ਮਹਾਤਮਾ ਗਾਂਧੀ ਨੂੰ ਪਹਿਲੀ ਨੌਕਰੀ ਤੇ ਤਨਖਾਹ ਦੇਣ ਵਾਲੇ ਦਾਦਾ ਅਬਦੁੱਲਾ ਕੌਣ ਸਨ? ਅਜਿਹੀ ਨੌਕਰੀ ਜਿਸਨੇ ਇਤਿਹਾਸ ਬਦਲ ਦਿੱਤਾ!
ਦਾਦਾ ਅਬਦੁੱਲਾ ਮੇਮਣ ਭਾਈਚਾਰੇ ਦੇ ਇੱਕ ਪ੍ਰਮੁੱਖ ਵਪਾਰੀ ਸਨ। 1890 ਦੇ ਦਹਾਕੇ ’ਚ, ਉਨ੍ਹਾਂ ਨੇ ਆਪਣੇ ਭਾਈ ਅਬਦੁੱਲ ਕਰੀਮ ਝਾਵੇਰੀ ਨਾਲ ਮਿਲ ਕੇ ਦੱਖਣੀ ਅਫ਼ਰੀਕਾ ’ਚ 'ਦਾਦਾ ਅਬਦੁੱਲਾ ਐਂਡ ਕੰਪਨੀ' ਚਲਾਈ। ਇਹ ਉਸ ਦੌਰ ਦੀਆਂ ਸਭ ਤੋਂ ਵੱਡੀਆਂ ਭਾਰਤੀ ਵਪਾਰਕ ਕੰਪਨੀਆਂ ਵਿੱਚੋਂ ਇੱਕ ਸੀ। ਕੰਪਨੀ ਭਾਰਤ, ਜਰਮਨੀ ਅਤੇ ਇੰਗਲੈਂਡ ਤੋਂ ਸਾਮਾਨ ਮੰਗਵਾਉਂਦੀ ਸੀ। ਡਰਬਨ ਵਿੱਚ ਸਥਿਤ ਇਸ ਕੰਪਨੀ ਕੋਲ ਆਪਣੇ ਜਹਾਜ਼ਾਂ ਦਾ ਬੇੜਾ ਵੀ ਸੀ, ਜਿਸ ਨਾਲ ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਵਪਾਰ ਆਸਾਨ ਹੋ ਗਿਆ ਸੀ।
Publish Date: Sun, 16 Aug 2026 12:55 PM (IST)
Updated Date: Sun, 16 Aug 2026 12:58 PM (IST)
ਨਵੀਂ ਦਿੱਲੀ। ਅੱਜ ਪੂਰੀ ਦੁਨੀਆ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੇ ਅਹਿੰਸਾ ਅਤੇ ਸਤਿਆਗ੍ਰਹਿ ਦੇ ਅੰਦੋਲਨਾਂ ਲਈ ਜਾਣਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇੱਕ ਭਾਰਤੀ ਅਮੀਰ ਬਿਜ਼ਨਸਮੈਨ ਵੱਲੋਂ ਆਫ਼ਰ ਕੀਤੀ ਗਈ ਨੌਕਰੀ (who gave first job to Mahatma Gandhi) ਨੇ ਨੌਜਵਾਨ ਮੋਹਨਦਾਸ ਕਰਮਚੰਦ ਗਾਂਧੀ ਨੂੰ 'ਮਹਾਤਮਾ' ਬਣਨ ਦੀ ਰਾਹ 'ਤੇ ਅਹਿਮ ਭੂਮਿਕਾ ਨਿਭਾਈ। ਇਹ ਉਸ ਸਮੇਂ ਦੇ ਪ੍ਰਸਿੱਧ ਕਾਰੋਬਾਰੀ ਦਾਦਾ ਅਬਦੁੱਲਾ ਸਨ। ਆਓ, ਉਨ੍ਹਾਂ ਬਾਰੇ ਜਾਣਨ ਲਈ ਇਤਿਹਾਸ ਦੇ ਪੰਨਿਆਂ ਨੂੰ ਫਰੋਲੀਏ।
ਕੌਣ ਸਨ ਦਾਦਾ ਅਬਦੁੱਲਾ?
ਦਾਦਾ ਅਬਦੁੱਲਾ ਮੇਮਣ ਭਾਈਚਾਰੇ ਦੇ ਇੱਕ ਪ੍ਰਮੁੱਖ ਵਪਾਰੀ ਸਨ। 1890 ਦੇ ਦਹਾਕੇ ’ਚ, ਉਨ੍ਹਾਂ ਨੇ ਆਪਣੇ ਭਾਈ ਅਬਦੁੱਲ ਕਰੀਮ ਝਾਵੇਰੀ ਨਾਲ ਮਿਲ ਕੇ ਦੱਖਣੀ ਅਫ਼ਰੀਕਾ ’ਚ 'ਦਾਦਾ ਅਬਦੁੱਲਾ ਐਂਡ ਕੰਪਨੀ' ਚਲਾਈ। ਇਹ ਉਸ ਦੌਰ ਦੀਆਂ ਸਭ ਤੋਂ ਵੱਡੀਆਂ ਭਾਰਤੀ ਵਪਾਰਕ ਕੰਪਨੀਆਂ ਵਿੱਚੋਂ ਇੱਕ ਸੀ। ਕੰਪਨੀ ਭਾਰਤ, ਜਰਮਨੀ ਅਤੇ ਇੰਗਲੈਂਡ ਤੋਂ ਸਾਮਾਨ ਮੰਗਵਾਉਂਦੀ ਸੀ। ਡਰਬਨ ਵਿੱਚ ਸਥਿਤ ਇਸ ਕੰਪਨੀ ਕੋਲ ਆਪਣੇ ਜਹਾਜ਼ਾਂ ਦਾ ਬੇੜਾ ਵੀ ਸੀ, ਜਿਸ ਨਾਲ ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਵਪਾਰ ਆਸਾਨ ਹੋ ਗਿਆ ਸੀ।
ਗਾਂਧੀ ਜੀ ਨੂੰ ਪਹਿਲੀ ਨੌਕਰੀ ਕਿਵੇਂ ਮਿਲੀ?
1893 ’ਚ, ਲੰਡਨ ’ਚ ਬੈਰਿਸਟਰ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਨੌਜਵਾਨ ਗਾਂਧੀ ਜੀ ਭਾਰਤ ’ਚ ਆਪਣੀ ਵਕਾਲਤ ਸ਼ੁਰੂ ਕਰਨ ਲਈ ਸੰਘਰਸ਼ ਕਰ ਰਹੇ ਸਨ। ਉਸ ਸਮੇਂ, ਦਾਦਾ ਅਬਦੁੱਲਾ ਦੀ ਕੰਪਨੀ ਨੂੰ 40,000 ਪੌਂਡ ਦੇ ਦਾਅਵੇ ਨਾਲ ਜੁੜੇ ਇੱਕ ਪਰਿਵਾਰਕ ਕਾਨੂੰਨੀ ਵਿਵਾਦ ਨੂੰ ਸੁਲਝਾਉਣ ਲਈ ਇੱਕ ਪੜ੍ਹੇ-ਲਿਖੇ ਵਿਅਕਤੀ ਦੀ ਲੋੜ ਸੀ।
ਪੋਰਬੰਦਰ ਦੇ ਇੱਕ ਰਿਸ਼ਤੇਦਾਰ ਜ਼ਰੀਏ, ਉਨ੍ਹਾਂ ਨੇ ਦੱਖਣੀ ਅਫ਼ਰੀਕਾ ਵਿੱਚ ਇੱਕ ਸਾਲ ਦੇ ਇਕਰਾਰਨਾਮੇ (ਕੰਟਰੈਕਟ) ਲਈ ਗਾਂਧੀ ਜੀ ਨੂੰ ਕੰਮ 'ਤੇ ਰੱਖਿਆ। ਇਸ ਕੰਮ ਲਈ ਉਨ੍ਹਾਂ ਨੂੰ ਫ਼ਸਟ-ਕਲਾਸ ਯਾਤਰਾ, ਰਹਿਣ ਦਾ ਖਰਚਾ ਅਤੇ 105 ਪੌਂਡ ਦੀ ਫ਼ੀਸ (ਅੱਜ ਦੇ ਹਿਸਾਬ ਨਾਲ ਇਹ ਰਕਮ ਭਾਰਤੀ ਕਰੰਸੀ ਵਿੱਚ ਕਰੀਬ 14 ਹਜ਼ਾਰ ਰੁਪਏ) ਦਿੱਤੀ ਗਈ। ਗਾਂਧੀ ਜੀ ਮਈ 1893 ’ਚ ਡਰਬਨ ਪਹੁੰਚੇ, ਜਿੱਥੇ ਦਾਦਾ ਅਬਦੁੱਲਾ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਉਹ ਰੇਲਵੇ ਦਾ ਸਫ਼ਰ ਜਿਸਨੇ ਇਤਿਹਾਸ ਦੀ ਦਿਸ਼ਾ ਬਦਲ ਦਿੱਤੀ
ਇਸ ਮਾਮਲੇ 'ਤੇ ਕੰਮ ਕਰਦੇ ਸਮੇਂ, ਗਾਂਧੀ ਜੀ ਨੂੰ ਰੇਲਗੱਡੀ ਰਾਹੀਂ ਪੀਟਰਮੈਰਿਟਜ਼ਬਰਗ ਜਾਣਾ ਪਿਆ। ਸਫ਼ਰ ਦੌਰਾਨ, ਪੀਟਰਮੈਰਿਟਜ਼ਬਰਗ ਸਟੇਸ਼ਨ 'ਤੇ ਉਨ੍ਹਾਂ ਨੂੰ ਨਸਲੀ ਭੇਦਭਾਵ ਦਾ ਸਾਹਮਣਾ ਕਰਨਾ ਪਿਆ ਅਤੇ ਉਨ੍ਹਾਂ ਨੂੰ ਫ਼ਸਟ-ਕਲਾਸ ਦੇ ਡੱਬੇ ’ਚੋਂ ਬਾਹਰ ਕੱਢ ਦਿੱਤਾ ਗਿਆ। ਇਸ ਅਪਮਾਨ ਨੇ ਗਾਂਧੀ ਜੀ ਦੇ ਅੰਦਰ ਦੇ ਇਨਕਲਾਬੀ ਨੂੰ ਜਗਾ ਦਿੱਤਾ ਅਤੇ ਇਸੇ ਪਲ ਉਨ੍ਹਾਂ ਦੇ ਜੀਵਨ ਅਤੇ ਭਾਰਤ ਦੇ ਇਤਿਹਾਸ ਦੀ ਦਿਸ਼ਾ ਬਦਲ ਗਈ।
ਆਖਰੀ ਸਾਹ ਤੱਕ ਬਾਪੂ ਦਾ ਸਾਥ ਦਿੱਤਾ
ਦਾਦਾ ਅਬਦੁੱਲਾ ਨੇ ਨਾ ਸਿਰਫ਼ ਗਾਂਧੀ ਜੀ ਨੂੰ ਨੌਕਰੀ ਦਿੱਤੀ, ਸਗੋਂ ਦੱਖਣੀ ਅਫ਼ਰੀਕਾ ਵਿੱਚ ਉਨ੍ਹਾਂ ਦੇ ਸਭ ਤੋਂ ਵੱਡੇ ਸਮਰਥਕ ਵੀ ਬਣੇ। ਉਹ 1894 ’ਚ ਬਣੀ 'ਨਟਾਲ ਇੰਡੀਅਨ ਕਾਂਗਰਸ' ਦੇ ਪਹਿਲੇ ਪ੍ਰਧਾਨ ਸਨ (ਜਿਸ ਵਿੱਚ ਗਾਂਧੀ ਜੀ ਸਕੱਤਰ ਸਨ)। ਉਨ੍ਹਾਂ ਨੇ ਬਾਪੂ ਦੇ ਸ਼ੁਰੂਆਤੀ ਰਾਜਨੀਤਿਕ ਅਤੇ ਸਤਿਆਗ੍ਰਹਿ ਅੰਦੋਲਨਾਂ ਲਈ ਕਾਫ਼ੀ ਆਰਥਿਕ ਮਦਦ ਦਿੱਤੀ। ਦਾਦਾ ਅਬਦੁੱਲਾ ਦਾ ਕੋਈ ਪੁੱਤਰ ਨਹੀਂ ਸੀ ਅਤੇ 1912 ’ਚ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਕੰਪਨੀ ਹੌਲੀ-ਹੌਲੀ ਬੰਦ ਹੋ ਗਈ। ਫਿਰ ਵੀ, ਇਤਿਹਾਸ ’ਚ ਉਨ੍ਹਾਂ ਦਾ ਨਾਮ ਹਮੇਸ਼ਾ ਉਸ ਵਿਅਕਤੀ ਦੇ ਤੌਰ 'ਤੇ ਦਰਜ ਰਹੇਗਾ ਜਿਸਨੇ ਗਾਂਧੀ ਜੀ ਦੇ ਬਦਲਾਅ ਦੇ ਸਭ ਤੋਂ ਅਹਿਮ ਸਾਲਾਂ ਦੀ ਨੀਂਹ ਰੱਖੀ।