- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਪਤਾਨ ਮਿਸ਼ੇਲ ਮਾਰਸ਼ ਤੇ ਉਸਦੇ ਸਾਥੀ ਓਪਨਰ ਟ੍ਰੈਵਿਸ ਹੈੱਡ ਨੂੰ ਇਸ ਮਹੀਨੇ ਦੇ ਅਖੀਰ ’ਚ ਜ਼ਿੰਬਾਬਵੇ ਤੇ ਦੱਖਣੀ ਅਫਰੀਕਾ ਵਿਰੁੱਧ ਹੋਣ ਵਾਲੀ ਵਨਡੇ ਸੀਰੀਜ਼ ਲਈ ਆਸਟ੍ਰੇਲੀਆ ਦੀ 17 ਮੈਂਬਰੀ ਟੀਮ ’ਚ ਸ਼ਾਮਲ ਕੀਤਾ ਗਿਆ ਹੈ, ਜਦਕਿ ਸਿਖਰਲੇ ਕ੍ਰਮ ਦੇ ਬੱਲੇਬਾਜ਼ ਮਾਰਨਸ ਲਾਬੂਸ਼ੇਨ ਨੂੰ ਬਾਹਰ ਕਰ ਦਿੱਤਾ ਗਿਆ ਹੈ

ਸਿਡਨੀ (ਪੀਟੀਆਈ) : ਕਪਤਾਨ ਮਿਸ਼ੇਲ ਮਾਰਸ਼ ਤੇ ਉਸਦੇ ਸਾਥੀ ਓਪਨਰ ਟ੍ਰੈਵਿਸ ਹੈੱਡ ਨੂੰ ਇਸ ਮਹੀਨੇ ਦੇ ਅਖੀਰ ’ਚ ਜ਼ਿੰਬਾਬਵੇ ਤੇ ਦੱਖਣੀ ਅਫਰੀਕਾ ਵਿਰੁੱਧ ਹੋਣ ਵਾਲੀ ਵਨਡੇ ਸੀਰੀਜ਼ ਲਈ ਆਸਟ੍ਰੇਲੀਆ ਦੀ 17 ਮੈਂਬਰੀ ਟੀਮ ’ਚ ਸ਼ਾਮਲ ਕੀਤਾ ਗਿਆ ਹੈ, ਜਦਕਿ ਸਿਖਰਲੇ ਕ੍ਰਮ ਦੇ ਬੱਲੇਬਾਜ਼ ਮਾਰਨਸ ਲਾਬੂਸ਼ੇਨ ਨੂੰ ਬਾਹਰ ਕਰ ਦਿੱਤਾ ਗਿਆ ਹੈ।
ਮਾਰਸ਼ ਤੇ ਹੈੱਡ ਇਸ ਸਾਲ ਦੀ ਸ਼ੁਰੂਆਤ ’ਚ ਪਾਕਿਸਤਾਨ ਤੇ ਬੰਗਲਾਦੇਸ਼ ’ਚ ਵਨਡੇ ਸੀਰੀਜ਼ ’ਚ ਨਹੀਂ ਖੇਡ ਸਕੇ ਸਨ। ਆਸਟ੍ਰੇਲੀਆ ਲਈ 15 ਸਤੰਬਰ ਤੋਂ ਸ਼ੁਰੂ ਹੋਣ ਵਾਲਾ ਇਹ ਦੌਰਾ ਕਾਫੀ ਅਹਿਮ ਹੈ ਕਿਉਂਕਿ ਅਗਲੇ ਸਾਲ ਦੱਖਣੀ ਅਫਰੀਕਾ, ਜ਼ਿੰਬਾਬਵੇ ਤੇ ਨਾਮੀਬੀਆ ’ਚ ਵਨਡੇ ਵਿਸ਼ਵ ਕੱਪ ਖੇਡਿਆ ਜਾਵੇਗਾ। ਤੇਜ਼ ਗੇਂਦਬਾਜ਼ ਪੈਟ ਕਮਿਨਸ ਤੇ ਮਿਸ਼ੇਲ ਸਟਾਰਕ ਦੀ ਜੋੜੀ ਜ਼ਿੰਬਾਬਵੇ ਵਿਰੁੱਧ ਹੋਣ ਵਾਲੀ ਸੀਰੀਜ਼ ’ਚ ਨਹੀਂ ਖੇਡ ਪਾਵੇਗੀ ਤੇ ਉਸ ਤੋਂ ਬਾਅਦ ਦੱਖਣੀ ਅਫਰੀਕਾ ਵਿਰੁੱਧ ਸੀਰੀਜ਼ ਲਈ ਟੀਮ ’ਚ ਸ਼ਾਮਲ ਹੋਵੇਗੀ। ਨੌਜਵਾਨ ਖਿਡਾਰੀ ਜੋਏਲ ਡੈਵਿਸ ਤੇ ਓਲੀ ਪੀਕ ਨੇ ਪਾਕਿਸਤਾਨ ਤੇ ਬੰਗਲਾਦੇਸ਼ ’ਚ ਚੰਗੇ ਪ੍ਰਦਰਸ਼ਨ ਤੋਂ ਬਾਅਦ ਟੀਮ ’ਚ ਆਪਣੀ ਥਾਂ ਬਣਾਈ ਰੱਖੀ ਹੈ। ਜ਼ਿੰਬਾਬਵੇ ਵਿਰੁੱਧ ਤਿੰਨ ਵਨਡੇ ਮੈਚ 15, 18 ਤੇ 20 ਸਤੰਬਰ ਨੂੰ ਹਰਾਰੇ ’ਚ ਖੇਡੇ ਜਾਣਗੇ। ਇਸ ਤੋਂ ਬਾਅਦ ਦੱਖਣੀ ਅਫਰੀਕਾ ਵਿਰੁੱਧ ਤਿੰਨ ਮੈਚਾਂ ਦੀ ਸੀਰੀਜ਼ ਡਰਬਨ (24 ਸਤੰਬਰ), ਜੋਹਾਲਿਸਬਰਗ (27 ਸਤੰਬਰ) ਤੇ ਪੋਟਚੈਫਸਟਰੂਮ (30 ਸਤੰਬਰ) ’ਚ ਖੇਡੀ ਜਾਵੇਗੀ। ਇਸ ਤੋਂ ਬਾਅਦ ਆਸਟ੍ਰੇਲੀਆ ਦੀ ਟੀਮ ਦੱਖਣੀ ਅਫਰੀਕਾ ਵਿਰੁੱਧ ਤਿੰਨ ਟੈਸਟ ਮੈਚ ਖੇਡੇਗੀ।