- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਨਡੇ ਸੀਰੀਜ਼ ਦੌਰਾਨ ਕੁਮੈਂਟਰੀ ਕਰਦੇ ਸਮੇਂ ਆਕਾਸ਼ ਚੋਪੜਾ ਨੂੰ ਪਾਰਥਿਵ ਨਾਲ ਮੁੱਖ ਚੋਣਕਾਰ ਦੀ ਭੂਮਿਕਾ ਬਾਰੇ ਮਜ਼ਾਕ ਕਰਦੇ ਦੇਖਿਆ ਗਿਆ ਸੀ, ਜਿਸ ਨਾਲ ਇਹ ਅਟਕਲਾਂ ਤੇਜ਼ ਹੋ ਗਈਆਂ ਕਿ ਉਨ੍ਹਾਂ ਦੀ ਨਿਯੁਕਤੀ ਲਗਪਗ ਤੈਅ ਹੈ।

ਸਪੋਰਟਸ ਡੈਸਕ, ਨਵੀਂ ਦਿੱਲੀ : ਭਾਰਤੀ ਕ੍ਰਿਕਟ ਵਿੱਚ ਇੱਕ ਵੱਡਾ ਬਦਲਾਅ ਹੋਣ ਵਾਲਾ ਹੈ। BCCI ਦੀ ਸੀਨੀਅਰ ਚੋਣ ਕਮੇਟੀ ਦੇ ਮੁਖੀ ਅਜੀਤ ਅਗਰਕਰ ਦਾ ਕਾਰਜਕਾਲ 4 ਅਕਤੂਬਰ ਨੂੰ ਖਤਮ ਹੋ ਗਿਆ। ਹੁਣ ਸਵਾਲ ਇਹ ਉੱਠਦਾ ਹੈ ਕਿ ਉਨ੍ਹਾਂ ਦੀ ਥਾਂ ਕੌਣ ਲਵੇਗਾ? ਅੱਜ ਤੋਂ ਟੀਮ ਇੰਡੀਆ ਅਤੇ ਵੈਸਟਇੰਡੀਜ਼ ਵਿਚਕਾਰ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਸ਼ੁਰੂ ਹੋ ਰਹੀ ਹੈ। ਇਸ ਤੋਂ ਬਾਅਦ ਭਾਰਤ ਨੇ ਨਿਊਜ਼ੀਲੈਂਡ ਦਾ ਦੌਰਾ ਕਰਨਾ ਹੈ, ਹਾਲਾਂਕਿ ਉਸ ਦੌਰੇ ਲਈ ਟੀਮ ਦਾ ਐਲਾਨ ਅਜੇ ਨਹੀਂ ਕੀਤਾ ਗਿਆ ਹੈ।
ਅਗਰਕਰ ਦੀ ਗੈਰ-ਮੌਜੂਦਗੀ ਵਿੱਚ ਪ੍ਰਗਿਆਨ ਓਝਾ ਦੀ ਅਗਵਾਈ ਵਾਲੀ ਚੋਣ ਕਮੇਟੀ ਟੀਮ ਦਾ ਐਲਾਨ ਕਰ ਸਕਦੀ ਹੈ ਪਰ ਅਸਲ ਸਵਾਲ ਇਹ ਹੈ ਕਿ ਅਗਰਕਰ ਦੀ ਭੂਮਿਕਾ ਨੂੰ ਪੱਕੇ ਤੌਰ 'ਤੇ ਕੌਣ ਸੰਭਾਲੇਗਾ? ਇੱਥੇ ਕੁਝ ਅਜਿਹੇ ਨਾਂ ਹਨ ਜਿਨ੍ਹਾਂ 'ਤੇ ਮੁੱਖ ਚੋਣਕਾਰ ਦੇ ਪੱਕੇ ਅਹੁਦੇ ਲਈ ਵਿਚਾਰ ਕੀਤਾ ਜਾ ਰਿਹਾ ਹੈ।
ਦੌੜ 'ਚ ਸ਼ਾਮਲ ਨਾਂ
ਪਾਰਥਿਵ ਪਟੇਲ
ਪਾਰਥਿਵ ਪਟੇਲ ਨੂੰ ਇਸ ਦੌੜ ਵਿੱਚ ਸਭ ਤੋਂ ਅੱਗੇ ਮੰਨਿਆ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਅਨੁਸਾਰ, BCCI ਪਾਰਥਿਵ ਨੂੰ ਅਗਲਾ ਮੁੱਖ ਚੋਣਕਾਰ ਨਿਯੁਕਤ ਕਰ ਸਕਦਾ ਹੈ। ਉਨ੍ਹਾਂ ਕੋਲ ਕੋਚਿੰਗ ਦਾ ਤਜਰਬਾ ਵੀ ਹੈ ਅਤੇ ਪ੍ਰਤਿਭਾ ਨੂੰ ਪਛਾਣਨ ਦੀ ਡੂੰਘੀ ਸਮਝ ਵੀ ਹੈ। ਹਾਲ ਹੀ ਵਿੱਚ ਇੱਕ ਵਨਡੇ ਸੀਰੀਜ਼ ਦੌਰਾਨ ਕੁਮੈਂਟਰੀ ਕਰਦੇ ਸਮੇਂ ਆਕਾਸ਼ ਚੋਪੜਾ ਨੂੰ ਪਾਰਥਿਵ ਨਾਲ ਮੁੱਖ ਚੋਣਕਾਰ ਦੀ ਭੂਮਿਕਾ ਬਾਰੇ ਮਜ਼ਾਕ ਕਰਦੇ ਦੇਖਿਆ ਗਿਆ ਸੀ, ਜਿਸ ਨਾਲ ਇਹ ਅਟਕਲਾਂ ਤੇਜ਼ ਹੋ ਗਈਆਂ ਕਿ ਉਨ੍ਹਾਂ ਦੀ ਨਿਯੁਕਤੀ ਲਗਭਗ ਤੈਅ ਹੈ।
ਪ੍ਰਗਿਆਨ ਓਝਾ
ਇਸ ਦੌੜ ਵਿੱਚ ਇੱਕ ਹੋਰ ਨਾਂ ਪ੍ਰਗਿਆਨ ਓਝਾ ਦਾ ਹੈ, ਜੋ ਚੋਣ ਕਮੇਟੀ ਦੇ ਮੌਜੂਦਾ ਮੈਂਬਰ ਹਨ। ਉਹ ਕਮੇਟੀ ਦੀ ਮੌਜੂਦਾ ਸੋਚ ਤੋਂ ਚੰਗੀ ਤਰ੍ਹਾਂ ਜਾਣੂ ਹਨ ਅਤੇ ਇਸ ਦੀ ਪ੍ਰਭਾਵਸ਼ਾਲੀ ਢੰਗ ਨਾਲ ਅਗਵਾਈ ਕਰਨ ਦੇ ਸਮਰੱਥ ਹਨ। ਜੇਕਰ ਪ੍ਰਗਿਆਨ ਮੁੱਖ ਚੋਣਕਾਰ ਬਣਦੇ ਹਨ ਤਾਂ ਵੀ ਕਮੇਟੀ ਵਿੱਚ ਇੱਕ ਵਾਧੂ ਮੈਂਬਰ ਨੂੰ ਸ਼ਾਮਲ ਕਰਨ ਦੀ ਲੋੜ ਪਵੇਗੀ ਕਿਉਂਕਿ ਇਸ ਵਿੱਚ ਪੰਜ ਮੈਂਬਰ ਹੁੰਦੇ ਹਨ ਪਰ ਵਰਤਮਾਨ ਵਿੱਚ ਸਿਰਫ਼ ਚਾਰ ਹੀ ਹਨ।
ਵੀ.ਵੀ.ਐਸ. ਲਕਸ਼ਮਣ
ਇਸ ਦੌੜ ਵਿੱਚ ਤੀਜਾ ਨਾਂ ਵੀ.ਵੀ.ਐਸ. ਲਕਸ਼ਮਣ ਦਾ ਹੈ, ਜੋ ਇਸ ਸਮੇਂ ਬੀ.ਸੀ.ਸੀ.ਆਈ. (BCCI) ਦੇ 'ਸੈਂਟਰ ਆਫ਼ ਐਕਸੀਲੈਂਸ' ਦੇ ਮੁਖੀ ਹਨ। ਇੱਕ ਸਮੇਂ ਉਨ੍ਹਾਂ ਦੇ ਨਾਂ 'ਤੇ ਕਾਫ਼ੀ ਚਰਚਾ ਹੋ ਰਹੀ ਸੀ, ਹਾਲਾਂਕਿ ਬਾਅਦ ਵਿੱਚ ਇਹ ਚਰਚਾ ਮੱਠੀ ਪੈ ਗਈ। ਫਿਰ ਵੀ, ਉਨ੍ਹਾਂ ਨੂੰ ਇਸ ਦੌੜ ਤੋਂ ਬਾਹਰ ਨਹੀਂ ਮੰਨਿਆ ਜਾ ਸਕਦਾ।