- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੀਲੰਕਾ ਦੇ ਤਜਰਬੇਕਾਰ ਆਲਰਾਊਂਡਰ ਦਾਸੁਨ ਸ਼ਨਾਕਾ ਨੇ ਸਿਰਫ਼ 39 ਗੇਂਦਾਂ 'ਚ ਸੈਂਕੜਾ ਜੜ ਕੇ ਇਤਿਹਾਸ ਰਚ ਦਿੱਤਾ। ਵਾਰਨਰ ਪਾਰਕ 'ਚ ਸੇਂਟ ਕਿਟਸ ਐਂਡ ਨੇਵਿਸ ਪੈਟ੍ਰਿਯਟਸ ਲਈ ਖੇਡਦੇ ਹੋਏ ਸ਼ਨਾਕਾ ਨੇ ਸੇਂਟ ਲੂਸੀਆ ਕਿੰਗਜ਼ ਖ਼ਿਲਾਫ਼ ਆਪਣੀ ਸੈਂਕੜੇ ਵਾਲੀ ਪਾਰੀ ਦੌਰਾਨ 8 ਚੌਕੇ ਅਤੇ 12 ਛੱਕੇ ਲਗਾਏ। ਸ਼ਨਾਕਾ ਕੈਰੇਬੀਅਨ ਪ੍ਰੀਮੀਅਰ ਲੀਗ ਦੇ ਇਤਿਹਾਸ 'ਚ ਸਭ ਤੋਂ ਤੇਜ਼ ਸੈਂਕੜਾ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਦਾਸੁਨ ਸ਼ਨਾਕਾ ਨੇ ਮੈਚ 'ਚ 43 ਗੇਂਦਾਂ ’ਤੇ 8 ਚੌਕਿਆਂ ਅਤੇ 12 ਛੱਕਿਆਂ ਦੀ ਮਦਦ ਨਾਲ ਨਾਬਾਦ 121 ਦੌੜਾਂ ਬਣਾਈਆਂ। ਉਨ੍ਹਾਂ ਦੀ ਧਮਾਕੇਦਾਰ ਪਾਰੀ ਦੇ ਦਮ ’ਤੇ ਸੇਂਟ ਕਿਟਸ ਐਂਡ ਨੇਵਿਸ ਪੈਟ੍ਰਿਯਟਸ ਨੇ 20 ਓਵ

ਸਪੋਰਟਸ ਡੈਸਕ, ਨਵੀਂ ਦਿੱਲੀ- ਸ਼੍ਰੀਲੰਕਾ ਦੇ ਤਜਰਬੇਕਾਰ ਆਲਰਾਊਂਡਰ ਦਾਸੁਨ ਸ਼ਨਾਕਾ ਨੇ ਸਿਰਫ਼ 39 ਗੇਂਦਾਂ 'ਚ ਸੈਂਕੜਾ ਜੜ ਕੇ ਇਤਿਹਾਸ ਰਚ ਦਿੱਤਾ। ਵਾਰਨਰ ਪਾਰਕ 'ਚ ਸੇਂਟ ਕਿਟਸ ਐਂਡ ਨੇਵਿਸ ਪੈਟ੍ਰਿਯਟਸ ਲਈ ਖੇਡਦੇ ਹੋਏ ਸ਼ਨਾਕਾ ਨੇ ਸੇਂਟ ਲੂਸੀਆ ਕਿੰਗਜ਼ ਖ਼ਿਲਾਫ਼ ਆਪਣੀ ਸੈਂਕੜੇ ਵਾਲੀ ਪਾਰੀ ਦੌਰਾਨ 8 ਚੌਕੇ ਅਤੇ 12 ਛੱਕੇ ਲਗਾਏ। ਸ਼ਨਾਕਾ ਕੈਰੇਬੀਅਨ ਪ੍ਰੀਮੀਅਰ ਲੀਗ ਦੇ ਇਤਿਹਾਸ 'ਚ ਸਭ ਤੋਂ ਤੇਜ਼ ਸੈਂਕੜਾ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਦਾਸੁਨ ਸ਼ਨਾਕਾ ਨੇ ਮੈਚ 'ਚ 43 ਗੇਂਦਾਂ ’ਤੇ 8 ਚੌਕਿਆਂ ਅਤੇ 12 ਛੱਕਿਆਂ ਦੀ ਮਦਦ ਨਾਲ ਨਾਬਾਦ 121 ਦੌੜਾਂ ਬਣਾਈਆਂ। ਉਨ੍ਹਾਂ ਦੀ ਧਮਾਕੇਦਾਰ ਪਾਰੀ ਦੇ ਦਮ ’ਤੇ ਸੇਂਟ ਕਿਟਸ ਐਂਡ ਨੇਵਿਸ ਪੈਟ੍ਰਿਯਟਸ ਨੇ 20 ਓਵਰਾਂ 'ਚ 4 ਵਿਕਟਾਂ ਗੁਆ ਕੇ 235 ਦੌੜਾਂ ਬਣਾਈਆਂ। ਜਵਾਬ 'ਚ ਸੇਂਟ ਲੂਸੀਆ ਕਿੰਗਜ਼ ਦੀ ਟੀਮ 13.5 ਓਵਰਾਂ 'ਚ ਮਹਿਜ਼ 98 ਦੌੜਾਂ ’ਤੇ ਆਲਆਊਟ ਹੋ ਗਈ।
RECORD BREAKER 🤩
Amazing scenes at Warner Park as Dasun Shanaka smashes the CPL record with a 39 ball 💯 😱🇱🇰#CPL26 #SKNPvSLK #DasunShanaka #CricketPlayedLouder #BiggestPartyInSport pic.twitter.com/w881tdoRrm
— CPL T20 (@CPL) September 4, 2026