- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਸਟ੍ਰੇਲੀਆਈ ਆਲਰਾਊਂਡਰ ਗਲੇਨ ਮੈਕਸਵੈੱਲ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। 38 ਸਾਲਾ ਖਿਡਾਰੀ ਨੇ ਮੰਗਲਵਾਰ ਨੂੰ ਜਾਰੀ ‘ਦ ਫਾਈਨਲ ਵਰਡ’ ਪੋਡਕਾਸਟ ’ਚ ਖੁਲਾਸਾ ਕੀਤਾ ਕਿ ਉਹ ਵਿਕਟੋਰੀਆ ਲਈ ਘਰੇਲੂ ਰੈੱਡ-ਬਾਲ ਕ੍ਰਿਕਟ ਤੋਂ ਵੀ ਸੰਨਿਆਸ ਲੈ ਰਿਹਾ ਹੈ

ਸਿਡਨੀ, ਪੀਟੀਆਈ : ਆਸਟ੍ਰੇਲੀਆਈ ਆਲਰਾਊਂਡਰ ਗਲੇਨ ਮੈਕਸਵੈੱਲ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। 38 ਸਾਲਾ ਖਿਡਾਰੀ ਨੇ ਮੰਗਲਵਾਰ ਨੂੰ ਜਾਰੀ ‘ਦ ਫਾਈਨਲ ਵਰਡ’ ਪੋਡਕਾਸਟ ’ਚ ਖੁਲਾਸਾ ਕੀਤਾ ਕਿ ਉਹ ਵਿਕਟੋਰੀਆ ਲਈ ਘਰੇਲੂ ਰੈੱਡ-ਬਾਲ ਕ੍ਰਿਕਟ ਤੋਂ ਵੀ ਸੰਨਿਆਸ ਲੈ ਰਿਹਾ ਹੈ। ਉਸ ਦਾ ਆਖਰੀ ਅੰਤਰਰਾਸ਼ਟਰੀ ਮੈਚ ਇਸ ਸਾਲ ਦੇ ਸ਼ੁਰੂ ’ਚ ਆਈਸੀਸੀ ਟੀ-20 ਵਿਸ਼ਵ ਕੱਪ ’ਚ ਓਮਾਨ ਵਿਰੁੱਧ ਸੀ।
ਮੈਕਸਵੈੱਲ ਨੇ ਕਿਹਾ ਕਿ ਅਗਲੇ 12 ਤੋਂ 24 ਮਹੀਨਿਆਂ ’ਚ ਮਹੱਤਵਪੂਰਨ ਬਦਲਾਅ ਆ ਸਕਦੇ ਹਨ ਖਾਸ ਕਰਕੇ 2028 ਓਲੰਪਿਕ ਨੂੰ ਧਿਆਨ ’ਚ ਰੱਖਦੇ ਹੋਏ। ਨੌਜਵਾਨ ਖਿਡਾਰੀਆਂ ਨੂੰ ਮੌਕੇ ਦੇਣਾ ਅਤੇ ਅੰਤਰਰਾਸ਼ਟਰੀ ਦਬਾਅ ਦਾ ਅਨੁਭਵ ਕਰਨਾ ਮਹੱਤਵਪੂਰਨ ਹੈ। ‘ਬਿਗ ਸ਼ੋਅ’ ਵਜੋਂ ਜਾਣੇ ਜਾਂਦੇ ਮੈਕਸਵੈੱਲ ਨੇ ਕਿਹਾ ਕਿ ਉਹ ਹੁਣ ਆਪਣੇ ਸਰੀਰ ’ਤੇ ਧਿਆਨ ਕੇਂਦਰਿਤ ਕਰਨਾ ਅਤੇ ਆਪਣੇ ਕਰੀਅਰ ਦੇ ਬਾਕੀ ਟੂਰਨਾਮੈਂਟਾਂ ’ਚ ਵਧੀਆ ਖੇਡਣਾ ਚਾਹੁੰਦਾ ਹੈ। ਮੈਕਸਵੈੱਲ ਨੇ ਮੈਲਬੌਰਨ ’ਚ ਐਮਸੀਜੀ ਵਿਖੇ ਆਪਣਾ ਵਿਦਾਇਗੀ ਮੈਚ ਖੇਡਣ ਦੀ ਉਮੀਦ ਕੀਤੀ ਸੀ ਪਰ ਟੀਮ ਪ੍ਰਬੰਧਨ ਦੇ ਫੈਸਲੇ ਨੂੰ ਸਮਝਿਆ। 2023 ਦੇ ਵਨਡੇ ਵਿਸ਼ਵ ਕੱਪ ’ਚ ਅਫਗਾਨਿਸਤਾਨ ਖ਼ਿਲਾਫ਼ ਉਸ ਦਾ ਦੋਹਰਾ ਸੈਂਕੜਾ, ਥਕਾਵਟ ਦੇ ਬਾਵਜੂਦ ਖੇਡਿਆ ਗਿਆ, ਟੂਰਨਾਮੈਂਟ ਦੀ ਸਭ ਤੋਂ ਯਾਦਗਾਰ ਪਾਰੀ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਮੈਕਸਵੈੱਲ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ’ਚ ਸਾਰੇ ਫਾਰਮੈਟਾਂ ਵਿੱਚ 10 ਸੈਂਕੜੇ ਲਗਾਏ ਤੇ 136 ਵਿਕਟਾਂ ਲਈਆਂ, ਆਪਣੇ ਆਪ ਨੂੰ ਆਸਟ੍ਰੇਲੀਆ ਦੇ ਸਭ ਤੋਂ ਵਧੀਆ ਆਲਰਾਊਂਡਰਾਂ ’ਚੋਂ ਇਕ ਵਜੋਂ ਸਥਾਪਿਤ ਕੀਤਾ ਹੈ। ਉਹ 2015 ਤੇ 2023 ’ਚ ਇੱਕ ਰੋਜ਼ਾ ਵਿਸ਼ਵ ਕੱਪ ਅਤੇ 2021 ’ਚ ਟੀ-20 ਵਿਸ਼ਵ ਕੱਪ ਜਿੱਤਣ ਵਾਲੀਆਂ ਟੀਮਾਂ ਦਾ ਹਿੱਸਾ ਸੀ।
ਮੈਕਸਵੈੱਲ ਦਾ ਕਰੀਅਰ
ਟੈਸਟ
ਮੈਚ, ਦੌੜਾਂ, ਔਸਤ, 100, 50, ਵਿਕਟਾਂ
7, 339, 26.07, 1, 0, 8
ਇੱਕ ਰੋਜ਼ਾ ਮੈਚ
ਮੈਚ, ਦੌੜਾਂ, ਔਸਤ, ਸਟ੍ਰਾਈਕ ਰੇਟ, 100, 50, ਵਿਕਟਾਂ
149, 3990, 33.81, 126.70 4, 23, 77
ਟੀ-20
ਮੈਚ, ਦੌੜਾਂ, ਔਸਤ, ਸਟ੍ਰਾਈਕ ਰੇਟ, 100, 50, ਵਿਕਟਾਂ
130, 2897, 28.97, 154.42, 5, 12, 51