Trent Share: 10% ਉਛਲਿਆ ਟਾਟਾ ਗਰੁੱਪ ਦਾ ਇਹ ਸ਼ੇਅਰ, Zudio ਨੇ ਰਚਿਆ 1,000 ਸਟੋਰਾਂ ਦਾ ਇਤਿਹਾਸ
ਟ੍ਰੈਂਟ ਲਿਮਟਿਡ ਨੇ ਸਤੰਬਰ 2026 ਤਿਮਾਹੀ ’ਚ 23% ਰੈਵਨਿਊ ਵਾਧਾ ਦਰਜ ਕੀਤਾ ਹੈ, ਜਿਸ ’ਚ Zudio ਤੇ Westside ਵਰਗੇ ਬ੍ਰਾਂਡਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ।
Publish Date: Tue, 06 Oct 2026 10:50 AM (IST)
Updated Date: Tue, 06 Oct 2026 10:52 AM (IST)
ਬਿਜ਼ਨਸ ਡੈਸਕ, ਨਵੀਂ ਦਿੱਲੀ: ਟਾਟਾ ਗਰੁੱਪ ਦੀ ਦਿੱਗਜ ਰਿਟੇਲ ਕੰਪਨੀ ਟ੍ਰੈਂਟ (Trent Ltd) ਨੇ ਸਤੰਬਰ 2026 ਤਿਮਾਹੀ ਦਾ ਬਿਜ਼ਨਸ ਅਪਡੇਟ ਜਾਰੀ ਕਰ ਦਿੱਤਾ ਹੈ। Zudio ਤੇ Westside ਵਰਗੇ ਚਰਚਿਤ ਬ੍ਰਾਂਡਾਂ ਵਾਲੀ ਇਸ ਕੰਪਨੀ ਨੇ ਰੈਵਨਿਊ ਦੇ ਮੋਰਚੇ ’ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਅੰਕੜਿਆਂ ਦੇ ਨਾਲ ਹੀ ਗਲੋਬਲ ਬ੍ਰੋਕਰੇਜ ਫਰਮਾਂ ਵੀ ਇਸ ਸ਼ੇਅਰ ਨੂੰ ਲੈ ਕੇ ਉਤਸ਼ਾਹਿਤ ਹਨ।
ਰੈਵਨਿਊ ’ਚ 23% ਦਾ ਜ਼ਬਰਦਸਤ ਉਛਾਲ ਸ਼ੇਅਰ ਬਾਜ਼ਾਰ (ਐਕਸਚੇਂਜ) ਨੂੰ ਦਿੱਤੀ ਜਾਣਕਾਰੀ ਮੁਤਾਬਕ, 30 ਸਤੰਬਰ 2026 ਨੂੰ ਖ਼ਤਮ ਹੋਈ ਤਿਮਾਹੀ (Q2 FY27) ’ਚ ਟ੍ਰੈਂਟ ਦਾ ਸਟੈਂਡਅਲੋਨ ਰੈਵਨਿਊ (Standalone Revenue from Operations) ਸਾਲਾਨਾ ਆਧਾਰ ’ਤੇ 23% ਵਧ ਕੇ ₹5,788 ਕਰੋੜ ਹੋ ਗਿਆ ਹੈ। ਪਿਛਲੇ ਸਾਲ ਇਸੇ ਤਿਮਾਹੀ ’ਚ ਇਹ ਅੰਕੜਾ ₹4,724 ਕਰੋੜ ਸੀ। ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ (H1 FY27) ’ਚ ਵੀ ਕੰਪਨੀ ਦਾ ਕੁੱਲ ਰੈਵਨਿਊ 21% ਵਧ ਕੇ ₹11,454 ਕਰੋੜ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਿਆ ਹੈ।
Zudio ਨੇ ਗੱਡੇ ਝੰਡੇ, ਪਾਰ ਕੀਤਾ 1,000 ਸਟੋਰਾਂ ਦਾ ਮਾਈਲਸਟੋਨ ਟ੍ਰੈਂਟ ਦੀ ਇਸ ਤੇਜ਼ ਗ੍ਰੋਥ ਦੇ ਪਿੱਛੇ ਸਭ ਤੋਂ ਵੱਡਾ ਯੋਗਦਾਨ ਵੈਲਿਊ-ਫੈਸ਼ਨ ਚੇਨ Zudio ਦਾ ਹੈ। ਕੰਪਨੀ ਨੇ ਇਸ ਤਿਮਾਹੀ ਦੌਰਾਨ ਇੱਕ ਵੱਡਾ ਇਤਿਹਾਸਕ ਮਾਈਲਸਟੋਨ ਹਾਸਲ ਕਰਦਿਆਂ ਆਪਣਾ 1,000ਵਾਂ Zudio ਸਟੋਰ ਖੋਲ੍ਹਿਆ ਹੈ। ਵਿਸਥਾਰ ਦੀ ਗੱਲ ਕਰੀਏ ਤਾਂ Q2 FY27 ਦੌਰਾਨ ਟ੍ਰੈਂਟ ਨੇ ਨੈੱਟ ਆਧਾਰ ’ਤੇ 17 ਨਵੇਂ Zudio ਸਟੋਰ ਤੇ 10 ਨਵੇਂ Westside ਸਟੋਰ ਖੋਲ੍ਹੇ ਹਨ। 30 ਸਤੰਬਰ 2026 ਤੱਕ ਪੂਰੇ ਦੇਸ਼ ’ਚ ਟ੍ਰੈਂਟ ਦੇ ਪੋਰਟਫੋਲੀਓ ’ਚ ਕੁੱਲ 1,342 ਸਟੋਰ ਹੋ ਗਏ ਹਨ, ਜਿਨ੍ਹਾਂ ’ਚ Westside, Zudio ਤੇ ਹੋਰ ਬ੍ਰਾਂਡ ਸ਼ਾਮਲ ਹਨ।
ਨਿਵੇਸ਼ਕ ਕੀ ਕਰਨ? ਟ੍ਰੈਂਟ ਦੇ ਲਗਾਤਾਰ ਵਧ ਰਹੇ ਸਟੋਰਾਂ ਤੇ ਮਜ਼ਬੂਤ ਵਿਕਰੀ ਨੂੰ ਦੇਖਦੇ ਹੋਏ ਵੱਡੀਆਂ ਗਲੋਬਲ ਬ੍ਰੋਕਰੇਜ ਫਰਮਾਂ ਵੀ ਇਸ ਸਟਾਕ ਨੂੰ ਲੈ ਕੇ ਉਤਸ਼ਾਹਿਤ ਹਨ। ਦਿੱਗਜ ਗਲੋਬਲ ਬ੍ਰੋਕਰੇਜ ਫਰਮ BofA Securities ਨੇ ਟ੍ਰੈਂਟ ਦੇ ਸ਼ੇਅਰ ’ਤੇ ਆਪਣੀ ਕਵਰੇਜ ਸ਼ੁਰੂ ਕੀਤੀ ਹੈ। ਬ੍ਰੋਕਰੇਜ ਨੇ ਇਸ ਟਾਟਾ ਸਟਾਕ ਨੂੰ ‘BUY’ (ਖਰੀਦੋ) ਦੀ ਰੇਟਿੰਗ ਦਿੱਤੀ ਹੈ।