
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜਾਪਾਨ ਦੇ ਆਈਚੀ-ਨਾਗੋਯਾ ’ਚ ਹੋਣ ਵਾਲੀਆਂ 20ਵੀਆਂ ਏਸ਼ਿਆਈ ਖੇਡਾਂ ਦੀ ਮਰਦ ਕ੍ਰਿਕਟ ਮੁਕਾਬਲੇਬਾਜ਼ੀ ਲਈ ਮੱਧ ਕ੍ਰਮ ਦੇ ਬੱਲੇਬਾਜ਼ ਦਰਵਿਸ਼ ਰਸੂਲੀ ਨੂੰ ਅਫ਼ਗਾਨਿਸਤਾਨ ਟੀਮ ਦਾ ਕਪਤਾਨ ਬਣਾਇਆ ਗਿਆ ਹੈ।

ਕਾਬੁਲ (ਆਈਏਐੱਨਐੱਸ) : ਜਾਪਾਨ ਦੇ ਆਈਚੀ-ਨਾਗੋਯਾ ’ਚ ਹੋਣ ਵਾਲੀਆਂ 20ਵੀਆਂ ਏਸ਼ਿਆਈ ਖੇਡਾਂ ਦੀ ਮਰਦ ਕ੍ਰਿਕਟ ਮੁਕਾਬਲੇਬਾਜ਼ੀ ਲਈ ਮੱਧ ਕ੍ਰਮ ਦੇ ਬੱਲੇਬਾਜ਼ ਦਰਵਿਸ਼ ਰਸੂਲੀ ਨੂੰ ਅਫ਼ਗਾਨਿਸਤਾਨ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਏਸ਼ਿਆਈ ਖੇਡਾਂ 17 ਸਤੰਬਰ ਤੋਂ ਤਿੰਨ ਅਕਤੂਬਰ ਤੱਕ ਕੋਰੋਗੀ ਸਪੋਰਟਸ ਪਾਰਕ ’ਚ ਹੋਣਗੀਆਂ। ਇਸ ਸਥਾਨ ’ਤੇ ਪਹਿਲਾਂ 2026 ਮਰਦ ਟੀ-20 ਵਿਸ਼ਵ ਕੱਪ ਈਸਟ ਏਸ਼ੀਆ-ਪੈਸਿਪਿਕ ਸਬ-ਰੀਜਨਲ ਕੁਆਲੀਫਾਇਰ ਹੋ ਚੁੱਕੇ ਹਨ।
ਅਫ਼ਗਾਨਿਸਤਾਨ ਕ੍ਰਿਕਟ ਬੋਰਡ (ਏਸੀਬੀ) ਦੀ ਰਾਸ਼ਟਰੀ ਚੋਣ ਕਮੇਟੀ ਨੇ ਸੋਮਵਾਰ ਨੂੰ 15 ਮੈਂਬਰਾਂ ਵਾਲੀ ਟੀਮ ਨੂੰ ਆਖਰੀ ਰੂਪ ਦਿੱਤਾ ਤੇ ਇਸ ਵਿਚ ਤਜਰਬੇਕਾਰ ਅੰਤਰਰਾਸ਼ਟਰੀ ਖਿਡਾਰੀਆਂ ਤੇ ਨਵੇਂ ਹੁਨਰਾਂ ਦਾ ਰਲੇਵਾਂ ਚੁਣਿਾ ਹੈ। ਅਫ਼ਗਾਨਿਸਤਾਨ ਦੀ ਟੀਮ : ਦਰਵਿਸ਼ ਰਸੂਲੀ (ਕਪਤਾਨ), ਮੁਹੰਮਦ ਇਸ਼ਾਕ (ਵਿਕਟਕੀਪਰ), ਮੁਹੰਮਦ ਅਕਰਮ, ਹਸਨ ਈਸਾਖਿਲ, ਖਾਲਿਦ ਤਾਨੀਵਾਲ, ਇਮਰਾਨ ਮੀਰ, ਫੈਸਲ ਖ਼ਾਨ ਸ਼ਿਨੋਜ਼ਾਦਾ, ਨਜੀਬੁੱਲਾਹ ਜ਼ਾਦਰਾਨ, ਫਰਮਾਨੁੱਲਾਹ ਸਫੀ, ਇਸਮਤ ਆਲਮ, ਕਰੀਮ ਜਨਤ, ਨਾਂਗਿਆਲ ਖਰੋਤੀ, ਅਰਬ ਗੁਲ ਮੋਮੰਦ, ਫਰੀਦੂਨ ਦਾਊਦਜ਼ਈ ਤੇ ਅਬਦੁੱਲਾ ਅਹਿਮਦਜ਼ਈ।