15 ਸਾਲ ਦੀ ਉਮਰ 'ਚ ਪੂਰਾ ਹੋਇਆ ਵੱਡਾ ਸੁਪਨਾ: ਟੀਮ ਇੰਡੀਆ ਦੀ ਜਰਸੀ ਦੇਖ ਭਾਵੁਕ ਹੋਇਆ ਵੈਭਵ ਸੂਰਿਆਵੰਸ਼ੀ, BCCI ਨੇ ਜਾਰੀ ਕੀਤੀ ਖ਼ਾਸ ਵੀਡੀਓ ਹਰ ਕ੍ਰਿਕਟਰ ਦਾ ਸੁਪਨਾ ਹੁੰਦਾ ਹੈ ਕਿ ਉਹ ਆਪਣੇ ਦੇਸ਼ ਲਈ ਖੇਡੇ। 15 ਸਾਲ ਦੇ ਵੈਭਵ ਸੂਰਿਆਵੰਸ਼ੀ ਦਾ ਵੀ ਇਹੀ ਸੁਪਨਾ ਸੀ, ਜਿਸ ਵੱਲ ਉਨ੍ਹਾਂ ਨੇ ਕਦਮ ਵਧਾ ਦਿੱਤੇ ਹਨ। ਵੈਭਵ ਨੂੰ ਆਇਰਲੈਂਡ-ਇੰਗਲੈਂਡ ਦੌਰੇ ਲਈ ਟੀਮ ਇੰਡੀਆ ਵਿੱਚ ਚੁਣਿਆ ਗਿਆ ਹੈ। ਉਹ ਟੀਮ ਨਾਲ ਜੁੜ ਵੀ ਗਏ ਹਨ। ਪਹਿਲੀ ਵਾਰ ਟੀਮ ਇੰਡੀਆ ਵਿੱਚ ਸ਼ਾਮਲ ਹੋਣ 'ਤੇ ਵੈਭਵ ਭਾਵੁਕ ਹੋ ਗਏ ਅਤੇ ਉਨ੍ਹਾਂ ਨੇ ਇਸ ਨੂੰ ਸ਼ਬਦਾਂ ਵਿੱਚ ਬਿਆਨ ਨਾ ਕੀਤੇ ਜਾਣ ਵਾਲਾ ਪਲ ਦੱਸਿਆ। ਵੈਭਵ ਨੇ ਬਹੁਤ ਹੀ ਛੋਟੀ ਉਮਰ ਵਿੱਚ ਆਪਣੀ ਛਾਪ ਛੱਡੀ ਹੈ। ਉਹ ਅੰਡਰ-19, IPL ਅਤੇ ਇੰਡੀਆ-ਏ ਵੱਲੋਂ ਖੇਡਦੇ ਹੋਏ ਤੂਫ਼ਾਨੀ ਰੰਗ ਦਿਖਾਉਣ ਵਿੱਚ ਕਾਮਯਾਬ ਰਹੇ ਹਨ ਅਤੇ ਇਹੀ ਕਾਰਨ ਹੈ ਕਿ ਉਨ੍ਹਾਂ
Publish Date: Tue, 23 Jun 2026 10:52 AM (IST)
Updated Date: Tue, 23 Jun 2026 10:54 AM (IST)
ਸਪੋਰਟਸ ਡੈਸਕ, ਨਵੀਂ ਦਿੱਲੀ: ਹਰ ਕ੍ਰਿਕਟਰ ਦਾ ਸੁਪਨਾ ਹੁੰਦਾ ਹੈ ਕਿ ਉਹ ਆਪਣੇ ਦੇਸ਼ ਲਈ ਖੇਡੇ। 15 ਸਾਲ ਦੇ ਵੈਭਵ ਸੂਰਿਆਵੰਸ਼ੀ ਦਾ ਵੀ ਇਹੀ ਸੁਪਨਾ ਸੀ, ਜਿਸ ਵੱਲ ਉਨ੍ਹਾਂ ਨੇ ਕਦਮ ਵਧਾ ਦਿੱਤੇ ਹਨ। ਵੈਭਵ ਨੂੰ ਆਇਰਲੈਂਡ-ਇੰਗਲੈਂਡ ਦੌਰੇ ਲਈ ਟੀਮ ਇੰਡੀਆ ਵਿੱਚ ਚੁਣਿਆ ਗਿਆ ਹੈ। ਉਹ ਟੀਮ ਨਾਲ ਜੁੜ ਵੀ ਗਏ ਹਨ। ਪਹਿਲੀ ਵਾਰ ਟੀਮ ਇੰਡੀਆ ਵਿੱਚ ਸ਼ਾਮਲ ਹੋਣ 'ਤੇ ਵੈਭਵ ਭਾਵੁਕ ਹੋ ਗਏ ਅਤੇ ਉਨ੍ਹਾਂ ਨੇ ਇਸ ਨੂੰ ਸ਼ਬਦਾਂ ਵਿੱਚ ਬਿਆਨ ਨਾ ਕੀਤੇ ਜਾਣ ਵਾਲਾ ਪਲ ਦੱਸਿਆ। ਵੈਭਵ ਨੇ ਬਹੁਤ ਹੀ ਛੋਟੀ ਉਮਰ ਵਿੱਚ ਆਪਣੀ ਛਾਪ ਛੱਡੀ ਹੈ। ਉਹ ਅੰਡਰ-19, IPL ਅਤੇ ਇੰਡੀਆ-ਏ ਵੱਲੋਂ ਖੇਡਦੇ ਹੋਏ ਤੂਫ਼ਾਨੀ ਰੰਗ ਦਿਖਾਉਣ ਵਿੱਚ ਕਾਮਯਾਬ ਰਹੇ ਹਨ ਅਤੇ ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਟੀਮ ਇੰਡੀਆ ਵਿੱਚ ਜਗ੍ਹਾ ਮਿਲੀ ਹੈ।
ਵੈਭਵ ਦਾ ਜਰਸੀ ਨੰਬਰ ਵੈਭਵ ਪਹਿਲੀ ਵਾਰ ਟੀਮ ਇੰਡੀਆ ਨਾਲ ਜੁੜੇ ਹਨ। ਅਜਿਹੇ 'ਚ ਜਦੋਂ ਉਨ੍ਹਾਂ ਕੋਲ ਉਨ੍ਹਾਂ ਦੀ ਜਰਸੀ ਪਹੁੰਚੀ ਤਾਂ ਉਹ ਉਸ ਨੂੰ ਦੇਖ ਕੇ ਭਾਵੁਕ ਹੋ ਗਏ। ਬੀਸੀਸੀਆਈ ਨੇ ਇੱਕ ਵੀਡੀਓ ਪੋਸਟ ਕੀਤੀ ਹੈ ਜਿਸ ਵਿੱਚ ਇੱਕ ਹੋਟਲ ਕਰਮਚਾਰੀ ਅਤੇ ਟੀਮ ਇੰਡੀਆ ਦਾ ਸਟਾਫ਼ ਵੈਭਵ ਦੇ ਕਮਰੇ ਵੱਲ ਜਾਂਦੇ ਹਨ। ਵੈਭਵ ਕਮਰੇ ਵਿੱਚੋਂ ਬਾਹਰ ਆਉਂਦੇ ਹਨ ਅਤੇ ਪਹਿਲਾਂ ਟੀਮ ਇੰਡੀਆ ਦੇ ਸਟਾਫ਼ ਦੇ ਪੈਰੀਂ ਹੱਥ ਲਾਉਂਦੇ ਹਨ। ਫਿਰ ਉਨ੍ਹਾਂ ਨੂੰ ਉਹ ਬਾਕਸ ਦਿੱਤਾ ਜਾਂਦਾ ਹੈ ਜਿਸ ਵਿੱਚ ਉਨ੍ਹਾਂ ਦੀ ਜਰਸੀ ਹੁੰਦੀ ਹੈ।
ਵੈਭਵ ਜਰਸੀ ਵੱਲ ਦੇਖਦੇ ਹਨ ਅਤੇ ਉਸ ਨੂੰ ਨਿਹਾਰਦੇ ਰਹਿੰਦੇ ਹਨ। ਉਨ੍ਹਾਂ ਦੀ ਜਰਸੀ ਦਾ ਨੰਬਰ 03 (ਤਿੰਨ) ਹੈ। ਉਹ ਇਸ ਜਰਸੀ ਨੂੰ ਦੇਖ ਕੇ ਕਾਫੀ ਖੁਸ਼ ਅਤੇ ਭਾਵੁਕ ਨਜ਼ਰ ਆ ਰਹੇ ਹਨ।
The moment the nation has been waiting for has arrived!
'ਮੇਰੇ ਕੋਲ ਸ਼ਬਦ ਨਹੀਂ' ਇਸ ਵੀਡੀਓ ਵਿੱਚ ਵੈਭਵ ਕਹਿੰਦੇ ਹਨ ਕਿ ਟੀਮ ਇੰਡੀਆ ਦੀ ਜਰਸੀ ਦੇਖਣ ਤੋਂ ਬਾਅਡ ਉਹ ਆਪਣੀਆਂ ਭਾਵਨਾਵਾਂ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ। ਉਨ੍ਹਾਂ ਕਿਹਾ, "ਮਤਲਬ, ਸ਼ਬਦ ਨਹੀਂ ਹਨ ਬਿਆਨ ਕਰਨ ਲਈ। ਜਿਸ ਚੀਜ਼ ਲਈ ਮੈਂ ਪਹਿਲੇ ਦਿਨ ਤੋਂ ਕ੍ਰਿਕਟ ਬੈਟ ਫੜਿਆ ਸੀ, ਗਰਾਊਂਡ ਵਿੱਚ ਪ੍ਰੈਕਟਿਸ ਕਰਨ ਗਿਆ ਸੀ, ਉਹ ਸੁਪਨਾ ਅੱਜ ਮੇਰਾ ਪੂਰਾ ਹੋ ਗਿਆ। ਜੋ ਮੁੱਖ ਪੜਾਅ ਹੁੰਦਾ ਹੈ, ਉਹ ਅੱਜ ਪੂਰਾ ਹੋਇਆ। ਮੈਂ ਇਸ ਚੀਜ਼ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ। ਇਹ ਇੱਕ ਸੁਪਨੇ ਵਾਂਗ ਹੀ ਲੱਗ ਰਿਹਾ ਸੀ, ਉਹ ਟੀ-ਸ਼ਰਟ ਦੇਖਦੇ ਹੀ। ਮੈਂ ਇੰਨਾ ਖੁਸ਼ ਹੋ ਗਿਆ ਕਿ ਬੱਸ ਮੁਸਕਰਾ ਰਿਹਾ ਸੀ।" ਉਨ੍ਹਾਂ ਅੱਗੇ ਕਿਹਾ, "ਕਦੇ-ਕਦੇ ਅਜਿਹਾ ਹੁੰਦਾ ਹੈ ਨਾ ਕਿ ਜੋ ਚੀਜ਼ ਤੁਸੀਂ ਸੋਚੀ ਨਹੀਂ ਹੁੰਦੀ, ਉਹ ਤੁਹਾਡੇ ਨਾਲ ਵਾਪਰ ਜਾਂਦੀ ਹੈ ਅਤੇ ਫਿਰ ਤੁਸੀਂ ਰਿਐਕਟ ਨਹੀਂ ਕਰ ਪਾਉਂਦੇ। ਉਹੀ ਹਾਲ ਮੇਰਾ ਸੀ।"