'RO-KO' ਦੇ 2027 ਵਨਡੇ ਵਰਲਡ ਕੱਪ ਖੇਡਣ 'ਤੇ ਬੀਸੀਸੀਆਈ ਪ੍ਰਧਾਨ ਨੇ ਤੋੜੀ ਚੁੱਪੀ, ਕਿਹਾ-'ਉਮਰ ਨਹੀਂ, ਸਿਰਫ਼ ਪ੍ਰਦਰਸ਼ਨ ਤੇ ਫਿਟਨੈਸ ਹੋਣਾ ਚਾਹੀਦਾ ਹੈ ਪੈਮਾਨਾ'
"ਜਿੱਥੋਂ ਤੱਕ BCCI ਦਾ ਸਵਾਲ ਹੈ, ਅਸੀਂ ਇਸ ਮਾਮਲੇ 'ਤੇ ਕੋਈ ਟਿੱਪਣੀ ਕਰਨ ਦੀ ਸਥਿਤੀ ਵਿੱਚ ਨਹੀਂ ਹਾਂ। ਫੈਸਲਾ ਚੋਣਕਾਰਾਂ ਅਤੇ ਕੋਚ 'ਤੇ ਨਿਰਭਰ ਕਰਦਾ ਹੈ ਪਰ ਜੇ ਮੈਂ ਆਪਣੀ ਰਾਏ ਦਿਆਂ ਤਾਂ ਚੋਣ ਲਈ ਪ੍ਰਦਰਸ਼ਨ ਹੀ ਮੁੱਖ ਆਧਾਰ ਹੋਣਾ ਚਾਹੀਦਾ ਹੈ।"
Publish Date: Tue, 13 Oct 2026 02:28 PM (IST)
Updated Date: Tue, 13 Oct 2026 02:38 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਟੀਮ ਇੰਡੀਆ ਦੇ ਦਿੱਗਜ ਖਿਡਾਰੀਆਂ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦੇ 2027 ਵਨਡੇ ਵਿਸ਼ਵ ਕੱਪ ਵਿੱਚ ਖੇਡਣ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਹੈ। ਇਸ ਦੌਰਾਨ ਦੋਵਾਂ ਖਿਡਾਰੀਆਂ ਨੂੰ BCCI ਅਧਿਕਾਰੀ ਮਿਥੁਨ ਮਨਹਾਸ ਦਾ ਸਮਰਥਨ ਮਿਲਿਆ ਹੈ।
ਮਨਹਾਸ ਦਾ ਮੰਨਣਾ ਹੈ ਕਿ ਟੀਮ ਵਿੱਚ ਕਿਸੇ ਖਿਡਾਰੀ ਦੀ ਜਗ੍ਹਾ ਉਸਦੀ ਉਮਰ 'ਤੇ ਨਹੀਂ, ਸਗੋਂ ਪ੍ਰਦਰਸ਼ਨ ਅਤੇ ਫਿਟਨੈਸ 'ਤੇ ਨਿਰਭਰ ਹੋਣੀ ਚਾਹੀਦੀ ਹੈ। ਉਨ੍ਹਾਂ ਅਨੁਸਾਰ, ਖਿਡਾਰੀਆਂ ਨੂੰ ਸਿਰਫ਼ ਉਨ੍ਹਾਂ ਦੀ ਉਮਰ ਦੇ ਆਧਾਰ 'ਤੇ ਨਹੀਂ ਪਰਖਿਆ ਜਾਣਾ ਚਾਹੀਦਾ; ਜੇਕਰ ਕੋਈ ਖਿਡਾਰੀ ਫਿੱਟ ਹੈ ਅਤੇ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ ਤਾਂ ਉਸਨੂੰ ਟੀਮ ਵਿੱਚ ਬਣੇ ਰਹਿਣਾ ਚਾਹੀਦਾ ਹੈ।
ਫੈਸਲਾ ਚੋਣਕਾਰਾਂ ਤੇ ਕੋਚ 'ਤੇ ਨਿਰਭਰ 'ਸਪੋਰਟਸਟਾਰ' ਨਾਲ ਗੱਲਬਾਤ ਕਰਦਿਆਂ ਮਨਹਾਸ ਨੇ ਕਿਹਾ ਕਿ ਟੀਮ ਵਿੱਚ ਦੋਵਾਂ ਖਿਡਾਰੀਆਂ ਦੀ ਜਗ੍ਹਾ ਬਾਰੇ ਫੈਸਲਾ ਚੋਣਕਾਰਾਂ ਅਤੇ ਕੋਚ ਨੇ ਲੈਣਾ ਹੈ। ਹਾਲਾਂਕਿ, ਉਨ੍ਹਾਂ ਨੇ ਆਪਣੀ ਰਾਏ ਦਿੱਤੀ ਕਿ ਖਿਡਾਰੀਆਂ ਦੀ ਚੋਣ ਪ੍ਰਦਰਸ਼ਨ ਅਤੇ ਫਿਟਨੈਸ ਦੇ ਆਧਾਰ 'ਤੇ ਹੋਣੀ ਚਾਹੀਦੀ ਹੈ।
ਮਨਹਾਸ ਨੇ ਕਿਹਾ, "ਜਿੱਥੋਂ ਤੱਕ BCCI ਦਾ ਸਵਾਲ ਹੈ, ਅਸੀਂ ਇਸ ਮਾਮਲੇ 'ਤੇ ਕੋਈ ਟਿੱਪਣੀ ਕਰਨ ਦੀ ਸਥਿਤੀ ਵਿੱਚ ਨਹੀਂ ਹਾਂ। ਫੈਸਲਾ ਚੋਣਕਾਰਾਂ ਅਤੇ ਕੋਚ 'ਤੇ ਨਿਰਭਰ ਕਰਦਾ ਹੈ ਪਰ ਜੇ ਮੈਂ ਆਪਣੀ ਰਾਏ ਦਿਆਂ ਤਾਂ ਚੋਣ ਲਈ ਪ੍ਰਦਰਸ਼ਨ ਹੀ ਮੁੱਖ ਆਧਾਰ ਹੋਣਾ ਚਾਹੀਦਾ ਹੈ।"
ਮਨਹਾਸ ਨੇ ਅੱਗੇ ਕਿਹਾ, "ਜੇਕਰ ਕੋਈ ਖਿਡਾਰੀ ਫਿੱਟ ਹੈ ਅਤੇ ਦੇਸ਼ ਲਈ ਲਗਾਤਾਰ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਮੈਚ ਜਿੱਤ ਰਿਹਾ ਹੈ ਤਾਂ ਸਾਨੂੰ ਸਿਰਫ਼ ਉਸ 'ਤੇ ਹੀ ਧਿਆਨ ਦੇਣਾ ਚਾਹੀਦਾ ਹੈ।"
ਕੋਹਲੀ ਤੇ ਰੋਹਿਤ ਦੀ ਮੌਜੂਦਗੀ ਨਾਲ ਗਿੱਲ ਨੂੰ ਹੋਵੇਗਾ ਫਾਇਦਾ ਮਨਹਾਸ ਦਾ ਮੰਨਣਾ ਹੈ ਕਿ ਟੀਮ ਵਿੱਚ ਰੋਹਿਤ ਅਤੇ ਕੋਹਲੀ ਦੀ ਮੌਜੂਦਗੀ ਨਾਲ ਕਪਤਾਨ ਸ਼ੁਭਮਨ ਗਿੱਲ ਨੂੰ ਬਹੁਤ ਫਾਇਦਾ ਹੋਵੇਗਾ। ਉਨ੍ਹਾਂ ਦਾ ਸੁਝਾਅ ਹੈ ਕਿ ਰੋਹਿਤ, ਕੋਹਲੀ, ਹਾਰਦਿਕ ਪੰਡਯਾ ਅਤੇ ਜਸਪ੍ਰੀਤ ਬੁਮਰਾਹ ਦੀ ਮੌਜੂਦਗੀ ਨਾਲ ਗਿੱਲ 'ਤੇ ਕਪਤਾਨੀ ਦਾ ਦਬਾਅ ਕਾਫ਼ੀ ਘੱਟ ਜਾਵੇਗਾ।
ਮਨਹਾਸ ਨੇ ਕਿਹਾ, "ਟੀਮ ਵਿੱਚ ਵਿਰਾਟ, ਹਾਰਦਿਕ ਅਤੇ ਰੋਹਿਤ ਦੀ ਮੌਜੂਦਗੀ ਗਿੱਲ ਲਈ ਬਹੁਤ ਮਦਦਗਾਰ ਸਾਬਤ ਹੋਵੇਗੀ। ਬੁਮਰਾਹ ਵਰਗੇ ਖਿਡਾਰੀ - ਜੋ ਗੇਂਦਬਾਜ਼ੀ ਕਪਤਾਨ ਦੀ ਭੂਮਿਕਾ ਨਿਭਾ ਸਕਦੇ ਹਨ ਜਾਂ ਹੋਰ ਖਿਡਾਰੀ ਜੋ ਫੀਲਡ ਪਲੇਸਮੈਂਟ ਦੀ ਜ਼ਿੰਮੇਵਾਰੀ ਸੰਭਾਲ ਸਕਦੇ ਹਨ, ਖਿਡਾਰੀਆਂ ਵਿਚਕਾਰ ਕੰਮ ਦੇ ਬੋਝ ਨੂੰ ਵੰਡਣ ਵਿੱਚ ਮਦਦ ਕਰਨਗੇ।"
ਰੋਹਿਤ ਅਤੇ ਵਿਰਾਟ ਇਸ ਤਾਰੀਖ ਨੂੰ ਮੈਦਾਨ 'ਚ ਉਤਰਨਗੇ ਰੋਹਿਤ ਅਤੇ ਕੋਹਲੀ ਨੇ ਆਖਰੀ ਵਾਰ ਵੈਸਟਇੰਡੀਜ਼ ਖਿਲਾਫ ਵਨਡੇ ਸੀਰੀ ਹੁਣ ਇਹ ਦੋਵੇਂ ਦਿੱਗਜ ਖਿਡਾਰੀ ਨਿਊਜ਼ੀਲੈਂਡ ਵਿਰੁੱਧ ਪੰਜ ਮੈਚਾਂ ਦੀ ਵਨ-ਡੇ ਸੀਰੀਜ਼ ਦੌਰਾਨ ਖੇਡਦੇ ਹੋਏ ਨਜ਼ਰ ਆਉਣਗੇ, ਜਿਸ ਦੀ ਸ਼ੁਰੂਆਤ 4 ਨਵੰਬਰ ਨੂੰ ਹੋਵੇਗੀ। ਇਸ ਸੀਰੀਜ਼ ਦਾ ਆਖਰੀ ਮੈਚ 15 ਨਵੰਬਰ ਨੂੰ ਖੇਡਿਆ ਜਾਵੇਗਾ।
ਜ਼ਿਕਰਯੋਗ ਹੈ ਕਿ 2027 ਦਾ ਵਨ-ਡੇ ਵਿਸ਼ਵ ਕੱਪ 2 ਅਕਤੂਬਰ ਨੂੰ ਸ਼ੁਰੂ ਹੋਵੇਗਾ। ਇਸ ਟੂਰਨਾਮੈਂਟ ਦੀ ਸਾਂਝੀ ਮੇਜ਼ਬਾਨੀ ਦੱਖਣੀ ਅਫਰੀਕਾ, ਨਾਮੀਬੀਆ ਅਤੇ ਜ਼ਿੰਬਾਬਵੇ ਵੱਲੋਂ ਕੀਤੀ ਜਾਵੇਗੀ। ਭਾਰਤੀ ਟੀਮ ਆਪਣੇ ਮੁਹਿੰਮ ਦੀ ਸ਼ੁਰੂਆਤ 7 ਅਕਤੂਬਰ ਨੂੰ ਆਸਟ੍ਰੇਲੀਆ ਵਿਰੁੱਧ ਮੈਚ ਨਾਲ ਕਰੇਗੀ।