ਬੰਗਲਾਦੇਸ਼ ਨੇ ਆਸਟ੍ਰੇਲੀਆ ਨੂੰ ਉਸੇ ਦੀ ਧਰਤੀ 'ਤੇ ਟੈਸਟ ਮੈਚ 'ਚ ਹਰਾ ਕੇ ਰਚਿਆ ਇਤਿਹਾਸ ਫਿਲਮਾਂ ਦੀ ਦੁਨੀਆ ਵਿਚ ਸਭ ਤੋਂ ਖੂਬਸੂਰਤ ਕਹਾਣੀ ਉਹ ਹੁੰਦੀ ਹੈ ਜਿਸਦਾ ਨਾਇਕ ਬਹੁਤ ਹੀ ਵੱਡੀ ਨਾਕਾਮੀ ਦੇ ਬਾਅਦ ਮੁੜ ਖੜ੍ਹਾ ਹੁੰਦਾ ਹੈ ਤੇ ਅੰਤ ’ਚ ਜਿੱਤ ਜਾਂਦਾ ਹੈ। ਹਿੰਦੀ ਫਿਲਮਾਂ ਵਿਚ ਇਸ ਨੂੰ ਚੰਗਾ ਅੰਤ ਕਿਹਾ ਜਾਂਦਾ ਹੈ ਪਰ ਦੁਨੀਆ ਬੰਗਲਾਦੇਸ਼ ਦੇ ਸਬੰਧ ’ਚ ਵੀ ਇਹੀ ਕਹਾਣੀ ਬਿਆਨ ਕਰ ਸਕਦੀ ਹੈ।
Publish Date: Mon, 17 Aug 2026 11:28 AM (IST)
Updated Date: Mon, 17 Aug 2026 11:32 AM (IST)
ਜੇਐੱਨਐੱਨ, ਨਵੀਂ ਦਿੱਲੀ : ਫਿਲਮਾਂ ਦੀ ਦੁਨੀਆ ਵਿਚ ਸਭ ਤੋਂ ਖੂਬਸੂਰਤ ਕਹਾਣੀ ਉਹ ਹੁੰਦੀ ਹੈ ਜਿਸਦਾ ਨਾਇਕ ਬਹੁਤ ਹੀ ਵੱਡੀ ਨਾਕਾਮੀ ਦੇ ਬਾਅਦ ਮੁੜ ਖੜ੍ਹਾ ਹੁੰਦਾ ਹੈ ਤੇ ਅੰਤ ’ਚ ਜਿੱਤ ਜਾਂਦਾ ਹੈ। ਹਿੰਦੀ ਫਿਲਮਾਂ ਵਿਚ ਇਸ ਨੂੰ ਚੰਗਾ ਅੰਤ ਕਿਹਾ ਜਾਂਦਾ ਹੈ ਪਰ ਦੁਨੀਆ ਬੰਗਲਾਦੇਸ਼ ਦੇ ਸਬੰਧ ’ਚ ਵੀ ਇਹੀ ਕਹਾਣੀ ਬਿਆਨ ਕਰ ਸਕਦੀ ਹੈ। ਪ੍ਰੈਕਟਿਸ ਮੈਚ ਵਿਚ ਸਿਰਫ 54 ਦੌੜਾਂ 'ਤੇ ਸਿਮਟਣ ਦੇ ਬਾਅਦ ਸਖਤ ਨਿਖੇਧੀ ਦਾ ਸ਼ਿਕਾਰ ਹੋਏ ਬੰਗਲਾਦੇਸ਼ ਨੇ ਆਸਟ੍ਰੇਲੀਆ ਨੂੰ ਉਸ ਦੀ ਧਰਤੀ 'ਤੇ ਪਹਿਲੇ ਟੈਸਟ ਮੈਚ ਵਿਚ ਹਰਾਉਂਦਿਆਂ ਇਤਿਹਾਸ ਰਚ ਦਿੱਤਾ। ਐਤਵਾਰ ਨੂੰ ਖ਼ਤਮ ਹੋਏ ਡਾਰਵਿਨ ਟੈਸਟ ਵਿਚ ਬੇਊ ਵੈਬਸਟਰ ਵੱਲੋਂ ਸੁੱਟੀ ਗਈ ਛੋਟੀ ਅਤੇ ਆਫ ਸਟੰਪ ਦੇ ਬਾਹਰ ਦੀ ਗੇਂਦ 'ਤੇ ਮੋਮਿਨੁਲ ਨੇ ਕੱਟ ਸ਼ਾਟ ਖੇਡਿਆ ਅਤੇ ਗੇਂਦ ਡੀਪ ਬੈਕਵਰਡ ਪੁਆਇੰਟ ਦੀ ਦਿਸ਼ਾ ਤੋਂ ਹੁੰਦੀ ਹੋਈ ਸੀਮਾਰੇਖਾ ਪਾਰ ਕਰ ਗਈ। ਬੰਗਲਾਦੇਸ਼ ਦੇ ਕੋਚ ਫਿਲ ਸਿਮਨਸ ਨੇ ਉੱਠ ਕੇ ਕਪਤਾਨ ਨਜ਼ਮੁਲ ਹਸਨ ਸ਼ਾਂਤੋ ਨੂੰ ਗਲੇ ਲਗਾਇਆ ਅਤੇ ਇਤਿਹਾਸ ਦੇ ਪੰਨਿਆਂ ਵਿਚ ਦਰਜ ਹੋਈ ਆਸਟ੍ਰੇਲੀਆ ਦੇ ਖ਼ਿਲਾਫ਼ ਆਸਟ੍ਰੇਲੀਆ ਵਿਚ ਬੰਗਲਾਦੇਸ਼ ਦੀ ਪਹਿਲੀ ਟੈਸਟ ਜਿੱਤ। ਬੰਗਲਾਦੇਸ਼ ਨੇ ਨੌਂ ਵਿਕਟਾਂ ਨਾਲ ਪਹਿਲਾ ਟੈਸਟ ਮੈਚ ਜਿੱਤ ਕੇ ਦੋ ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਹਾਸਲ ਕੀਤੀ ਹੈ। ਭਾਰਤ ਨੂੰ ਆਸਟ੍ਰੇਲੀਆ ਵਿਚ ਪਹਿਲੀ ਟੈਸਟ ਜਿੱਤ ਲਈ 12 ਮੈਚਾਂ ਦਾ ਇੰਤਜ਼ਾਰ ਕਰਨਾ ਪਿਆ ਸੀ, ਜਦਕਿ ਪਾਕਿਸਤਾਨ ਨੂੰ ਸੱਤ ਮੈਚਾਂ ਤੋਂ ਬਾਅਦ ਆਸਟ੍ਰੇਲੀਆ ਵਿਚ ਪਹਿਲੀ ਟੈਸਟ ਜਿੱਤ ਮਿਲੀ ਸੀ। ਇਸੇ ਤਰ੍ਹਾਂ, ਸ੍ਰੀਲੰਕਾ ਨੂੰ 15 ਟੈਸਟ ਮੈਚਾਂ ਤੋਂ ਬਾਅਦ ਜਿੱਤ ਮਿਲੀ ਸੀ ਪਰ ਬੰਗਲਾਦੇਸ਼ ਨੇ ਆਪਣੇ ਤੀਜੇ ਹੀ ਮੈਚ ਵਿਚ ਆਸਟ੍ਰੇਲੀਆ ਨੂੰ ਉਸ ਦੀ ਧਰਤੀ 'ਤੇ ਹਰਾਇਆ।
ਸਾਲ 2017 ਵਿਚ ਜਦੋਂ ਬੰਗਲਾਦੇਸ਼ ਨੇ ਸ਼ੇਰ ਏ ਬੰਗਲਾ ਸਟੇਡੀਅਮ ਵਿਚ ਆਸਟ੍ਰੇਲੀਆ ਨੂੰ ਪਹਿਲੀ ਵਾਰ ਟੈਸਟ ਵਿਚ ਹਰਾਇਆ ਸੀ, ਉਦੋਂ ਇਸ ਟੀਮ ਦੀ ਸ਼ਕਲ ਬਿਲਕੁਲ ਵੱਖਰੀ ਸੀ। ਕਪਤਾਨ ਸ਼ਾਕਿਬ ਅਲ ਹਸਨ ਨੇ 10 ਵਿਕਟਾਂ ਲਈਆਂ ਅਤੇ ਇਸ ਟੀਮ ਦੀ ਗੇਂਦਬਾਜ਼ੀ ਉਦੋਂ ਸਪਿਨਰਾਂ ਲਈ ਹੀ ਮਸ਼ਹੂਰ ਸੀ ਪਰ ਲਕਸ਼ਮੀਪੁਰ ਵਿਚ ਜਨਮੇ ਤੇਜ਼ ਗੇਂਦਬਾਜ਼ ਹਸਨ ਮਹਿਮੂਦ ਨੇ ਡਾਰਵਿਨ ਵਿਚ ਇਹ ਤਸਵੀਰ ਬਦਲ ਦਿੱਤੀ। ਮੈਚ ਵਿਚ ਨੌਂ ਵਿਕਟਾਂ ਲੈ ਕੇ ਉਹ ਪਲੇਅਰ ਆਫ ਦਿ ਮੈਚ ਬਣਿਆ ਅਤੇ ਇਸ ਮੈਚ ਵਿਚ ਬੰਗਲਾਦੇਸ਼ੀ ਤੇਜ਼ ਗੇਂਦਬਾਜ਼ਾਂ ਦੇ ਖਾਤੇ ਵਿਚ ਕੁੱਲ 14 ਵਿਕਟਾਂ ਰਹੀਆਂ। ਆਸਟ੍ਰੇਲੀਆ, ਜੋ ਕਿ ਸਰਬੋਤਮ ਖਿਡਾਰੀਆਂ ਨਾਲ ਭਰਪੂਰ ਟੀਮ ਸੀ, ਇਸ ਮੈਚ ਵਿਚ ਸਿਰਫ ਟਾਸ ਜਿੱਤਣ ਵਿਚ ਹੀ ਸਫਲ ਹੋ ਸਕੀ। ਬੱਲੇਬਾਜ਼ ਅਤੇ ਗੇਂਦਬਾਜ਼ ਦੋਹਾਂ ਹੀ ਦੂਜੇ ਦਰਜੇ ਦੇ ਦਿਖਾਈ ਦਿੱਤੇ ਅਤੇ ਸਾਰੇ ਮਿਲ ਕੇ 23 ਸਾਲ ਬਾਅਦ ਆਪਣੀ ਧਰਤੀ 'ਤੇ ਟੈਸਟ ਮੈਚ ਖੇਡਣ ਆਏ ਬੰਗਲਾਦੇਸ਼ ਦੇ ਸਾਹਮਣੇ ਢੇਰੀ ਹੋ ਗਏ।
ਟਾਸ ਹਾਰਨ ਦੇ ਬਾਅਦ ਪਹਿਲਾਂ ਗੇਂਦਬਾਜ਼ੀ ਕਰਨ ਵਾਲੇ ਬੰਗਲਾਦੇਸ਼ ਨੇ ਆਸਟ੍ਰੇਲੀਆ ਦੀ ਪਹਿਲੀ ਪਾਰੀ ਸਿਰਫ 53 ਓਵਰਾਂ ਤੱਕ ਚੱਲਣ ਦਿੱਤੀ। ਸਟੀਵ ਸਮਿਥ ਦੇ 71 ਦੌੜਾਂ ਦੀ ਮਦਦ ਨਾਲ ਕੰਗਾਰੂ ਕਿਸੇ ਤਰ੍ਹਾਂ 198 ਦੌੜਾਂ ਬਣਾ ਸਕੇ। 26 ਸਾਲ ਦੇ ਹਸਨ ਮਹਿਮੂਦ ਨੇ ਛੇ ਅਤੇ ਤਸਕੀਨ ਅਹਿਮਦ ਅਤੇ ਇਬਾਦਤ ਹੁਸੈਨ ਨੇ ਦੋ-ਦੋ ਵਿਕਟਾਂ ਆਪਣੇ ਨਾਮ ਕੀਤੀਆਂ। ਬੰਗਲਾਦੇਸ਼ੀ ਤੇਜ਼ ਗੇਂਦਬਾਜ਼ਾਂ ਨੂੰ ਮਿਲੀ ਸਫਲਤਾ ਕਾਰਨ ਆਸਟ੍ਰੇਲਿਆਈ ਧੜੇ ਵਿਚ ਵਾਪਸੀ ਦਾ ਵਿਸ਼ਵਾਸ ਜਗਿਆ ਪਰ ਤੰਜਿਦ ਹਸਮ ਤਮੀਮ (101 ਦੌੜਾਂ), ਕਪਤਾਨ ਸ਼ਾਂਤੋ (84 ਦੌੜਾਂ), ਮੋਮਿਨੁਲ ਹਕ (49 ਦੌੜਾਂ) ਅਤੇ ਮਹਿਦੀ ਹਸਨ ਮਿਰਾਜ਼ (65 ਦੌੜਾਂ) ਨੇ ਉਨ੍ਹਾਂ ਦੇ ਇਸ ਵਿਸ਼ਵਾਸ ਨੂੰ ਜਲਦੀ ਹੀ ਉਡਾ ਦਿੱਤਾ। ਬੰਗਲਾਦੇਸ਼ ਦੀ ਪਹਿਲੀ ਪਾਰੀ 426 ਦੌੜਾਂ 'ਤੇ ਖਤਮ ਹੋਈ। ਆਸਟ੍ਰੇਲੀਆ ਵੱਲੋਂ ਜੋਸ਼ ਹੇਜ਼ਲਵੁੱਡ ਨੇ ਛੇ ਵਿਕਟਾਂ ਲੈਣ ਵਿਚ ਸਫਲਤਾ ਹਾਸਲ ਕੀਤੀ ਪਰ ਇਨ੍ਹਾਂ ਵਿੱਚੋਂ ਚਾਰ ਹੇਠਲੇ ਕ੍ਰਮ ਦੇ ਬੱਲੇਬਾਜ਼ ਸਨ।
ਆਪਣੀ ਦੂਜੀ ਪਾਰੀ ਵਿਚ ਆਸਟ੍ਰੇਲੀਆ ਨੇ ਥੋੜ੍ਹਾ ਬਿਹਤਰ ਕੀਤਾ ਪਰ ਮਹਿਦੀ ਹਸਨ ਮਿਰਾਜ਼ ਨੇ ਪੰਜ ਵਿਕਟਾਂ ਲੈ ਕੇ ਉਨ੍ਹਾਂ ਨੂੰ ਜਿੱਤ ਦੇ ਨੇੜੇ ਵੀ ਨਹੀਂ ਆਉਣ ਦਿੱਤਾ। ਕੈਮਰਨ ਗ੍ਰੀਨ ਨੇ 104 ਅਤੇ ਸਟੀਵ ਸਮਿਥ ਨੇ 44 ਦੌੜਾਂ ਬਣਾਈਆਂ। ਮਹਿਮੂਦ ਨੇ ਇਸ ਵਾਰ ਤਿੰਨ ਵਿਕਟਾਂ ਆਪਣੇ ਨਾਮ ਕੀਤੀਆਂ ਅਤੇ ਆਸਟ੍ਰੇਲੀਆ 284 ਦੌੜਾਂ 'ਤੇ ਸਿਮਟ ਗਈ। ਬੰਗਲਾਦੇਸ਼ ਨੂੰ ਚੌਥੀ ਪਾਰੀ ਵਿਚ ਜਿੱਤ ਲਈ ਸਿਰਫ 57 ਦੌੜਾਂ ਬਣਾਉਣੀਆਂ ਸਨ ਅਤੇ ਉਨ੍ਹਾਂ ਨੇ ਸਿਰਫ ਇਕ ਵਿਕਟ ਗੁਆ ਕੇ ਇਹ ਟੀਚਾ ਹਾਸਲ ਕਰ ਲਿਆ। ਸੀਰੀਜ਼ ਦਾ ਦੂਜਾ ਟੈਸਟ ਸ਼ਨਿਚਰਵਾਰ 22 ਅਗਸਤ ਤੋਂ ਮੈਕੇ ਵਿਚ ਖੇਡਿਆ ਜਾਵੇਗਾ।
ਸਾਲ 2026 ’ਚ ਆਸਟ੍ਰੇਲੀਆ ਦਾ ਸ਼ਰਮਨਾਕ ਪ੍ਰਦਰਸ਼ਨ - ਟੀ-20 ਵਿਸ਼ਵ ਕੱਪ ’ਚ ਪਹਿਲੇ ਪੜਾਅ ਤੋਂ ਬਾਹਰ
- ਪਾਕਿਸਤਾਨ ਵਿਰੁੱਧ ਟੀ-20 ਤੇ ਵਨਡੇ ਸੀਰੀਜ਼ ਹਾਰੇ
- ਬੰਗਲਾਦੇਸ਼ ਵਿਰੁੱਧ ਵਨਡੇ ਸੀਰੀਜ਼ ’ਚ ਮਿਲੀ ਹਾਰ
- ਬੰਗਲਾਦੇਸ਼ ਤੋਂ ਪਹਿਲੀ ਵਾਰ ਘਰ ’ਚ ਟੈਸਟ ਮੈਚ ਹਾਰੇ
ਵਿਸ਼ਵ ਟੈਸਟ ਚੈਂਪੀਅਨਸ਼ਿਪ ਅੰਕਸੂਚੀ ਟੀਮ, ਮੈਚ, ਜਿੱਤ, ਹਾਰ, ਡਰਾਅ, ਅੰਕ, ਫ਼ੀਸਦ
ਆਸਟ੍ਰੇਲੀਆ 9, 7, 2, 0, 84, 77.78
ਦੱਖਣੀ ਅਫਰੀਕਾ 4, 3, 1, 0, 36, 75.00
ਨਿਊਜ਼ੀਲੈਂਡ, 6, 4, 1, 1, 52, 72.22
ਬੰਗਲਾਦੇਸ਼, 5, 3, 1, 1, 40, 66.67
ਭਾਰਤ, 9, 4, 4, 1, 52, 48.15
ਸ੍ਰੀਲੰਕਾ, 4, 1, 1, 2, 20, 41.67
ਇੰਗਲੈਂਡ, 13, 4, 8, 1, 38, 24.36
ਪਾਕਿਸਤਾਨ, 6, 2, 4, 0, 16, 22.22
ਵੈਸਟਇੰਡੀਜ਼, 12, 2, 8, 2, 30, 20.83
ਮੁਸ਼ਕਲ ਹਾਲਾਤ ’ਚ ਮੋਰਿਨਹੋ ਤੋਂ ਲਈ ਪ੍ਰੇ੍ਰਣਾ : ਕਾਰਲਸਨ
ਖੇਡ ਡਾਇਰੀ ਪੈਰਿਸ (ਪੀਟੀਆਈ) : ਸ਼ਨਿਚਰਵਾਰ ਨੂੰ ਈਡਬਲਯੂਸੀ ਸ਼ਤਰੰਜ ਖ਼ਿਤਾਬ ਜਿੱਤ ਚੁੱਕੇ ਦੁਨੀਆ ਦੇ ਨੰਬਰ ਇਕ ਖਿਡਾਰੀ ਨਾਰਵੇ ਦੇ ਮੈਗਨਸ ਕਾਲਰਸਨ ਨੇ ਕਿਹਾ ਕਿ ਉਸਨੇ ਮੁਕਾਬਲੇ ’ਚ ਮੁਸ਼ਕਲ ਹਾਲਾਤ ਲਈ ਆਪਣੀ ਜਾਣੀ-ਪਛਾਣੀ ਪਸੰਦ ਨੂੰ ਛੱਡ ਕੇ ਇਸ ਖੇਡ ਦੇ ਦਿੱਗਜ ਮੋਰਿਨਹੋ ਤੋਂ ਪ੍ਰੇਰਿਤ ਜ਼ਿਆਦਾ ਪ੍ਰੈਕਟੀਕਲ ਤਰੀਕਾ ਅਪਣਾਇਆ। ਉਸਦੀ ਇਹ ਰਣਨੀਤੀ ਕੰਮ ਆਈ ਤੇ ਉਸਨੇ ਬੈਸਟ ਆਫ ਥ੍ਰੀ ਗਰੈਂਡ ਫਾਈਨਲ ’ਚ ਬੇਲਾਰੂਸ ਦੇ ਗਰੈਂਡਮਾਸਟਰ ਡੈਨਿਸ ਲਾਜਾਵਿਕ ਨੂੰ 2-0 ਨਾਲ ਹਰਾ ਕੇ ਲਗਾਤਾਰ ਦੂਜਾ ਈਡਬਲਯੂਸੀ ਸ਼ਤਰੰਜ ਖ਼ਿਤਾਬ ਜਿੱਤਿਆ। ਇਸ ਨਾਲ ਉਹ ਆਪਣੇ ਖ਼ਿਤਾਬ ਦਾ ਸਫਲਤਾਪੂਰਵਕ ਬਚਾਅ ’ਚ ਕਰਨ ’ਚ ਸਫਲ ਰਿਹਾ। ਮੁਕਾਬਲੇ ’ਚ ਕਾਰਲਸਨ ਨੇ ਦੋਵੇਂ ਸੈੱਟ 3-1 ਨਾਲ ਜਿੱਤੇ ਤੇ ਟੂਰਨਾਮੈਂਟ ’ਚ ਇਕ ਵੀ ਮੈਚ ਹਾਰੇ ਬਿਨਾਂ ਜਿੱਤ ਹਾਸਲ ਕੀਤੀ। 35 ਸਾਲਾ ਕਾਰਲਸਨ ਨੇ ਦੱਸਿਆ ਕਿ ਉਸਦਾ ਇਹ ਸਾਵਧਾਨੀ ਭਰਿਆ ਤਰੀਕਾ ਇਕ ਸੋਚੀ-ਸਮਝੀ ਰਣਨੀਤੀ ਸੀ। ਜਿੱਤ ਤੋਂ ਬਾਅਦ ਉਸਨੇ ਮੀਡੀਆ ਨੂੰ ਦੱਸਿਆ ਕਿ ਉਸਨੇ ਕੁਝ ਦਿਨ ਪਹਿਲਾਂ ਹੀ ਮੋਰਿਨਹੋ ਦੀ ਡਾਕੂਮੈਂਟਰੀ ਦੇਖਣੀ ਸ਼ੁਰੂ ਕੀਤੀ ਸੀ।