Suryakumar Yadav on Handshake Salman Ali Agha ਭਾਰਤ ਅਤੇ ਪਾਕਿਸਤਾਨ ਵਿਚਾਲੇ ਕੋਲੰਬੋ ਵਿੱਚ ਅੱਜ ਹਾਈ-ਵੋਲਟੇਜ ਮੁਕਾਬਲਾ ਖੇਡਿਆ ਜਾਣਾ ਹੈ। ਟੀ-20 ਵਿਸ਼ਵ ਕੱਪ ਵਿੱਚ ਦੋਵੇਂ ਟੀਮਾਂ 9ਵੀਂ ਵਾਰ ਆਹਮੋ-ਸਾਹਮਣੇ ਹੋਣਗੀਆਂ। ਇਸ ਮੈਚ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਕ੍ਰਿਕਟ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਹੈ। ਹਰ ਕਿਸੇ ਦੀਆਂ ਨਜ਼ਰਾਂ ਇਸ ਗੱਲ 'ਤੇ ਵੀ ਟਿਕੀਆਂ ਹੋਈਆਂ ਹਨ ਕਿ ਕੀ ਟਾਸ ਦੌਰਾਨ ਦੋਵਾਂ ਟੀਮਾਂ ਦੇ ਕਪਤਾਨ ਆਪਸ ਵਿੱਚ ਹੱਥ ਮਿਲਾਉਂਦੇ ਨਜ਼ਰ ਆਉਣਗੇ ਜਾਂ ਨਹੀਂ? ਇਸ ਸਬੰਧੀ ਕਪਤਾਨ ਸੂਰਿਆਕੁਮਾਰ ਯਾਦਵ ਨੇ ਵੱਡਾ ਅਪਡੇਟ ਦਿੱਤਾ ਹੈ।

ਹੁਣ ਅੱਜ ਯਾਨੀ 15 ਫਰਵਰੀ ਨੂੰ ਟੀ-20 ਵਿਸ਼ਵ ਕੱਪ 2026 ਵਿੱਚ ਜਦੋਂ ਭਾਰਤ-ਪਾਕਿਸਤਾਨ ਦੀਆਂ ਟੀਮਾਂ ਆਪਸ ਵਿੱਚ ਟਕਰਾਉਣਗੀਆਂ, ਤਾਂ ਕੀ ਹੈਂਡਸ਼ੇਕ (ਹੱਥ ਮਿਲਾਉਣ ਦਾ) ਪ੍ਰੋਟੋਕੋਲ ਦੇਖਣ ਨੂੰ ਮਿਲੇਗਾ? ਤਾਂ ਦੱਸ ਦੇਈਏ ਕਿ ਅਜਿਹਾ ਨਹੀਂ ਹੋਣ ਵਾਲਾ ਹੈ। ਕਪਤਾਨ ਸੂਰਿਆ ਨੇ ਇਹ ਕਹਿ ਦਿੱਤਾ ਹੈ ਕਿ ਉਹ ਸਲਮਾਨ ਅਲੀ ਆਗਾ ਨਾਲ ਹੱਥ ਨਹੀਂ ਮਿਲਾਉਣਗੇ।
ਹਾਲਾਂਕਿ, ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ, ਪਰ ਇਹ ਜਾਣਕਾਰੀ ਦੈਨਿਕ ਜਾਗਰਣ ਦੇ ਖੇਡ ਸੰਪਾਦਕ ਅਭਿਸ਼ੇਕ ਤ੍ਰਿਪਾਠੀ ਨੇ ਦਿੱਤੀ ਹੈ।
IND vs PAK: ਭਾਰਤ-ਪਾਕਿਸਤਾਨੀ ਟੀਮਾਂ ਦੇ ਕਪਤਾਨਾਂ ਨੇ ਕੀ ਕਿਹਾ?
ਇਸ ਮਹਾਮੁਕਾਬਲੇ ਤੋਂ ਇੱਕ ਦਿਨ ਪਹਿਲਾਂ ਆਯੋਜਿਤ ਪ੍ਰੈੱਸ ਕਾਨਫਰੰਸ ਵਿੱਚ ਸਲਮਾਨ ਆਗਾ ਨੇ ਕਿਹਾ ਕਿ ਇਸ ਬਾਰੇ ਅਸੀਂ ਕੱਲ੍ਹ ਦੇਖਾਂਗੇ। ਆਗਾ ਨੇ ਸਾਫ਼ ਕੀਤਾ ਕਿ ਕਿਸੇ ਵੀ ਸਥਿਤੀ ਵਿੱਚ ‘ਖੇਡ ਭਾਵਨਾ’ ਨੂੰ ਬਰਕਰਾਰ ਰੱਖਿਆ ਜਾਣਾ ਚਾਹੀਦਾ ਹੈ।
ਆਗਾ ਨੇ ਕਿਹਾ ਕਿ ਕ੍ਰਿਕਟ ਸਹੀ ਭਾਵਨਾ ਨਾਲ ਖੇਡੀ ਜਾਣੀ ਚਾਹੀਦੀ ਹੈ। ਉਨ੍ਹਾਂ ਦੀ ਨਿੱਜੀ ਰਾਏ ਸ਼ਾਇਦ ਮਾਇਨੇ ਨਹੀਂ ਰੱਖਦੀ, ਪਰ ਕ੍ਰਿਕਟ ਉਸੇ ਤਰੀਕੇ ਨਾਲ ਖੇਡੀ ਜਾਣੀ ਚਾਹੀਦੀ ਹੈ, ਜਿਸ ਤਰ੍ਹਾਂ ਇਹ ਹਮੇਸ਼ਾ ਖੇਡੀ ਜਾਣੀ ਚਾਹੀਦੀ ਸੀ। ਕੀ ਕਰਨਾ ਹੈ, ਇਹ ਤੈਅ ਕਰਨਾ ਉਨ੍ਹਾਂ 'ਤੇ ਨਿਰਭਰ ਹੈ। ਦੂਜੇ ਪਾਸੇ ਟੀਮ ਇੰਡੀਆ ਦੇ ਕਪਤਾਨ ਸੂਰਿਆਕੁਮਾਰ ਯਾਦਵ ਨੇ ਕਿਹਾ, "ਇਸ ਨੂੰ ਮੈਚ ਦੇ ਸਮੇਂ 'ਤੇ ਛੱਡ ਦਿਓ। ਤੁਸੀਂ ਚੰਗੀ ਨੀਂਦ ਲਓ, ਕੱਲ੍ਹ ਦੇਖਿਓ ਕੀ ਹੁੰਦਾ ਹੈ।" ਸੂਰਿਆ ਨੇ ਇਹ ਗੱਲ ਹੱਸਦੇ ਹੋਏ ਕਹੀ।