
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬੰਗਲਾਦੇਸ਼ ਕ੍ਰਿਕਟ ਬੋਰਡ (BCB) ਦੇ ਪ੍ਰਧਾਨ ਤਮੀਮ ਇਕਬਾਲ ਨੇ ਕਿਹਾ ਹੈ ਕਿ ਭਾਰਤ ਨਾਲ ਹੋਣ ਵਾਲੀ ਬਹੁ-ਉਡੀਕੀ ਘਰੇਲੂ ਸੀਰੀਜ਼ ਦੀਆਂ ਤਰੀਕਾਂ ਬਦਲ ਸਕਦੀਆਂ ਹਨ, ਕਿਉਂਕਿ BCB ਆਪਣੇ ਕ੍ਰਿਕਟ ਕੈਲੰਡਰ ’ਤੇ ਮੁੜ ਕੰਮ ਕਰ ਰਿਹਾ ਹੈ। ਭਾਰੀ ਵਿੱਤੀ ਨੁਕਸਾਨ ਕਾਰਨ ਇਸ ਸਾਲ ਉਸ ਦੇ ਪ੍ਰਮੁੱਖ T20 ਟੂਰਨਾਮੈਂਟ ਬੰਗਲਾਦੇਸ਼ ਪ੍ਰੀਮੀਅਰ ਲੀਗ (BPL) ਦੇ ਕਰਵਾਏ ਜਾਣ ਦੀ ਸੰਭਾਵਨਾ ਵੀ ਘੱਟ ਦੱਸੀ ਜਾ ਰਹੀ ਹੈ।

ਪੀਟੀਆਈ, ਢਾਕਾ : ਬੰਗਲਾਦੇਸ਼ ਕ੍ਰਿਕਟ ਬੋਰਡ (BCB) ਦੇ ਪ੍ਰਧਾਨ ਤਮੀਮ ਇਕਬਾਲ ਨੇ ਕਿਹਾ ਹੈ ਕਿ ਭਾਰਤ ਨਾਲ ਹੋਣ ਵਾਲੀ ਬਹੁ-ਉਡੀਕੀ ਘਰੇਲੂ ਸੀਰੀਜ਼ ਦੀਆਂ ਤਰੀਕਾਂ ਬਦਲ ਸਕਦੀਆਂ ਹਨ, ਕਿਉਂਕਿ BCB ਆਪਣੇ ਕ੍ਰਿਕਟ ਕੈਲੰਡਰ ’ਤੇ ਮੁੜ ਕੰਮ ਕਰ ਰਿਹਾ ਹੈ। ਭਾਰੀ ਵਿੱਤੀ ਨੁਕਸਾਨ ਕਾਰਨ ਇਸ ਸਾਲ ਉਸ ਦੇ ਪ੍ਰਮੁੱਖ T20 ਟੂਰਨਾਮੈਂਟ ਬੰਗਲਾਦੇਸ਼ ਪ੍ਰੀਮੀਅਰ ਲੀਗ (BPL) ਦੇ ਕਰਵਾਏ ਜਾਣ ਦੀ ਸੰਭਾਵਨਾ ਵੀ ਘੱਟ ਦੱਸੀ ਜਾ ਰਹੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਤਮੀਮ ਨੇ ਦੱਸਿਆ ਕਿ BCB 28 ਅਗਸਤ ਤੋਂ 9 ਸਤੰਬਰ ਤੱਕ ਸ਼ੇਰ-ਏ-ਬੰਗਲਾ ਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਇੱਕ ਗੇਮ ਡਿਵੈਲਪਮੈਂਟ ਟੂਰਨਾਮੈਂਟ ਕਰਵਾਏਗਾ। ਇਸ ਵਿੱਚ ਅੰਡਰ-17, ਅੰਡਰ-19 ਅਤੇ ਅੰਡਰ-23 ਉਮਰ ਵਰਗ ਦੇ ਖਿਡਾਰੀ ਹਿੱਸਾ ਲੈਣਗੇ।
ਭਾਰਤ ਖ਼ਿਲਾਫ਼ ਸੀਰੀਜ਼ ਦੀਆਂ ਤਰੀਕਾਂ ਬਦਲ ਸਕਦੀਆਂ
ਤਮੀਮ ਨੇ ਕਿਹਾ ਕਿ ਭਾਰਤ ਨਾਲ ਸੀਰੀਜ਼ ਨੂੰ ਲੈ ਕੇ ਗੱਲਬਾਤ ਜਾਰੀ ਹੈ ਅਤੇ ਤਰੀਕਾਂ ਵਿੱਚ ਬਦਲਾਅ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਮੀਰਪੁਰ ਵਿੱਚ ਹੋ ਰਿਹਾ ਹੈ, ਪਰ ਲੋੜ ਪੈਣ ’ਤੇ ਇਸ ਨੂੰ ਢਾਕਾ ਦੇ ਬਸ਼ੁੰਧਰਾ ਗਰਾਊਂਡ ਵਿੱਚ ਵੀ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇੱਕ ਵਾਰ ਭਾਰਤ ਨਾਲ ਸੀਰੀਜ਼ ਦੀਆਂ ਤਰੀਕਾਂ ਤੈਅ ਹੋ ਜਾਣ ਤੋਂ ਬਾਅਦ ਉਸੇ ਮੁਤਾਬਕ ਕੈਲੰਡਰ ਤਿਆਰ ਕੀਤਾ ਜਾਵੇਗਾ। ਹਾਲਾਂਕਿ ਭਾਰਤ ਨੇ ਪਹਿਲਾਂ ਹੀ 13 ਤੋਂ 17 ਸਤੰਬਰ ਤੱਕ ਨਵੀਂ ਦਿੱਲੀ ਵਿੱਚ ਅਫਗਾਨਿਸਤਾਨ ਖ਼ਿਲਾਫ਼ ਤਿੰਨ ਮੈਚਾਂ ਦੀ T20 ਅੰਤਰਰਾਸ਼ਟਰੀ ਸੀਰੀਜ਼ ਦਾ ਸ਼ਡਿਊਲ ਤੈਅ ਕੀਤਾ ਹੋਇਆ ਹੈ। ਇਸ ਕਾਰਨ ਸਤੰਬਰ ਵਿੱਚ ਭਾਰਤ-ਬੰਗਲਾਦੇਸ਼ ਸੀਰੀਜ਼ ਹੋਣ ਦੀ ਸੰਭਾਵਨਾ ਲਗਭਗ ਖ਼ਤਮ ਹੁੰਦੀ ਨਜ਼ਰ ਆ ਰਹੀ ਹੈ।
ਇਹ ਸੀਰੀਜ਼ ਪਿਛਲੇ ਸਾਲ ਬੰਗਲਾਦੇਸ਼ ਵਿੱਚ ਪੈਦਾ ਹੋਈ ਅਸ਼ਾਂਤੀ ਕਾਰਨ ਮੁਲਤਵੀ ਕਰ ਦਿੱਤੀ ਗਈ ਸੀ।
BPL ਨੂੰ ਪਿਛਲੇ ਦੋ ਸੀਜ਼ਨਾਂ ਵਿੱਚ 40 ਕਰੋੜ ਟਕਾ ਦਾ ਨੁਕਸਾਨ
BPL ਬਾਰੇ ਗੱਲ ਕਰਦਿਆਂ ਤਮੀਮ ਨੇ ਕਿਹਾ ਕਿ ਖਿਡਾਰੀਆਂ ਅਤੇ ਫ੍ਰੈਂਚਾਈਜ਼ੀਆਂ ਨਾਲ ਜੁੜੇ ਭ੍ਰਿਸ਼ਟਾਚਾਰ ਸਮੇਤ ਕਈ ਵਿਵਾਦਾਂ ਕਾਰਨ ਬੋਰਡ ਨੂੰ ਆਪਣੀ ਵਿੱਤੀ ਸਥਿਤੀ ਸੁਧਾਰਨ ਦੀ ਲੋੜ ਹੈ।
ਉਨ੍ਹਾਂ ਮੁਤਾਬਕ ਪਿਛਲੇ ਦੋ ਸੀਜ਼ਨਾਂ ਵਿੱਚ BPL ਤੋਂ ਕੁੱਲ 40 ਕਰੋੜ ਬੰਗਲਾਦੇਸ਼ੀ ਟਕਾ, ਯਾਨੀ ਲਗਭਗ 31 ਕਰੋੜ ਭਾਰਤੀ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਵਿੱਤੀ ਨੁਕਸਾਨ ਦੇ ਚਲਦਿਆਂ ਇਸ ਸਾਲ BPL ਕਰਵਾਉਣ ’ਤੇ ਵੀ ਸੰਕਟ ਦੇ ਬੱਦਲ ਛਾਏ ਹੋਏ ਹਨ।