- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਫ਼ਗਾਨਿਸਤਾਨ ਦੀ ਮੇਜ਼ਬਾਨੀ ’ਚ ਇਹ ਸੀਰੀਜ਼ 13 ਸਤੰਬਰ ਤੋਂ ਨਵੀਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ’ਚ ਖੇਡੀ ਜਾਵੇਗੀ। 32 ਸਾਲਾ ਬੁਮਰਾਹ ਇੰਗਲੈਂਡ ਵਿਰੁੱਧ ਵਨਡੇ ਸੀਰੀਜ਼ ਦੌਰਾਨ ਗੋਡੇ ’ਚ ਲੱਗੀ ਸੱਟ ਤੋਂ ਬਾਅਦ ਟੀਮ ਤੋਂ ਬਾਹਰ ਸੀ। ਉਸਨੇ ਸੱਟ ਦੇ ਬਾਵਜੂਦ ਆਈਪੀਐੱਲ ’ਚ ਖੇਡਣਾ ਜਾਰੀ ਰੱਖਿਆ

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਅਫ਼ਗਾਨਿਸਤਾਨ ਵਿਰੁੱਧ ਇਸ ਮਹੀਨੇ ਹੋਣ ਵਾਲੀ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਲਈ ਮੰਗਲਵਾਰ ਨੂੰ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ। ਟੀਮ ’ਚ ਬੈਂਗਲੁਰੂ ਦੇ ਸੈਂਟਰ ਆਫ ਐਕਸੀਲੈਂਸ (ਸੀਓਈ) ’ਚ ਰਿਟਰਨ ਟੂ ਪਲੇਅ ਪ੍ਰਕਿਰਿਆ ’ਚੋਂ ਲੰਘ ਰਹੇ ਜਸਪ੍ਰੀਤ ਬੁਮਰਾਹ, ਵਾਸ਼ਿੰਗਟਨ ਸੁੰਦਰ, ਨਿਤੀਸ਼ ਕੁਮਾਰ ਰੈੱਡੀ ਤੇ ਹਰਸ਼ਿਤ ਰਾਣਾ ਨੂੰ ਵੀ 15 ਮੈਂਬਰੀ ਟੀਮ ’ਚ ਥਾਂ ਦਿੱਤੀ ਗਈ ਹੈ। ਇਨ੍ਹਾਂ ਚਾਰਾਂ ਦੇ ਖੇਡਣ ’ਤੇ ਫ਼ੈਸਲਾ ਨੌਂ ਸਤੰਬਰ ਤੱਕ ਲਿਆ ਜਾਵੇਗਾ। ਅਫ਼ਗਾਨਿਸਤਾਨ ਸੀਰੀਜ਼ ਲਈ ਚੁਣੀ ਗਈ ਇਹੀ ਟੀਮ ਜਾਪਾਨ ਦੇ ਆਈਚੀ-ਨਾਗੋਯਾ ’ਚ ਹੋਣ ਵਾਲੀਆਂ ਏਸ਼ਿਆਈ ਖੇਡਾਂ ’ਚ ਵੀ ਭਾਰਤ ਦੀ ਨੁਮਾਇੰਦਗੀ ਕਰੇਗੀ।
ਅਫ਼ਗਾਨਿਸਤਾਨ ਦੀ ਮੇਜ਼ਬਾਨੀ ’ਚ ਇਹ ਸੀਰੀਜ਼ 13 ਸਤੰਬਰ ਤੋਂ ਨਵੀਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ’ਚ ਖੇਡੀ ਜਾਵੇਗੀ। 32 ਸਾਲਾ ਬੁਮਰਾਹ ਇੰਗਲੈਂਡ ਵਿਰੁੱਧ ਵਨਡੇ ਸੀਰੀਜ਼ ਦੌਰਾਨ ਗੋਡੇ ’ਚ ਲੱਗੀ ਸੱਟ ਤੋਂ ਬਾਅਦ ਟੀਮ ਤੋਂ ਬਾਹਰ ਸੀ। ਉਸਨੇ ਸੱਟ ਦੇ ਬਾਵਜੂਦ ਆਈਪੀਐੱਲ ’ਚ ਖੇਡਣਾ ਜਾਰੀ ਰੱਖਿਆ ਪਰ ਇਸ ਦੌਰਾਨ ਉਹ ਆਪਣੀ ਪੂਰੀ ਲੈਅ ’ਚ ਨਜ਼ਰ ਨਹੀਂ ਆਇਆ। ਇਸ ਤੋਂ ਬਾਅਦ ਬੀਸੀਸੀਆਈ ਦੀ ਮੈਡੀਕਲ ਟੀਮ ਨੇ ਉਸ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਤੇ ਉਹ ਸ੍ਰੀਲੰਕਾ ਵਿਰੁੱਧ ਦੋ ਟੈਸਟ ਮੈਚਾਂ ਦੀ ਸੀਰੀਜ਼ ’ਚ ਵੀ ਨਹੀਂ ਖੇਡ ਸਕਿਆ ਸੀ। ਬੁਮਰਾਹ ਨੂੰ ਸ੍ਰੀਲੰਕਾ ਦੌਰੇ ਲਈ ਵੀ ਟੀਮ ’ਚ ਸ਼ਾਮਲ ਕੀਤਾ ਗਿਆ ਸੀ ਪਰ ਸੱਟ ਕਾਰਨ ਉਸ ਨੂੰ ਟੀਮ ਤੋਂ ਬਾਹਰ ਕਰਨਾ ਪਿਆ। ਚੋਣਕਾਰਾਂ ਨੇ 2027 ਵਨਡੇ ਵਿਸ਼ਵ ਕੱਪ ਨੂੰ ਧਿਆਨ ’ਚ ਰੱਖਦੇ ਹੋਏ ਬੁਮਰਾਹ ਤੇ ਹਾਰਦਿਕ ਪਾਂਡਿਆ ਦੇ ਕਾਰਜਭਾਰ ਨੂੰ ਲੈ ਕੇ ਪਹਿਲਾਂ ਤੋਂ ਯੋਜਨਾ ਬਣਾਈ ਹੈ। ਦੋਵਾਂ ਨੂੰ ਜ਼ਿਆਦਾ ਵਨਡੇ ਕ੍ਰਿਕਟ ਖਿਡਾਉਣ ’ਤੇ ਜ਼ੋਰ ਹੈ ਪਰ ਲੋੜ ਮੁਤਾਬਕ ਅਹਿਮ ਮੁਕਾਬਲਿਆਂ ’ਚ ਉਸਦੀ ਵਾਪਸੀ ਦਾ ਰਾਹ ਖੁੱਲ੍ਹਾ ਰੱਖਿਆ ਗਿਆ ਹੈ।