Vedanta ED Raid News : ਅਨਿਲ ਅਗਰਵਾਲ ਦੇ ਵੇਦਾਂਤਾ ਗਰੁੱਪ 'ਤੇ ED ਦਾ ਛਾਪਾ, ਤਲਾਸ਼ੀ ਮੁਹਿੰਮ ਜਾਰੀ; ਵਿਦੇਸ਼ੀ ਕਰੰਸੀ ਦਾ ਹੈ ਮਾਮਲਾ
ਮੀਡੀਆ ਰਿਪੋਰਟਾਂ ਅਨੁਸਾਰ ਅਧਿਕਾਰੀਆਂ ਮੁਤਾਬਕ, ਇਹ ਤਲਾਸ਼ੀ ਮੁਹਿੰਮ ਉਦੋਂ ਸ਼ੁਰੂ ਹੋਈ ਜਦੋਂ ਕੇਂਦਰੀ ਏਜੰਸੀ ਨੇ ਫੇਮਾ (FEMA) ਐਕਟ ਦੇ ਤਹਿਤ ਇਸ ਮਲਟੀਨੈਸ਼ਨਲ ਮਾਈਨਿੰਗ ਕੰਪਨੀ ਖ਼ਿਲਾਫ਼ ਜਾਂਚ ਸ਼ੁਰੂ ਕੀਤੀ। ਵੇਦਾਂਤਾ ਖ਼ਿਲਾਫ਼ ਇਹ ਜਾਂਚ ਕੰਪਨੀ ਵੱਲੋਂ ਆਪਣੇ ਸੁਰੱਖਿਅਤ ਲੈਣਦਾਰਾਂ ਤੋਂ ਇੱਕ ਵੱਡੀ ਡੀਮਰਜਰ ਯੋਜਨਾ ਲਈ ਮਨਜ਼ੂਰੀ ਮਿਲਣ ਦੇ ਲਗਪਗ ਇੱਕ ਮਹੀਨੇ ਬਾਅਦ ਸ਼ੁਰੂ ਹੋਈ ਹੈ, ਜਿਸ ਦੇ ਤਹਿਤ ਕੰਪਨੀ ਨੂੰ 5 ਸੁਤੰਤਰ ਕੰਪਨੀਆਂ ਵਿੱਚ ਵੰਡਿਆ ਜਾਣਾ ਹੈ।
Publish Date: Tue, 02 Jun 2026 11:34 AM (IST)
Updated Date: Tue, 02 Jun 2026 11:38 AM (IST)
ਨਵੀਂ ਦਿੱਲੀ : ਵੇਦਾਂਤਾ ਦੇ ਫਾਊਂਡਰ ਅਤੇ ਚੇਅਰਮੈਨ ਅਨਿਲ ਅਗਰਵਾਲ 'ਤੇ ਨਵੀਂ ਮੁਸੀਬਤ ਆ ਗਈ ਹੈ। ਦਰਅਸਲ, ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅਨਿਲ ਅਗਰਵਾਲ ਦੇ ਵੇਦਾਂਤਾ ਗਰੁੱਪ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ। ਇਹ ਛਾਪੇਮਾਰੀ 'ਫੋਰਨ ਐਕਸਚੇਂਜ ਮੈਨੇਜਮੈਂਟ ਐਕਟ' (FEMA) ਨਾਲ ਜੁੜੇ ਇੱਕ ਮਾਮਲੇ ਵਿੱਚ ਕੀਤੀ ਗਈ ਹੈ, ਜਿਸ ਦੇ ਤਹਿਤ ED ਨੇ ਤਲਾਸ਼ੀ ਮੁਹਿੰਮ ਚਲਾਈ। ਇਹ ਤਲਾਸ਼ੀ ਸੋਮਵਾਰ ਤੋਂ ਜਾਰੀ ਹੈ ਅਤੇ ਇਸ ਛਾਪੇਮਾਰੀ ਦੇ ਮਾਮਲੇ ਵਿੱਚ ਅਜੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਅਧਿਕਾਰੀਆਂ ਮੁਤਾਬਕ, ਇਹ ਤਲਾਸ਼ੀ ਮੁਹਿੰਮ ਉਦੋਂ ਸ਼ੁਰੂ ਹੋਈ ਜਦੋਂ ਕੇਂਦਰੀ ਏਜੰਸੀ ਨੇ ਫੇਮਾ (FEMA) ਐਕਟ ਦੇ ਤਹਿਤ ਇਸ ਮਲਟੀਨੈਸ਼ਨਲ ਮਾਈਨਿੰਗ ਕੰਪਨੀ ਖ਼ਿਲਾਫ਼ ਜਾਂਚ ਸ਼ੁਰੂ ਕੀਤੀ। ਵੇਦਾਂਤਾ ਖ਼ਿਲਾਫ਼ ਇਹ ਜਾਂਚ ਕੰਪਨੀ ਵੱਲੋਂ ਆਪਣੇ ਸੁਰੱਖਿਅਤ ਲੈਣਦਾਰਾਂ ਤੋਂ ਇੱਕ ਵੱਡੀ ਡੀਮਰਜਰ ਯੋਜਨਾ ਲਈ ਮਨਜ਼ੂਰੀ ਮਿਲਣ ਦੇ ਲਗਪਗ ਇੱਕ ਮਹੀਨੇ ਬਾਅਦ ਸ਼ੁਰੂ ਹੋਈ ਹੈ, ਜਿਸ ਦੇ ਤਹਿਤ ਕੰਪਨੀ ਨੂੰ 5 ਸੁਤੰਤਰ ਕੰਪਨੀਆਂ ਵਿੱਚ ਵੰਡਿਆ ਜਾਣਾ ਹੈ।
ਕੀ ਹੈ ਫੇਮਾ ਐਕਟ
ਜਦੋਂ ED ਨੂੰ ਕਿਸੇ ਵਿਅਕਤੀ ਜਾਂ ਕੰਪਨੀ ਵੱਲੋਂ ਵਿਦੇਸ਼ੀ ਮੁਦਰਾ ਦੇ ਲੈਣ-ਦੇਣ ਵਿੱਚ ਨਿਯਮਾਂ ਦੀ ਉਲੰਘਣਾ ਦਾ ਸ਼ੱਕ ਹੁੰਦਾ ਹੈ ਤਾਂ ਉਹ ਫੇਮਾ ਦੇ ਤਹਿਤ ਕਾਰਵਾਈ ਕਰਦੀ ਹੈ। ਇਸ ਵਿੱਚ ਜ਼ਿਆਦਾਤਰ ਅਜਿਹੇ ਮਾਮਲੇ ਸ਼ਾਮਲ ਹੁੰਦੇ ਹਨ, ਜਿਨ੍ਹਾਂ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ ਪੈਸਾ ਭੇਜਿਆ ਗਿਆ ਹੋਵੇ, ਵਿਦੇਸ਼ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਜਾਇਦਾਦ ਹਾਸਲ ਕੀਤੀ ਗਈ ਹੋਵੇ ਜਾਂ ਵਿਦੇਸ਼ੀ ਨਿਵੇਸ਼ ਨਾਲ ਜੁੜੇ ਨਿਯਮਾਂ ਦੀ ਪਾਲਣਾ ਨਾ ਕੀਤੀ ਗਈ ਹੋਵੇ।