ। ਇਸ ਤੋਂ ਬਾਅਦ ਉਹ ਕਈ ਹੋਰ ਟੀਮਾਂ ਵਿੱਚ ਨਜ਼ਰ ਆਏ। ਉੱਥੇ ਹੀ, ਮੋਰਕੇਲ ਵੀ ਚੇਨਈ ਦੀ ਟੀਮ ਦਾ ਹਿੱਸਾ ਰਹਿ ਚੁੱਕੇ ਹਨ। ਉਹ ਲੰਬੇ ਸਮੇਂ ਤੱਕ ਟੀਮ ਦੇ ਅਹਿમ ਖਿਡਾਰੀਆਂ ਵਿੱਚ ਰਹੇ। ਉਨ੍ਹਾਂ ਨੂੰ ਫਰੈਂਚਾਇਜ਼ੀ ਨੇ ਆਪਣੀ ਐੱਸਏ20 ਦੀ ਟੀਮ ਜੋਬਰਗ ਸੁਪਰ ਕਿੰਗਜ਼ ਦਾ ਹੈੱਡ ਕੋਚ ਵੀ ਬਣਾਇਆ ਹੈ। ਚੇਨਈ ਨੇ ਐਕਸ (ਟਵਿੱਟਰ) 'ਤੇ ਇਨ੍ਹਾਂ ਤਿੰਨਾਂ ਦੀ ਨਿਯੁਕਤੀ ਦਾ ਅਧਿਕਾਰਤ ਐਲਾਨ ਵੀ ਕੀਤਾ।
ਸਰੇ ਨੂੰ ਜਿਤਾਇਆ ਖਿਤਾਬ ਇੰਗਲੈਂਡ ਦੇ ਸਾਬਕਾ ਆਫ ਸਪਿਨਰ ਗੈਰੇਥ ਬੈਟੀ ਕੋਲ ਕੋਚਿੰਗ ਦਾ ਤਜਰਬਾ ਹੈ। ਉਨ੍ਹਾਂ ਨੇ ਇੰਗਲੈਂਡ ਦੀ ਕਾਉਂਟੀ ਸਰੇ ਨੂੰ ਕੋਚਿੰਗ ਦਿੱਤੀ ਹੈ। ਉਹ ਹੁਣ ਚੇਨਈ ਨੂੰ ਖਿਤਾਬ ਦਿਵਾਉਣ ਦੀ ਕੋਸ਼ਿਸ਼ ਕਰਨਗੇ। ਚੇਨਈ ਦੇ ਨਵੇਂ ਕੋਚਿੰਗ ਸਟਾਫ ਦਾ ਐਲਾਨ ਅਜਿਹੇ ਸਮੇਂ ਹੋਇਆ ਹੈ ਜਦੋਂ ਫਰੈਂਚਾਇਜ਼ੀ ਅਗਲੇ ਸਾਲ ਲਈ ਆਪਣੀ ਟੀਮ ਤਿਆਰ ਕਰਨ ਦੀ ਰਣਨੀਤੀ ਬਣਾ ਰਹੀ ਹੈ। 16 ਦਸੰਬਰ ਨੂੰ ਆਈਪੀਐੱਲ ਨਿਲਾਮੀ ਹੋਣੀ ਹੈ ਅਤੇ ਇਸ ਤੋਂ ਪਹਿਲਾਂ ਚੇਨਈ ਪੂਰੀ ਤਿਆਰੀ ਕਰਨਾ ਚਾਹੇਗੀ।