- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀਸੀਸੀਆਈ ਨੇ ਉਮਰ ਨੂੰ ਲੈ ਕੇ ਕਥਿਤ ਗ਼ਲਤ ਜਾਣਕਾਰੀ ਦੇਣ ਦੇ ਮਾਮਲੇ ’ਚ ਬੰਗਾਲ ਦੇ ਲੈੱਗ ਸਪਿਨਰ ਰੋਹਿਤ ਯਾਦਵ ’ਤੇ ਦੋ ਸਾਲਾਂ ਦੀ ਪਾਬੰਦੀ ਲਗਾ ਦਿੱਤੀ ਹੈ। ਰੋਹਿਤ ਨੂੰ ਹਾਲ ਹੀ ਵਿਚ ਆਸਟ੍ਰੇਲੀਆ ਵਿਰੁੱਧ ਸੀਰੀਜ਼ ਲਈ ਭਾਰਤ ਦੀ ਅੰਡਰ-19 ਟੀਮ ’ਚ ਚੁਣਿਆ ਗਿਆ ਸੀ

ਕੋਲਕਾਤਾ (ਪੀਟੀਆਈ) : ਬੀਸੀਸੀਆਈ ਨੇ ਉਮਰ ਨੂੰ ਲੈ ਕੇ ਕਥਿਤ ਗ਼ਲਤ ਜਾਣਕਾਰੀ ਦੇਣ ਦੇ ਮਾਮਲੇ ’ਚ ਬੰਗਾਲ ਦੇ ਲੈੱਗ ਸਪਿਨਰ ਰੋਹਿਤ ਯਾਦਵ ’ਤੇ ਦੋ ਸਾਲਾਂ ਦੀ ਪਾਬੰਦੀ ਲਗਾ ਦਿੱਤੀ ਹੈ। ਰੋਹਿਤ ਨੂੰ ਹਾਲ ਹੀ ਵਿਚ ਆਸਟ੍ਰੇਲੀਆ ਵਿਰੁੱਧ ਸੀਰੀਜ਼ ਲਈ ਭਾਰਤ ਦੀ ਅੰਡਰ-19 ਟੀਮ ’ਚ ਚੁਣਿਆ ਗਿਆ ਸੀ। ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਰੋਹਿਤ ਨੇ ਜੁਲਾਈ ’ਚ ਭਾਰਤ ਦੀ ਅੰਡਰ-19 ਟੀਮ ਨਾਲ ਸ੍ਰੀਲੰਕਾ ਦਾ ਦੌਰਾ ਕੀਤਾ ਸੀ। ਸ੍ਰੀਲੰਕਾ ਦੌਰੇ ਦੌਰਾਨ ਦਸਤਾਵੇਜ਼ਾਂ ਦੀ ਜਾਂਚ ’ਚ ਉਸਦੀ ਉਮਰ ਨੂੰ ਲੈ ਕੇ ਕਮੀਆਂ ਨਜ਼ਰ ਆਈਆਂ। ਰੋਹਿਤ ਕੋਲ ਜਨਮ ਦੇ ਤਿੰਨ ਵੱਖ-ਵੱਖ ਸਰਟੀਫਿਕੇਟ ਮਿਲੇ, ਜਿਨ੍ਹਾਂ ’ਚ ਜਨਮ ਸਾਲ 2007, 2009 ਤੇ 2010 ਦਰਜ ਹੈ। ਇਸ ਤੋਂ ਇਲਾਵਾ ਉਸਦੇ ਆਧਾਰ ਕਾਰਡ ’ਚ ਵੀ ਵੱਖ-ਵੱਖ ਜਨਮ ਸਾਲ ਪਾਏ ਗਏ। ਬੰਗਾਲ ਕ੍ਰਿਕਟ ਐਸੋਸੀਏਸ਼ਨ (ਸੀਏਬੀ) ’ਚ ਉਸਦਾ ਜਨਮ ਸਾਲ 2007 ਦਰਜ ਸੀ, ਜਦਕਿ ਆਧਾਰ ਰਿਕਾਰਡ ’ਚ 2017 ਤੇ 2020 ਦੀ ਅਪਡੇਟ ’ਚ 2006 ਤੇ 2021 ’ਚ ਇਸ ਨੂੰ ਬਦਲ ਕੇ 2009 ਕੀਤਾ ਗਿਆ।
ਇਨ੍ਹਾਂ ਬੇਨਿਯਮੀਆਂ ਕਾਰਨ ਉਹ ਉਮਰ ਵਰਗ ਦੀ ਕ੍ਰਿਕਟ ਖੇਡਣ ਲਈ ਅਯੋਗ ਪਾਇਆ ਗਿਆ। ਸੀਏਬੀ ਨੇ ਇਸ ਗੜਬੜੀ ਕਾਰਨ ਪਹਿਲਾਂ ਹੀ ਰੋਹਿਤ ਨੂੰ ਆਪਣੀਆਂ ਜੂਨੀਅਰ ਟੀਮਾਂ ਤੋਂ ਬਾਹਰ ਕਰ ਦਿੱਤਾ ਸੀ ਤੇ ਬਾਅਦ ’ਚ ਬੀਸੀਸੀਆਈ ਨੂੰ ਇਸਦੀ ਜਾਣਕਾਰੀ ਦਿੱਤੀ। ਹੁਣ ਬੋਰਡ ਨੇ ਉਸ ਨੂੰ ਦੋ ਸਾਲਾਂ ਤੱਕ ਘਰੇਲੂ ਕ੍ਰਿਕਟ ਖੇਡਣ ਤੋਂ ਵੀ ਰੋਕ ਦਿੱਤਾ ਹੈ ਤੇ ਸਾਰੀਆਂ ਰਜਿਸਟਰਡ ਕ੍ਰਿਕਟ ਐਸੋਸੀਏਸ਼ਨਾਂ ਨੂੰ ਇਸਦੀ ਸੂਚਨਾ ਦੇ ਦਿੱਤੀ ਹੈ। ਰੋਹਿਤ ਉਨ੍ਹਾਂ 62 ਖਿਡਾਰੀਆਂ ’ਚ ਸ਼ਾਮਲ ਹੈ, ਜਿਨ੍ਹਾਂ ਨੂੰ ਸੀਏਬੀ ਨੇ ਦਸਤਾਵੇਜ਼ਾਂ ਤੇ ਉਮਰ ਸਬੰਧੀ ਬੇਨਿਯਮੀਆਂ ਕਾਰਨ 2026-27 ਤੇ 2027-28 ਸੈਸ਼ਨ ’ਚ ਕਿਸੇ ਵੀ ਟੂਰਨਾਮੈਂਟ ਲਈ ਰਜਿਸਟਰ ਜਾਂ ਟ੍ਰਾਂਸਫਰ ਦੇ ਲਿਹਾਜ਼ ਨਾਲ ਅਯੋਗ ਐਲਾਨਿਆ ਗਿਆ ਹੈ।